Discover millions of ebooks, audiobooks, and so much more with a free trial

Only $11.99/month after trial. Cancel anytime.

ਸੇਵਕਾਈ ਦੀ ਕਲਾ
ਸੇਵਕਾਈ ਦੀ ਕਲਾ
ਸੇਵਕਾਈ ਦੀ ਕਲਾ
Ebook435 pages3 hours

ਸੇਵਕਾਈ ਦੀ ਕਲਾ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641354035
ਸੇਵਕਾਈ ਦੀ ਕਲਾ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਸੇਵਕਾਈ ਦੀ ਕਲਾ

Related ebooks

Reviews for ਸੇਵਕਾਈ ਦੀ ਕਲਾ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਸੇਵਕਾਈ ਦੀ ਕਲਾ - Dag Heward-Mills

    ਵਿਸ਼ੇ-ਵਸਤੂ

    ਵਿਸ਼ੇ-ਵਸਤੂ

    ਅਧਿਆਇ 1

    ਪਰਮੇਸ਼ੁਰ ਦੀਆਂ ਦਾਤਾਂ ਅਤੇ ਸੱਦਾ ਅਟਲ ਹਨ

    ਅਧਿਆਇ 2

    ਦੁਨਿਆਵੀ ਕੰਮ ਅਤੇ ਸੇਵਾ ਦੇ ਕੰਮ ਵਿਚਕਾਰ ਫ਼ਰਕ

    ਅਧਿਆਇ 3

    ਆਪਣੇ ਸੱਦੇ ਦੇ ਜੋਗ ਚਾਲ ਚੱਲਣ ਦਾ ਕੀ ਅਰਥ ਹੈ

    ਅਧਿਆਇ 4

    ਦਸ ਪ੍ਰਕਾਰ ਦੇ ਕਰਮਚਾਰੀ

    ਅਧਿਆਇ 5

    ਤੁਹਾਡੇ ਮਿਸ਼ਨ ਦੇ ਦੱਸ ਨੇਮ

    ਅਧਿਆਇ 6

    ਇੱਕ ਚੰਗੇ ਵਿਅਕਤੀਗਤ ਸਹਾਇਕ ਕਿਸ ਤਰ੍ਹਾਂ ਬਣੀਏ।

    ਅਧਿਆਇ 7

    ਸਥਾਪਨ ਦੇ ਨੇਮ

    ਅਧਿਆਇ 8

    ਤੁਹਾਡਾ ਮੁੱਲ ਕਿਵੇਂ ਨਿਰਧਾਰਿਤ ਹੁੰਦਾ ਹੈ

    ਅਧਿਆਇ 9

    ਤੁਹਾਡੇ ਕੰਮ ਦਾ ਕਿਵੇਂ ਅਨੰਦ ਲਈਏ

    ਅਧਿਆਇ 10

    ਤੁਹਾਡੇ ਜੀਵਨ ਦੇ ਕੰਮ ਨੂੰ ਕਿਸ ਤਰ੍ਹਾਂ ਲੱਭੀਏ

    ਅਧਿਆਇ 11

    ਕਿਉਂ ਕੁਝ ਲੋਕ ਕੰਮ ਵਿੱਚ ਖੁਸ਼ਹਾਲ ਨਹੀਂ ਹੁੰਦੇ

    ਅਧਿਆਇ 12

    ਆਪਣੇ ਮਾਲਕ ਦੇ ਕਿਰਪਾ-ਪਾਤਰ ਕਿਸ ਤਰ੍ਹਾਂ ਬਣੋ

    ਅਧਿਆਇ 13

    ਅੰਸ਼ ਕਾਲਿਕ ਅਤੇ ਪੂਰੇ ਸਮੇਂ ਵਿੱਚ ਚੌਣ ਕਿਵੇਂ ਕਰੀਏ?

    ਅਧਿਆਇ 14

    ਪੂਰੇ ਸਮੇਂ ਦੀ ਸੇਵਕਾਈ ਦੇ ਮੌਕੇ ਨੂੰ ਕਬੂਲ ਕਰੋ

    ਅਧਿਆਇ 15

    ਪੂਰੇ ਸਮੇਂ ਦੀ ਸੇਵਕਾਈ ਦੇ ਵਿਸ਼ੇ ਵਿੱਚ ਸੱਤ ਗ਼ਲਤ ਬੋਝ

    ਅਧਿਆਇ 16

    ਤੁਹਾਨੂੰ ਪੂਰੇ ਸਮੇਂ ਦੀ ਸੇਵਕਾਈ ਨੂੰ ਕਿਉਂ ਚੁਣਨਾ ਚਾਹੀਦਾ ਹੈ

    ਅਧਿਆਇ 17

    ਪਰਮੇਸ਼ੁਰ ਨੇ ਮੈਨੂੰ ਖ਼ੁਦ ਨੂੰ ਪੂਰੀ ਰੀਤੀ ਨਾਲ ਦੇ ਦੇਣ ਲਈ ਕਿਸ ਤਰ੍ਹਾਂ ਬੁਲਾਇਆ

    ਅਧਿਆਇ 18

    ਪੂਰੇ ਸਮੇਂ ਦੀ ਸੇਵਕਾਈ ਦੇ ਗੂੜ੍ਹੇ ਉਦੇਸ਼

    ਅਧਿਆਇ 19

    ਪੂਰੇ ਸਮੇਂ ਦੀ ਸੇਵਕਾਈ ਦੇ ਪਿੱਛੇ ਸਿਧਾਂਤ

    ਅਧਿਆਇ 20

    ਪੂਰੇ ਸਮੇਂ ਦੀ ਸੇਵਕਾਈ ਲਈ ਗ਼ਲਤ ਧਾਰਨਾਵਾਂ

    ਅਧਿਆਇ 21

    ਪੂਰੇ ਸਮੇਂ ਦੀ ਸੇਵਕਾਈ ਦੇ ਲਈ ਸਹੀ ਕਾਰਨ

    ਅਧਿਆਇ 22

    ਪੂਰੇ ਸਮੇਂ ਦੀ ਸੇਵਕਾਈ ਦੇ ਲਈ ਤੁਹਾਡੀ ਤਿਆਰੀ ਦਾ ਲੇਖਾ-ਜੌਖਾ ਕਿਵੇਂ ਕਰੀਏ।

    ਅਧਿਆਇ 23

    ਪੂਰੇ ਸਮੇਂ ਦੀ ਸੇਵਕਾਈ ਨੂੰ ਚੁਣਨ ਦਾ ਕੀ ਅਰਥ ਹੈ

    ਅਧਿਆਇ 24

    ਪੂਰੇ ਸਮੇਂ ਦੀ ਸੇਵਕਾਈ ਦੇ ਸੇਵਕਾਂ ਦੇ ਖ਼ਾਸ ਅਧਿਕਾਰ

    ਅਧਿਆਇ 25

    ਕਿਉਂ ਕੁਝ ਲੋਕ ਸੇਵਕਾਈ ਦੇ ਕੰਮ ਨੂੰ ਤਿਆਗ ਦਿੰਦੇ ਹਨ

    ਅਧਿਆਇ 1

    ਪਰਮੇਸ਼ੁਰ ਦੀਆਂ ਦਾਤਾਂ ਅਤੇ ਸੱਦਾ ਅਟਲ ਹਨ

    ਪਹਿਲੀ ਬੁਲਾਹਟ

    ਯਹੋਵਾਹ ਦੀ ਬਾਣੀ ਅਮਿੱਤਈ ਦੇ ਪੁੱਤਰ ਯੂਨਾਹ ਨੂੰ ਆਈ ਕਿ ਉੱਠ ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਓਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਹਾਂ ਆਈ ਹੈ !

    ਯੂਨਾਹ 1:1-2

    ਪਹਿਲੀ ਬੁਲਾਹਟ

    ਯਹੋਵਾਹ ਦੀ ਬਾਣੀ ਅਮਿੱਤਈ ਦੇ ਪੁੱਤਰ ਯੂਨਾਹ ਨੂੰ ਆਈ ਕਿ ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਓਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਹਾਂ ਆਈ ਹੈ !

    ਯੂਨਾਹ 1:1-2

    ਪਰਮੇਸ਼ੁਰ ਦਯਾ ਕਰਨ ਵਾਲਾ ਪਰਮੇਸ਼ੁਰ ਹੈ! ਉਹ ਆਪਣੀ ਆਗਿਆ ਦਾ ਪਾਲਣ ਕਰਨ ਦੇ ਲਈ ਤੁਹਾਨੂੰ ਦੂਜਾ ਮੌਕਾ ਦੇਵੇਗਾ। ਯੂਨਾਹ ਉਸ ਵਿਅਕਤੀ ਦਾ ਇੱਕ ਉਦਾਹਰਣ ਹੈ ਜਿਸ ਨੂੰ ਸੁਣਨ ਅਤੇ ਆਗਿਆ ਦਾ ਪਾਲਣ ਕਰਨ ਦੇ ਲਈ ਦੂਜਾ ਮੌਕਾ ਦਿੱਤਾ ਗਿਆ ਸੀ। ਕਈ ਵਾਰ ਸਾਨੂੰ ਸਿਰਫ ਇੱਕੋ ਮੌਕਾ ਮਿਲਦਾ ਹੈ!

    ਪਰਮੇਸ਼ੁਰ ਦੂਜਾ ਮੌਕਾ ਦੇਣਾ ਵਾਲਾ ਪਰਮੇਸ਼ੁਰ ਹੈ

    ਸ਼ਾਇਦ, ਪਰਮੇਸ਼ੁਰ ਹਮੇਸ਼ਾ ਤੋਂ ਇਹ ਚਾਹੁੰਦਾ ਸੀ ਕਿ ਤੁਸੀਂ ਕਲੀਸੀਆ ਵਿੱਚ ਸੇਵਾ ਕਰੋ ਅਤੇ ਇਸੇ ਕਰਕੇ ਉਸ ਨੇ ਤੁਹਾਨੂੰ ਰਚਿਆ ਹੈ। ਸ਼ਾਇਦ ਤੁਸੀਂ ਪਰਮੇਸ਼ੁਰ ਦੀ ਬੁਲਾਹਟ ਤੋਂ ਦੂਰ ਭੱਜ ਰਹੇ ਹੋ। ਪਰ ਪਰਮੇਸ਼ੁਰ ਇੱਕ ਵਾਰ ਫੇਰ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਪਰਮੇਸ਼ੁਰ ਨੇ ਯੂਨਾਹ ਨਾਲ ਦੋ ਵਾਰ ਗੱਲ ਕੀਤੀ। ਪਹਿਲੀ ਅਤੇ ਦੂਜੀ ਬੁਲਾਹਟ ਦਰਮਿਆਨ, ਯੂਨਾਹ ਨੂੰ ਬਹੁਤ ਸਾਰੇ ਅਨੁਭਵ ਹੋਏ। ਉਸ ਨੇ ਜੀਵਨ ਦੇ ਤੁਫ਼ਾਨਾਂ ਅਤੇ ਮੱਛੀ ਦੇ ਢਿੱਡ ਅੰਦਰ ਰਹਿਣ ਦਾ ਅਨੁਭਵ ਕੀਤਾ। ਸ਼ਾਇਦ ਬਹੁਤ ਸਾਰੇ ਮੁਸ਼ਕਲ ਅਨੁਭਵਾਂ ਤੋਂ ਬਾਅਦ, ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਨ ਦੇ ਲਈ ਤਿਆਰ ਹੋ।

    ਸ਼ਾਇਦ ਜਦੋਂ ਤੁਸੀਂ ਇੱਕ ਕਿਤਾਬ ਨੂੰ ਆਪਣੇ ਹੱਥ ਵਿੱਚ ਫੜਦੇ ਹੋ, ਪਰਮੇਸ਼ੁਰ ਤੁਹਾਨੂੰ ਆਪਣੇ ਭਵਨ ਵਿੱਚ ਸੇਵਾ ਕਰਨ ਦੇ ਲਈ ਦੂਜਾ ਮੌਕਾ ਦੇ ਰਿਹਾ ਹੋਵੇ। ਹੁਣ ਸਮਾਂ ਆ ਗਿਆ ਹੈ ਕਿ ਆਖ਼ਰੀ ਯੁੱਧ ਦੇ ਲਈ ਤੁਸੀਂ ਵੀ ਸੈਨਾ ਵਿੱਚ ਸ਼ਾਮਲ ਹੋਵੋ।

    ਬੁਲਾਹਟ ਵਿੱਚ ਕੋਈ ਬਦਲਾਅ ਨਹੀਂ

    ਤੁਸੀਂ ਵੇਖੋਗੇ ਕਿ ਪਹਿਲੀ ਅਤੇ ਦੂਜੀ ਬੁਲਾਹਟ ਇੱਕੋ ਜਿਹੀਆਂ ਸਨ। ਪਹਿਲੀ ਅਤੇ ਦੂਜੀ ਦੋਹਾਂ ਬੁਲਾਹਟਾਂ ਵਿੱਚ, ਯੂਨਾਹ ਨੂੰ ਇੱਕੋ ਸੰਦੇਸ਼ ਦੇ ਨਾਲ ਇੱਕੋ ਸ਼ਹਿਰ (ਨੀਨਵਾਹ) ਨੂੰ ਭੇਜਿਆ ਗਿਆ ਸੀ। ਪਰਮੇਸ਼ੁਰ ਦੀਆਂ ਦਾਤਾਂ ਅਤੇ ਸੱਦਾ ਅਟਲ ਹਨ (ਰੋਮੀਆਂ 11:29) ।

    ਸਮੇਂ ਦੇ ਨਾਲ ਪਰਮੇਸ਼ੁਰ ਆਪਣੇ ਮਨ ਨੂੰ ਨਹੀਂ ਬਦਲਦਾ। ਦੁੱਖ ਅਤੇ ਵੱਡੀਆਂ-ਵੱਡੀਆਂ ਮੱਛੀਆਂ ਦੇ ਢਿੱਡ ਵਰਗੇ ਤੁਫ਼ਾਨਾਂ ਵਿੱਚੋਂ ਗੁਜਰਨ ਦੇ ਅਨੁਭਵ ਕਰਨ ਤੋਂ ਬਾਅਦ ਵੀ ਪਰਮੇਸ਼ੁਰ ਤੁਹਾਨੂੰ ਇਸਤੇਮਾਲ ਕਰ ਸਕਦਾ ਹੈ। ਹੋ ਸਕਦਾ ਹੈ ਕਿ ਪਹਿਲੀ ਵਾਰ ਜਦੋਂ ਪਰਮੇਸ਼ੁਰ ਨੇ ਤੁਹਾਨੂੰ ਬੁਲਾਉਣਾ ਸ਼ੁਰੂ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਸ ਸਾਲ ਬੀਤ ਚੁੱਕੇ ਹੋਣਗੇ। ਉਸ ਦੀ ਆਗਿਆ ਦਾ ਪਾਲਣ ਕਰਨ ਵਿੱਚ ਕਦੇ ਵੀ ਬਹੁਤ ਜ਼ਿਆਦਾ ਦੇਰ ਨਹੀਂ ਹੁੰਦੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਉਸ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ ਜਿਹੜਾ ਆਪਣਾ ਮਨ ਕਦੇ ਵੀ ਨਹੀਂ ਬਦਲਦਾ।

    ਪਰਮੇਸ਼ੁਰ ਦੀ ਬੁਲਾਹਟ ਨੂੰ ਕਬੂਲ ਕਰਨਾ ਅਤੇ ਉਹ ਬਣਨਾ ਕਬੂਲ ਕਰਨਾ ਚਾਹੀਦਾ ਹੈ ਜੋ ਤੁਸੀਂ ਅਸਲ ਵਿੱਚ ਨਹੀਂ ਹੋ। ਯਿਸੂ ਨੇ ਪਤਰਸ ਨੂੰ ਉਹ ਬਣਾਉਣ ਦੀ ਪੇਸ਼ਕਸ਼ ਕੀਤੀ ਜੋ ਉਹ ਨਹੀਂ ਸੀ -ਮਨੁੱਖਾਂ ਦਾ ਸ਼ਿਕਾਰੀ!

    ਸੇਵਕਾਈ ਵਿੱਚ ਆਉਣਾ ਪਰਮੇਸ਼ੁਰ ਦੇ ਰਾਜ ਵਿੱਚ ਕੋਈ ਵੱਡਾ ਯੋਗਦਾਨ ਦੇਣ ਬਾਰੇ ਨਹੀਂ ਹੈ। ਕੁਝ ਵੀ ਤੁਹਾਡੇ ਤੇ ਨਿਰਭਰ ਨਹੀਂ ਹੈ ਅਤੇ ਤੁਹਾਡੇ ਦੁਆਰਾ ਸੇਵਕਾਈ ਵਿੱਚ ਲਾਪਰਵਾਹੀ ਕਰਨ ਦੇ ਦੁਆਰਾ ਕੁਝ ਵੀ ਤਬਾਹ ਨਹੀਂ ਹੋਵੇਗਾ। ਅਸੀਂ ਸਾਰੇ ਇਸਤੇਮਾਲ ਕੀਤੇ ਜਾਣ ਯੋਗ ਅਤੇ ਛੱਡੇ ਜਾਣ ਯੋਗ ਹਾਂ।

    ਅਸੀਂ ਸਚਿਆਈ ਦੇ ਵਿਰੁੱਧ ਕੁਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁਝ ਕਰ ਸਕਦੇ ਹਾਂ।

    2 ਕੁਰਿੰਥੀਆਂ 13:8

    ਇਹ ਵਚਨ ਸਾਨੂੰ ਸਿਖਾਉਂਦਾ ਹੈ ਕਿ ਇਹੋ ਜਿਹਾ ਕੁਝ ਵੀ ਨਹੀਂ ਹੈ ਜੋ ਅਸੀਂ ਕਰ ਸਕਦੇ ਹਾਂ ਜੋ ਪਰਮੇਸ਼ੁਰ ਦੇ ਵਚਨ ਦੀ ਸੱਚਾਈ ਦੇ ਵਿਰੁੱਧ ਜਾਵੇਗਾ। ਸਾਡੀਆਂ ਸਭ ਤੋਂ ਵੱਡੀਆਂ ਗਲਤੀਆਂ ਖੁਸ਼ਖ਼ਬਰੀ ਦੀ ਸੱਚਾਈ ਦੇ ਲਈ ਰੁਕਾਵਟ ਨਹੀਂ ਬਣਨਗੀਆਂ। ਆਪਣੀ ਬੁਲਾਹਟ ਦੀ ਅਣਗਿਹਲੀ ਕਰਨਾ ਪਰਮੇਸ਼ੁਰ ਦੀ ਜੇਤੂ ਸੈਨਾ ਦੇ ਰਵੱਈਏ ਨੂੰ ਨਹੀਂ ਬਦਲ ਸਕਦਾ। ਇਸ ਕੰਮ ਦੇ ਲਈ ਬੁਲਾਇਆ ਜਾਣਾ ਸਾਡੀ ਖੁਸ਼ਕਿਸਮਤੀ ਹੈ। ਇਸ ਕੰਮ ਦੇ ਵਿੱਚ ਸ਼ਾਮਲ ਹੋਣਾ ਸਾਡੇ ਲਈ ਆਦਰ ਦੀ ਗੱਲ ਹੈ। ਹੁਣ ਸਮਾਂ ਆ ਗਿਆ ਹੈ ਕਿ ਇਹ ਸੋਚਣਾ ਬੰਦ ਕਰੀਏ ਕਿ ਤੁਸੀਂ ਪਰਮੇਸ਼ੁਰ ਦੇ ਲਈ ਕੋਈ ਅਨੋਖਾ ਕੰਮ ਕਰਨ ਜਾ ਰਹੇ ਹੋ।

    ਸੇਵਕਾਈ ਵਿੱਚ ਹੋਣਾ ਹਲੀਮੀ ਦਾ ਇੱਕ ਅਨੁਭਵ ਹੈ ਜਿਸ ਵਿੱਚ ਤੁਸੀਂ ਅਸਲ ਵਿੱਚ ਪਰਮੇਸ਼ੁਰ ਦੇ ਬਾਰੇ ਸਿੱਖਿਆ ਹੈ ਅਤੇ ਉਸ ਦੀ ਦਯਾ ਨੂੰ ਪ੍ਰਾਪਤ ਕਰਦੇ ਹੋ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀ ਮੇਰੇ ਮਗਰ ਚੱਲੋ ਅਤੇ ਮੈਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਬਣਾਵਾਂਗਾ।

    ਜਦੋਂ ਤੁਸੀਂ ਆਪਣਾ ਪੂਰਾ ਸਮਾਂ ਸੇਵਕਾਈ ਵਿੱਚ ਦਿਓਗੇ ਤਾਂ ਤੁਸੀਂ ਪਰਮੇਸ਼ੁਰ ਦਾ ਇਹੋ ਜਿਹਾ ਪਾਤਰ ਬਣ ਜਾਓਗੇ ਜਿਸ ਨੂੰ ਪਰਮੇਸ਼ੁਰ ਇਸਤੇਮਾਲ ਕਰ ਸਕਦਾ ਹੈ।

    ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।

    ਮਰਕੁਸ 1:17

    ਪੂਰਾ ਸਮਾਂ ਸੇਵਕਾਈ ਵਿੱਚ ਦੇਣ ਨਾਲ ਤੁਸੀਂ ਬੁੱਧ ਦੇ ਨਵੇਂ ਹੋਣ ਦੇ ਦੁਆਰਾ ਅਤੇ ਉਨ੍ਹਾਂ ਅਨੇਕ ਨਮਰ ਅਨੁਭਵਾਂ ਦੁਆਰਾ ਹੋਰ ਸਰੂਪ ਵਿੱਚ ਬਦਲਦੇ ਜਾਓਗੇ ਜੋ ਤੁਹਾਡੀ ਉਡੀਕ ਕਰਦੇ ਹਨ। ਪੂਰਾ ਸਮਾਂ ਸੇਵਕਾਈ ਕਰਨਾ ਅਸਲ ਵਿੱਚ ਇੱਕ ਅਜਿਹੇ ਸਫ਼ਰ ਦੀ ਸ਼ੁਰੂਆਤ ਹੈ ਜੋ ਸਾਨੂੰ ਹੋਰ ਜ਼ਿਆਦਾ ਪਰਮੇਸ਼ੁਰ ਦੇ ਨੇੜੇ ਲੈ ਕੇ ਆਉਂਦਾ ਹੈ। ਇਹ ਤੁਹਾਨੂੰ ਬਦਲ ਦਿੰਦਾ ਹੈ ਅਤੇ ਤੁਹਾਨੂੰ ਇੱਕ ਹਲੀਮ ਵਿਅਕਤੀ ਬਣਾਉਂਦਾ ਹੈ। ਤੁੱਛ ਕੰਮ ਦਾ ਸੁਭਾਅ ਹੀ ਅਤੇ ਸੇਵਕਾਈ ਵਿੱਚ ਹੋਰਨਾਂ ਮਸੀਹੀ ਲੋਕਾਂ ਨਾਲ ਰਾਫਤਾ ਕਾਇਮ ਕਰਨਾ ਯਕੀਨਣ ਤੁਹਾਨੂੰ ਤੋੜ ਦੇਵੇਗਾ ਅਤੇ ਤੁਹਾਨੂੰ ਇੱਕ ਬਿਹਤਰ ਵਿਅਕਤੀ ਬਣਾ ਦੇਵੇਗਾ! ਉਨ੍ਹਾਂ ਅਜਨਬੀਆਂ ਨਾਲ ਗੱਲਬਾਤ ਕਰਨਾ ਵੀ ਜਿਹੜੇ ਇਹ ਨਹੀਂ ਸਮਝਦੇ ਕਿ ਪੂਰਾ ਸਮਾਂ ਸੇਵਕਾਈ ਕਰਨਾ ਕੀ ਹੁੰਦਾ ਹੈ ਤੁਹਾਨੂੰ ਪਰਮੇਸ਼ੁਰ ਦੇ ਗਿਆਨ ਦੀ ਗਹਿਰਾਈ ਵਿੱਚ ਲੈ ਜਾਵੇਗਾ।

    ਪੂਰਾ ਸਮਾਂ ਸੇਵਕਾਈ ਕਰਨਾ ਕੀ ਨਹੀਂ ਹੈ

    ਪੂਰਾ ਸਮਾਂ ਸੇਵਕਾਈ ਵਿੱਚ ਉਦੋਂ ਹੋਈ ਦਾ ਹੈ ਜਦੋਂ ਯਿਸੂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਉਂਦਾ ਹੈ। ਪੈਸੇ ਲੈ ਕੇ ਸੇਵਕਾਈ ਕਰਨਾ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪੂਰਾ ਸਮਾਂ ਸੇਵਕਾਈ ਕਰਨ ਵਾਲਾ ਸੇਵਕ ਬਣਾਉਂਦਾ ਹੈ।

    ਬੈਂਕ ਤੋਂ ਕਲੀਸੀਆ ਵਿੱਚ ਆਪਣੀ ਆਮਦਨ ਦੇ ਸਰੋਤ ਨੂੰ ਬਦਲਣ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਪੂਰਾ ਸਮਾਂ ਸੇਵਕਾਈ ਵਿੱਚ ਹੋ। ਪੂਰਾ ਸਮਾਂ ਸੇਵਕਾਈ ਇੱਕ ਸਰਬ-ਵਿਆਪਕ ਕਦਮ ਹੈ ਜਿਸ ਵਿੱਚ ਤੁਸੀਂ ਪੂਰੀ ਤਰ੍ਹਾਂ ਪ੍ਰਭੂ ਦੇ ਪਿੱਛੇ ਚੱਲਦੇ ਹੋ। ਤੁਹਾਡਾ ਉਸ ਦੇ ਪਿੱਛੇ ਚੱਲਣ ਦਾ ਅਰਥ ਬਹੁਤ ਸਾਰੀਆਂ ਗੱਲਾਂ ਹੋਵੇਗਾ, ਜਿਨ੍ਹਾਂ ਵਿੱਚੋਂ ਕੁਝ ਗੱਲਾਂ ਹੇਠਾਂ ਲਿਖੀਆਂ ਗਈਆਂ ਹਨ।

    ਪੂਰਾ ਸਮਾਂ ਸੇਵਕਾਈ ਕਿਸੇ ਕਿਸਮ ਦੀ ਨੌਕਰੀ ਬਦਲਣ ਜਿੰਨਾ ਸੌਖਾ ਨਹੀਂ ਹੈ। ਇਹ ਜੀਵਨਭਰ ਦਾ ਇੱਕ ਸਮਰਪਣ ਹੈ। ਇਹ ਤੁਹਾਡੀ ਪੂਰੀ ਹਸਤੀ ਨੂੰ ਮਾਰ ਦੇਵੇਗਾ ਅਤੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਨਾਲ ਹੋਰ ਸਰੂਪ ਵਿੱਚ ਬਦਲ ਜਾਓਗੇ।

    ਪੂਰਾ ਸਮਾਂ ਸੇਵਕਾਈ ਲਈ ਦੇਣਾ ਇਨ੍ਹਾਂ ਹੇਠ ਲਿਖੀਆਂ ਗੱਲਾਂ ਵਿੱਚ ਕੋਈ ਨਹੀਂ ਹੈ:

    •       ਪੂਰਾ ਸਮਾਂ ਸੇਵਕਾਈ ਅਰਾਮਦਾਇਕ ਨੌਕਰੀ ਦਾ ਵਿਕਲਪ ਨਹੀਂ ਹੈ।

    •       ਪੂਰਾ ਸਮਾਂ ਸੇਵਕਾਈ ਸੌਖੀ ਨੌਕਰੀ ਦਾ ਵਿਕਲਪ ਨਹੀਂ ਹੈ।

    •       ਪੂਰਾ ਸਮਾਂ ਸੇਵਕਾਈ ਬਜ਼ੁਰਗਾਂ ਦੇ ਲਈ ਸੇਵਾ ਮੁਕਤੀ (ਰਿਟਾਇਰਮੈਂਟ) ਯੋਜਨਾ ਨਹੀਂ ਹੈ।

    •       ਪੂਰਾ ਸਮਾਂ ਸੇਵਕਾਈ ਮੁੜ ਤੈਨਾਤ ਕੀਤੇ ਗਏ ਸੇਵਕਾਂ ਦੇ ਲਈ ਇੱਕ ਪ੍ਰਬੰਧ ਨਹੀਂ ਹੈ।

    •       ਪੂਰਾ ਸਮਾਂ ਸੇਵਕਾਈ ਛੋਟੇ-ਛੋਟੇ ਬੱਚਿਆਂ ਦੀਆਂ ਮਾਵਾਂ ਦੇ ਲਈ ਇੱਕ ਆਸਰਾ ਨਹੀਂ ਹੈ।

    •       ਪੂਰਾ ਸਮਾਂ ਸੇਵਕਾਈ ਉਨ੍ਹਾਂ ਲੋਕਾਂ ਦੇ ਲਈ ਆਪਣੀ ਮੌਤ ਦੇ ਆਖ਼ਰੀ ਪਲ਼ ਵਿੱਚ ਆਖ਼ਰੀ ਇੱਛਾ ਮੰਗਣ ਦਾ ਸਮਾਂ ਨਹੀਂ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਹੋਰ ਕੰਮਾਂ ਨੂੰ ਕਰਨ ਵਿੱਚ ਗੁਜਾਰੇ ਹਨ।

    •       ਪੂਰਾ ਸਮਾਂ ਸੇਵਕਾਈ ਕੋਈ ਗੁਪਤ ਵਪਾਰ ਯੋਜਨਾ ਨਹੀਂ ਹੈ। ਕੁਝ ਲੋਕ ਪੂਰਾ ਸਮਾਂ ਸੇਵਕਾਈ ਨੂੰ ਇੱਕ ਬਾਕਾਇਦਾ ਤਨਖਾਹ ਨੂੰ ਨਿਸ਼ਚਤ ਕਰਨ ਦੇ ਲਈ ਵਰਤਣਾ ਚਾਹੁੰਦੇ ਹਨ ਜਦ ਕਿ ਉਹ ਦੂਜੇ ਪਾਸੇ ਆਪਣਾ ਕੰਮ-ਕਾਜ ਕਰਦੇ ਰਹਿੰਦੇ ਹਨ। ਕੰਮ ਕੰਮ ਹੈ ਅਤੇ ਸੇਵਾ ਸੇਵਾ ਹੈ!

    •       ਪੂਰਾ ਸਮਾਂ ਸੇਵਕਾਈ ਨੌਕਰੀਆਂ ਦਰਮਿਆਨ ਕੀਤਾ ਜਾਣ ਵਾਲਾ ਕੋਈ ਕੰਮ ਨਹੀਂ ਹੈ।

    •       ਪੂਰਾ ਸਮਾਂ ਸੇਵਕਾਈ ਮਨੁੱਖਾਂ ਦੇ ਲਈ ਦੁਨਿਆਵੀ ਇੱਛਾਵਾਂ ਨਾਲ ਅੱਗੇ ਵਧਣ ਦੀ ਪ੍ਰੇਰਣਾ ਨਹੀਂ ਹੈ।

    •       ਪੂਰਾ ਸਮਾਂ ਸੇਵਕਾਈ ਗਰੀਬੀ ਨੂੰ ਘਟਾਉਣ ਵਾਲੀ ਕੋਈ ਸਕੀਮ ਨਹੀਂ ਹੈ। ਕਈ ਵਾਰ ਸੇਵਕਾਈ ਵਿੱਚ ਕੰਮ ਕਰਨਾ ਆਰਥਿਕ ਤੌਰ ਤੇ ਬਿਹਤਰ ਹੁੰਦਾ ਹੈ।

    •       ਪੂਰਾ ਸਮਾਂ ਸੇਵਕਾਈ ਤੁਹਾਡੇ ਪੇਸ਼ੇ ਨੂੰ ਦੁਨਿਆਵੀ ਸੰਸਾਰ ਤੋਂ ਕਲੀਸੀਆ ਸੰਸਾਰ ਵਿੱਚ ਤਬਾਦਲਾ ਕਰਨ ਦੇ ਵਾਂਗ ਨਹੀਂ ਹੈ। ਇਹ ਸੱਚਾਈ ਕਿ ਤੁਸੀਂ ਸੰਸਾਰ ਵਿੱਚ ਇੱਕ ਅਕਾਉਂਟੈਂਟ (ਮੁਨਸ਼ੀ) ਸੀ ਦਾ ਅਰਥ ਇਹ ਨਹੀਂ ਹੈ ਕਿ ਤੁਹਾਨੂੰ ਕਲੀਸੀਆ ਵਿੱਚ ਵੀ ਅਕਾਉਂਟੈਂਟ (ਮੁਨਸ਼ੀ) ਹੋਣਾ ਚਾਹੀਦਾ ਹੈ।

    •       ਪੂਰਾ ਸਮਾਂ ਸੇਵਕਾਈ ਤੁਹਾਡੀ ਆਮਦਨੀ ਦੇ ਸਰੋਤ ਨੂੰ ਬਦਲਣ ਬਾਰੇ ਨਹੀਂ ਹੈ।

    •       ਪੂਰਾ ਸਮਾਂ ਸੇਵਕਾਈ ਫੁਰਸਤ ਵਿੱਚ ਕਰਨ ਵਾਲੀ ਨੌਕਰੀ ਨਹੀਂ ਹੈ। ਪੂਰਾ ਸਮਾਂ ਸੇਵਕਾਈ ਵਿਦਿਆਰਥੀਆਂ ਦੇ ਛੁੱਟੀਆਂ ਦੌਰਾਨ ਕਰਨ ਵਾਲਾ ਕੋਈ ਕੰਮ ਨਹੀਂ ਹੈ।

    ਪੂਰਾ ਸਮਾਂ ਸੇਵਕਾਈ ਕਰਨ ਬਾਰੇ ਕੁਝ ਭਰਮ

    ਕੁਝ ਆਮ ਵਰਤਮਾਨ ਭਰਮ ਹਨ ਜੋ ਵੱਖ-ਵੱਖ ਹਾਲਾਤਾਂ ਵਿੱਚ ਲੋਕਾਂ ਨੂੰ ਦੁੱਖ ਦਿੰਦੇ ਹਨ। ਉਹ ਲੋਕ ਜਿਹੜੇ ਪੂਰਾ ਸਮਾਂ ਸੇਵਕਾਈ ਵਿੱਚ ਦਿੰਦੇ ਹਨ ਇਨ੍ਹਾਂ ਭਰਮਾਂ ਤੋਂ ਅਛੂਤੇ ਨਹੀਂ ਹਨ। ਕੁਝ ਭਰਮ ਜਿਹੜੇ ਪੂਰਾ ਸਮਾਂ ਸੇਵਕਾਈ ਕਰਨ ਵਾਲੇ ਸੇਵਕ ਨੂੰ ਸਤਾਉਂਦੇ ਹਨ ਹੇਠ ਲਿਖੇ ਹਨ:

    1.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਖਾਸ ਹਾਂ।

    2.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਨੂੰ ਚੰਗੀ ਤਨਖਾਹ ਮਿਲੇਗੀ।

    3.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਆਤਮਿਕ ਤੌਰ ਤੇ ਸਭ ਤੋਂ ਵਧੀਆ ਕਦਮ ਚੁੱਕਿਆ ਹੈ ਅਤੇ ਹੋਰ ਆਤਮਿਕ ਕਦਮ ਚੁੱਕਣ ਦੀ ਹੁਣ ਕੋਈ ਲੋੜ ਨਹੀਂ ਹੈ।

    4.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਆਮ ਸੇਵਕਾਂ (ਲੇਅ ਮਿਨਿਸਟਰ ਜਾਂ ਸਹਾਇਕ ਸੇਵਕ) ਨਾਲੋਂ ਬਿਹਤਰ ਹਾਂ।

    5.      ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਨੂੰ ਵਿਦੇਸ਼ਾਂ ਵਿੱਚ ਸਫ਼ਰ ਕਰਨਾ ਪਵੇਗਾ।

    6.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੇਰਾ ਘਰ ਬਹੁਤ ਵੱਡਾ ਹੋਵੇਗਾ।

    7.      ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੇਰੇ ਕੋਲ ਕਾਰ ਹੋਵੇਗੀ।

    8.      ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਅਮੀਰ ਹੋਵਾਂਗਾ

    9.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਆਤਮਿਕ ਬਣ ਚੁੱਕਾ ਹਾਂ।

    10.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੇਰਾ ਵਿਆਹ ਬਹੁਤ ਹੀ ਵਧੀਆ ਢੰਗ ਨਾਲ ਨਾਲ ਹੋਵੇਗਾ ਅਤੇ ਮੇਰਾ ਪਰਿਵਾਰਕ ਜੀਵਨ ਬਹੁਤ ਹੀ ਵਧੀਆ ਹੋਵੇਗਾ।

    11.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੇਰੇ ਕੋਲ ਪ੍ਰਾਰਥਨਾ ਕਰਨ, ਅਰਾਧਨਾ ਕਰਨ ਅਤੇ ਵਚਨ ਪੜ੍ਹਨ ਲਈ ਜ਼ਿਆਦਾ ਸਮਾਂ ਹੋਵੇਗਾ।

    12.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਪਰਮੇਸ਼ੁਰ ਮੇਰੇ ਤੋਂ ਬਹੁਤ ਪ੍ਰਸੰਨ ਹੈ।

    13.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਪ੍ਰੇਮ ਵਿੱਚ ਚੱਲ ਰਿਹਾ ਹਾਂ।

    14.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੇਰਾ ਨਿਆਂ ਬਹੁਤ ਸੌਖਾ ਹੋਵੇਗਾ।

    15.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਮਸਹ ਕੀਤਾ ਹੋਇਆ ਅਤੇ ਸੁਰੱਖਿਅਤ ਹਾਂ।

    16.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੇਰੇ ਬੱਚੇ ਬਹੁਤ ਵਧੀਆ ਹੋਣਗੇ।

    17.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਸਵਰਗ ਵਿੱਚ ਜ਼ਰੂਰ ਜਾਵਾਂਗਾ।

    18.       ਕਿਉਂਕਿ ਮੈਂ ਪੂਰਾ ਸਮਾਂ ਸੇਵਕਾਈ ਵਿੱਚ ਰਹਿੰਦਾ ਹਾਂ ਇਸ ਲਈ ਮੈਂ ਵਫ਼ਾਦਾਰ ਹਾਂ।

    ਉੱਪਰ ਦਿੱਤੀਆਂ ਗਈਆਂ ਜਿੰਨੀਆਂ ਵੀ ਗੱਲਾਂ ਹਨ ਜ਼ਰੂਰੀ ਨਹੀਂ ਹੈ ਕਿ ਸੱਚ ਹੋਣ। ਉਹ ਸੱਚ ਹੋ ਸਕਦੀਆਂ ਹਨ, ਪਰ ਤੁਹਾਡੇ ਮਾਮਲੇ ਵਿੱਚ ਸ਼ਾਇਦ ਉਹ ਸੱਚ ਸਾਬਤ ਨਾ ਹੋਣ। ਅਤੇ ਨਿਸ਼ਚਤ ਤੌਰ ਤੇ ਇਹੋ ਜਿਹੀਆਂ ਗੱਲਾਂ ਵੀ ਨਹੀਂ ਹਨ ਜੋ ਆਪਣੇ ਆਪ ਹੋਣਗੀਆਂ। ਪੂਰਾ ਸਮਾਂ ਸੇਵਕਾਈ ਕਰਨ ਦੇ ਲਈ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਨੂੰ ਭਾਲਣਾ ਚਾਹੀਦਾ ਹੈ ਤਾਂ ਕਿ ਉਸ ਦੀਆਂ ਯੋਜਨਾਵਾਂ ਪੂਰੀਆਂ ਹੋਣ।

    ਅਧਿਆਇ 2

    ਦੁਨਿਆਵੀ ਕੰਮ ਅਤੇ ਸੇਵਾ ਦੇ ਕੰਮ ਵਿਚਕਾਰ ਫ਼ਰਕ

    ਫ਼ਰਕ ਜ਼ਰੂਰ ਹੈ

    ਪਰ ਓਹ ਉਸ ਦੇ ਸੇਵਕ ਹੋਣਗੇ ਤਾਂ ਜੋ ਓਹ ਮੇਰੀ ਸੇਵਾ ਅਤੇ ਦੇਸ ਦੇਸ ਦੇ ਰਾਜਿਆਂ ਦੀ ਸੇਵਾ ਵਿੱਚਕਾਰ ਫ਼ਰਕ ਨੂੰ ਜਾਣ ਲੈਣ।

    2 ਇਤਹਾਸ 12:8

    ਜਦੋਂ ਰਹਬੁਆਮ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ, ਨਬੀ ਨੇ ਉਸ ਨੂੰ ਸ਼ਾਂਤ ਕਰਨ ਦੇ ਲਈ ਇੱਕ ਸੰਦੇਸ਼ ਭੇਜਿਆ। ਉਸ ਨੇ ਉਹ ਨੂੰ ਆਖਿਆ ਕਿ ਮੈਂ ਤੈਨੂੰ ਪਰਮੇਸ਼ੁਰ ਦੇ ਲਈ ਕੰਮ ਕਰਨ ਅਤੇ ਸੰਸਾਰ ਦੀਆਂ ਕੌਮਾਂ ਦੇ ਲਈ ਕੰਮ ਕਰਨ ਵਿਚਕਾਰ ਫ਼ਰਕ ਦਿਖਾਵਾਂਗਾ।

    ਪਰਮੇਸ਼ੁਰ ਦੇ ਲਈ ਕੰਮ ਕਰਨ ਅਤੇ ਦੁਨੀਆਂ ਦੇ ਲਈ ਕੰਮ ਕਰਨ ਵਿਚਕਾਰ ਫ਼ਰਕ ਹੈ। ਲੋਪ ਹੋ ਜਾਣ ਵਾਲੇ ਇਸ ਸੰਸਾਰ ਵਿੱਚ ਧਨ ਦੌਲਤ ਇਕੱਠਾ ਕਰਨ ਦੀ ਤੁਲਨਾ ਪਰਮੇਸ਼ੁਰ ਦੀ ਉੱਚ ਬੁਲਾਹਟ ਨਾਲ ਨਹੀਂ ਕੀਤੀ ਜਾ ਸਕਦੀ।

    ਮਰਨਹਾਰ ਮਨੁੱਖ ਦੇ ਲਈ ਅਸਲੀ ਨੀਹਾਂ ਨਾਲ ਸਦੀਪਕ ਸ਼ਹਿਰ ਦੀ ਉਸਾਰੀ ਕਰਨਾ ਸਭ ਤੋਂ ਵੱਡਾ ਮੌਕਾ ਹੈ। ਜ਼ਿਆਦਾਤਰ ਮਨੁੱਖ ਆਪਣੀ ਜ਼ਿੰਦਗੀ ਆਰਜ਼ੀ ਚੀਜ਼ਾਂ ਨੂੰ ਉਸਾਰਨ ਵਿੱਚ ਬਿਤਾ ਦਿੰਦੇ ਹਨ ਜਿਨ੍ਹਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਸਧਾਰਣ ਮਨੁੱਖ ਬਸ ਦੁਨਿਆਵੀ ਰੇਤ ਦੇ ਕਿਲਿਆਂ ਦੀ ਉਸਾਰੀ ਕਰਨ ਵਾਲਾ ਹੈ।

    ਫ਼ਿਰਊਨ ਕੌਣ ਹੈ?

    ਫ਼ਿਰਊਨ ਸ਼ੈਤਾਨ ਦਾ ਰੂਪ ਹੈ। ਮਿਸਰ ਸੰਸਾਰ ਦਾ ਰੂਪ ਅਤੇ ਇਸਰਾਏਲ ਪਰਮੇਸ਼ੁਰ ਦੇ ਲੋਕਾਂ ਦਾ ਰੂਪ ਹੈ। ਫ਼ਿਰਊਨ ਨੇ ਲੋਕਾਂ ਕੋਲੋਂ ਸਖਤ ਮਜ਼ਦੂਰੀ ਕਰਵਾ ਕੇ ਉਨ੍ਹਾਂ ਨੂੰ ਦੁੱਖ ਦਿੱਤਾ ਅਤੇ ਉਨ੍ਹਾਂ ਕੋਲੋਂ ਖੂਬਸੂਰਤ ਸ਼ਹਿਰ ਬਣਵਾਏ। ਇਹ ਸਪੱਸ਼ਟ ਤੌਰ ਤੇ ਅੱਜ ਦੇ ਸਮੇਂ ਦੇ ਦੁਨਿਆਵੀ ਕੰਮ ਨੂੰ ਦਰਸਾਉਂਦਾ ਹੈ।

    ਦੁਨਿਆਵੀ ਸੰਸਾਰ ਵਿੱਚ ਬਿਤਾਇਆ ਜਾਣ ਵਾਲਾ ਜ਼ਿਆਦਾਤਰ ਸਮਾਂ ਇਸ ਸੰਸਾਰ ਦੇ ਸ਼ਹਿਰਾਂ ਦੀ ਉਸਾਰੀ ਕਰਨ ਦੇ ਲਈ ਬਿਤਾਇਆ ਗਿਆ ਸਮਾਂ ਹੁੰਦਾ ਹੈ। ਜਦੋਂ ਅਸੀਂ ਮਰ ਜਾਂਦੇ ਹਾਂ ਅਤੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਂਦੇ ਹਾਂ, ਅਸੀਂ ਸਿਰਫ ਇਸ ਸੰਸਾਰ ਦੇ ਸ਼ਹਿਰਾਂ ਦੀਆਂ ਅਸਮਾਨ ਨੂੰ ਛੋਹਣ ਵਾਲੀਆਂ ਖੂਬਸੂਰਤ ਇਮਾਰਤਾਂ ਵਿੱਚ ਹੋਰ ਵਾਧਾ ਕੀਤਾ ਹੁੰਦਾ ਹੈ।

    ਇਸ ਸੰਸਾਰ ਦਾ ਕੰਮ ਜ਼ਿਆਦਾ ਸਖ਼ਤੀ ਵਾਲਾ, ਜ਼ਿਆਦਾ ਤਨਾਅ ਵਾਲਾ ਅਤੇ ਜ਼ਿਆਦਾ ਪਸੀਨਾ ਵਹਾਉਣ ਵਾਲਾ ਹੁੰਦਾ ਹੈ। ਸਾਡੇ ਕੋਲੋਂ ਸਖਤ ਤੋਂ ਸਖਤ ਕੰਮ ਕਰਵਾਇਆ ਜਾਂਦਾ ਹੈ ਅਤੇ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਹੈ ਕਿ ਅਸੀਂ ਅਸਲ ਵਿੱਚ ਇਸ ਸੰਸਾਰ ਦੇ ਖੂਬਸੂਰਤ ਸ਼ਹਿਰਾਂ ਦੀ ਉਸਾਰੀ ਕਰ ਰਹੇ ਹਾਂ। ਨਿਊਯਾਰਕ ਸ਼ਹਿਰ, ਪੈਰਿਸ, ਲੰਡਨ, ਐਕਰਾ, ਲਾਗੋਸ ਅਤੇ ਨੇਰੋਬੀ ਇਨਸਾਨਾਂ ਦੀ ਸਖਤ ਮਿਹਨਤ ਅਤੇ ਪਸੀਨੇ ਨਾਲ ਉਸਾਰੇ ਗਏ ਸਨ।

    ਇਹ ਇਨਸਾਨ ਮਰ ਚੁੱਕੇ ਹਨ ਅਤੇ ਇਸ ਸੰਸਾਰ ਤੋਂ ਕੂਚ ਕਰ ਗਏ ਹਨ ਪਰ ਖੂਬਸੂਰਤ ਇਮਾਰਤਾਂ ਹਾਲੇ ਵੀ ਬਰਕਰਾਰ ਹਨ। ਉਨ੍ਹਾਂ ਦੇ ਕੰਮ ਨੂੰ ਸੰਸਾਰ ਦੇ ਖੂਬਸੂਰਤ ਸ਼ਹਿਰਾਂ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਸਮਝਿਆ ਜਾ ਸਕਦਾ ਹੈ। ਵੇਖੋ, ਸ਼ੈਤਾਨ ਨੇ ਯਿਸੂ ਨੂੰ ਕੀ ਆਖਿਆ ਜਦੋਂ ਉਸ ਨੇ ਯਿਸੂ ਨੂੰ ਇਸ ਸੰਸਾਰ ਦੇ ਦੇਸ਼ ਵਿਖਾਏ:

    ਮੈਂ ਇਹ ਸਾਰਾ ਇਖ਼ਤਿਆਰ ਅਤੇ ਉਨ੍ਹਾਂ ਦੀ ਭੜਕ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਰ ਜਿਹ ਨੂੰ ਚਾਹੁੰਦਾ ਉਹ ਨੂੰ ਦਿੰਦਾ ਹਾਂ।

    ਲੂਕਾ 4:6

    ਇਹ ਆਇਤ ਸਾਨੂੰ ਇਹ ਵਿਖਾਉਂਦੀ ਹੈ ਕਿ ਅਸਲ ਵਿੱਚ ਸ਼ੈਤਾਨ ਹੀ ਹੈ ਜਿਹੜਾ ਇਸ ਸੰਸਾਰ ਦੇ ਸ਼ਹਿਰਾਂ ਤੇ ਆਪਣੇ ਇਖ਼ਤਿਆਰ ਦਾ ਇਸਤੇਮਾਲ ਕਰਦਾ ਹੈ। ਸ਼ੈਤਾਨ ਇਸ ਜੁੱਗ ਦਾ ਈਸ਼ੁਰ ਹੈ (2 ਕੁਰਿੰਥੀਆਂ 4:4)। ਇਹ ਸ਼ੈਤਾਨ ਹੀ ਹੈ ਜਿਸ ਨੇ ਮਨੁੱਖਾਂ ਦੇ ਪੁੱਤਰਾਂ ਕੋਲੋਂ ਸਖਤ ਮਜ਼ਦੂਰੀ ਕਰਵਾਈ ਅਤੇ ਉਨ੍ਹਾਂ ਕੋਲੋਂ ਇਸ ਸੰਸਾਰ ਦੇ ਸ਼ਹਿਰ ਬਣਵਾਏ।

    ਮਸੀਹੀ ਲੋਕ ਬਸ ਨਿਰਮਾਣ ਕਰਨ ਵਾਲਿਆਂ ਦੀ ਸੈਨਾ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਨ੍ਹਾਂ ਖੂਬਸੂਰਤ ਸ਼ਹਿਰਾਂ ਨੂੰ ਬਣਾਉਣ ਵਿੱਚ ਆਪਣਾ ਯੋਗਦਾਨ ਦਿੰਦੇ ਹਨ।

    ਤਾਂ ਮਿਸਰ ਉੱਤੇ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ।

    ਉਸ ਆਪਣੀ ਰਈਅਤ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਥੋਂ ਵਧੀਕ ਅਤੇ ਬਲਵੰਤ ਹਨ।

    ਆਓ ਅਸੀਂ ਉਨ੍ਹਾਂ ਨਾਲ ਹਿਕਮਤ ਨਾਲ ਵਰਤੀਏ ਅਜੇਹਾ ਨਾ ਹੋਵੇ ਕਿ ਓਹ ਹੋਰ ਵਧ ਜਾਣ ਅਤੇ ਐਉਂ ਹੋਵੇ ਕਿ ਜਦ ਲੜਾਈ ਆ ਪਵੇ ਤਾਂ ਓਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫੇਰ ਏਸ ਦੇਸ ਤੋਂ ਉਤਾਹਾਂ ਨੂੰ ਚੱਲੇ ਜਾਣ।

    ਤਾਂ ਉਸ ਉਨ੍ਹਾਂ ਦੇ ਉੱਪਰ ਬੇਗਾਰੀਆਂ ਦੇ ਕਰੋੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ ਅਤੇ ਉਨ੍ਹਾਂ ਫ਼ਿਰਊਨ ਲਈ ਫਿਤੋਮ ਅਤੇ ਰਾਮਸੇਸ ਭੰਡਾਰ ਦੇ ਨਗਰ ਬਣਾਏ।

    ਪਰ ਜਿੰਨਾ ਓਹ ਉਨ੍ਹਾਂ ਨੂੰ ਜਿੱਚ ਕਰਦੇ ਸਨ ਓਹ ਉੱਨਾ ਹੀ ਵਧਦੇ ਅਤੇ ਫੈਲਦੇ ਜਾਂਦੇ ਸਨ, ਐਉਂ ਓਹ ਇਸਰਾਏਲੀਆਂ ਤੋਂ ਅੱਕ ਗਏ।

    ਉਪਰੰਤ ਮਿਸਰੀ ਇਸਰਾਏਲੀਆਂ ਤੋਂ ਕਰੜਾਈ ਨਾਲ ਟਹਿਲ ਕਰਾਉਣ ਲੱਗੇ।

    ਕੂਚ 1:8-13

    ਜਿਵੇਂ ਫ਼ਿਰਊਨ ਨੇ ਮਿਸਰ ਨੂੰ ਆਪਣੇ ਵੱਸ ਵਿੱਚ ਰੱਖਿਆ ਸੀ, ਸ਼ੈਤਾਨ ਵੀ ਸੰਸਾਰ ਅਤੇ ਇਸ ਦੇ ਸ਼ਹਿਰਾਂ ਨੂੰ ਆਪਣੇ ਵੱਸ ਵਿੱਚ ਰੱਖਦਾ ਹੈ। ਇਸੇ ਕਰਕੇ ਇਸ ਸੰਸਾਰ ਦਾ ਉਤਕ੍ਰਮ ਮਾਪ ਅਤੇ ਹਫੜਾ-ਦਫੜੀ ਇਸ ਨੂੰ ਤੇਜੀ ਨਾਲ ਨਿਰੰਤਰ ਇਸ ਦੇ ਅੰਤ ਦੀ ਵੱਲ ਲੈ ਕੇ ਜਾ ਰਹੀ ਹੈ।

    ਜਦੋਂ ਤੁਸੀਂ ਇਸ ਸੰਸਰ ਦੀਆਂ ਵਿੱਤੀ ਸੰਸਥਾਵਾਂ, ਬੈਂਕਾਂ ਅਤੇ ਹੋਰ ਦੁਨਿਆਵੀ ਸੰਗਠਨਾਂ ਵਿੱਚ ਕੰਮ ਕਰਦੇ ਹੋ, ਤੁਹਾਡੀ ਤੁਲਨਾ ਉਨ੍ਹਾਂ ਇਸਰਾਏਲੀਆਂ ਨਾਲ ਕੀਤੀ ਜਾ ਸਕਦੀ ਹੈ ਜਿਹੜੇ ਫ਼ਿਰਊਨ ਦੇ ਲਈ ਕੰਮ ਕਰਦੇ ਸਨ; ਰੇਤ ਦੇ ਕਿਲ੍ਹੇ ਬਣਾਉਣ ਦੇ ਲਈ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ, ਬਹੁਤ ਸਾਰਾ ਤਨਾਅ ਹੁੰਦਾ ਹੈ ਅਤੇ ਬਹੁਤ ਸਾਰਾ ਪਸੀਨਾ ਵਹਾਉਣਾ ਪੈਂਦਾ ਹੈ।

    ਮੂਸਾ ਨੇ ਫ਼ਿਰਊਨ ਦੇ ਅੱਗੇ ਬੇਨਤੀ ਕੀਤੀ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਅਜ਼ਾਦ ਕਰ ਦੇਵੇ ਤਾਂ ਜੋ ਉਹ ਪ੍ਰਭੂ ਦੀ ਸੇਵਾ ਕਰ ਸਕਣ। ਜੋ ਕੋਈ ਵੀ ਸੇਵਕਾਈ ਵਿੱਚ ਆਪਣਾ ਪੂਰਾ ਸਮਾਂ ਦੇਣ ਦੀ ਇੱਛਾ ਰੱਖਦਾ ਹੈ ਆਪਣੇ ਆਪ ਨੂੰ ਸੰਸਾਰ ਦੀ ਪ੍ਰਣਾਲੀ ਤੋਂ ਵਿਦਾਇਗੀ ਲੈਣ ਦੇ ਲਈ ਬੇਨਤੀ ਕਰਦਿਆਂ ਪਾਉਂਦਾ ਹੈ। ਪੂਰਾ ਸਮਾਂ ਸੇਵਕਾਈ ਵਿੱਚ ਗੁਜਾਰਨਾ ਪ੍ਰਭੂ ਦੀ ਸੇਵਾ ਕਰਨਾ ਹੈ! ਇਹ ਮਿਸਰ ਤੋਂ ਦੂਰ ਜਾ ਕੇ ਉਜਾੜ ਵਿੱਚ ਪ੍ਰਭੂ ਨੂੰ ਕੁਰਬਾਨੀ ਚੜ੍ਹਾਉਣ ਅਤੇ ਉਸ ਦੇ ਲਈ ਇੱਕ ਤੰਬੂ ਬਣਾਉਣ ਦੇ ਵਾਂਗ ਹੈ!

    ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਲੋਕ ਆਪਣਾ ਸਮਾਂ ਪਰਮੇਸ਼ੁਰ ਦੇ ਲਈ ਤੰਬੂ ਬਣਾਉਣ ਅਤੇ ਉਸ ਦੀ ਉਪਾਸਨਾ ਕਰਨ ਵਿੱਚ ਗੁਜਾਰਨ।

    ਬੇਸ਼ੱਕ, ਸੰਸਾਰ ਦੀ ਪ੍ਰਣਾਲੀ ਤੋਂ ਛੁਟਕਾਰਾ ਪਾਉਣਾ ਸੌਖਾ ਨਹੀਂ ਹੋਵੇਗਾ। ਮੂਸਾ ਦੇ ਲਈ ਇਸਰਾਏਲ ਦੀ ਸੰਤਾਨ ਦੇ ਲਈ ਮਿਸਰ ਨੂੰ ਛੱਡਣਾ ਸੌਖਾ ਨਹੀਂ ਸੀ। ਸਿਰਫ ਦ੍ਰਿੜ੍ਹ ਸੰਕਲਪ ਨਾਲ ਕੀਤੇ ਗਈ ਜੱਦੋ-ਜਹਿਦ ਦੇ ਨਾਲ ਹੀ ਪਰਮੇਸ਼ੁਰ ਦੇ ਲੋਕਾਂ ਨੇ ਆਖ਼ਰਕਾਰ ਫ਼ਿਰਊਨ ਦੇ ਕੋਲੋਂ ਛੁਟਕਾਰਾ ਪਾਇਆ ਸੀ।

    ਪਿਆਰੇ ਮਿੱਤਰ, ਤੇਰੇ ਲਈ ਦੁਨਿਆਵੀ ਕੰਮ ਤੋਂ ਛੁਟਕਾਰਾ ਪਾਉਣਾ ਸੌਖਾ ਨਹੀਂ ਹੋਵੇਗਾ। ਜੇਕਰ ਤੂੰ ਛੁਟਕਾਰਾ ਪਾ ਲੈਂਦੇ ਹੋ ਤਾਂ ਇਹ ਜੱਦੋ-ਜਹਿਦ ਤੋਂ ਬਿਨਾਂ ਨਹੀਂ ਹੋਵੇਗਾ।

    ਫ਼ਿਰਊਨ ਤੋਂ ਛੁਟਕਾਰਾ ਪਾਉਣ ਦੇ ਚਾਰ ਪੜਾਵ

    ਫੇਰ ਐਉਂ ਹੋਇਆ ਕਿ ਜਾ ਫ਼ਿਰਊਨ ਨੇ ਬਾਹਰ ਜਾਣਾ ਬੰਦ ਕਰ ਦਿੱਤਾ...

    ਕੂਚ 13:15

    ਫ਼ਿਰਊਨ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਭੇਜਣ ਵਿੱਚ ਖੁਸ਼ ਨਹੀਂ ਸੀ। ਪੂਰਾ ਸਮਾਂ ਸੇਵਕਾਈ ਵਿੱਚ ਦਾਖ਼ਲ ਹੋਣ ਦੇ ਲਈ ਚਾਰ ਪੜਾਵ ਹਨ ਜਿਨ੍ਹਾਂ ਵਿੱਚੋਂ ਹਰੇਕ ਮਸੀਹੀ ਵਿਅਕਤੀ ਨੂੰ ਗੁਜਰਣਾ ਪੈ ਸਕਦਾ ਹੈ। ਜਦੋਂ ਤੁਹਾਡੇ ਸਾਹਮਣੇ ਇਨ੍ਹਾਂ ਵਿੱਚੋਂ ਕੋਈ ਵੀ ਸਥਿਤੀ ਆ ਜਾਂਦੀ

    Enjoying the preview?
    Page 1 of 1