Discover millions of ebooks, audiobooks, and so much more with a free trial

Only $11.99/month after trial. Cancel anytime.

ਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ
ਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ
ਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ
Ebook420 pages3 hours

ਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641354103
ਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ

Related ebooks

Reviews for ਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ - Dag Heward-Mills

    ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ 
ਕਿਉਂ ਤੁਹਾਡੀ ਸੇਵਕਾਈ ਦਾ 
ਵਿਸਥਾਰ ਕਰਨਗੇ

    ਅਦਭੁੱਤ ਕੰਮ ਅਤੇ ਪ੍ਰਗਟੀਕਰਨ ਸਿਰਫ਼ ਸਾਡੇ ਲਈ ਹੀ ਉਹ ਮੌਕੇ ਹਨ ਕਿ ਅਸੀਂ ਯਿਸੂ ਮਸੀਹ ਦੇ ਲਈ ਸੰਸਾਰ ਤੱਕ ਪਹੁੰਚੀਏ ਹਾਂ। ਸਿਰਫ਼ ਇਹ ਹੀ ਸਾਡੇ ਲਈ ਮੌਕੇ ਹਨ ਕਿ ਅਸੀ ਪਰਮੇਸ਼ੁਰ ਦੇ ਰਾਜ ਦੇ ਲਈ ਆਪਣੇ ਗੋਤ ਨਾਲ ਸੰਬੰਧਿਤ ਜਾਤੀਆਂ ਅਤੇ ਲੋਕਾਂ ਤੱਕ ਪਹੁੰਚੀਏ। ਇਹ ਸੇਵਕਾਂ ਦੇ ਲਈ ਮੌਕੇ ਹਨ ਕਿ ਉਨ੍ਹਾਂ ਕੰਮਾਂ ਨੂੰ ਪੂਰਾ ਕਰਨ ਜਿਨ੍ਹਾਂ ਦੇ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਬੁਲਾਇਆ ਹੈ।

    ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਉਨ੍ਹਾਂ 12 ਚੇਲਿਆਂ ਅਤੇ ਸੱਤਰ ਲੋਕਾਂ ਦੇ ਲਈ ਉਪਲੱਬਧ ਸਨ ਜਿਨ੍ਹਾਂ ਨੂੰ ਯਿਸੂ ਨੇ ਵੱਖ-ਵੱਖ ਸਥਾਨਾਂ ਤੇ ਭੇਜਿਆ ਸੀ। ਇਸ ਵੱਡੇ ਅਧਿਕਾਰ ਦੇ ਦੁਆਰਾ ਉਹ ਹੁਣ ਵੀ ਸਾਡੇ ਸਾਰਿਆਂ ਦੇ ਲਈ ਉਪਲੱਬਧ ਹਨ। ਉਹ ਸਾਡੇ ਸਾਰਿਆਂ ਦੇ ਲਈ ਹਨ ਜੇ ਅਸੀਂ ਇਹ ਜਾਣਨਾ ਤੇ ਸਮਝਣਾ ਸ਼ੁਰੂ ਕਰ ਦੇਈਏ ਕਿ ਪਰਮੇਸ਼ੁਰ ਨੇ ਸਾਨੂੰ ਕੀ ਦਿੱਤਾ ਹੈ।

    1. ਮਸੀਹ ਦੇ ਲਈ ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਸੰਸਾਰ ਤੱਕ ਪਹੁੰਚਣ ਵਿੱਚ ਤੁਹਾਡੀ ਸਹਾਇਤਾ ਕਰਨਗੇ।

    ਇੱਕ ਵਾਰ, ਜਦੋਂ ਮੇਰੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਚੋਣ ਦੇ ਨਤੀਜ਼ੇ ਘੋਸ਼ਿਤ ਕੀਤੇ ਗਏ, ਤਦ ਮੈਂ ਜਾਣਿਆ ਕਿ ਕਿਵੇਂ ਲੱਖਾਂ ਲੋਕ ਦੂਰ-ਦੂਰ ਖੇਤਰਾਂ ਵਿੱਚ ਰਹਿ ਰਹੇ ਸਨ। ਜੋ ਲੋਕ ਪਰਮੇਸ਼ੁਰ ਤੋਂ ਹੁਣ ਤੱਕ ਅਨਜਾਣ ਹਨ ਉਨ੍ਹਾਂ ਦੇ ਲਈ ਪਰਮੇਸ਼ੁਰ ਦੇ ਦਿਲ ਤੋਂ ਖ਼ੂਨ ਪ੍ਰਵਾਹਿਤ ਹੋ ਰਿਹਾ ਹੈ। ਸਾਡੇ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਦੇਸ਼ ਦੇ ਲਈ ਸਮਾਜਿਕ ਸੇਵਾਵਾਂ ਦੇਣ ਦੇ ਲਈ ਕਿਸੇ ਰਾਜਨੀਤਿਕ ਦਬਾਵ ਦੇ ਅੱਗੇ ਝੁੱਕੀਏ। ਸਮਾਜਿਕ ਸੇਵਾਵਾਂ ਜਿਵੇਂ ਸਕੂਲ ਅਤੇ ਵਿਸ਼ਵ ਵਿਦਿਆਲਿਆ ਦਾ ਪ੍ਰਬੰਧ ਹੀ ਸਾਨੂੰ ਦੇਸ਼ ਦੇ ਲਈ ਉਪਯੋਗੀ ਨਹੀਂ ਬਣਾਉਂਦਾ ਹੈ।

    ਪਰਮੇਸ਼ੁਰ ਦੁਆਰਾ ਮਸਹ ਕੀਤੀ ਕਲੀਸੀਆ ਇੱਕ ਖ਼ਾਸ ਸੰਸਥਾ ਹੈ ਜਿਸ ਨੂੰ ਉਸਨੇ ਇੱਕ ਖ਼ਾਸ ਸਮਰੱਥ ਅਤੇ ਮਸਹ ਪ੍ਰਦਾਨ ਕੀਤਾ ਹੈ। ਉਸ ਸਮਰੱਥ ਅਤੇ ਮਸਹ ਦੁਆਰਾ, ਅਸੀਂ ਉਹ ਸਭ ਕਰਨ ਯੋਗ ਹੋਵਾਂਗੇ ਜਿਨ੍ਹਾਂ ਨੂੰ ਕਰਨ ਦੇ ਲਈ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ। ਉਸਨੇ ਆਪਣੀ ਕੰਮ-ਪ੍ਰਣਾਲੀ ਦੇ ਰੂਪ ਵਿੱਚ ਪ੍ਰਚਾਰ, ਸਿੱਖਿਆ ਅਤੇ ਚੰਗਿਆਈ ਨੂੰ ਚੁਣਿਆ ਕਿ ਗੁਆਚੇ ਹੋਏ ਮਨੁੱਖਾਂ ਦੀ ਮਦਦ ਕਰੇ।

    2. ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਤੁਹਾਨੂੰ ਅੰਧਕਾਰ ਤੋਂ ਬਾਹਰ ਆਉਣ ਵਿੱਚ ਸਹਾਇਕ ਹੋਣਗੇ।

    ਜ਼ਰੂਰੀ ਹੈ ਕਿ ਤੁਸੀਂ ਅਗਿਆਨਤਾ ਦੇ ਅੰਧਕਾਰ ਤੋਂ ਬਾਹਰ ਆਓ। ਜ਼ਰੂਰੀ ਹੈ ਕਿ ਸੰਸਾਰ ਤੁਹਾਡੀ ਸੇਵਕਾਈ ਨੂੰ ਵੇਖੇ ਅਤੇ ਮਹਿਸੂਸ ਕਰੇ। ਤੁਹਾਡੇ ਉਸ ਵੱਡੇ ਗਿਆਨ ਨੂੰ ਕੀ ਲਾਭ ਜੇ ਇਹ ਸੁਣਿਆ ਨਾ ਜਾਵੇ, ਅਤੇ ਜੇ ਉਹ ਦਿਖਾਈ ਨਾ ਪਵੇ? ਯਿਸੂ ਦਾ ਪਾਲਣ-ਪੌਸ਼ਣ ਇੱਕ ਆਮ ਤਰਖਾਣ ਦੇ ਘਰ ਵਿੱਚ ਹੋਇਆ, ਪਰ ਪਰਮੇਸ਼ੁਰ ਨੇ ਉਸ ਨੂੰ ਕੁਝ ਖ਼ਾਸ ਦਿੱਤਾ। ਉਹ ਕਿਹੜੀ ਗੱਲ ਹੈ ਜੋ ਯਿਸੂ ਨੂੰ ਗੁੰਮਨਾਮੀ ਦੇ ਅੰਧਕਾਰ ਤੋਂ ਬਾਹਰ ਲਿਆਵੇਗੀ? ਉਹ ਕਿਹੜੀ ਗੱਲ ਹੋਵੇਗੀ ਜੋ ਕਿਸੇ ਨੂੰ ਉਸਦਾ ਸੰਦੇਸ਼ ਸੁਣਨ ਨੂੰ ਪ੍ਰੇਰਿਤ ਕਰੇਗੀ? ਆਧੁਨਿਕ ਵਿਗਿਆਪਨ ਦੀਆਂ ਰੀਤੀਆਂ ਦੇ ਅਭਾਵ ਵਿੱਚ ਯਿਸੂ ਕੀ ਕਰ ਸਕਦਾ ਸੀ? ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਹੀ ਉਹ ਵਸਤੂਆਂ ਸਨ ਜੋ ਯਿਸੂ ਨੂੰ ਗੁੰਮਨਾਮੀ ਦੇ ਅੰਧਕਾਰ ਤੋਂ ਬਾਹਰ ਲੈ ਕੇ ਆਈਆਂ।

    ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਤੁਹਾਡੇ ਲਈ ਉਹ ਮੌਕੇ ਹਨ ਕਿ ਤੁਸੀਂ ਅੰਧਕਾਰ ਤੋਂ ਬਾਹਰ ਨਿੱਕਲੋ। ਯਿਸੂ ਨੇ ਕਦੀ ਕੋਈ ਕਿਤਾਬ ਨਹੀਂ ਲਿਖੀ, ਨਾ ਕਿਸੇ ਕਾਰ ਵਿੱਚ ਕਿਸੇ ਰੇਲਗੱਡੀ ਜਾਂ ਹਵਾਈ ਜਹਾਜ਼ ਵਿੱਚ ਯਾਤਰਾ ਕੀਤੀ ਤਦ ਵੀ ਉਹ ਮਸ਼ਹੂਰ ਹੋਇਆ।

    ਬਾਈਬਲ ਆਖਦੀ ਹੈ ਕਿ, ਓਵੇਂ ਹੀ ਗਲੀਲ ਦੇ ਸਾਰੇ ਇਲਾਕੇ ਵਿੱਚ ਉਹਦੀ ਧੁੰਮ ਪੈ ਗਈ, ਅਰ ਸਾਰਾ ਨਗਰ ਬੂਹੇ ਉੱਤੇ ਇਕੱਠਾ ਹੋਇਆ ਸੀ (ਮਰਕੁਸ 1:28,33)। ਜੇ ਇੱਛਾ ਹੈ ਕਿ ਇਸ ਸੰਸਾਰ ਦੇ ਨਗਰ ਸਾਡੇ ਧਰਮ-ਯੁੱਧਾਂ ਦੇ ਦਰਵਾਜ਼ੇ ਤੇ ਇਕੱਠੇ ਹੋਣ, ਤਾਂ ਸਾਨੂੰ ਚੰਗਿਆਈ ਦੇ ਮਸਹ ਦੀ ਜ਼ਰੂਰਤ ਹੈ।

    ਜੇ ਅਸੀਂ ਚਾਹੁੰਦੇ ਹਾਂ ਕਿ ਇਸ ਸੰਸਾਰ ਦੇ ਨਗਰ ਸਾਡੀਆਂ ਕਲੀਸੀਆਵਾਂ ਵਿੱਚ ਇਕੱਠੇ ਹੋਣ, ਤਾਂ ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਮੂਲ-ਸਿਧਾਂਤ ਹਨ। ਚੰਗਿਆਈ ਦਾ ਮਸਹ ਸਾਰੇ ਨਗਰ ਨੂੰ ਤੁਹਾਡੇ ਦਰਵਾਜ਼ੇ ਤੇ ਇਕੱਠਾ ਕਰ ਦੇਵੇਗਾ ਤਾਂ ਕਿ ਤੁਸੀਂ ਉਨ੍ਹਾਂ ਨੂੰ ਯਿਸੂ ਮਸੀਹ ਦੇ ਵਿਸ਼ੇ ਵਿੱਚ ਦੱਸ ਸਕੋ।

    3. ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਬਹੁਤ ਸਾਰੇ ਨਿਰਾਸ਼ (ਟੁੱਟੇ ਦਿਲ ਵਾਲੇ) ਲੋਕਾਂ ਨੂੰ ਤੁਹਾਡੀ ਸੇਵਕਾਈ ਦੀ ਵੱਲ ਆਕਰਸ਼ਿਤ ਕਰਨਗੇ।

    ਯਿਸੂ ਨੇ ਕਿਹਾ ਕਿ ਉਸਦਾ ਮਸਹ ਟੁੱਟੇ ਦਿਲ ਵਾਲਿਆਂ ਦੀ ਚੰਗਿਆਈ ਦੇ ਲਈ ਹੋਇਆ ਸੀ। ਤੁਹਾਡੇ ਮਰਦ ਮਿੱਤਰ ਜਾਂ ਔਰਤ ਮਿੱਤਰ ਨਾਲ ਟੁੱਟੇ ਹੋਏ ਸੰਬੰਧਾਂ ਦੀ ਉਮੀਦ ਇੱਕ ਟੁੱਟੇ ਹੋਏ ਦਿਲ ਦੀ ਗੱਲ ਬਹੁਤ ਵੱਡੀ ਹੈ। ਦਿਲ ਟੁੱਟਣ ਦੇ ਕਾਰਨ ਆਮ ਨਿਰਾਸ਼ਾਵਾਂ ਹੁੰਦੀਆਂ ਹਨ। ਜੀਵਨ ਦੀਆਂ ਸੱਚਾਈਆਂ ਨੂੰ ਸਾਹਮਣੇ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਹੋ ਚੁੱਕੇ ਹਨ। ਲੋਕ ਇਸ ਤਰ੍ਹਾਂ ਜੀਉਂਦੇ ਹਨ ਮੰਨੋ ਸਾਰਾ ਕੁਝ ਬਿਲਕੁਲ ਠੀਕ ਹੈ। ਪਰ ਅੰਦਰ ਤੋਂ ਉਹ ਖ਼ੂਨ ਦੇ ਹੰਝੂ ਰੋਂਦੇ ਹਨ, ਨਿਰਾਸ਼ ਹਨ ਅਤੇ ਅੰਦਰ ਹੀ ਅੰਦਰ ਕੁੜਦੇ ਹਨ।

    ਬਹੁਤ ਸਾਰੇ ਲੋਕ ਹਨ ਜੋ ਮਨੋ ਵਿਗਿਆਨਿਕ ਜਾਂ ਮਨੋ ਵਿਸ਼ਲੇਸਣ ਡਾਕਟਰਾਂ ਦੀ ਦਵਾਈ ਚੰਗਾ ਨਹੀਂ ਹੁੰਦੇ ਹਨ। ਬਹੁਤ ਸਾਰੇ ਲੋਕ ਹਨ ਆਸ ਦੇ ਲਈ ਪਰਮੇਸ਼ੂਰ ਦਾ ਸਪਰਸ਼ ਚਾਹੁੰਦੇ ਹਨ। ਪਰਮੇਸ਼ੁਰ ਆਪ ਚੰਗਿਆਈ ਦੇ ਵਪਾਰ ਵਿੱਚ ਜੋ ਖ਼ੁਦ ਆ ਕੇ ਪ੍ਰਤੱਖ ਰੂਪ ਵਿੱਚ ਤੁਹਾਨੂੰ ਚੰਗਾ ਕਰੇਗਾ।

    ਬਹੁਤ ਸਾਰੇ ਰਾਜਨੀਤਿਕ ਇਸ ਗੱਲ ਤੋਂ ਹੈਰਾਨ ਹੁੰਦੇ ਹਨ ਕਿ ਲੋਕਾਂ ਦਾ ਕਲੀਸੀਆ ਵਿੱਚ ਆਉਣ ਦਾ ਕੰਮ ਕਿਉਂ ਬਣਿਆ ਰਹਿੰਦਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਪਾਸਟਰ ਲੋਕਾ ਤੋਂ ਸਿਰਫ਼ ਪੈਸਾ ਬਟੋਰਦੇ ਹਨ। ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਕਿ ਲੋਕ ਇਸ ਅਨੁਮਾਨਿਤ ਧੌਖੇ ਨੂੰ ਕਿਉਂ ਸਮਝ ਨਹੀਂ ਪਾਉਂਦੇ। ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਇਸ ਲਈ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੱਖ ਨਹੀਂ ਹੁੰਦੀਆਂ ਹਨ। ਲੋਕ ਸਾਹਮਣੇ ਤਾਂ ਮੁਸਕਰਾ ਰਹੇ ਹਨ। ਪਰ ਅੰਦਰ ਤੋਂ ਉਹ ਰੋ ਰਹੇ ਹਨ। ਜੋ ਲੋਕ ਕਲੀਸੀਆ ਦੀ ਆਲੋਚਨਾ ਕਰਦੇ ਹਨ ਉਹ ਨਹੀਂ ਜਾਣਦੇ ਕਿ ਕਲੀਸੀਆ ਲੋਕਾਂ ਦੇ ਲਈ ਕੀ ਕਰਦੀ ਹੈ।

    ਮੈਨੂੰ ਇੱਕ ਮਸ਼ਹੂਰ ਚੰਗਿਆਈ ਦੇਣ ਵਾਲੇ ਖੁਸ਼ਖ਼ਬਰੀ ਦੇ ਪ੍ਰਚਾਰਕ ਦਾ ਟੈਲੀਵਿਜ਼ਨ ਤੇ ਦਿੱਤਾ ਗਿਆ ਇੰਟਰਵਿਊ ਯਾਦ ਹੈ ਉਸਨੂੰ ਉਸਦੀ ਤਨਖ਼ਾਹ, ਉਸਦੇ ਮਕਾਨਾਂ ਅਤੇ ਉਸਦੀਆਂ ਕਾਰਾਂ ਦੇ ਵਿਸ਼ੇ ਵਿੱਚ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ ਸਨ। ਉਸ ਗੱਲਬਾਤ ਨੂੰ ਦਿਖਾਉਣ ਵਾਲਾ ਮਹਿਮਾਨ ਉਸਨੂੰ ਮੂਰਖ ਵਾਂਗ ਪ੍ਰਦਰਸ਼ਿਤ ਕਰਨ ਦੇ ਯਤਨ ਵਿੱਚ ਲੱਗਾ ਹੋਇਆ ਸੀ।

    ਫਿਰ ਉਨ੍ਹਾਂ ਨੇ ਫ਼ੋਨ ਲਾਇਨ ਵਿਵਸਥਾ ਬਹਾਲ ਕੀਤੀ ਅਤੇ ਇੱਕ ਮਿੱਤਰ ਨੇ ਉਸਦੇ ਲਈ ਪ੍ਰਾਰਥਨਾ ਕੀਤੇ ਜਾਣ ਦੀ ਬੇਨਤੀ ਕੀਤੀ। ਅਚਾਨਕ ਨਾਲ ਮਾਹੌਲ ਬਦਲ ਗਿਆ। ਬੇਨਤੀ ਕਰਨ ਵਾਲਾ ਕੈਂਸਰ ਰੋਗ ਦੇ ਨਾਲ ਪੀੜ੍ਹਿਤ ਸੀ ਅਤੇ ਮਰਨ ਵਾਲਾ ਸੀ। ਉਸਦੀ ਇੱਛਾ ਸੀ ਕਿ ਖੁਸ਼ਖ਼ਬਰੀ ਦਾ ਪ੍ਰਚਾਰਕ ਉਸਦੇ ਲਈ ਪ੍ਰਾਰਥਨਾ ਕਰੇ। ਮਹਿਮਾਨ ਦੁਆਰਾ ਪੁੱਛੇ ਗਏ ਸਾਰੇ ਭਰੇ ਪ੍ਰਸ਼ਨਾਂ ਦਾ ਹੁਣ ਕੋਈ ਅਰਥ ਨਹੀਂ ਸੀ। ਟੈਲੀਵਿਜ਼ਨ ਮਹਿਮਾਨ ਹੁਣ ਇੱਕ ਨਿਰਾਸ਼ਾ ਨਾਲ ਭਰੇ, ਸੋਗ ਕਰਨ ਵਾਲੇ ਵਿਅਕਤੀ ਦੇ ਸਾਹਮਣੇ ਸੀ ਜਿਸਨੂੰ ਜਲਦੀ ਨਾਲ ਮਦਦ ਦੀ ਜ਼ਰੂਰਤ ਸੀ। ਇਹ ਮਦਦ ਸਿਰਫ਼ ਉਹ ਪ੍ਰਚਾਰਕ ਹੀ ਕਰ ਸਕਦਾ ਸੀ। ਸਪੱਸ਼ਟ ਸੀ ਕਿ ਪ੍ਰਚਾਰਕ ਦੀ ਸੇਵਕਾਈ ਦੀ ਸਪੱਸ਼ਟਤਾ ਸਾਰਿਆਂ ਦੇ ਲਈ ਸੀ। ਦੂਰ-ਦੂਰ ਤੋਂ ਲਗਾਤਾਰ ਉਨ੍ਹਾਂ ਦੇ ਨਾਲ ਸੰਪਰਕ ਕਰਕੇ ਬਹੁਤ ਸਾਰੇ ਲੋਕ ਆਪਣੀ ਨਿਰਾਸ਼ਾ ਅਤੇ ਨਾ ਉਮੀਦ ਦੀ ਹਾਲਤ ਦਾ ਵਰਣਨ ਕਰਕੇ ਪ੍ਰਾਰਥਨਾ ਕਰਨ ਦੀ ਬੇਨਤੀ ਕਰ ਰਹੇ ਸਨ।

    ਲੋਕਾਂ ਦੀਆਂ ਜ਼ਰੂਰਤਾਂ ਹਨ ਅਤੇ ਚੰਗਿਆਈ ਦਾ ਮਸਹ ਉਨ੍ਹਾਂ ਜ਼ਰੂਰਤਾਂ ਦੀ ਪੂਰਤੀ ਕਰ ਸਕਦਾ ਹੈ। ਜਦੋਂ ਤੁਹਾਡੇ ਕੋਲ ਆਤਮਾਂ ਦੇ ਅਦਭੁੱਤ ਕੰਮਾਂ ਅਤੇ ਪ੍ਰਗਟੀਕਰਨਾਂ ਦੇ ਨਾਲ ਪਰਮੇਸ਼ੁਰ ਦੀ ਸਮਰੱਥਾ ਹੈ, ਤਾਂ ਟੁੱਟੇ ਦਿਲ ਵਾਲੇ ਤੁਹਾਨੂੰ ਘੇਰੇ ਰਹਿਣਗੇ।

    4. ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਸਮਾਜ ਦੇ ਪ੍ਰਤੀ ਤੁਹਾਡੀ ਸੇਵਕਾਈ ਨੂੰ ਪ੍ਰਸੰਗ ਉੱਚਿਤ ਕਰਨਗੇ।

    ਢੁੱਕਵਾਂ ਹੋਣ ਦਾ ਅਰਥ ਹੈ ਮਹੱਤਵਪੂਰਨ ਹੋਣਾ। ਅਸੀਂ ਸੰਸਾਰ ਦੇ ਪ੍ਰਤੀ ਢੁੱਕਵੇਂ ਜਾਂ ਪ੍ਰਸੰਗ ਉੱਚਿਤ ਉਸ ਸਮੇਂ ਬਣ ਜਾਂਦੇ ਹਾਂ ਜਦੋਂ ਚੰਗਿਆਈ ਦੇ ਮਸਹ ਦਾ ਕੰਮ ਕਰਦਾ ਹੋਵੇ। ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਟੁੱਟੇ ਦਿਲ ਵਾਲੇ ਤਸੱਲੀ ਪਾਉਂਦੇ ਹਨ ਅਤੇ ਗ਼ਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਇਆ ਗਿਆ ਹੋਵੇ ਤਦ ਅਸੀਂ ਜ਼ਾਹਿਰ ਹੋ ਜਾਂਦੇ ਹਾਂ। ਦੁਸ਼ਟ-ਆਤਮਾਵਾਂ ਲੋਕਾਂ ਨੂੰ ਸਤਾਉਂਦੀਆਂ ਹਨ ਉਨ੍ਹਾਂ ਦੇ ਜੀਵਨ ਵਿੱਚ ਡਰ ਲਿਆਉਂਦੀਆ ਹਨ। ਚੰਗਿਆਈ ਦਾ ਮਸਹ ਲੋਕਾਂ ਨੂੰ ਦੁਸ਼ਟ-ਆਤਮਾਵਾਂ ਤੋਂ ਛੁਟਕਾਰਾ ਦੇਵੇਗਾ।

    ਬਹੁਤ ਸਾਰੇ ਦੇਸ਼ਾਂ ਵਿੱਚ ਡਰ ਅਤੇ ਅੰਧ-ਵਿਸ਼ਵਾਸ ਦਾ ਸਾਮਰਾਜ ਹੈ। ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਦੇ ਦੁਆਰਾ ਸ਼ਰਾਪ ਤੋੜੇ ਜਾਂਦੇ ਹਨ ਅਤੇ ਚੰਗਿਆਈ ਆਉਂਦੀ ਹੈ। ਬਹੁਤ ਸਾਰੇ ਲੋਕ ਰੂਹਾਨੀ ਸ਼ਕਤੀ ਨੂੰ ਸਮਝਦੇ ਹਨ। ਜੇ ਤੁਹਾਡੇ ਕੋਲ ਚੰਗਿਆਈ ਦਾ ਮਸਹ ਹੈ ਤਾਂ ਤੁਸੀਂ ਉਨ੍ਹਾਂ ਦੇਸ਼ ਵਾਸੀਆਂ ਦਾ ਸਾਹਮਣਾ ਕਰ ਸਕਦੇ ਹੋ ਜਿਨ੍ਹਾਂ ਦੀ ਦਿਲਚਸਪੀ ਦੁਸ਼ਟ ਅਲੌਕਿਕ ਸ਼ਕਤੀਆਂ ਵਿੱਚ ਹੈ ਅਤੇ ਉਨ੍ਹਾਂ ਨੂੰ ਚੁਣੌਤੀ ਦੇ ਸਕਦੇ ਹੋ। ਜੇ ਤੁਹਾਡੇ ਕੋਲ ਸੰਡੇ ਸਕੂਲ ਦੇ ਉਪਦੇਸ਼ਾਂ ਦਾ ਅਭਾਵ ਹੈ, ਤੁਸੀਂ ਸਾਡੇ ਵਰਤਮਾਨ ਸਮਿਆਂ ਦੀਆਂ ਜਾਦੂਗਰਨੀਆਂ ਅਤੇ ਜਾਦੂਗਰਾਂ ਨਾਲ ਮੁਕਾਬਲਾ ਨਹੀਂ ਕਰ ਪਾਉਗੇ।

    ਸਾਡੀ ਦੁਨੀਆਂ ਅੰਧ-ਵਿਸ਼ਵਾਸਾਂ ਨਾਲ ਭਰੀ ਹੋਈ ਹੈ। ਕੁਝ ਨਦੀਆਂ ਹਨ ਜਿਨ੍ਹਾਂ ਵਿੱਚ ਮੱਛਲੀ ਮਾਰਨ ਦੀ ਮਨਾਹੀ ਹੈ। ਕਦੀ-ਕਦੀ ਤਾਂ ਲੋਕਾਂ ਨੂੰ ਇਨ੍ਹਾਂ ਨਦੀਆਂ ਤੋਂ ਪਾਣੀ ਤੱਕ ਲਿਆਉਣ ਨਹੀਂ ਦਿੱਤਾ ਜਾਂਦਾ ਹੈ। ਕੁਝ ਬੰਨ ਹਨ ਜਿਨ੍ਹਾਂ ਨੂੰ ਅੰਧ-ਵਿਸ਼ਵਾਸ ਦੇ ਕਾਰਨ ਬਣਾਇਆ ਨਹੀਂ ਜਾ ਸਕਦਾ ਸੀ। ਲੋਕ ਬਹੁਤ ਸਾਰੀਆਂ ਵੱਖ-ਵੱਖ ਗੱਲਾਂ ਤੋਂ ਹੈਰਾਨ ਹਨ ਕਦੀ-ਕਦੀ ਅੰਧ-ਵਿਸ਼ਵਾਸ ਦੇ ਚੱਲਦਿਆਂ, ਅਸੀਂ ਕੁਝ ਖ਼ਾਸ ਮੌਕਿਆਂ ਤੇ ਕੁਝ ਖ਼ਾਸ ਤਰ੍ਹਾਂ ਦੇ ਕੱਪੜੇ ਪਹਿਣਨ ਤੋਂ ਜੀਅ ਚੁਰਾਉਂਦੇ ਹਾਂ। ਤੁਸੀਂ ਕੁਝ ਖ਼ਾਸ ਰਾਹਾਂ ਤੇ ਰਾਹ ਦੀਆਂ ਬੱਤੀਆਂ ਨਹੀਂ ਜਗ੍ਹਾ ਸਕਦੇ ਕਿਉਂਕਿ ਉੱਥੇ ਦੇਵਤਾਵਾਂ ਦੀ ਮੌਜ਼ੂਦਗੀ ਹੈ। ਜੋ ਸ਼ਾਇਦ ਉੱਥੇ ਰਹਿੰਦੇ ਹਨ। ਲੋਕ ਕੁਝ ਖ਼ਾਸ ਸਮਿਆਂ ਵਿੱਚ ਕੁਝ ਖ਼ਾਸ ਰਾਹਾਂ ਦਾ ਉਪਯੋਗ ਕਰਨ ਵਿੱਚ ਡਰ ਖਾਂਦੇ ਹਨ। ਉਹ ਬੱਤੀਆਂ ਬੁਝਾਉਣ ਤੋਂ ਹੈਰਾਨ ਹੁੰਦੇ ਹਨ। ਕਦੀ-ਕਦੀ ਲੋਕ ਸ਼ੁੱਕਰਵਾਰ ਨੂੰ ਯਾਤਰਾ ਕਰਨ ਤੋਂ ਡਰਦੇ ਹਨ। ਕਿਸੇ ਖਾਸ ਮਹੀਨੇ ਦੀ 13 ਤਰੀਕ ਨੂੰ ਯਾਤਰਾ ਕਰਨਾ ਵੀ ਅੰਧ-ਵਿਸ਼ਵਾਸ ਨਾਲ ਘਿਰਿਆ ਹੋਇਆ ਹੈ। ਜੇ 13 ਤਾਰੀਕ ਸ਼ੁੱਕਰਵਾਰ ਹੋਇਆ ਤਾਂ ਹੋਰ ਵੀ ਬੁਰਾ ਹੈ। ਇੱਥੋਂ ਤੱਕ ਕਿ ਹਵਾਈ ਯਾਤਰਾ ਸੇਵਾਵਾਂ ਵੀ ਇਸ ਗੱਲ ਨੂੰ ਜਾਣਦੀਆਂ ਹਨ। ਬਹੁਤ ਸਾਰੇ ਜ਼ਹਾਜਾਂ ਵਿੱਚ 13 ਸੰਖਿਆਵਾਂ ਦੀਆਂ ਸੀਟਾਂ ਨਹੀਂ ਹੁੰਦੀਆਂ ਹਨ। ਬਹੁਤ ਸਾਰੀਆਂ ਬਿਲਡਿੰਗਾਂ ਵਿੱਚ 13 ਸੰਖਿਆਵਾਂ ਦੀਆਂ ਮਾਲਾ ਨਹੀਂ ਹੁੰਦੀਆਂ ।

    ਇੱਕ ਦਿਨ ਮੈਂ ਇੱਕ ਹਵਾਈ ਜਹਾਜ਼ ਵਿੱਚ ਯਾਤਰਾ ਕਰ ਰਿਹਾ ਸੀ। ਜ਼ਮੀਨ ਤੇ ਉਤਰਨ ਸਮੇਂ ਥੋੜ੍ਹੀ ਗੜਬੜੀ ਹੋਈ ਤੇ ਹਵਾਈ ਜਹਾਜ਼ ਦੇ ਚਾਲਕ ਨੇ ਇਸਦੇ ਲਈ ਮਾਫੀ ਮੰਗੀ ਅਤੇ ਸਪੱਸ਼ਟ ਕੀਤਾ ਕਿ ਉੱਤਰਦੇ ਸਮੇਂ ਗੜਬੜੀ ਇਸ ਲਈ ਹੋਈ ਕਿਉਂਕਿ ਅੱਜ ਦਾ ਦਿਨ ਸ਼ੁੱਕਰਵਾਰ ਸੀ ਅਤੇ 13ਵੀਂ ਤਰੀਕ ਸੀ।

    ਦਯਾ ਕਰ ਪ੍ਰਭੂ। ਬਹੁਤ ਸਾਰੇ ਲੋਕ ਡਰ ਵਿੱਚ ਜੀਉਂਦੇ ਹਨ।

    ਕਲੀਸੀਆ ਉਸ ਸਮੇਂ ਹੀ ਜ਼ਾਹਿਰ ਬਣ ਜਾਂਦੀ ਹੈ ਜਦੋਂ ਉਸਦੇ ਕੋਲ ਕੁਝ ਦੇਣ ਨੂੰ ਹੁੰਦਾ ਹੈ।ਅਸੀਂ ਉਸ ਸਮੇਂ ਜ਼ਾਹਿਰ ਹੁੰਦੇ ਹਾਂ ਜਦੋਂ ਸਾਡੇ ਲੋਕਾਂ ਦੀਆਂ ਜ਼ਰੂਰਤਾਂ ਦਾ ਹੱਲ ਹੁੰਦਾ ਹੈ। ਕਲੀਸੀਆ ਪਵਿੱਤਰ ਆਤਮਾ ਦੀ ਸਮਰੱਥ ਨਾਲ ਜੋ ਦੇ ਸਕਦੀ ਹੈ, ਉਹ ਕੋਈ ਪ੍ਰਸ਼ਾਸਨ ਨਹੀਂ ਦੇ ਸਕਦਾ। ਜੋ ਕਲੀਸੀਆ ਦਿੰਦੀ ਹੈ ਉਹ ਕੋਈ ਰਾਜਨੀਤਿਕ ਨਹੀਂ ਦੇ ਸਕਦਾ। ਜੋ ਕਲੀਸੀਆ ਦਿੰਦੀ ਹੈ ਉਹ ਨਾ ਤਾਂ ਕੋਈ ਸਿੱਖਿਅਕ ਨਾ ਹੀ ਕੋਈ ਡਾਕਟਰ ਦੇ ਸਕਦਾ ਹੈ ਅਤੇ ਲੋਕਾਂ ਨੂੰ ਬਚਾਅ ਸਕਦਾ ਹੈ। ਸੰਸਾਰ ਦੇ ਹਰੇਕ ਭਾਗ ਵਿੱਚ ਪਵਿੱਤਰ ਆਤਮਾ ਦੇ ਅਦਭੁੱਤ ਕੰਮਾਂ ਅਤੇ ਪ੍ਰਗਟੀਕਰਨਾਂ ਦੀ ਜ਼ਰੂਰਤ ਹੈ।

    ਕਲੀਸੀਆ ਦੇ ਰੂਪ ਵਿੱਚ ਸਾਡੀ ਸ਼ਪੱਸ਼ਟਤਾ ਪਾਠਸ਼ਾਲਾਵਾਂ ਅਤੇ ਵਿਸ਼ਵ-ਵਿੱਦਿਆਲਿਆ ਦੇ ਸ਼ੁਰੂ ਕਰਨ ਨਾਲ ਨਹੀਂ ਹੁੰਦੀ। ਇਹ ਸਰਕਾਰ ਹੀ ਹੈ ਜਿਸ ਤੋਂ ਸਿੱਖਿਆ ਉਪਲੱਬਧ ਕਰਾਉਣ ਦੀ ਉਮੀਦ ਕੀਤੀ ਜਾਂਦੀ ਹੈ। ਜਦੋਂ ਕਲੀਸੀਆ ਸਿੱਖਿਆ ਉਪਲੱਬਧ ਕਰਵਾਉਂਦੀ ਹੈ, ਤਾਂ ਇਸਨੂੰ ਢੁੱਕਵੇਂ ਅਰਥ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਉਸ ਦੇਸ਼ ਨੂੰ ਇੱਕ ਪਿਆਰ ਭਰਿਆ ਤੋਹਫਾ। ਮਨੁੱਖ ਜਾਤੀ ਮਾਤਰ ਦੀ ਮੁਕਤੀ ਯਿਸੂ ਮਸੀਹ ਦੀ ਸਲੀਬ ਦੇ ਦੁਆਰਾ ਉਪਲੱਬਧ ਕਰਵਾਈ ਗਈ ਹੈ।

    ਸਾਨੂੰ ਇੱਕ ਵੱਡਾ ਅਧਿਕਾਰ ਸੋਂਪਿਆ ਗਿਆ ਹੈ। ਇਹ ਅਧਿਕਾਰ ਕਿਸੇ ਹੋਰ ਸੰਸਥਾ ਨੂੰ ਨਹੀ ਸੌਂਪਿਆ ਗਿਆ ਹੈ। ਯਿਸੂ ਮਸੀਹ ਦੇ ਵਿਸ਼ੇ ਵਿੱਚ ਪ੍ਰਚਾਰ ਕਰਨਾ ਅਤੇ ਉਸਦੀਆਂ ਸਿੱਖਿਆਵਾਂ ਨੂੰ ਦੂਸਰਿਆਂ ਤੱਕ ਪਹੁੰਚਾaਣ ਵਿੱਚ ਹੀ ਸਾਡੀ ਸਪੱਸ਼ਟਤਾ ਹੈ। ਬਿਮਾਰਾਂ ਨੂੰ ਚੰਗਾ ਕਰਨ ਵਿੱਚ ਸਾਡੀ ਪਹਿਚਾਣ ਹੈ। ਸਾਡੀ ਸ਼ਪੱਸ਼ਟਤਾ ਪਵਿੱਤਰ ਆਤਮਾ ਦੇ ਅਦਭੁੱਤ ਕੰਮਾਂ ਅਤੇ ਉਸਦੇ ਪ੍ਰਗਟੀਕਰਨ ਵਿੱਚ ਹੈ।

    5. ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਬੰਧਨ ਵਾਲੇ ਪ੍ਰਾਣਾਂ ਨੂੰ ਤੁਹਾਡੀ ਕਲੀਸੀਆ ਵਿੱਚ ਖਿੱਚ ਕੇ ਲਿਆਉਣਗੇ।

    ਬਹੁਤ ਸਾਰੇ ਲੋਕ ਸ਼ੈਤਾਨਾਂ ਦੇ ਬੰਧਨ ਵਿੱਚ ਹਨ। ਇੱਕ ਦਿਨ, ਮੈਂ ਆਪਣੇ ਇੱਕ ਮਿੱਤਰ ਨੂੰ ਵੇਖਿਆ ਜੋ ਮਾਦਕ ਦਵਾਵਾਂ ਵਿੱਚ (ਪਦਾਰਥਾਂ) ਡੁੱਬਿਆ ਹੋਇਆ ਸੀ। ਮੈਂ ਬਹੁਤ ਉਦਾਸ ਹੋ ਗਿਆ। ਸਿਰਫ਼ ਪਰਮੇਸ਼ੁਰ ਦੀ ਸਮਰੱਥਾ ਹੀ ਲੋਕਾਂ ਨੂੰ ਮਾਦਕ ਪਦਾਰਥਾਂ, ਸ਼ਰਾਬਾਂ ਅਤੇ ਬੁਰੇ ਆਚਰਣਾਂ ਤੋਂ ਛੁਡਾ ਸਕਦੀ ਹੈ। ਬਹੁਤ ਸਾਰੇ ਲੋਕ ਇਨ੍ਹਾਂ ਵਸਤੂਆਂ ਨਾਲ ਬੰਨ੍ਹੇ ਹੋਏ ਹਨ। ਉਹ ਖ਼ੁਦ ਨੂੰ ਅਜ਼ਾਦ ਨਹੀਂ ਕਰ ਸਕਦੇ। ਚੰਗਿਆਈ ਦਾ ਮਸਹ ਉਨ੍ਹਾਂ ਨੂੰ ਉਨ੍ਹਾਂ ਸਾਰੀਆ ਵਸਤਾਂ ਤੋਂ ਮੁਕਤ ਕਰੇਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਨਿਆ ਹੋਇਆ ਹੈ।

    ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਬਾਂਝ ਔਰਤਾਂ ਨੂੰ ਆਸ਼ਾ ਦੇਣਗੇ। ਇੱਕ ਸਮੇਂ ਤੇ ਮੈਨੂੰ ਇੱਕ ਕੁਦਰਤੀ ਚਿੱਤਰ ਦੇਖਣ ਦਾ ਮੌਕਾ ਮਿਲਿਆ ਜਿਸ ਵਿੱਚ ਉਸਦੇ ਬਾਂਝਪਨ ਦੇ ਇਲਾਜ਼ ਦੇ ਰੂਪ ਵਿੱਚ ਉਸ ਵਿੱਚ ਇੱਕ ਸੱਪ ਨੂੰ ਪ੍ਰਵੇਸ਼ ਕਰਾਇਆ ਗਿਆ ਸੀ। ਉਹ ਇੱਕ ਆਦਰਯੋਗ ਵਿਅਕਤੀ ਦੇ ਕੋਲ ਸਹਾਇਤਾ ਦੇ ਲਈ ਗਈ ਸੀ ਅਤੇ ਉਨ੍ਹਾਂ ਨੇ ਉਸਨੂੰ ਸੰਤਾਨ ਪੈਦਾ ਕਰਨ ਯੋਗ ਬਣਾਉਣ ਦੇ ਲਈ ਇਸ ਪ੍ਰਕਾਰ ਦੀ ਸਹਾਇਤਾ ਕੀਤੀ।

    ਮੈਂ ਖ਼ੁਦ ਨੂੰ ਆਖਿਆ, ਬਾਂਝਪਨ ਦੀਆਂ ਮੁਸੀਬਤਾਂ ਸਮਝ ਤੋਂ ਪਰ੍ਹੇ ਹਨ। ਅਸੀਂ ਸਾਰੇ ਸੱਪਾਂ ਤੋਂ ਐੱਨਾ ਡਰ ਖਾਂਦੇ ਹਾਂ ਕਿ ਜਦੋਂ ਉਹ ਬੰਦ ਵੀ ਹੋਣ ਤਾਂ ਵੀ ਅਸੀਂ ਉਨ੍ਹਾਂ ਦੇ ਕੋਲ ਜਾਣ ਤੋਂ ਡਰਦੇ ਹਾਂ। ਟੈਲੀਵਿਜ਼ਨ ਤੇ ਵੀ ਸੱਪ ਦੇਖਣ ਨਾਲ ਸਾਡੇ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ। ਇੱਕ ਅਜਿਹੀ ਔਰਤ ਨੂੰ ਦੇਖਣਾ ਜੋ ਸੰਤਾਨ ਦੀ ਉਤਪਤੀ ਦੇ ਲਈ ਮਰਜ਼ੀ ਨਾਲ ਆਪਣੇ ਸਰੀਰ ਵਿੱਚ ਸੱਪ ਦਾ ਵਾਸ ਕਰਵਾਉਣਾ ਉਸਦੀ ਨਾ ਨੂੰ ਦਿਖਾਉਂਦਾ ਹੈ।

    ਲੋਕਾਂ ਨੇ ਮੇਰੇ ਤੋਂ ਪੁੱਛਿਆ ਹੈ ਕਿ ਕਿਉਂ ਮੈਂ ਪ੍ਰਚਾਰ ਕਰਨ ਦੇ ਲਈ ਡਾਕਟਰੀ ਕੰਮ ਨੂੰ ਛੱਡਿਆ। ਉਹ ਹੈਰਾਨ ਹੁੰਦੇ ਹਨ ਕਿ ਕੀ ਮੈਂ ਪ੍ਰਚਾਰਕ ਬਣ ਕੇ ਕਿਸੇ ਜ਼ਰੂਰੀ ਕੰਮ ਨੂੰ ਕਰ ਰਿਹਾ ਹਾਂ। ਅੱਜ ਮੈਂ ਜੋ ਕਰ ਰਿਹਾ ਹਾਂ ਉਹ ਡਾਕਟਰੀ ਖੇਤਰ ਵਿੱਚ ਕੰਮ ਕਰਨ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਜੇ ਯਿਸੂ ਦਵਾਈਆਂ ਦੁਆਰਾ ਸੰਸਾਰ ਦੀ ਸੇਵਾ ਜ਼ਿਆਦਾ ਚੰਗੇ ਢੰਗ ਨਾਲ ਕਰ ਸਕਦੇ, ਤਾਂ ਉਹ ਇੱਕ ਡਾਕਟਰ ਬਣੇ ਹੁੰਦੇ। ਪਰ ਉਹ ਇੱਕ ਪ੍ਰਚਾਰਕ ਸਨ ਅਤੇ ਉਨ੍ਹਾਂ ਦਾ ਪ੍ਰਚਾਰਕ ਹੋਣਾ ਤੁਹਾਡੇ ਲਈ ਬਹੁਤ ਕੁਝ ਅਰਥਪੂਰਣ ਹੋਣਾ ਚਾਹੀਦਾ ਹੈ।

    ਯਿਸੂ ਨੇ ਘੋਸ਼ਣਾ ਕੀਤੀ ਕਿ ਉਹ ਪੀੜ੍ਹਿਤਾਂ ਨੂੰ ਅਜ਼ਾਦ ਕਰਨ ਆਏ ਸਨ। ਇੱਕ ਪੀੜ੍ਹਿਤ ਵਿਅਕਤੀ ਉਹ ਹੈ ਜੋ ਕਿਸੇ ਪ੍ਰਕਾਰ ਨਾਲ ਹੋਇਆ ਹੋਵੇ। ਜੀਵਨ ਪੀੜ੍ਹਾਵਾਂ, ਸੱਟਾਂ ਅਤੇ ਨਿਰਾਸ਼ਾਵਾਂ ਨਾਲ ਭਰਿਆ ਹੋਇਆ ਹੈ, ਅਤੇ ਯਿਸੂ ਦਾ ਚੰਗਿਆਈ ਦਾ ਮਸਹ ਅਜਿਹੇ ਹੀ ਪੀੜ੍ਹਿਤਾਂ, ਕੁਚਲੇ ਹੋਇਆ ਨੂੰ ਚੰਗਿਆਈ ਦੇ ਲਈ ਹੋਇਆ ਹੈ।

    ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ, ਤੇ ਕੁਲਚਿਆਂ ਹੋਇਆਂ ਨੂੰ ਛੁਡਾਵਾਂ।

    ਲੂਕਾ 4:18

    ਅਲੀਸ਼ਾ ਸ਼ਹਿਰ ਦੇ ਪਾਣੀ ਨੂੰ ਠੀਕ ਕਰਨ ਨੂੰ ਗਿਆ ਕਿਉਂਕਿ ਉੱਥੋਂ ਦੇ ਪਾਣੀ ਵਿੱਚ ਕੁਝ ਗੜਬੜੀ ਸੀ।

    ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, ਵੇਖੋ ਇਹ ਸ਼ਹਿਰ ਕੇਹੇ ਚੰਗੇ ਥਾਂ ਉੱਤੇ ਹੈ ਜਿਵੇਂ ਸਾਡਾ ਸੁਆਮੀ ਵੀ ਵੇਖਦਾ ਹੈ ਪਰ ਪਾਣੀ ਖ਼ਰਾਬ ਤੇ ਧਰਤੀ ਬੰਜਰ ਜਿਹੀ ਹੈ। ਅਤੇ ਉਹ ਬੋਲਿਆ, ਮੈਨੂੰ ਇੱਕ ਨਵਾਂ ਭਾਂਡਾ ਲਿਆ ਦਿਓ ਅਤੇ ਉਹਦੇ ਵਿੱਚ ਲੂਣ ਪਾ ਦਿਉ। ਸੋ ਉਹ ਉਸਦੇ ਕੋਲ ਲਿਆਏ। ਤਾਂ ਉਹ ਪਾਣੀ ਦੇ ਸੋਤੇ ਕੋਲ ਗਿਆ ਅਰ ਉਹਦੇ ਵਿੱਚ ਲੂਣ ਪਾ ਕੇ ਬੋਲਿਆ, ਯਹੋਵਾਹ ਐਉਂ ਫਰਮਾਉਂਦਾ ਹੈ, ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ ਅੱਗੇ ਨੂੰ ਉਹਦੇ ਵਿੱਚੋਂ ਮੌਤ ਜਾਂ ਬੰਜਰਪਣ ਨਹੀਂ ਆਵੇਗਾ। ਸੋ ਅਲੀਸ਼ਾ ਦੇ ਬਚਨ ਅਨੁਸਾਰ ਜੋ ਉਸਨੇ ਕੀਤਾ ਪਾਣੀ ਠੀਕ ਹੋ ਗਿਆ ਤੇ ਅੱਜ ਦੇ ਦਿਨ ਤੀਕ ਉਸੇ ਤਰ੍ਹਾਂ ਹੈ। (2 ਰਾਜਿਆਂ 2:19-21)

    ਜਦੋ ਪਰਮੇਸ਼ੁਰ ਤੁਹਾਡਾ ਪਾਣੀ ਠੀਕ ਕਰਦਾ ਹੈ, ਤਾਂ ਉਹ ਤੁਹਾਡੇ ਜੀਵਨ ਦੀਆਂ ਮੂਲ ਭਾਵ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ। ਪਰਮੇਸ਼ੁਰ ਤੁਹਾਡੇ ਸਾਹਮਣੇ ਇਸ ਗੱਲ ਨੂੰ ਲਿਆ ਰਿਹਾ ਹੈ ਕਿ ਇਸ ਸੰਸਾਰ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀਆਂ ਜ਼ਰੂਰਤਾਂ ਹਨ। ਅਜਿਹੇ ਵੀ ਲੋਕ ਹਨ ਜਿਨ੍ਹਾਂ ਦੇ ਕੋਲ ਉਨ੍ਹਾਂ ਦੀਆਂ ਆਪਣੀਆਂ ਬਿਮਾਰੀਆਂ ਦਾ ਕੋਈ ਇਲਾਜ਼ ਨਹੀਂ ਹੈ। ਗਰੀਬ ਦੇਸ਼ਾਂ ਵਿੱਚ, ਕੁਝ ਔਰਤਾਂ ਦਰੱਖ਼ਤਾਂ ਦੇ ਹੇਠਾਂ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਇਸ ਲਈ ਸਾਡਾ ਮਸਹ ਕੀਤਾ ਗਿਆ ਹੈ ਕਿ ਅਸੀਂ ਗ਼ਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਈਏ।

    ਇਸ ਸੰਸਾਰ ਵਿੱਚ ਅਮੀਰ ਵਿਅਕਤੀਆਂ ਦੀ ਉਮੀਦ ਗਰੀਬਾਂ ਦੀ ਸੰਖਿਆ ਤੋਂ ਕਿਤੇ ਜ਼ਿਆਦਾ ਹੈ। ਜੋ ਤੁਹਾਨੂੰ ਇਸ ਸੰਸਾਰ ਦੇ ਗ਼ਰੀਬਾਂ ਦੇ ਵੱਲ ਖਿੱਚ ਰਿਹਾ ਹੈ। ਤੁਸੀਂ ਇਸ ਸੰਸਾਰ ਦੇ ਗ਼ਰੀਬਾਂ ਦੇ ਕੋਲ ਜਾ ਕੇ ਉਨ੍ਹਾਂ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਜਦੋਂ ਤੱਕ ਕਿ ਤੁਹਾਡੇ ਕੋਲ ਕੋਈ ਚੰਗਾ ਸਮਾਚਾਰ ਨਾ ਹੋਵੇ। ਉਹ ਇਸ ਗੱਲ ਨੂੰ ਜਾਣਨ ਦੇ ਇਛੁੱਕ ਰਹਿੰਦੇ ਹਨ ਕਿ ਖੁਸ਼ਖ਼ਬਰੀ ਕਿਸ ਪ੍ਰਕਾਰ ਵਿਵਹਾਰਿਕ ਰੂਪ ਨਾਲ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗੀ। ਆਪਣੀਆਂ ਸਮੱਸਿਆਵਾਂ, ਬਿਮਾਰੀਆਂ ਅਤੇ ਆਪਣੀ ਬਹੁਤ ਗ਼ਰੀਬੀ ਦੇ ਨਾਲ ਚੱਲਦੇ ਕਿਸ ਤਰ੍ਹਾਂ ਖੁਸ਼ਖ਼ਬਰੀ ਦੇ ਸਿਧਾਂਤਾਂ ਨੂੰ ਸਮਝ ਸਕਦੇ ਹਨ?

    ਸਾਨੂੰ ਹੋਰ ਜ਼ਿਆਦਾ ਅਦਭੁੱਤ ਕੰਮਾਂ ਦੇ ਲਈ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਸਾਡੇ ਦਿਲਾਂ ਨੂੰ ਹੋਰ ਜ਼ਿਆਦਾ ਅਦਭੁੱਤ ਕੰਮਾਂ ਦੀ ਲਾਲਸਾ ਕਰਨੀ ਚਾਹੀਦੀ ਹੈ। ਨਹੀਂ ਤਾਂ ਅਸੀਂ ਛੋਟੇ ਡੱਡੂ ਬਣੇ ਇੱਕ ਕੋਨੇ ਵਿੱਚ ਖੁਸ਼ੀ ਮਨਾ ਰਹੇ ਹੋਵਾਂਗੇ ਜਦੋਂ ਕਿ ਬਹੁਤ ਸਾਰੇ ਲੋਕ ਨਰਕ ਦੀ ਵੱਲ ਵੱਧਣਗੇ।

    6. ਆਤਮਾ ਦੇ ਅਦਭੁੱਤ ਕੰਮ ਅਤੇ ਪ੍ਰਗਟੀਕਰਨ ਤੁਹਾਡੀ ਸੇਵਕਾਈ ਵਿੱਚ ਪਰਮੇਸ਼ੁਰ ਨੂੰ ਵਡਿਆਉਣਗੇ।

    ਹੇ ਯੋਹਵਾਹ, ਮੈਨੂੰ ਵੱਲ ਕਰ ਤਾਂ ਮੈਂ ਵੱਲ ਹੋਵਾਂਗਾ, ਮੈਨੂੰ ਬਚਾਅ ਤਾਂ ਮੈਂ ਬਚਾਂਗਾ, ਕਿਉਂ ਜੋ ਤੂੰ ਮੇਰੀ ਉਸਤਤ ਹੈਂ।

    ਯਿਰਮਿਯਾਹ 17:14

    ਯਿਰਮਿਯਾਹ ਚਿੱਲਾਇਆ, ਹੇ ਯਹੋਵਾਹ, ਮੈਨੂੰ ਵੱਲ ਕਰ ਤਾਂ ਮੈਂ ਵੱਲ ਹੋਵਾਂਗਾ। ਜੇ ਪਰਮੇਸ਼ੁਰ ਤੁਹਾਨੂੰ ਚੰਗਾ ਕਰਦਾ ਹੈ, ਤਾਂ ਹੀ ਤੁਸੀਂ ਅਸਲੀ ਤੌਰ ਤੇ ਚੰਗੇ ਹੁੰਦੇ ਹੋ। ਜੇ ਪਰਮੇਸ਼ੁਰ ਤੁਹਾਨੂੰ ਬਚਾਉਂਦਾ ਹੈ, ਤਾਂ ਹੀ ਅਸਲੀ ਤੌਰ ਨਾਲ ਬਚਾਏ ਗਏ ਹੋ। ਮਨੁੱਖ ਦੀ ਚੰਗਿਆਈ ਕਰਨ ਦੀਆਂ ਰੀਤੀਆਂ ਵਿੱਚ ਬਹੁਤ ਕਮੀਆਂ ਹਨ। ਚੰਗਿਆਈ ਮਸਹ ਦੁਆਰਾ ਤੁਸੀਂ ਉਸ ਭਾਗ ਨੂੰ ਵੱਡਾ ਕਰ ਸਕਦੇ ਹੋ ਜੋ ਪਰਮੇਸ਼ੁਰ ਲੋਕਾਂ ਦੇ ਜੀਵਨਾਂ ਵਿੱਚ ਲਿਆ ਸਕਦਾ ਹੈ।

    ਪਰਮੇਸ਼ੁਰ ਤੁਹਾਨੂੰ ਚੰਗਿਆਈ ਦਿੰਦਾ ਹੈ ਇਸਦਾ ਇਹ ਅਰਥ ਨਹੀਂ ਹੈ ਕਿ ਉਹ ਮੈਡੀਕਲੀ ਵਿਗਿਆਨ ਦੀ ਮਾਨਤਾ ਪ੍ਰਾਪਤ ਨਹੀਂ ਕਰਦਾ। ਪਰਮੇਸ਼ੁਰ ਡਾਕਟਰੀ ਸ਼ਾਸਤਰ ਵਿਰੁੱਧ ਨਹੀਂ ਹੈ। ਸੱਚਿਆਈ ਤਾਂ ਇਹ ਹੈ ਕਿ ਦਵਾਈਆਂ ਨੂੰ ਉੱਨਤ ਕਰਨ ਦਾ ਗਿਆਨ ਪਰਮੇਸ਼ੁਰ ਦੀ ਦੇਣ ਹੈ। ਜੋ ਉਸਨੇ ਮਨੁੱਖਾਂ ਨੂੰ ਦਿੱਤਾ ਹੈ। ਇਸ ਵਰਦਾਨ ਦਾ ਉਹ ਹੀ ਸਰੋਤ ਹੈ। ਇੱਕ ਡਾਕਟਰ ਦੇ ਰੂਪ ਵਿੱਚ, ਮੇਰਾ ਵਿਸ਼ਵਾਸ ਡਾਕਟਰੀ-ਵਿਗਿਆਨ ਵਿੱਚ ਹੈ। ਡਾਕਟਰੀਵਿਗਿਆਨ ਅਤੇ ਡਾਕਟਰਾਂ ਦੇ ਲਈ ਪਰਮੇਸ਼ੁਰ ਦਾ ਧੰਨਵਾਦ। ਉਨ੍ਹਾਂ ਦੇ ਬਿਨ੍ਹਾਂ ਜੀਵਨ ਵਿਆਰਥ ਹੈ।

    ਜਦੋਂ ਕਿ, ਡਾਕਟਰੀ-ਵਿਗਿਆਨ ਦੀ ਉਮੀਦ ਪਰਮੇਸ਼ੁਰ ਦੇ ਭੰਡਾਰ ਵਿੱਚ ਸਾਡੇ ਲਈ ਹੋਰ ਵੀ ਬਹੁਤ ਕੁਝ ਹੈ। ਪਰਮੇਸ਼ੁਰ ਉਹ ਸਾਰਾ ਕੁਝ ਕਰ ਸਕਦਾ ਹੈ ਜੋ ਡਾਕਟਰੀ ਵਿਗਿਆਨ ਨਹੀਂ ਕਰ ਸਕਦਾ। ਉਹ ਉਨ੍ਹਾਂ ਵਸਤੂਆਂ ਨੂੰ ਕਰਦਾ ਹੈ ਜੋ ਵਿੱਚ ਡਾਕਟਰੀ ਵਿਗਿਆਨ ਦੁਆਰਾ ਨਹੀਂ ਕੀਤੀਆਂ ਜਾ ਸਕਦੀਆਂ। ਕਦੀ-ਕਦੀ ਉਹ ਉਨ੍ਹਾਂ ਗੱਲਾਂ ਨੂੰ ਕਰਦਾ ਹੈ ਜਿਨ੍ਹਾਂ ਨੂੰ ਡਾਕਟਰੀ ਵਿਗਿਆਨ ਕਰ ਸਕਦਾ ਹੈ। ਕੁੱਲ ਮਿਲਾ ਕੇ ਅਸੀਂ ਜਾਣਦੇ ਹਾਂ ਕਿ ਉਹ ਜੋ ਵੀ ਕਰਦਾ ਹੈ ਚੰਗਾ ਕਰਦਾ ਹੈ।

    ਮੈਂ ਇੱਕ ਮਨੁੱਖ ਦੀ ਕਹਾਣੀ ਨੂੰ ਦੱਸਣਾ ਪਸੰਦ ਕਰਦਾ ਹਾਂ ਜਿਸਨੂੰ ਸੇਨਫ੍ਰਾਂਨਸਿਸਕੋ ਵਿੱਚ ਇੱਕ ਭੂਚਾਲ ਤੋਂ ਬਚਾਇਆ ਗਿਆ ਸੀ। ਆਪਣੇ ਇੱਕ ਭੂਚਾਲ ਦੇ ਅਨੁਭਵ ਦੇ ਬਾਅਦ ਉਸਦਾ ਇੰਟਰਵਿਊ ਲਿਆ ਗਿਆ ਸੀ। ਭੂਚਾਲ ਦੇ ਵਿੱਚ ਉਹ ਤਿੰਨ ਦਿਨ ਅਤੇ ਰਾਤ ਭਵਨ ਦੇ ਹੇਠਾਂ ਮਲਬੇ ਵਿੱਚ ਦੱਬੇ ਰਹਿਣ ਦੇ ਬਾਅਦ ਜੀਉਂਦਾ ਨਿਕਲ ਆਇਆ ਸੀ। ਉਸ ਤੋਂ ਪੁੱਛਿਆ ਗਿਆ ਸੀ ਕਿ ਡਿੱਗੇ ਭਵਨ ਦੇ ਹੇਠਾਂ ਉਹ ਕਿਸ ਤਰ੍ਹਾਂ ਇੰਨੇ ਲੰਬੇ ਸਮੇਂ ਤੱਕ ਜੀਉਂਦੇ ਰਹਿਣ ਦੇ ਯੋਗ ਰਿਹਾ ਸੀ।

    ਉਸਨੇ ਉੱਤਰ ਦਿੱਤਾ, "ਮੈਂ ਇੱਕ ਪ੍ਰਬਲ ਇੱਛਾ ਸ਼ਕਤੀ ਵਾਲਾ ਮਨੁੱਖ ਹਾਂ। ਜਦੋਂ ਮੈਂ ਕਿਸੇ ਗੱਲ ਨੂੰ ਕਰਨ ਦਾ ਪੱਕਾ ਨਿਸ਼ਚਾ ਕਰ ਲੈਂਦਾ ਹੈ, ਤਾਂ ਕੋਈ ਗੱਲ ਮੈਨੂੰ ਰੋਕ ਨਹੀਂ ਸਕਦੀ। ਮੈਂ ਆਪਣੇ ਰਾਹ ਤੇ ਚੱਲਣ ਯੋਗ ਹਾਂ। ਮੈਂ ਸੱਜੇ ਜਾਂ ਖੱਬੇ ਭਟਕਦਾ ਨਹੀਂ। ਮੈਂ ਇੱਕ ਪੱਕੀ ਨਿਹਚਾ ਅਤੇ ਪ੍ਰਬਲ ਇੱਛਾ ਸ਼ਕਤੀ ਵਾਲਾ ਮਨੁੱਖ ਹਾਂ ਅਤੇ ਇਸ ਲਈ ਮੈਂ ਮਰਨਾ ਅਸਵੀਕਾਰ ਕਰ ਦਿੱਤਾ। ਮੈਂ ਜੀਉਂਦੇ ਰਹਿਣ ਦਾ ਪੱਕਾ ਇਰਾਦਾ ਕਰ ਲਿਆ ਸੀ ਅਤੇ ਮੇਰਾ ਵਿਸ਼ਵਾਸ ਸੀ ਕਿ ਸ਼ਾਇਦ ਇਸ ਲਈ ਮੈਂ ਜੀਉਦਾ ਰਿਹਾ ਹਾਂ।।

    ਉਸਦੀ ਪਤਨੀ ਦਾ ਵੀ ਇੰਟਰਵਿਊ ਲਿਆ ਗਿਆ। ਉਸਨੇ ਆਖਿਆ, ਠੀਕ ਹੈ, ਮੈਂ ਆਪਣੇ ਪਤੀ ਨੂੰ ਜਾਣਦੀ ਹਾਂ ਅਤੇ ਸਾਡੇ ਵਿਵਾਹਿਕ ਜੀਵਨ ਨੂੰ ਬਹੁਤ ਸਾਲ ਹੋ ਚੁੱਕੇ ਹਨ। ਉਹ ਇੱਕ ਪੱਕੀ ਇੱਛਾ ਸ਼ਕਤੀ ਵਾਲਾ ਵਿਅਕਤੀ ਹੈ। ਜਦੋਂ ਉਹ ਕਿਸੇ ਕੰਮ ਨੂੰ ਕਰਨ ਦੇ ਲਈ ਇਰਾਦਾ ਕਰ ਲੈਂਦਾ ਹੈ, ਤਾਂ ਉਸਨੂੰ ਕੁਝ ਵੀ ਸੱਜੇ ਜਾਂ ਖੱਬੇ ਹਿੱਲਾ ਨਹੀਂ ਸਕਦਾ। ਉਹ ਇੱਕ ਮਜ਼ਬੂਤ ਵਿਅਕਤੀ ਹੈ। ਉਹ ਇੱਕ ਪੱਕੇ ਇਰਾਦੇ ਵਾਲਾ ਵਿਅਕਤੀ ਹੈ। ਉਹ ਆਪਣੇ ਕੰਮਾਂ ਨੂੰ ਪੂਰਾ ਕਰਦਾ ਹੈ। ਉਹ ਅੱਗੇ ਵੱਧਦਾ ਹੈ। ਉਹ ਅਜਿਹਾ ਵਿਅਕਤੀ ਹੈ ਜੋ ਉਲਟ ਹਲਾਤਾਂ ਵਿੱਚ ਪਰੇਸ਼ਾਨ ਨਹੀਂ ਹੁੰਦਾ ਹੈ। ਮੈਂ ਆਪਣੇ ਪਤੀ ਨੂੰ ਜਾਣਦੀ ਹਾਂ। ਸਾਡਾ ਵਿਆਹ ਹੋਏ ਸਤਾਈ ਸਾਲ ਹੋ ਚੁੱਕੇ ਹਨ ਇਸ ਲਈ ਜਦੋਂ ਉਸਨੇ ਪੱਕਾ ਇਰਾਦਾ ਕਰ ਲਿਆ ਕਿ ਉਹ ਜੀਉਂਦਾ ਰਹੇਗਾ, ਤਾਂ ਉਹ ਜੀਉੁਂਦਾ ਰਿਹਾ। ਇਸ ਵਿਅਕਤੀ ਦੇ ਡਾਕਟਰ ਦਾ ਵੀ ਇੰਟਰਵਿਊ ਲਿਆ ਗਿਆ। ਉਸ ਤੋਂ ਪੁੱਛਿਆ ਗਿਆ, ਤੁਹਾਨੂੰ ਆਪਣੇ ਉਸ ਰੋਗੀ ਦੇ ਵਿਸ਼ੇ ਵਿੱਚ ਕੀ ਕਹਿਣਾ ਹੈ ਜੋ ਇਸ ਹੈਰਾਨੀਜਨਕ ਕਰਨ ਵਾਲੇ ਅਨੁਭਵ ਤੋਂ ਬਚ ਕੇ ਨਿਕਲ ਆਇਆ ਹੈ?" ਉਸਨੇ ਉੱਤਰ ਦਿੱਤਾ, ਮੈਂ ਆਪਣੇ ਰੋਗੀ ਨੂੰ ਜਾਣਦਾ ਹਾਂ; ਉਹ ਇੱਕ ਬਹੁਤ ਪ੍ਰਬਲ ਇੱਛਾ ਸ਼ਕਤੀ ਵਾਲਾ ਮਨੁੱਖ

    Enjoying the preview?
    Page 1 of 1