Discover millions of ebooks, audiobooks, and so much more with a free trial

Only $11.99/month after trial. Cancel anytime.

ਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ
ਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ
ਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ
Ebook179 pages1 hour

ਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641354028
ਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ

Related ebooks

Reviews for ਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ - Dag Heward-Mills

    ਇੱਕ ਮਹਾਨ ਪਿਆਰ ਦੇ ਨਾਲ ਪਰਮੇਸ਼ੁਰ ਤੁਹਾਡੇ ਨਾਲ ਪਿਆਰ ਕਰਦਾ ਹੈ।

    ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ। ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ।

    ਯੂਹੰਨਾ 15:12-14

    ਪਰਮੇਸ਼ੁਰ ਦਾ ਮਹਾਨ ਪਿਆਰ ਹਮੇਸ਼ਾਂ ਦੇ ਲਈ ਤੁਹਾਡਾ ਜੀਵਨ ਬਦਲ ਦੇਵੇਗਾ। ਇਹ ਪਿਆਰ ਧਰਤੀ ਤੇ ਪਾਈ ਜਾਣ ਵਾਲੀ ਕਿਸੇ ਵੀ ਵਸਤੂ ਤੋਂ ਵੱਧ ਕੇ ਹੈ। ਜਦੋਂ ਇੱਕ ਆਦਮੀ ਇੱਕ ਔਰਤ ਨੂੰ ਕਹਿੰਦਾ ਹੈ, ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ, ਤਦ ਇਸਦੀ ਤੁਲਨਾ ਉਸ ਮਹਾਨ ਪਿਆਰ ਨਾਲ ਨਹੀਂ ਕੀਤੀ ਜਾ ਸਕਦੀ ਜਿਸਦੇ ਬਾਰੇ ਵਿੱਚ ਮੈਂ ਇਸ ਕਿਤਾਬ ਵਿੱਚ ਲਿਖ ਰਿਹਾ ਹਾਂ। ਤੁਹਾਡੀ ਮਾਂ ਤੁਹਾਡੇ ਨਾਲ ਪਿਆਰ ਕਰ ਸਕਦੀ ਹੈ, ਤੁਹਾਡਾ ਪਿਤਾ ਤੁਹਾਡੇ ਨਾਲ ਪਿਆਰ ਕਰ ਸਕਦਾ ਹੈ, ਪਰ ਉਹਨਾਂ ਵਿੱਚੋਂ ਕੋਈ ਤੁਹਾਡੇ ਲਈ ਨਹੀਂ ਮਰੇਗਾ। ਤੁਹਾਡਾ ਲੜਕਾ ਮਿੱਤਰ ਤੁਹਾਡੇ ਨਾਲ ਪ੍ਰੇਮ ਕਰ ਸਕਦਾ ਹੈ, ਅਤੇ ਤੁਹਾਡੀ ਲੜਕੀ ਮਿੱਤਰ ਤੁਹਾਡੇ ਨਾਲ ਪਿਆਰ ਕਰ ਸਕਦੀ ਹੈ। ਪਰ ਕੋਈ ਤੁਹਾਡੇ ਲਈ ਪ੍ਰਾਣ ਨਹੀਂ ਦੇਵੇਗਾ।

    ਇਹ ਕਿਤਾਬ ਪਰਮੇਸ਼ੁਰ ਦੇ ਮਹਾਨ ਪਿਆਰ ਦੇ ਵਿਸ਼ੇ ਵਿੱਚ ਹੈ। ਜਦੋਂ ਤੁਸੀਂ ਇਸ ਮਹਾਨ ਪਿਆਰ ਨੂੰ ਪਾਉਣ ਦੇ ਲਈ ਆਪਣਾ ਦਿਲ ਖੋਲ੍ਹਦੇ ਹੋ, ਤਦ ਤੁਸੀਂ ਨਵਾਂ ਜਨਮ ਪਾਉਗੇ। ਜੇ ਤੁਸੀਂ ਪਰਮੇਸ਼ੁਰ ਨਾਲ ਇਸ ਮਹਾਨ ਪਿਆਰ ਦੇ ਪ੍ਰਤੀ ਆਪਣਾ ਦਿਲ ਖੋਲ੍ਹਦੇ ਹੋ ਤਦ ਤੁਸੀਂ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੇ ਹੋ ਅਤੇ ਪੂਰੀ ਤਰ੍ਹਾਂ ਇੱਕ ਵੱਖਰਾ ਜੀਵਨ ਜੀਉਣ ਲੱਗਦੇ ਹੋ। ਜੇ ਤੁਸੀਂ ਪਰਮੇਸ਼ੁਰ ਨਾਲ ਇਸ ਮਹਾਨ ਪ੍ਰੇਮ ਦੇ ਪ੍ਰਤੀ ਆਪਣਾ ਦਿਲ ਖੋਲ੍ਹਦੇ ਹੋ ਤਦ ਤੁਸੀਂ ਨਰਕ ਦੀ ਸਜ਼ਾ ਤੋਂ ਬੱਚ ਜਾਉਗੇ। ਤੁਸੀਂ ਨਰਕ ਵਿੱਚ ਜਾਣ ਦੇ ਯੋਗ ਹੋ ਅਤੇ ਉਸੇ ਤਰ੍ਹਾਂ ਨਾਲ ਮੈਂ ਵੀ। ਪਰ ਪਰਮੇਸ਼ੁਰ ਦੇ ਪਿਆਰ ਦੇ ਦੁਆਰਾ ਜਿਸਨੇ ਆਪਣਾ ਇੱਕਲੌਤਾ ਪੁੱਤਰ ਭੇਜਿਆ ਜਿਸ ਦੁਆਰਾ ਕਿ ਅਸੀਂ ਨਾਸ਼ ਨਾ ਹੋਈਏ, ਅਸੀਂ ਨਵਾਂ ਜਨਮ ਪਾ ਸਕਦੇ ਹਾਂ। ਹਾਲੇਲੂਯਾਹ! ਅਸੀਂ ਨਵੀਂ ਸ੍ਰਿਸ਼ਟੀ ਬਣ ਸਕਦੇ ਹਾਂ। ਅਸੀਂ ਬਾਹਰੀ ਅੰਧਕਾਰ ਅਤੇ ਨਰਕ ਦੇ ਕਸ਼ਟ ਤੋਂ ਬਚ ਸਕਦੇ ਹਾਂ। ਇਹ ਕਿੰਨਾ ਹੀ ਅਨੌਖਾ ਪਿਆਰ ਹੈ ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਅਖਵਾ ਸਕਦੇ ਹਾਂ? ਸਾਡੇ ਲਈ ਕਿੰਨੀ ਹੀ ਵੱਡੀ ਮੁਕਤੀ ਨੂੰ ਵਿਖਾਇਆ ਗਿਆ ਹੈ ਕਿ ਸਾਨੂੰ ਸਾਡੇ ਪਾਪਾਂ ਤੋਂ ਬਚਾਉਣ ਦੇ ਲਈ ਮਸੀਹ ਨੇ ਆਪਣਾ ਲਹੂ ਬਹਾਇਆ।

    ਮੈਂ ਤੁਹਾਡੇ ਤੋਂ ਚਾਹੁੰਦਾ ਹਾਂ ਕਿ ਆਪਣਾ ਦਿਲ ਖੋਲ੍ਹੋ ਅਤੇ ਇਸ ਮਹਾਨ ਮੁਕਤੀ ਦਾ ਅਨੰਦ ਉਠਾਓ ਜਿਸ ਨੂੰ ਤੁਹਾਨੂੰ ਦੇਣ ਦੇ ਲਈ ਮਸੀਹ ਮੌਕਾ ਦਿੰਦਾ ਹੈ। ਮੈਨੂੰ ਇਹ ਕਹਿਣ ਵਿੱਚ ਦੁੱਖ ਹੁੰਦਾ ਹੈ ਕਿ ਬਹੁਤ ਸਾਰੇ ਮਸੀਹ ਮੁਕਤੀ ਨੂੰ ਨਹੀਂ ਸਮਝਦੇ। ਇਸ ਕਾਰਨ ਨਾਲ ਮੈਂ ਇਹ ਕਿਤਾਬ ਲਿਖ ਰਿਹਾ ਹਾਂ। ਇਨ੍ਹਾਂ ਦਿਨਾਂ ਵਿੱਚ ਵਿਰਲਾ ਹੀ ਮੁਕਤੀ ਦੇ ਬਾਰੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ। ਸਾਡੇ ਲਈ ਇਹ ਸਮਾਂ ਹੈ ਕਿ ਠੋਸ ਨੀਹਾਂ ਨੂੰ ਲੈ ਆਈਏ ਜਿਸ ਉੱਤੇ ਮਸੀਹਤ ਹਮੇਸ਼ਾਂ ਦੇ ਲਈ ਖੜ੍ਹੀ ਹੋਵੇਗੀ।

    ਮਹਾਨ ਪਿਆਰ ਦੇ ਬਾਰੇ ਵਿੱਚ ਤੁਹਾਨੂੰ ਸੱਤ ਗੱਲਾਂ ਜਾਣਨੀਆਂ ਚਾਹੀਦੀਆਂ ਹਨ।

    1. ਵੱਖ-ਵੱਖ ਤਰ੍ਹਾਂ ਦੇ ਪਿਆਰ ਹੁੰਦੇ ਹਨ, ਪਰ ਯਿਸੂ ਦਾ ਪਿਆਰ ਮਹਾਨ ਹੈ।

    ਪਰਮੇਸ਼ੁਰ ਦੇ ਕੋਲ ਇੱਕ ਖ਼ਾਸ ਤਰ੍ਹਾਂ ਦਾ ਪ੍ਰੇਮ ਹੈ ਜੋ ਕਿ ਹੋਂਦ ਵਿੱਚ ਮਹਾਨ ਤਰ੍ਹਾਂ ਦਾ ਹੈ। ਹੇਠਲੀਆਂ ਆਇਤਾਂ ਉੱਤੇ ਧਿਆਨ ਦਿਉ ਜੋ ਪਰਮੇਸ਼ੁਰ ਦੇ ਪਿਆਰ ਦਾ ਵਰਣਨ ਕਰਦੀਆਂ ਹਨ। ਇਹ ਕਿਸ ਤਰ੍ਹਾਂ ਦਾ ਪਿਆਰ ਹੈ? ਪਰਮੇਸ਼ੁਰ ਦਾ ਪਿਆਰ ਮਹਾਨ ਅਨੰਤਕਾਲ ਦਾ ਅਤੇ ਸਭ ਤਰ੍ਹਾਂ ਦੇ ਪ੍ਰੇਮ ਤੋਂ ਵੱਧ ਕੇ ਹੈ।

    ਵੇਖੋ, ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ ਜੋ ਅਸੀਂ ਪਰਮੇਸ਼ੁਰ ਦੇ ਬਾਲਕ ਸਦਾਈਏ। ਅਤੇ ਏਹੋ ਅਸੀਂ ਹਾਂ ਵੀ। ਇਸ ਕਰਕੇ ਸੰਸਾਰ ਸਾਨੂੰ ਨਹੀਂ ਜਾਣਦਾ ਕਿਉਂ ਜੋ ਉਸ ਨੇ ਉਹ ਨੂੰ ਨਹੀਂ ਜਾਣਿਆ।

    1 ਯੂਹੰਨਾ 3:1

    ਪਰੰਤੂ ਪਰਮੇਸ਼ੁਰ ਨੇ ਜਿਹੜਾ ਦਯਾ ਦਾ ਧਨੀ ਹੈ ਆਪਣੇ ਉਸ ਵੱਡੇ ਪ੍ਰੇਮ ਕਰਕੇ ਜਿਸ ਤੋਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ। ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ (ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ)

    ਅਫ਼ਸੀਆਂ 2:4,5

    ਅਤੇ ਅਸਾਂ ਪਰਮੇਸ਼ੁਰ ਦੇ ਉਸ ਪ੍ਰੇਮ ਨੂੰ ਜੋ ਸਾਡੇ ਨਾਲ ਰੱਖਦਾ ਹੈ ਜਾਣਿਆ ਅਤੇ ਉਹ ਦੀ ਪਰਤੀਤ ਕੀਤੀ ਹੈ। ਪਰਮੇਸ਼ੁਰ ਪ੍ਰੇਮ ਹੈ ਅਤੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਓਸ ਵਿੱਚ ਰਹਿੰਦਾ ਹੈ। ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਭਈ ਨਿਆਉਂ ਦੇ ਦਿਨ ਸਾਨੂੰ ਦਿਲੇਰੀ ਹੋਵੇ ਕਿਉਂਕਿ ਜਿਵੇਂ ਉਹ ਹੈ ਤਿਵੇਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ।

    1 ਯੂਹੰਨਾ 4:16, 17

    ਯਹੋਵਾਹ ਨੇ ਦੂਰੋਂ ਮੈਨੂੰ ਵਿਖਾਲੀ ਦਿੱਤੀ ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਏਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ।

    ਯਿਰਮਿਯਾਹ 31:3

    ਮਹਾਨ ਪਿਆਰ ਅਤੇ ਵੱਡਾ ਪਿਆਰ

    ਇੱਕ ਵਾਰ ਮੇਰੀ ਮੁਲਾਕਾਤ ਇੱਕ ਜਵਾਨ ਲੜਕੀ ਨਾਲ ਹੋਈ। ਇੱਕ ਨੌਜਵਾਨ ਇਸ ਜਵਾਨ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਉਸਨੇ ਉਸ ਦੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਸੀ। ਉਹ ਅਜਿਹਾ ਪ੍ਰਤੀਤ ਹੋਇਆ ਮੰਨੋ ਉਹ ਆਪਣੀ ਪਿਆਰੀ ਅਤੇ ਕੁਝ ਦੂਸਰੀਆਂ ਲੜਕੀਆਂ ਦੇ ਵਿਚਕਾਰ ਵੱਖਰੇ ਪੱਧਰ ਤੇ ਸੀ। ਆਖਣਾ ਹੋਵੇਗਾ ਕਿ ਉਨ੍ਹਾਂ ਦੇ ਸੰਬੰਧ ਲੜਾਈ ਝਗੜੇ ਵਾਲੇ ਸਨ। ਇੱਕ ਦਿਨ ਇਸ ਜਵਾਨ ਲੜਕੀ ਨੇ ਘਰ ਆ ਕੇ ਕਿਹਾ, ਬਸ ਬਹੁਤ ਹੋ ਚੁੱਕਿਆ। ਕਿਉਂਕਿ ਉਸਦਾ ਦਿਲ ਟੁੱਟਿਆ ਸੀ ਉਹ ਹੰਝੂਆਂ ਨਾਲ ਭਰੀ ਸੀ। ਪਰ ਮੈਂ ਉਸਨੂੰ ਤਸੱਲੀ ਦਿੱਤੀ ਅਤੇ ਉਸ ਨੂੰ ਕਿਹਾ, ਕਿ ਪਰਮੇਸ਼ੁਰ ਜ਼ਰੂਰ ਤੁਹਾਨੂੰ ਇੱਕ ਜੀਵਨ ਸਾਥੀ ਦੇਵੇਗਾ, ਇਸ ਤੋਂ ਵੀ ਕਿਤੇ ਪਿਆਰਾ।

    ਕੁਝ ਮਹੀਨੇ ਦੇ ਬਾਅਦ ਪਰਮੇਸ਼ੁਰ ਨੇ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ ਅਤੇ ਨਾ ਜਾਣੇ ਕਿੱਥੋਂ ਇੱਕ ਉੱਤਮ ਚਰਿੱਤਰ ਦਾ ਨੌਜਵਾਨ ਆ ਪਹੁੰਚਿਆ ਅਤੇ ਉਸ ਜਵਾਨ ਲੜਕੀ ਨਾਲ ਪਿਆਰ ਕਰਨ ਲੱਗਾ। ਅਜਿਹਾ ਪ੍ਰਤੀਤ ਹੋਇਆ ਕਿ ਉਹ ਆਪਣੇ ਸੰਬੰਧ ਨਾਲ ਖੁਸ਼ ਸਨ ਅਤੇ ਇੱਕ ਦਿਨ ਮੈਂ ਜਵਾਨ ਲੜਕੀ ਨੂੰ ਪੁੱਛਿਆ, ਤੁਹਾਡਾ ਨਵਾਂ ਸੰਬੰਧ ਕਿਵੇਂ ਚੱਲ ਰਿਹਾ ਹੈ?

    ਉਹ ਮੁਸਕਰਾਈ ਅਤੇ ਕਿਹਾ, ਇਹ ਪਹਿਲੇ ਸੰਬੰਧ ਤੋਂ ਕਿਤੇ ਉੱਤਮ ਹੈ। ਪਰਮੇਸ਼ੁਰ ਨੇ ਮੇਰੇ ਨਾਲ ਭਲਿਆਈ ਕੀਤੀ ਹੈ।

    ਦੂਸਰੇ ਸ਼ਬਦਾਂ ਵਿੱਚ ਉਹ ਇੱਕ ਵੱਡੇ ਪਿਆਰ ਅਤੇ ਉੱਤਮ ਸੰਬੰਧ ਦਾ ਅਨੁਭਵ ਕਰ ਰਹੀ ਸੀ। ਇਸ ਲਈ ਮੈਂ ਉਸ ਨੂੰ ਪੁੱਛਿਆ, ਇਹ ਸੰਬੰਧ ਉੱਤਮ ਕਿਉਂ ਹੈ? ਉਸਨੇ ਕਿਹਾ, ਮੈਂ ਤਾਂ ਜਾਣਦੀ ਤੱਕ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਖੁਸ਼ ਹੋ ਸਕਾਂਗੀ। ਮੈਂ ਤਾਂ ਜਾਣਦੀ ਤੱਕ ਨਹੀਂ ਸੀ ਕਿ ਅਜਿਹਾ ਵੱਡਾ ਪਿਆਰ ਵੀ ਹੈ ਜਿਸਦਾ ਮੈਂ ਅਨੁਭਵ ਕਰ ਸਕਦੀ ਹਾਂ।

    ਜ਼ਰੂਰ ਹੀ ਇਸ ਜਵਾਨ ਲੜਕੀ ਨੇ ਵੱਡੇ ਤਰ੍ਹਾਂ ਦੇ ਪ੍ਰੇਮ ਦਾ ਅਨੁਭਵ ਕੀਤਾ ਸੀ। ਪਰਮੇਸ਼ੁਰ ਦਾ ਪਿਆਰ ਕਿੰਨਾ ਤਰ੍ਹਾਂ ਸੌਹਣਾ ਹੁੰਦਾ ਹੈ। ਇਹ ਮਹਾਨ ਕਿਸਮ ਦਾ ਪਿਆਰ ਹੈ। ਇਹ ਕਿਸ ਤਰ੍ਹਾਂ ਦਾ ਪਿਆਰ ਹੈ।

    2. ਯਿਸੂ ਦਾ ਪਿਆਰ ਭਰਾਵਾਂ ਦੇ ਪ੍ਰੇਮ ਤੋਂ ਵੱਧ ਕੇ ਹੈ।

    ਤੁਸਾਂ ਜੋ ਸਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ  ਹੈ ਤਾਂ ਤਨੋਂ ਮਨੋਂ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।

    1 ਪਤਰਸ 1:22

    ਬਹੁਤ ਪਰਿਵਾਰਾਂ ਜੋ ਸੱਚਿਆਈ ਨਾਲ ਸਬੰਧਿਤ ਹਨ ਈਰਖਾ ਦੇ ਕਰਨ ਉਸ ਤੋਂ ਵੱਖ ਹੋ ਚੁੱਕੇ ਹਨ। ਉਹ ਆਪਣੇ ਵਿਰੁੱਧ ਚੱਲ ਰਹੀ ਲੜਾਈ ਅਤੇ ਸਮੇਂ ਨੂੰ ਤੋੜ ਦਿੰਦੇ ਹਨ। ਉਨ੍ਹਾਂ ਭਾਈ ਬੰਦੀ ਵਿੱਚ ਚੱਲ ਰਹੇ ਪਿਆਰ ਤੋਂ ਵੱਧ ਕੇ ਯਿਸੂ ਦਾ ਪਿਆਰ ਹੈ।

    ਗੁਰਦਾ ਦਾਨ ਦੇਣਾ

    ਇੱਕ ਦਿਨ, ਇੱਕ ਪ੍ਰਾਰਥਨਾ ਸਭਾ ਚੱਲ ਰਹੀ ਸੀ ਜਿਸ ਵਿੱਚ ਇੱਕ ਭਰਾ ਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਸੀ ਜਿਸਨੂੰ ਗੁਰਦਾ ਦਾਨ ਦੇਣ ਵਿੱਚ ਦਿੱਤੇ ਜਾਣ ਦੀ ਜ਼ਰੂਰਤ ਸੀ। ਉਹਨਾਂ ਨੇ ਇਸ ਭਰਾ ਦੇ ਪ੍ਰਤੀ ਆਪਣੇ ਪ੍ਰੇਮ ਦੀ ਘੋਸ਼ਣਾ ਕੀਤੀ ਅਤੇ ਚਾਹੁੰਦੇ ਸਨ ਕਿ ਇਹ ਭਰਾ ਗੁਰਦਾ ਦਾਨ ਵਿੱਚ ਪਾ ਕੇ ਲਗਾਤਾਰ ਜੀਅ ਸਕੇ।

    ਪਰ ਤਾਂ ਵੀ, ਜਦੋਂ ਪ੍ਰਾਰਥਨਾ ਸਭਾ ਅੱਗੇ ਵੱਧਦੀ ਗਈ, ਉਨ੍ਹਾਂ ਨੇ ਜਾਣਿਆ ਕਿ ਕੋਈ ਵੀ ਬੰਦਾ ਉਸਨੂੰ ਆਪਣਾ ਗੁਰਦਾ ਦਾਨ ਵਿੱਚ ਦੇਣ ਨੂੰ ਤਿਆਰ ਨਹੀਂ ਸੀ ਜਿਸਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਸੀ। ਅੰਤ ਵਿੱਚ, ਪ੍ਰਾਰਥਨਾ ਸਭਾ ਦੇ ਆਗੂ ਨੇ ਫ਼ੈਸਲਾ ਲਿਆ ਕਿ ਪਰਮੇਸ਼ੁਰ ਨੂੰ ਇਹ ਚੁਣਨ ਦੀ ਆਗਿਆ ਦੇਵੇ ਕਿ ਕਿਸਦਾ ਗੁਰਦਾ ਦਾਨ ਵਿੱਚ ਦਿੱਤਾ ਜਾਵੇ।

    ਇਸ ਲਈ ਉਸਨੇ ਪੰਛੀ ਦਾ ਇੱਕ ਖੰਭ ਲਿਆ ਅਤੇ ਸਭਾ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਇਹ ਖੰਭ ਹਵਾ ਵਿੱਚ ਉਡਾਵੇਗਾ ਅਤੇ ਜਿਸ ਵਿਅਕਤੀ ਦੇ ਉੱਤੇ ਇਹ ਖੰਭ ਡਿੱਗ ਕੇ ਠਹਿਰ ਜਾਵੇਗਾ। ਉਸ ਨੂੰ ਆਪਣਾ ਗੁਰਦਾ ਦਾਨ ਕਰਨਾ ਹੋਵੇਗਾ। ਹਰੇਕ ਬੰਦਾ ਇਸ ਰੂਹਾਨੀ ਚੁਨਾਵ ਦੇ ਪ੍ਰਤੀ ਸਹਿਮਤ ਹੋ ਗਿਆ।

    ਉਸਨੇ ਉਹ ਖੰਭ ਸਭ ਬੈਠੇ ਹੋਇਆਂ ਦੇ ਉੱਪਰ ਉਡਾ ਦਿੱਤਾ। ਖੰਭ ਉਨ੍ਹਾਂ ਸਾਰਿਆਂ ਦੇ ਉੱਤੋਂ ਉੱਡਦਾ ਹੋਇਆ ਹੌਲੀ-ਹੌਲੀ ਠੀਕ ਆਗੂ ਦੇ ਉੱਤੇ ਡਿੱਗਣ ਲੱਗਾ। ਅਚਾਨਕ ਨਾਲ, ਉਹ ਆਗੂ ਚਿੱਲਾਉਣ ਅਤੇ ਖੰਭ ਨੂੰ ਫੂਕ ਮਾਰਨ ਲੱਗਾ ਕਿ ਉਹ ਉਸਦੇ ਉੱਤੇ ਆ ਕੇ ਨਾ ਠਹਿਰ ਜਾਵੇ। ਇਹ ਸਬੂਤ ਸੀ ਕਿ ਕੋਈ ਵੀ ਆਪਣਾ ਗੁਰਦਾ ਦਾਨ ਦੇਣ ਦੇ ਲਈ ਤਿਆਰ ਨਹੀਂ ਸੀ, ਇੱਥੋਂ ਤੱਕ ਕਿ ਆਗੂ ਵੀ ਨਹੀਂ। ਇਹ ਕਹਿਣਾ ਕਿ ਤੁਸੀਂ ਕਿਸੇ ਦੇ ਨਾਲ ਪਿਆਰ ਕਰਦੇ ਹੋ, ਇੱਕ ਗੱਲ ਹੈ, ਪਰ ਦੂਸਰੀ ਗੱਲ ਹੈ ਮਹਾਨ ਪਿਆਰ ਜਿਸ ਵਿੱਚ ਤੁਸੀਂ ਪ੍ਰੇਮ ਕਰਨ ਦੇ ਲਈ ਕਿਸੇ ਦੇ ਲਈ ਖ਼ੁਦ ਦਾ ਬਲੀਦਾਨ ਦੇਣ ਨੂੰ ਤਿਆਰ ਪਾਏ ਜਾਉ।

    3. ਯਿਸੂ ਦਾ ਪਿਆਰ ਕਿਸੇ ਵੀ ਔਰਤ ਦੇ ਪ੍ਰੇਮ ਤੋਂ ਕਿਤੇ ਵੱਧ ਕੇ ਹੈ।

    ਔਰਤਾਂ ਦੇ ਪਿਆਰ ਦੇ ਵਿਸ਼ੇ ਵਿੱਚ ਬਹੁਤ ਸਾਰੇ ਗੀਤ ਲਿਖੇ ਗਏ ਹਨ। ਅਸਲ ਵਿੱਚ

    Enjoying the preview?
    Page 1 of 1