Discover millions of ebooks, audiobooks, and so much more with a free trial

Only $11.99/month after trial. Cancel anytime.

ਗੁਆਉਣਾਦੁੱਖਤਿਆਗਅਤੇ ਮੌਤ
ਗੁਆਉਣਾਦੁੱਖਤਿਆਗਅਤੇ ਮੌਤ
ਗੁਆਉਣਾਦੁੱਖਤਿਆਗਅਤੇ ਮੌਤ
Ebook353 pages3 hours

ਗੁਆਉਣਾਦੁੱਖਤਿਆਗਅਤੇ ਮੌਤ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641353984
ਗੁਆਉਣਾਦੁੱਖਤਿਆਗਅਤੇ ਮੌਤ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਗੁਆਉਣਾਦੁੱਖਤਿਆਗਅਤੇ ਮੌਤ

Related ebooks

Reviews for ਗੁਆਉਣਾਦੁੱਖਤਿਆਗਅਤੇ ਮੌਤ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਗੁਆਉਣਾਦੁੱਖਤਿਆਗਅਤੇ ਮੌਤ - Dag Heward-Mills

    ਚਾਰ ਆਤਮਿਕ ਨਿਯੁਕਤੀਆਂ

    ਜੇ ਕੋਈ ਮੇਰੇ ਕੋਲ ਆਵੇ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।

    ਲੂਕਾ 14:26

    ਯਿਸੂ ਦੇ ਪਿੱਛੇ ਚੱਲਣਾ ਸੌਖਾ ਨਹੀਂ ਹੈ। ਯਿਸੂ ਦੇ ਲਈ ਜੀਉਣਾ ਸੌਖਾ ਨਹੀਂ ਹੈ। ਕੋਈ ਵੀ ਜੋ ਤੁਹਾਡੇ ਸਾਹਮਣੇ ਮਸੀਹਤ ਦਾ ਝੂਠਾ ਸੰਸਕਰਣ ਪੇਸ਼ ਕਰਦਾ ਹੈ ਤਾਂ ਉਸ ਕਿਸੇ ਤੇ ਵਿਸ਼ਵਾਸ ਨਾ ਕਰੋ। ਮਸੀਹਤ ਪੂਰੇ ਤੌਰ ਤੇ ਯਿਸੂ ਮਸੀਹ ਦੇ ਪਿੱਛੇ ਚੱਲਣਾ ਅਤੇ ਮਸੀਹ ਦੇ ਵਾਂਗ ਬਣਨਾ ਹੈ।

    ਯਿਸੂ ਦੇ ਚੇਲਾ ਬਣਨ ਦੇ ਬਾਰੇ ਵਿੱਚ ਯਿਸੂ ਨੇ ਜੋ ਕਿਹਾ ਇਹ ਇਸ ਲਈ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੰਨੋ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਉਸਦੀ ਅਗਵਾਈ ਕਰੇ। ਉਸ ਨੇ ਵੱਖ-ਵੱਖ ਲੋਕਾਂ ਨੂੰ ਜੋ ਉਸਦੇ ਪਿੱਛੇ ਹੋ ਜਾਣਾ ਚਾਹੁੰਦੇ ਸਨ, ਇਸ ਗੱਲ ਦੀ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਸਦੇ ਪਿੱਛੇ ਚੱਲਣ ਦੇ ਕਿਹੜੇ-ਕਿਹੜੇ ਖ਼ਤਰੇ ਹਨ।

    ਯਿਸੂ ਸਾਨੂੰ ਚੇਤਾਵਨੀ ਦਿੰਦਾ ਹੈ।

    ਉਸ ਨੇ ਕਿਹਾ, ਜੇ ਤੂੰ ਮੇਰੇ ਕੋਲ ਆਵੇਂ ਤਾਂ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ, ਬਾਲ ਬੱਚਿਆਂ ਅਤੇ ਆਪਣੇ ਆਪ ਦਾ ਇਨਕਾਰ ਕਰੇ (ਲੂਕਾ 4:26) ।

    ਉਸ ਨੇ ਧਨਵਾਨ ਮਨੁੱਖ ਜੋ ਉਸਦੇ ਪਿੱਛੇ ਹੋਣਾ ਚਾਹੁੰਦਾ ਸੀ; ਉਹ ਨੂੰ ਕਿਹਾ ਜੇ ਤੂੰ ਪੂਰਾ ਬਣਨਾ ਚਾਹੁੰਦਾ ਹੈਂ ਤਾਂ ਜਾ ਕੇ ਆਪਣਾ ਮਾਲ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ(ਮੱਤੀ 19:21)।

    ਯਿਸੂ ਨੇ ਉਹ ਨੂੰ ਕਿਹਾ, ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਨ ਨੂੰ ਥਾਂ ਨਹੀਂ (ਲੂਕਾ 9:58)।

    ਅਤੇ ਇੱਕ ਹੋਰ ਬੋਲਿਆ, ਪ੍ਰਭੂ ਜੀ, ਮੈਂ ਤੁਹਾਡੇ ਲੜ ਲੱਗਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਉ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਿਆ ਹੋ ਆਵਾਂ (ਲੂਕਾ 9:61)।

    ਉਸ ਨੇ ਹੋਰ ਦੂਜੇ ਨੂੰ ਆਖਿਆ, ਕਿ ਮੇਰੇ ਪਿੱਛੇ ਤੁਰੀ ਆ ਪਰ ਉਹ ਨੇ ਕਿਹਾ, ਪ੍ਰਭੂ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ (ਲੂਕਾ 9:59)।

    ਯਿਸੂ ਕਿਸੇ ਦੇ ਪੱਧਰਾਂ ਨੂੰ ਨੀਵਾਂ ਨਹੀਂ ਕਰਦਾ ਹੈ

    ਸਪੱਸ਼ਟ ਤੌਰ ਤੇ, ਯਿਸੂ ਦਾ ਇਹ ਮਤਲਬ ਨਹੀਂ ਸੀ ਕਿ ਕਿਸੇ ਦੇ ਲਈ ਗੱਲਾਂ ਨੂੰ ਸੌਖਾ ਬਣਾਵੇ। ਉਸ ਨੇ ਕਿਸੇ ਦੇ ਲਈ ਸਲਾਖਾਂ ਨੂੰ ਨੀਵਾਂ ਨਹੀਂ ਕੀਤਾ ਸੀ। ਉਸ ਨੇ ਕਿਸੇ ਦੇ ਨਾਲ ਖ਼ਾਸ ਵਰਤਾਓ ਨਹੀਂ ਕੀਤਾ, ਨਾ ਹੀ ਪੱਖਪਾਤ। ਉਹ ਜਾਣਦਾ ਸੀ ਕਿ ਉਹ ਸਾਨੂੰ ਇੱਕ ਅਜਿਹੇ ਖ਼ਾਸ ਅਧਿਕਾਰ ਵਿੱਚ ਸੱਦ ਰਿਹਾ ਸੀ ਜੋ ਕਦੇ ਮਨੁੱਖ ਜਾਤੀ ਨੂੰ ਦਿੱਤਾ ਗਿਆ ਸੀ। ਯਿਸੂ ਦੇ ਲਹੂ ਦੇ ਦੁਆਰਾ ਬਚਾਏ ਜਾਣ ਦਾ ਖ਼ਾਸ ਅਧਿਕਾਰ ਪਰਮੇਸ਼ੁਰ ਨੂੰ ਜਾਣਨ ਦਾ ਵਿਸ਼ੇਸ਼ ਅਧਿਕਾਰ ਅਤੇ ਸੁਰਗ ਵਿੱਚ ਜਾਣ ਦਾ ਵਿਸ਼ੇਸ਼ ਅਧਿਕਾਰ।

    ਯਿਸੂ ਮਸੀਹ ਦੇ ਦੁਆਰਾ ਇਹ ਚੇਤਾਵਨੀਆਂ ਲੱਖਾਂ ਨੂੰ ਡਰ ਦਿਖਾ ਕੇ ਰੋਕ ਨਾ ਸਕੀਆਂ ਜਿਨ੍ਹਾਂ ਨੇ ਉਸਦੇ ਵਿਸਮਿਤ ਕਰ ਦੇਣ ਵਾਲੇ ਪ੍ਰੇਮ ਦੇ ਪ੍ਰਤੀ ਅਸਾਨੀ ਨਾਲ ਉੱਤਰ ਦਿੱਤਾ। ਯਿਸੂ ਨੇ ਉਸਦੇ ਪਿੱਛੇ ਹੋ ਜਾਣ ਦੇ ਲਈ ਸ਼ਰਤਾਂ ਨੂੰ ਰੱਖਿਆ ਸੀ। ਉਸਦੇ ਬਾਵਜੂਦ ਲੱਖਾਂ ਲੋਕ ਯਿਸੂ ਮਸੀਹ ਨੂੰ ਪਿਆਰ ਕਰਦੇ ਹਨ।

    ਕਿਸੇ ਤਰ੍ਹਾਂ, ਜੀਉਂਦੇ ਪਰਮੇਸ਼ੁਰ ਅਤੇ ਉਸਦੇ ਪੁੱਤਰ ਨੂੰ ਜਾਣਨਾ ਇਨ੍ਹਾਂ ਕਿਸੇ ਵੀ ਮੁਸੀਬਤਾਂ ਦੀ ਕਾਫ਼ੀ ਪੂਰਤੀ ਹੈ ਜਿਨ੍ਹਾਂ ਦਾ ਅਨੁਭਵ ਸਾਨੂੰ ਕਰਨਾ ਚਾਹੀਦਾ ਹੈ।

    ਅਜਿਹੇ ਕਿਸੇ ਵਿਅਕਤੀ ਦੀ ਨਾ ਸੁਣੋ ਜੋ ਇਹ ਦਾਅਵਾ ਕਰਦਾ ਹੈ ਕਿ ਯਿਸੂ ਦੇ ਪਿੱਛੇ ਹੋ ਜਾਣਾ ਸਿਰਫ਼, ਮੁਬਾਰਕ, ਅਮੀਰ ਅਤੇ ਸਫ਼ਲ ਹੋਣਾ ਹੈ। ਇਹ ਮਸੀਹਤ ਨਹੀਂ ਹੈ। ਮਸੀਹੀਅਤ ਗੁਆ ਦੇਣਾ, ਆਤਮ ਤਿਆਗ ਕਰਨਾ, ਦੁੱਖ ਭੋਗਣਾ ਅਤੇ ਮਰਨਾ ਹੈ।

    ਸਾਰੇ ਮਸੀਹੀਆਂ ਨੂੰ ਕਮੀਆਂ-ਘਟੀਆਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਨੂੰ ਚਾਰ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ: ਗੁਆ ਦੇਣਾ, ਆਤਮ ਤਿਆਗ ਕਰਨਾ, ਦੁੱਖ ਭੋਗਣਾ ਅਤੇ ਮਰਨਾ।

    ਇਹ ਉਹ ਚਾਰ ਆਤਮਿਕ ਨਿਯੁਕਤੀਆਂ ਹਨ ਜਿਨ੍ਹਾਂ ਨੂੰ ਸਾਰੇ ਮਸੀਹੀਆਂ ਨੂੰ ਇਸ ਜਾਂ ਉਸ ਰੂਪ ਵਿੱਚ ਸਾਹਮਣਾ ਕਰਨ ਦੀ ਉਮੀਦ ਕਰਨੀ ਚਾਹੀਦੀ ਹੈ। ਕੋਈ ਵਿਅਕਤੀ ਜੋ ਸੱਚਿਆਈ ਨਾਲ ਯਿਸੂ ਮਸੀਹ ਦੇ ਪਿੱਛੇ ਚੱਲਦਾ ਹੈ ਉਹ ਇਨ੍ਹਾਂ ਚਾਰ ਨਿਯੁਕਤੀਆਂ ਤੋਂ ਬਚ ਨਹੀਂ ਸਕਦਾ।

    ਜੇ ਕੋਈ ਕੁਝ ਹੋਰ ਦੱਸਦਾ ਹੈ ਤਾਂ ਉਸ ਕਿਸੇ ਤੇ ਧਿਆਨ ਨਾ ਦਿਓ। ਉਹ ਤਾਂ ਬਸ ਤੁਹਾਡੇ ਕੰਨ ਦੀ ਖੁਜਲੀ ਨੂੰ ਖੁਜਲਾ ਰਿਹਾ ਹੈ। ਜੇ ਤੁਸੀਂ ਅਸਲ ਵਿੱਚ ਉਸਦੇ ਚੇਲੇ ਹੋ ਤਾਂ ਯਿਸੂ ਮਸੀਹ ਦੀ ਸਲੀਬ ਦਾ ਅਨੁਭਵ ਵੱਖ-ਵੱਖ ਆਕਾਰ, ਸਰੂਪ ਜਾਂ ਵੱਖਰੇ ਨਾਮ ਵਿੱਚ ਕਰੋਗੇ।

    ਸਾਡੀਆਂ ਚਾਰ ਨਿਯੁਕਤੀਆਂ ਹਨ ਗੁਆ ਦੇਣਾ, ਆਤਮ ਤਿਆਗ ਕਰਨਾ, ਦੁੱਖ ਉਠਾਉਣਾ ਅਤੇ ਮਰਨਾ। ਕੀ ਇਹ ਨਿਯੁਕਤੀਆਂ ਆਤਮਿਕ ਹਨ? ਹਾਂ ਹੇਠਾਂ ਦੀਆਂ ਬਾਈਬਲ ਦੀਆਂ ਆਇਤਾਂ ਸਾਨੂੰ ਦਿਖਾਉਂਦੀਆਂ ਹਨ ਕਿ ਕਿਸ ਤਰ੍ਹਾਂ ਅਸੀਂ ਗੁਆਉਣ, ਦੁੱਖ ਉਠਾਉਣ, ਆਤਮ ਤਿਆਗ ਕਰਨ ਅਤੇ ਮਰਨ ਦੇ ਲਈ ਸਾਡੇ ਵਿਸ਼ਵਾਸ ਦੇ ਕਾਰਨ, ਸਾਡੀ ਬੁਲਾਹਟ ਅਤੇ ਸਾਡੀਆਂ ਆਤਮਿਕ ਨਿਯੁਕਤੀਆਂ ਨੂੰ ਕਾਰਨ ਠਹਿਰਾਏ ਗਏ ਹਨ।

    ਇਹ ਕਿਤਾਬ ਇਹ ਦਿਖਾਉਣ ਨੂੰ ਚਿਤਾਵਨੀ ਹੈ ਕਿ ਇਹ ਨਿਯੁਕਤੀਆਂ ਕਿੰਨੀਆਂ ਅਸਲੀ ਹਨ। ਇਹ ਉਵੇਂ ਬੁਰੀਆਂ ਨਹੀਂ ਹਨ ਜਿਵੇਂ ਕਿ ਤੁਸੀਂ ਸੋਚ ਸਕਦੇ ਹੋ ਅਤੇ ਆਖ਼ਿਰ ਵਿੱਚ ਇਹ ਇੱਕ ਬਰਕਤ ਵਿੱਚ ਬਦਲ ਜਾਣਗੀਆਂ। ਧਿਆਨ ਦਿਉ ਕਿ ਹੇਠਾਂ ਲਿਖੇ ਪਵਿੱਤਰ ਬਾਈਬਲ ਦੇ ਵਚਨ ਸਪੱਸ਼ਟ ਤੌਰ ਤੇ ਸਾਡੇ ਸਾਰਿਆਂ ਦੇ ਲਈ ਰੇਖਾ ਚਿੱਤਰ ਹਨ।

    1. ਨੁਕਸਾਨ ਅਤੇ ਗੁਆ ਦੇਣ ਦੇ ਨਾਲ ਤੁਹਾਡੀ ਨਿਯੁਕਤੀ

    ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ।

    ਮੱਤੀ 16:25

    ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ। ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖ਼ਾਤਰ ਮੈਂ ਇਨਕ੍ਹਾਂ ਗੱਲਾਂ ਦੀ ਹਾਤ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।

    ਫ਼ਿਲਿੱਪੀਆਂ 3:7-8

    ਮਸੀਹ ਦੇ ਕਾਰਨ ਤੁਸੀਂ ਨੁਕਸਾਨ ਅਤੇ ਗੁਆ ਦੇਣ ਦੇ ਨਾਲ ਨਿਯੁਕਤੀ ਦਾ ਅਨੁਭਵ ਕਰੋਗੇ। ਜੋ ਇਸਦੇ ਬਾਰੇ ਵਿੱਚ ਸੋਚਣ ਦੀ ਫ਼ਿਕਰ ਕਰਦਾ ਹੈ ਉਸਦੇ ਲਈ ਇਸਦਾ ਅਸਲ ਅਰਥ ਹੈ।

    (ੳ) ਨੁਕਸਾਨ ਦਾ ਮਤਲਬ ਹੈ ਤੁਹਾਡੇ ਕੋਲ ਕੁਝ ਵਸਤੂਆਂ ਦਾ ਨਾ ਹੋਣਾ। ਜਿਨ੍ਹਾਂ ਵਸਤਾਂ ਨੂੰ ਤੁਸੀਂ ਗੁਆ ਦਿੰਦੇ ਹੋ ਉਨ੍ਹਾਂ ਨੂੰ ਦੁਬਾਰਾ ਪਾਉਣ ਦੇ ਲਈ ਥੋੜ੍ਹੀ ਜਾਂ ਨਾ ਦੇ ਬਰਾਬਰ ਸੰਭਾਵਨਾ ਹੁੰਦੀ ਹੈ।

    (ਅ) ਨੁਕਸਾਨ ਦਾ ਮਤਲਬ ਹੈ ਤੁਸੀਂ ਕੁਝ ਚੀਜ਼ਾਂ ਦੇ ਲਈ ਨੁਕਸਾਨ ਨੂੰ ਸਹੋਗੇ।

    (ੲ) ਨੁਕਸਾਨ ਦਾ ਮਤਲਬ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਕੁਝ ਖ਼ਾਸ ਵਸਤਾਂ ਦੇ ਰੱਖ ਪਾਉਣ ਵਿੱਚ ਅਸਮਰੱਥ ਜਾਂ ਉਨ੍ਹਾਂ ਦੀ ਦੇਖ-ਭਾਲ ਕਰ ਸਕਣ ਯੋਗ ਨਾ ਹੋਵੋਗੇ।

    (ਸ) ਨੁਕਸਾਨ ਦਾ ਮਤਲਬ ਹੈ ਕਿ ਤੁਸੀਂ ਕੁਝ ਖ਼ਾਸ ਚੀਜ਼ਾਂ ਨੂੰ ਛੱਡ ਦੇਵੋਗੇ ਅਤੇ ਸਵਾਮੀਤੱਵ ਦਾ ਤਿਆਗ ਕਰ ਦੇਵੋਗੇ।

    2. ਦੁੱਖ ਭੋਗਣ ਦੇ ਨਾਲ ਤੁਹਾਡੀ ਨਿਯੁਕਤੀ

    ਮਸੀਹ ਦੇ ਕਾਰਨ ਤੁਸੀਂ ਦੁੱਖ ਭੋਗਣ ਦੇ ਨਾਲ ਇੱਕ ਨਿਯੁਕਤੀ ਦਾ ਅਨੁਭਵ ਕਰੋਗੇ। ਕਿਸੇ ਦੇ ਲਈ ਵੀ ਜੋ ਜਾਣਨਾ ਚਾਹੁੰਦਾ ਹੈ ਕਿ ਅਸਲ ਵਿੱਚ ਦੁੱਖ ਭੋਗਣ ਦੇ ਕੀ ਮਾਇਨੇ ਹਨ ਕਿ ਫ਼ਿਕਰ ਕਰਦਾ ਹੈ ਉਸਦੇ ਲਈ ਇਸਦਾ ਅਸਲ ਅਰਥ ਹੈ। ਜਿਹੜੇ ਲੋਕ ਤੁਹਾਡੇ ਵਿਸ਼ਵਾਸ ਦੀ ਚਾਲ ਵਿੱਚ ਦੁੱਖ ਭੋਗਣ ਦੀ ਧਾਰਨਾ ਨੂੰ ਸ਼ਾਮਿਲ ਨਹੀਂ ਕਰਦੇ ਉਨ੍ਹਾਂ ਤੇ ਧਿਆਨ ਨਾ ਦਿਉ। ਵਿਸ਼ਵਾਸ ਦੇ ਸਾਰੇ ਮਹਾਨ ਲੋਕਾਂ ਨੇ ਦੁੱਖ ਭੋਗਿਆ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਸੀ।

    (ੳ) ਦੁੱਖ ਭੋਗਣ ਦਾ ਅਰਥ ਹੈ ਤੁਹਾਨੂੰ ਦਰਦ, ਨਿਰਾਸ਼ਾ, ਨੁਕਸਾਨ, ਸੱਟ ਜਾਂ ਕੁਝ ਬੁਰੇ ਦੇ ਅਧੀਨ ਹੋਣਾ।

    (ਅ) ਦੁੱਖ ਭੋਗਣ ਦਾ ਅਰਥ ਹੈ ਤੁਹਾਡੇ ਜੀਵਨ ਵਿੱਚ ਤੰਗੀ, ਕਸ਼ਟ, ਬਦਕਿਸਮਤੀ ਅਤੇ ਪਰੇਸ਼ਾਨੀ ਦਾ ਅਨੁਭਵ ਕਰਨਾ।

    (ੲ) ਦੁੱਖ ਭੋਗਣ ਦਾ ਅਰਥ ਹੈ ਕਿ ਤੁਹਾਨੂੰ ਮੁਸ਼ਕਿਲ ਬੇਚੈਨੀ ਅਤੇ ਮੁਸੀਬਤ ਵਿੱਚੋਂ ਗੁਜ਼ਰਨਾ ਹੋਵੇਗਾ।

    (ਸ) ਦੁੱਖ ਭੋਗਣ ਦਾ ਅਰਥ ਹੈ ਕਿ ਤੁਹਾਨੂੰ ਦੁੱਖ ਦਿੱਤਾ ਜਾਵੇਗਾ, ਸਤਾਇਆ ਜਾਵੇਗਾ ਅਤੇ ਬਦਕਿਸਮਤੀ ਦਾ ਅਨੁਭਵ ਕਰਨਾ ਪਵੇਗਾ।

    ਕਿਉਂ ਜੋ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ ਭਈ ਤੁਸੀਂ ਨਾ ਸਿਰਫ਼ ਉਸ ਉੱਤੇ ਨਿਹਚਾ ਹੀ ਕਰੋ ਸਗੋਂ ਉਹਦੇ ਲਈ ਦੁੱਖ ਵੀ ਝੱਲੋ। ਅਤੇ ਤੁਸੀਂ ਉਹੋ ਜਿਹਾ ਯਤਨ ਕਰੋ ਜੋ ਤੁਸਾਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।

    ਫ਼ਿਲਿੱਪੀਆਂ 1:29-30

    ਅਤੇ ਤਿਮੋਥਿਉਸ ਨੂੰ ਘੱਲਿਆ ਜਿਹੜਾ ਸਾਡਾ ਭਰਾ ਅਤੇ ਮਸੀਹ ਦੀ ਖੁਸ਼ਖ਼ਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ ਹੈ ਭਈ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਨਿਹਚਾ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ। ਤਾਂ ਜੋ ਇਨ੍ਹਾਂ ਬਿਪਤਾ ਕਰਕੇ ਕੋਈ ਡੋਲ ਨਾ ਜਾਵੇ ਕਿਉਂ ਜੋ ਤੁਸੀਂ ਆਪ ਜਾਣਦੇ ਹੋ ਭਈ ਅਸੀਂ ਇਸੇ ਲਈ ਥਾਪੇ ਹੋਏ ਹਾਂ।

    ਸਗੋਂ ਜਾਂ ਅਸੀਂ ਤੁਹਾਡੇ ਕੋਲ ਸਾਂ ਤਾਂ ਤੁਹਾਨੂੰ ਅੱਗੋਂ ਹੀ ਆਖਦੇ ਹੁੰਦੇ ਸਾਂ ਜੋ ਅਸਾਂ ਬਿਪਤਾ ਭੋਗਣੀਆਂ ਹਨ ਅਤੇ ਸੋਈਓ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ।

    ਇਸ ਕਾਰਨ ਮੈਂ ਵੀ ਜਾਂ ਹੋਰ ਝੱਲ ਨਾ ਸਕਿਆ ਤਾਂ ਤੁਹਾਡੀ ਨਿਹਚਾ ਮਲੂਮ ਕਰਨ ਲਈ ਘੱਲਿਆ ਭਈ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਅਕਾਰਥ ਗਈ ਹੋਵੇ।

    1 ਥੱਸਲੁਨੀਕੀਆਂ 3:2-5

    ਅਰ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਅਰ ਇਹ ਉਪਦੇਸ਼ ਦਿੰਦੇ ਸਨ ਕਿ ਨਿਹਚਾ ਵਿੱਚ ਬਣੇ ਰਹੋ ਅਤੇ ਕਿਹਾ ਭਈ ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ।

    ਰਸੂਲਾਂ ਦੇ ਕਰਤੱਬ 14:22

    3. ਆਤਮ-ਤਿਆਗ ਜਾਂ ਬਲੀਦਾਨ ਦੇ ਨਾਲ ਤੁਹਾਡੀ ਨਿਯੁਕਤੀ

    ਮਸੀਹ ਦੇ ਕਾਰਨ ਤੁਸੀਂ ਆਤਮ-ਤਿਆਗ ਜਾਂ ਬਲੀਦਾਨ ਦੇ ਨਾਲ ਨਿਯੁਕਤੀ ਦਾ ਅਨੁਭਵ ਕਰੋਗੇ। ਕੋਈ ਵੀ ਜੋ ਇਹ ਮਾਲੂਮ ਕਰਨਾ ਚਾਹੁੰਦਾ ਹੈ ਕਿ ਅਸਲ ਵਿੱਚ ਬਲੀਦਾਨ ਦਾ ਕੀ ਅਰਥ ਹੈ ਉਸਦੇ ਲਈ ਇਸਦਾ ਅਸਲ ਅਰਥ ਹੈ। ਮਸੀਹੀਆਂ ਦੇ ਰੂਪ ਵਿੱਚ ਸਾਨੂੰ ਕੀ-ਕੀ ਆਤਮ-ਤਿਆਗ ਕਰਨਾ ਹੈ ਉਸਦੇ ਬਾਰੇ ਵਿੱਚ ਮਸੀਹੀਆਂ ਨੂੰ ਉਲਟੀ ਸਿੱਖਿਆ ਦੇਣ ਵਾਲੇ ਦੀ ਨਹੀਂ ਸੁਣਨੀ ਚਾਹੀਦੀ। ਆਤਮ-ਤਿਆਗ ਉਸ ਧਰਮ ਦਾ ਹਿੱਸਾ ਹੈ ਜਿਸਦੇ ਅਸੀਂ ਹਾਂ।

    (ੳ) ਬਲੀਦਾਨ ਜਾਂ ਆਤਮ-ਤਿਆਗ ਕਰਨ ਦਾ ਅਰਥ ਹੈ ਕਿ ਅਰਾਧਨਾ ਦੇ ਲਈ ਆਪਣੀ ਭੌਤਿਕ ਸੰਪਤੀ ਚੜ੍ਹਾਉਣਾ

    (ਅ) ਬਲੀਦਾਨ ਜਾਂ ਆਤਮ-ਤਿਆਗ ਦਾ ਅਰਥ ਹੈ ਕੁਝ ਕੀਮਤੀ ਵਸਤੂਆਂ ਨੂੰ ਕੁਝ ਉੱਚੇ ਕੰਮ ਦੇ ਹੇਠਾਂ ਅਰਪਣ ਕਰਨਾ।

    (ੲ) ਬਲੀਦਾਨ ਦਾ ਅਰਥ ਹੈ ਕਿਸੇ ਗੱਲ ਦੇ ਲਈ ਠੇਸ ਬਰਦਾਸ਼ ਕਰਨੀ ਜਾਂ ਘਾਟਾ ਹੋਣ ਦੀ ਆਗਿਆ ਦੇਣਾ।

    (ਸ) ਬਲੀਦਾਨ ਚੜ੍ਹਾਉਣਾ ਇਸ ਸੱਚਿਆਈ ਨੂੰ ਜਾਣਦੇ ਹੋਏ ਕਿ ਤੁਸੀਂ ਕੋਈ ਲਾਭ ਨਾ ਕਮਾਉਗੇ ਆਪਣੇ ਮਾਲ ਨੂੰ ਵੇਚ ਦੇਣਾ।

    ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਿਮਤਾਂ ਦੀ ਖ਼ਾਤਿਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।

    ਰੋਮੀਆਂ 12:1

    ਸੋ ਅਸੀਂ ਉਹਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲਾਂ ਦਾ ਫ਼ਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।

    ਇਬਰਾਨੀਆਂ 13:15

    4. ਮੌਤ ਦੇ ਨਾਲ ਤੁਹਾਡੀ ਨਿਯੁਕਤੀ

    ਮਸੀਹ ਦੇ ਕਾਰਨ ਤੁਸੀਂ ਮੌਤ ਦੇ ਨਾਲ ਨਿਯੁਕਤੀ ਦਾ ਅਨੁਭਵ ਕਰੋਗੇ। ਇਹ ਕਹਿਣਾ ਕਿ ਕੋਈ ਮਰ ਜਾਵੇਗਾ ਅਸਲ ਅਰਥ ਰੱਖਦਾ ਹੈ। ਇਸੇ ਕਾਰਨ ਯਿਸੂ ਨੇ ਸਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਆਪਣੀਆਂ ਸਲੀਬਾਂ ਨੂੰ ਉਠਾਉ ਅਤੇ ਉਸਦੇ ਪਿੱਛੇ ਹੋ ਜਾਉ।

    (ੳ) ਮਰਨ ਦਾ ਅਰਥ ਹੈ ਹੋਂਦ ਵਿੱਚ ਰਹਿਣਾ, ਖ਼ਤਮ ਕਰਨਾ ਅਤੇ ਨਿਢਾਲ ਹੋ ਜਾਣਾ।

    (ਅ) ਮਰਨ ਦਾ ਅਰਥ ਹੈ ਬਲ ਗੁਆ ਦੇਣਾ ਅਤੇ ਸਮਰੱਥਾ ਨੂੰ ਗੁਆ ਦੇਣਾ।

    (ੲ) ਮਰਨ ਦਾ ਅਰਥ ਹੈ ਹੌਲੀ-ਹੌਲੀ ਮਰ ਜਾਣਾ ਜਾਂ ਹੌਲੀ-ਹੌਲੀ ਗੁਆਚ ਜਾਂ ਲੋਪ ਹੋ ਜਾਣਾ।

    (ਸ) ਮਰਨ ਦਾ ਅਰਥ ਹੈ ਸਥਾਈ ਤੌਰ ਨਾਲ ਰੁਕ ਜਾਣਾ।

    ਉਸ ਨੇ ਸਭਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।

    ਲੂਕਾ 9:23

    ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜੀਉਂਦਾ ਸਗੋਂ ਮਸੀਹ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ ਜਿਹ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦਿੱਤਾ।

    ਗਲਾਤੀਆਂ 2:20

    ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਅਭਿਮਾਨ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਕਰਦਾ ਹਾਂ ਉਹ ਦੀ ਸੌਂਹ ਹੈ ਜੋ ਮੈਂ ਹਰ ਰੋਜ਼ ਮਰਦਾ ਹਾਂ।

    1 ਕੁਰਿੰਥੀਆਂ 15:31

    ਭਾਗ 1

    ਗੁਆਉਣਾ

    ਅਧਿਆਇ 2

    ਮਸੀਹ ਦੇ ਲਈ ਨੁਕਸਾਨ 
ਕਿਵੇਂ ਉਠਾਈਏ

    ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖ਼ਾਤਿਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।

    ਫ਼ਿਲਿੱਪੀਆਂ 3:8

    ਤੁਹਾਨੂੰ ਯਿਸੂ ਮਸੀਹ ਦੇ ਲਈ ਸਭ ਕੁਝ ਦਾ ਨੁਕਸਾਨ ਉਠਾਉਣਾ ਸਵੀਕਾਰ ਕਰਨਾ ਚਾਹੀਦਾ ਹੈ ਠੀਕ ਜਿਵੇਂ ਪੌਲੁਸ ਨੇ ਕੀਤਾ ਸੀ। ਪੌਲੁਸ ਨੇ ਬਹੁਤ ਵਸਤਾਂ ਦਾ ਨੁਕਸਾਨ ਉਠਾ ਕੇ ਦੁੱਖ ਭੋਗਿਆ ਸੀ। ਜੇ ਤੁਸੀਂ ਗੁਆਉਗੇ ਨਹੀਂ ਤਾਂ ਪਾਉਗੇ ਵੀ ਨਹੀਂ। ਯਿਸੂ ਦੇ ਬਾਰਾਂ ਚੇਲਿਆਂ ਨੇ ਆਪਣਾ ਸਭ ਕੁਝ ਗੁਆ ਦਿੱਤਾ ਸੀ। ਕਿਉਂਕਿ ਉਹ ਮਸੀਹ ਦੇ ਪਿੱਛੇ ਹੋ ਗਏ ਸਨ। ਉਨ੍ਹਾਂ ਨੇ ਸਭ ਕੁਝ ਛੱਡ ਦਿੱਤਾ ਸੀ। ਉਨ੍ਹਾਂ ਨੇ ਆਪਣੇ ਕੰਮ ਧੰਦਿਆਂ, ਅਤੇ ਆਪਣੇ ਪਰਿਵਾਰਾਂ, ਅਤੇ ਆਪਣੇ ਮਿੱਤਰਾਂ ਤੱਕ ਖੋਹ ਦਿੱਤਾ ਸੀ, ਯਿਸੂ ਦੇ ਪਿੱਛੇ ਚੱਲਣ ਦੀ ਖਾਤਿਰ। ਇਹ ਉਨ੍ਹਾਂ ਦੇ ਲਈ ਬਹੁਤ ਵੱਡੀ ਵਿਅਕਤੀਗਤ ਹਾਨੀ ਸੀ। ਤੁਸੀਂ ਯਿਸੂ ਦੇ ਪਿੱਛੇ ਤਦ ਤੱਕ ਨਹੀਂ ਚੱਲ ਸਕਦੇ ਜਦੋਂ ਤੱਕ ਕਿ ਕੁਝ ਗੁਆਉਣ ਨੂੰ ਤਿਆਰ ਨਾ ਹੋਵੋ।

    ਪਤਰਸ ਉਹਨੂੰ ਕਹਿਣ ਲੱਗਾ, ਵੇਖ ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।

    ਮਰਕੁਸ 10:28

    ਤੁਸੀਂ ਜੋ ਰੱਖਦੇ ਹੋ ਉਸ ਨਾਲ ਤੁਹਾਡੀਆਂ ਸੇਵਕਾਈਆਂ ਸੀਮਿਤ ਹੋ ਜਾਂਦੀਆਂ ਹਨ। ਜਦੋਂ ਕਿ ਤੁਸੀਂ ਦੌੜਦੇ ਹੋ ਅਤੇ ਕੁਝ ਖ਼ਾਸ ਵਸਤਾਂ ਨੂੰ ਚੁੱਕਿਆ ਹੈ ਤਦ ਤੁਸੀਂ ਤੇਜ਼ੀ ਨਾਲ ਨਹੀਂ ਦੌੜ ਸਕੋਗੇ। ਪਰਮੇਸ਼ੁਰ ਸਾਡੇ ਤੋਂ ਉਮੀਦ ਕਰ ਰਿਹਾ ਹੈ ਕਿ ਚੀਜ਼ਾਂ ਨੂੰ ਪਿੱਛੇ ਛੱਡ ਦਿਉ ਅਤੇ ਉਸਦੇ ਪਿੱਛੇ ਹੋ ਜਾਉ। ਹੋ ਸਕਦਾ ਹੈ ਕਿ ਸਾਨੂੰ ਆਪਣੀ ਨੀਂਦ, ਆਪਣੇ ਮਿੱਤਰਾਂ ਨੂੰ, ਆਪਣੇ ਟੈਲੀਵਿਜ਼ਨਾਂ ਨੂੰ, ਆਪਣੇ ਭਵਿੱਖ ਨੂੰ ਅਤੇ ਆਪਣੀ ਨੌਕਰੀ ਨੂੰ ਯਿਸੂ ਦੇ ਪਿੱਛੇ ਹੋ ਜਾਣ ਦੇ ਲਈ ਛੱਡਣਾ ਪਵੇ।

    ਇਸ ਵਿੱਚ ਤੁਹਾਨੂੰ ਆਪਣਾ ਪੈਸਾ ਤਿਆਗ ਦੇਣਾ ਚਾਹੀਦਾ ਹੈ

    ਸੇਵਕਾਈ ਵਿੱਚ ਜਾਣਾ ਕੁਝ ਪੈਸਿਆਂ ਨੂੰ ਛੱਡਣਾ ਸ਼ਾਮਿਲ ਹੈ। ਜਦੋਂ ਤੁਸੀਂ ਸੇਵਕਾਈ ਵਿੱਚ ਕਦਮ ਰੱਖਦੇ ਹੋ ਤਦ ਵਿੱਤੀ ਤੌਰ ਤੇ ਗੁਆਉਗੇ। ਬਹੁਤ ਸਾਰੇ ਪਾਸਟਰ ਇਹ ਸਮਝਦੇ ਹੀ ਨਹੀਂ ਕਿ ਉਨ੍ਹਾਂ ਨੂੰ ਸੇਵਕਾਈ ਦੇ ਲਈ ਆਪਣਾ ਪੈਸਾ ਦੇਣਾ ਚਾਹੀਦਾ ਹੈ। ਹਰੇਕ ਵਚਨ ਦੇ ਸੇਵਕ ਨੂੰ ਸੇਵਕਾਈ ਵਿੱਚ ਵਿਅਕਤੀਗਤ ਤੌਰ ਤੇ ਨਿਵੇਸ਼ ਕਰਨਾ ਚਾਹੀਦਾ ਹੈ। ਨਿਸ਼ਚਿਤ ਹੀ, ਜੇ ਤੁਹਾਡਾ ਪੈਸਾ ਕਲੀਸੀਆ ਦੇ ਪੈਸੇ ਤੋਂ ਵੱਖਰਾ ਜਾਂ ਭਿੰਨ ਨਹੀਂ ਹੈ ਤਾਂ ਤੁਸੀਂ ਅਜਿਹਾ ਨਹੀਂ ਕਰ ਸਕਦੇ।

    ਇਹ ਬਹੁਤ ਜ਼ਿਆਦਾ ਮਹੱਤਵ ਹੈ ਕਿ ਤੁਹਾਡੀਆਂ ਵਿਅਕਤੀਗਤ ਸੰਪਤੀਆਂ ਜਾਂ ਮਾਲ ਕਲੀਸੀਆ ਦੀ ਸੰਪਤੀ ਤੋਂ ਇੱਕ ਦਮ ਵੱਖਰਾ ਹੋਵੇ। ਜੇ ਇਹ ਭਿੰਨਤਾ ਸਪੱਸ਼ਟ ਨਹੀਂ ਹੈ, ਤਦ ਤਾਂ ਤੁਸੀਂ ਦੇਣ ਦੀ ਬਰਕਤ ਗੁਆ ਦੇਵੋਗੇ। ਤੁਹਾਡੇ ਕੋਲ ਦੇਣ ਨੂੰ ਕੁਝ ਨਹੀਂ ਹੈ ਕਿਉਂਕਿ ਜੋ ਸਾਰਾ ਤੁਹਾਡੇ ਕੋਲ ਹੈ ਉਹ ਕਲੀਸੀਆ ਦੀ ਖੁਸ਼ਹਾਲੀ ਲਈ ਹੈ। ਅਤੇ ਤੁਸੀਂ ਉਸ ਕਲੀਸੀਆ ਨੂੰ ਕਿਵੇਂ ਦੇ ਸਕਦੇ ਹੋ ਜੋ ਸਭ ਖ਼ੁਦ ਉਸੇ ਦਾ ਹੈ?

    ਤੁਹਾਨੂੰ ਆਪਣਾ ਐਸ਼ੋ-ਅਰਾਮ

    ਅਤੇ ਕਲਿਆਣ ਨੂੰ ਗੁਆਉਣਾ ਚਾਹੀਦਾ ਹੈ

    ਆਪਣੇ ਅਰਾਮ ਦੇ ਸਮੇਂ ਨੂੰ ਪ੍ਰਭੂ ਦੇ ਨਾਲ ਗੁਜ਼ਾਰਨ ਦੇ ਆਤਮ-ਤਿਆਗ ਦੇ ਬਿਨ੍ਹਾਂ ਤੁਸੀਂ ਕੋਈ ਅਸਲੀ ਫਲ ਨਹੀਂ ਪਾ ਸਕਦੇ ਹੋ। ਬਹੁਤ ਸਾਰੇ ਸੇਵਕਾਂ ਦੇ ਕੋਲ ਪ੍ਰਭੂ ਦੇ ਇਲਾਵਾ ਹੋਰ ਗੱਲਾਂ ਦੇ ਲਈ ਬਹੁਤ ਸਮਾਂ ਹੁੰਦਾ ਹੈ। ਉਨ੍ਹਾਂ ਦੇ ਕੋਲ ਟੀ.ਵੀ. ਵੇਖਣ ਦਾ ਸਮਾਂ ਹੈ, ਵਿਅਰਥ ਸਮਾਜ ਸੇਵਾ ਕਰਨ, ਕੰਪਿਊਟਰ, ਵਪਾਰ-ਧੰਦਾ ਅਤੇ ਖੇਡਾਂ ਦੇ ਲਈ ਤਾਂ ਸਮਾਂ ਹੁੰਦਾ ਹੈ ਪਰ ਪ੍ਰਭੂ ਦੇ ਨਾਲ ਵਿਅਕਤੀਗਤ ਸੰਗਤੀ ਕਰਨ ਦੇ ਲਈ ਸਮਾਂ ਨਹੀਂ ਹੁੰਦਾ। ਪ੍ਰਭੂ ਦੇ ਨਾਲ ਤੁਹਾਡੇ ਵਿਅਕਤੀਗਤ ਸਮੇਂ ਦੇ ਲਈ ਤੁਹਾਡੀ ਸੇਵਕਾਈ ਇੱਕ ਪ੍ਰਤੀਬਿੰਬ ਹੈ।

    ਸੇਵਕਾਈ ਵਿੱਚ ਕਰਨ ਦੇ ਲਈ ਬਹੁਤ ਸਾਰੇ ਕੰਮ ਹੁੰਦੇ ਹਨ, ਜੋ ਸਾਡੇ ਐਸ਼ੋ-ਆਰਾਮ ਨੂੰ ਸਾਡੇ ਤੋਂ ਲੈ ਸਕਦੇ ਹਨ। ਜੇ ਤੁਸੀਂ ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਬਲੀਦਾਨ ਦੇਣ ਦੇ ਲਈ ਤਿਆਰ ਨਹੀਂ ਹੋ, ਤਦ ਤਾਂ ਤੁਸੀਂ ਸੇਵਕਾਈ ਵਿੱਚ ਵੱਡੇ ਕੰਮ ਨਹੀਂ ਕਰ ਸਕੋਗੇ।

    ਇਸ ਧਰਤੀ ਉੱਤੇ ਖ਼ਾਸ ਸੁਵਿਧਾਵਾਂ, ਆਰਾਮ ਆਦਿ ਤੇ ਜ਼ੋਰ ਦੇਣਾ ਆਸਾਨੀ ਨਾਲ ਸੇਵਕਾਈ ਵਿੱਚ ਅੱਗੇ ਨਾ ਵੱਧਣ ਦੀ ਅਯੋਗਤਾ ਦਾ ਕਾਰਨ ਬਣ ਜਾਵੇਗਾ। ਤੁਹਾਨੂੰ ਚਾਹੀਦਾ ਹੈ, "ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ। (ਕੁਲੁੱਸੀਆਂ 3:2)। ਜਦੋਂ ਤੁਹਾਡਾ ਦਿਲ ਉੱਪਰ ਦੀਆਂ ਗੱਲਾਂ ਉੱਤੇ ਲੱਗਾ ਹੈ ਤਦ ਤੁਸੀਂ ਇਸ ਧਰਤੀ ਉੱਤੇ ਦੀਆਂ ਗੱਲਾਂ ਨੂੰ ਬੁਰਾ ਸਮਝਣ ਲੱਗੋਗੇ।

    ਇੱਕ ਰਾਤ, ਵਿਦੇਸ਼ ਵਿੱਚ ਮੈਂ ਪੈਸੀਫਿਕ ਸਮੁੰਦਰ ਦੇ ਕੰਡੇ ਖੜ੍ਹਾ ਸੀ। ਠੀਕ ਮੇਰੇ ਸਾਹਮਣੇ ਬਹੁਤ ਮਹਿੰਗੀਆਂ ਸੌਹਣੀਆਂ ਕਿਸ਼ਤੀਆਂ ਸਨ ਜੋ ਕਰੋੜਪਤੀਆਂ ਦੀਆਂ ਸਨ। ਮੈਂ ਉਨ੍ਹਾਂ ਮਸੀਹੀਆਂ ਦੀ ਵੱਲ ਮੁੜਿਆ ਜੋ ਮੇਰੇ ਨਾਲ ਚੱਲ ਰਹੇ ਸਨ ਅਤੇ ਕਿਹਾ, ਮੈਂ ਤਾਂ ਆਪਣੀ ਕਿਸ਼ਤੀ ਸੁਰਗ ਵਿੱਚ ਚਾਹੁੰਦਾ ਹਾਂ। ਉਨ੍ਹਾਂ ਵਿੱਚੋਂ ਇੱਕ ਮੇਰੇ ਉੱਤੇ ਜ਼ੋਰ ਨਾਲ ਹੱਸਿਆ ਅਤੇ ਕਿਹਾ, ਔਹ ਨਹੀਂ, ਮੈਂ ਤਾਂ ਆਪਣੀ ਕਿਸ਼ਤੀ ਇੱਥੇ ਚਾਹੁੰਦਾ ਹਾਂ ਕਿ ਹੋਵੇ। ਇਹ ਛੋਟੀ ਜਿਹੀ ਗੱਲ ਅੱਜ ਦੇ ਮਸੀਹੀ ਸਮਾਜ ਵਿੱਚ ਵਿਚਾਰ ਦੀਆਂ ਦੋ ਪਾਠਸ਼ਾਲਾਵਾਂ ਨੂੰ ਪ੍ਰਤੀਬਿੰਬਿਤ ਕਰਦੀ ਹੈ। ਜ਼ਿਆਦਾਤਰ ਮਸੀਹੀ ਆਪਣਾ ਐਸ਼ੋ-ਅਰਾਮ ਇੱਥੇ ਪਾਉਣਾ ਚਾਹੁੰਦੇ ਹਨ, ਜਦੋਂ ਕਿ ਕੁਝ ਹੀ ਸੁਰਗ ਵਿੱਚ ਚਾਹੁੰਦੇ ਹਨ।

    ਮੈਂ ਅਜਿਹੀ ਕਾਰ ਨਹੀਂ ਚਲਾਉਂਦਾ ਜਿਸ ਨੂੰ ਮੈਂ ਚਲਾਉਣਾ ਚਾਹੁੰਦਾ ਹਾਂ। ਸੱਚਿਆਈ ਵਿੱਚ ਤਾਂ ਮੈਂ ਕਦੇ ਉਵੇਂ ਦੀ ਕਾਰ ਨਹੀਂ ਚਲਾਈ ਜੋ ਬਹੁਤ ਮਹਿੰਗੀ ਅਤੇ ਵਧੀਆ ਹੋਵੇ। ਮੈਂ ਜਾਣਦਾ ਹਾਂ ਕਿ ਕਿਹੜੀਆਂ ਕਾਰਾਂ ਸਭ ਤੋਂ ਚੰਗੀਆਂ ਅਤੇ ਸੌਹਣੀਆਂ ਹੁੰਦੀਆਂ ਹਨ, ਪਰ ਮੈਂ ਸੇਵਕਾਈ ਦੇ ਲਈ ਜੋ ਠੀਕ ਹੋਵੇ ਉਹੀ ਰੱਖਦਾ ਹਾਂ।

    ਪਰ ਮੈਂ ਇਨ੍ਹਾਂ ਰੀਤਾਂ ਵਿੱਚੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਲਈ ਇਉਂ ਹੋਵੇ ਕਿਉਂ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ ਜੋ ਮੇਰੇ ਇਸ ਅਭਿਮਾਨ ਨੂੰ ਕੋਈ ਅਵਿਰਥਾ ਕਰੇ।

    1 ਕੁਰਿੰਥੀਆਂ 9:15

    ਮੈਂ ਨਾ ਤਾਂ ਬਹੁਤ ਉੱਤਮ ਘਰ ਵਿੱਚ ਰਹਿੰਦਾ ਹਾਂ ਅਤੇ ਨਾ ਮੇਰੇ ਨਗਰ ਦੇ ਸਭ ਤੋਂ ਵਧੀਆ ਇਲਾਕੇ ਵਿੱਚ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਉੱਤਮ ਖੇਤਰ ਅਤੇ ਬਹੁਤ ਸੌਹਣਾ ਘਰ ਕਿੱਥੇ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜਿੱਥੇ ਮੈਂ ਰਹਿੰਦਾ ਹਾਂ ਉਸ ਤੋਂ ਕਿਤੇ ਜ਼ਿਆਦਾ ਉੱਤਮ ਸਥਾਨ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਮੇਰੀ ਕਲੀਸੀਆ ਇਨ੍ਹਾਂ ਸਾਰਿਆਂ ਦਾ

    Enjoying the preview?
    Page 1 of 1