Discover millions of ebooks, audiobooks, and so much more with a free trial

Only $11.99/month after trial. Cancel anytime.

ਯਿਸੂ ਦਾ ਲਹੂ ਲਹੂ ਦੀ ਸਮਰੱਥ
ਯਿਸੂ ਦਾ ਲਹੂ ਲਹੂ ਦੀ ਸਮਰੱਥ
ਯਿਸੂ ਦਾ ਲਹੂ ਲਹੂ ਦੀ ਸਮਰੱਥ
Ebook126 pages1 hour

ਯਿਸੂ ਦਾ ਲਹੂ ਲਹੂ ਦੀ ਸਮਰੱਥ

Rating: 4 out of 5 stars

4/5

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641354073
ਯਿਸੂ ਦਾ ਲਹੂ ਲਹੂ ਦੀ ਸਮਰੱਥ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਯਿਸੂ ਦਾ ਲਹੂ ਲਹੂ ਦੀ ਸਮਰੱਥ

Related ebooks

Reviews for ਯਿਸੂ ਦਾ ਲਹੂ ਲਹੂ ਦੀ ਸਮਰੱਥ

Rating: 4 out of 5 stars
4/5

1 rating0 reviews

What did you think?

Tap to rate

Review must be at least 10 words

    Book preview

    ਯਿਸੂ ਦਾ ਲਹੂ ਲਹੂ ਦੀ ਸਮਰੱਥ - Dag Heward-Mills

    ਯਿਸੂ ਮਸੀਹ ਦੇ ਵਚਨ ਅਤੇ ਲਹੂ

    ਯਿਸੂ ਮਸੀਹ ਤੋਂ ਸਿੱਖਣ ਨੂੰ ਬਹੁਤ ਸਾਰੀਆਂ ਗੱਲਾਂ ਹਨ। ਅਜਿਹੀਆਂ ਕਈ ਗੱਲਾਂ ਹਨ ਜੋ ਅਸੀਂ ਯਿਸੂ ਮਸੀਹ ਦੇ ਵਿਸ਼ੇ ਵਿੱਚ ਅਧਿਐਨ ਕਰ ਸਕਦੇ ਹਾਂ। ਅਸੀਂ ਉਸ ਦੇ ਜੀਵਨ, ਉਸ ਦੇ ਪਰਿਵਾਰ, ਉਸ ਦੀਆਂ ਉਪਲੱਬਧੀਆਂ, ਉਸ ਦੀ ਸੇਵਕਾਈ, ਉਸ ਦੀਆਂ ਯਾਤਰਾਵਾਂ, ਉਸ ਦੇ ਉਦੇਸ਼ਾਂ ਅਤੇ ਉਸ ਦੀ ਅਗਵਾਈ ਦੀ ਸ਼ੈਲੀ ਦਾ ਅਧਿਐਨ ਕਰ ਸਕਦੇ ਹਾਂ। ਪਰ ਯਿਸੂ ਮਸੀਹ ਦੇ ਵਿਸ਼ੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਗੱਲਾਂ ਉਸ ਦੇ ਵਚਨ ਅਤੇ ਲਹੂ ਹਨ।

    ਕੀਮਤੀ ਵਚਨ

    ਯਿਸੂ ਦੇ ਵਚਨ ਮਹੱਤਵਪੂਰਨ ਹਨ ਕਿਉਂਕਿ ਉਹ ਸਾਨੂੰ ਪਰਮੇਸ਼ੁਰ ਦੇ ਸੱਚ ਅਤੇ ਬੁੱਧੀ ਦੀ ਸਿੱਖਿਆ ਦਿੰਦੇ ਹਨ।

    ਯਿਸੂ ਦੇ ਵਚਨਾਂ ਨੂੰ ਸਾਰੇ ਮਨੁੱਖੀ ਸ਼ਬਦਾਂ ਤੋਂ ਉੱਪਰ ਰੱਖਣਾ ਕਾਫੀ ਹੈ। ਅੱਜ ਕੱਲ੍ਹ, ਯਿਸੂ ਦੇ ਸ਼ਬਦਾਂ ਨੂੰ ਲਾਲ ਸਿਆਹੀ ਦੇ ਇਸਤੇਮਾਲ ਨਾਲ ਬਾਕੀ ਪਵਿੱਤਰ ਬਾਈਬਲ ਤੋਂ ਵੱਖ ਦਰਸਾਇਆ ਜਾਂਦਾ ਹੈ।

    ਪਹਿਲਾਂ, ਮਸੀਹ ਦੇ ਸੌਹਣੇ ਵਚਨ ਬਾਕੀ ਪਵਿੱਤਰ ਬਾਈਬਲ ਦੇ ਨਾਲ ਬਿਨ੍ਹਾਂ ਵਿਚਾਰੇ ਮਿਲਾ ਦਿੱਤੇ ਜਾਂਦੇ ਸਨ। ਆਧੁਨਿਕ ਬਾਈਬਲਾਂ ਯਿਸੂ ਦੇ ਸ਼ਬਦਾਂ ਨੂੰ ਯੋਗ ਆਦਰ ਪ੍ਰਦਾਨ ਕਰਦੀਆਂ ਹਨ। ਲਾਲ ਸਿਆਹੀ ਦੀਆਂ ਬਾਈਬਲਾਂ ਵਿੱਚ, ਯਿਸੂ ਦੇ ਸ਼ਬਦਾਂ ਨੂੰ ਉਨ੍ਹਾਂ ਦੇ ਆਪਣੇ ਹੀ ਵਰਗ, ਅਤੁੱਲ ਵਰਗ ਵਿੱਚ ਰੱਖਿਆ ਜਾਂਦਾ ਹੈ।

    ਕਲੀਸੀਆ ਦੀ ਜਾਗ੍ਰਿਤੀ ਦੇ ਪੱਧਰ ਵਿੱਚ, ਮਨੁੱਖ ਕਲਵਰੀ ਤੇ ਮਸੀਹ ਦੇ ਕੰਮ ਤੇ ਧਿਆਨ ਕੇਂਦਰਿਤ ਕਰਦੇ ਸਨ। ਪਹਿਲਾਂ, ਮਸੀਹ ਦਾ ਵਿਅਕਤੀਤੱਵ ਧਿਆਨ ਦਾ ਕੇਂਦਰ ਹੁੰਦਾ ਸੀ। ਬਾਅਦ ਦੇ ਸਾਲਾਂ ਵਿੱਚ, ਚਰਨੀ ਤੋਂ ਲੈ ਕੇ ਸਲੀਬ ਤੱਕ ਦੇ ਉਸ ਦੇ ਧਰਤੀ ਤੇ ਜੀਵਨ ਦੇ ਵਿਸਥਾਰ ਵਰਣਨ ਗੂੜ੍ਹੇ ਅਧਿਐਨ ਦੇ ਕੇਂਦਰ ਬਿੰਦੂ ਬਣ ਗਏ। ਅੱਜ ਸਾਨੂੰ ਯਿਸੂ ਮਸੀਹ ਦੇ ਲਹੂ ਤੇ ਵੀ ਬਲ ਦੇਣਾ ਚਾਹੀਦਾ ਹੈ।

    ਖੁਸ਼ਕਿਸਮਤੀ ਨਾਲ, ਯਿਸੂ ਦੇ ਲਹੂ ਦਾ ਦੂਸਰਾ ਮੁੱਲ ਅੱਜ ਪਹਿਚਾਣਿਆ ਜਾ ਰਿਹਾ ਹੈ। ਯਿਸੂ ਦੇ ਲਹੂ ਨੂੰ ਉਹ ਖਾਸੀਅਤ ਪ੍ਰਦਾਨ ਕੀਤੀ ਜਾ ਰਹੀ ਹੈ ਜਿਸਦੇ ਉਹ ਯੋਗ ਹੈ।

    ਕੀਮਤੀ ਲਹੂ

    ਸਾਡੇ ਪਾਪ ਯਿਸੂ ਦੇ ਵਚਨਾਂ ਨਾਲ ਧੋਤੇ ਨਹੀਂ ਜਾ ਸਕਦੇ ਹਨ। ਸਾਨੂੰ ਸਾਡੀ ਬਦਨਸੀਬੀ ਅਤੇ ਪਾਪ ਭਰੀ ਸਥਿਤੀ ਤੋਂ ਧੋਣ ਦੇ ਲਈ ਯਿਸੂ ਦੇ ਲਹੂ ਦੀ ਜ਼ਰੂਰਤ ਹੈ ਤਾਂ ਕਿ ਸਾਡੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਜਾ ਸਕਣ। ਯਿਸੂ ਨੇ ਭਾਵੇਂ ਕਿੰਨਾ ਕਿਹਾ, ਪ੍ਰਚਾਰ ਕੀਤਾ ਜਾਂ ਸਿਖਾਇਆ ਹੋਵੇ, ਉਸ ਨੂੰ ਤਦ ਵੀ ਸਾਨੂੰ ਛੁਡਾਉਣ ਦੇ ਲਈ ਆਪਣੇ ਲਹੂ ਦੀ ਸਮਰੱਥ ਦੀ ਜ਼ਰੂਰਤ ਸੀ। ਲਹੂ ਜ਼ਰੂਰੀ ਸੀ ਤਾਂ ਜੋ ਸਾਡੇ ਪਾਪ ਢੱਕੇ ਜਾ ਸਕਣ।

    ਸਾਡੇ ਪਾਪਾਂ ਦੀ ਕੀਮਤ ਕੌਣ ਦੇਵੇਗਾ?

    ਇਹ ਸੱਚ ਹੈ ਕਿ ਪਰਮੇਸ਼ੁਰ ਦਾ ਪ੍ਰਚਾਰ ਅਤੇ ਬੁੱਧੀ ਯਿਸੂ ਮਸੀਹ ਦੀਆਂ ਸਿੱਖਿਆਵਾ ਵਿੱਚ ਪਾਈ ਜਾਂਦੀ ਹੈ। ਪਰ ਸਾਡੇ ਪਾਪਾਂ ਦਾ ਮੁੱਲ ਕੌਣ ਚੁਕਾਵੇਗਾ? ਨਰਕ ਤੋਂ ਸਾਡੇ ਬਚਾਏ ਜਾਣ ਦੇ ਲਈ ਮੁੱਲ ਕੌਣ ਦੇਵੇਗਾ? ਅਸੀਂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਛੁਡਾਏ ਗਏ (ਵਾਪਿਸ ਖਰੀਦੇ ਗਏ) ਲੋਕ ਹਾਂ। ਅਸੀਂ ਯਿਸੂ ਮਸੀਹ ਦੇ ਵਚਨਾਂ ਦੇ ਦੁਆਰਾ ਨਹੀਂ, ਸਗੋਂ ਉਸ ਦੇ ਲਹੂ ਦੇ ਦੁਆਰਾ ਛੁਡਾਏ ਗਏ ਸੀ। ਅਸੀਂ ਬੈਲਾਂ ਅਤੇ ਬੱਕਰੀਆਂ ਤੋਂ ਨਹੀਂ, ਸਗੋਂ ਯਿਸੂ ਦੇ ਲਹੂ ਦੇ ਦੁਆਰਾ ਛੁਡਾਏ ਗਏ ਸੀ।

    ਪ੍ਰਚਾਰ ਕਰਨਾ ਰੋਕੋ ਅਤੇ ਲਹੂ ਨੂੰ ਵਹਿਣ ਦਿਉ

    ਯਿਸੂ ਮਸੀਹ ਨੇ 33 ਸਾਲ ਦੀ ਉਮਰ ਹੁੰਦੇ ਹੀ ਕਿਉਂ ਪ੍ਰਚਾਰ ਕਰਨਾ ਬੰਦ ਕੀਤਾ ਅਤੇ ਸਲੀਬ ਦੀ ਵੱਲ ਵੱਧਣਾ ਸ਼ੁਰੂ ਕਰ ਦਿੱਤਾ? ਕਿਉਂ ਨਹੀਂ ਉਸ ਨੇ ਹੋਰ ਦੇਸ਼ਾਂ ਵਿੱਚ ਪਰਮੇਸ਼ੁਰ ਦੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਆਪਣੇ ਪ੍ਰਚਾਰ ਦੇ ਕੰਮ ਨੂੰ ਲਗਾਤਾਰ ਬਣਾਈ ਰੱਖਿਆ? ਕੀ ਉਹ ਸੀਰਿਆ, ਲਬਾਨੋਨ, ਇੰਗਲੈਂਡ, ਜਰਮਨੀ, ਇਰਾਕ, ਫਰਾਂਸ, ਭਾਰਤ ਅਤੇ ਅਫ਼ਰੀਕਾ ਨਹੀਂ ਜਾ ਸਕਦਾ ਸੀ? ਬਿਲਕੁਲ ਉਹ ਜਾ ਸਕਦਾ ਸੀ। ਉਹ 33 ਸਾਲ ਦੀ ਉਮਰ ਦਾ ਸੀ ਜਦੋਂ ਉਸ ਨੇ ਸਲੀਬ ਤੇ ਆਪਣਾ ਪ੍ਰਾਣ ਦੇ ਦਿੱਤੇ। ਜੇ ਉਹ ਹੋਰ 40 ਸਾਲ ਜੀਉਂਦਾ ਰਿਹਾ ਹੁੰਦਾ ਸ਼ਾਇਦ 80 ਸਾਲ ਦੀ ਉਮਰ ਤੱਕ, ਤਾਂ ਉਹ ਸਾਰੇ ਸੰਸਾਰ ਵਿੱਚ ਯਾਤਰਾ ਕਰ ਚੁੱਕਿਆ ਹੁੰਦਾ।

    ਜਦੋਂ ਮੈਂ ਭਾਰਤ ਦੇ ਚੈਨੱਈ ਸ਼ਹਿਰ ਵਿੱਚ ਗਿਆ ਤਾਂ ਮੈਂ ਉੱਥੇ ਇੱਕ ਕਲੀਸੀਆ ਵੇਖੀ ਜੋ ਸੰਤ ਥੋਮਾ, ਸ਼ੱਕ ਕਰਨ ਵਾਲੇ ਦੀ ਯਾਦ ਵਿੱਚ ਬਣਾਈ ਗਈ ਸੀ। ਥੋਮਾ ਯਿਸੂ ਮਸੀਹ ਦੇ 12 ਚੇਲਿਆਂ ਵਿੱਚੋਂ ਇੱਕ ਸੀ। ਸਪੱਸ਼ਟ ਤੌਰ ਤੇ ਰਸੂਲ ਥੋਮਾ ਨੇ ਭਾਰਤ ਦੀ ਯਾਤਰਾ ਕੀਤੀ ਸੀ ਅਤੇ ਉੱਥੇ ਸੇਵਕਾਈ ਕੀਤੀ ਸੀ। ਉਹ ਉੱਥੇ ਸ਼ਹੀਦ ਹੋ ਗਿਆ ਸੀ। ਅਤੇ ਉਸ ਦੇ ਆਦਰ ਵਿੱਚ ਕਲੀਸੀਆ ਦੀ ਸਥਾਪਨਾ ਕੀਤੀ ਗਈ ਸੀ। ਜੇ ਥੋਮਾ, ਜੋ ਯਿਸੂ ਦੇ ਨਾਲ ਰਿਹਾ ਅਤੇ ਚੱਲਿਆ ਫਿਰਿਆ, ਭਾਰਤ ਦੀ ਯਾਤਰਾ ਕਰ ਸਕਦਾ ਸੀ ਤਾਂ ਖ਼ੁਦ ਯਿਸੂ ਵੀ ਭਾਰਤ ਦੀ ਯਾਤਰਾ ਕਰ ਸਕਦਾ ਸੀ। ਇਹ ਬਿਲਕੁਲ ਯਿਸੂ ਮਸੀਹ ਦੀ ਯੋਗਤਾ ਵਿੱਚ ਸੀ ਕਿ ਸਾਰੇ ਸੰਸਾਰ ਦੀ ਯਾਤਰਾ ਕਰੇ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰੇ।

    ਯਿਸੂ ਮਸੀਹ ਨੇ ਅਚਾਨਕ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਅਤੇ ਯਰੂਸ਼ਲਮ ਦਾ ਮਾਰਗ ਲਿਆ ਜਿੱਥੇ ਉਹ ਜਾਣਦਾ ਸੀ ਕਿ ਉਸ ਨੂੰ ਫੜ ਲਿਆ ਜਾਵੇਗਾ, ਸਲੀਬ ਦਿੱਤਾ ਜਾਵੇਗਾ ਅਤੇ ਉਸ ਨੂੰ ਮਾਰ ਦਿੱਤਾ ਜਾਵੇਗਾ। ਯਿਸੂ ਨੇ ਆਖਿਆ, ਕੋਈ ਮੇਰੇ ਤੋਂ ਮੇਰਾ ਜੀਵਨ ਨਹੀਂ ਲੈਂਦਾ, ਮੈਂ ਇਸ ਨੂੰ ਆਪਣੀ ਇੱਛਾ ਨਾਲ ਦਿੰਦਾ ਹਾਂ। ਯਿਸੂ ਨੇ ਅਜਿਹਾ ਕਿਉਂ ਕੀਤਾ? ਕੀ ਉਹ ਠੀਕ ਤਰ੍ਹਾਂ ਵਿਚਾਰ ਕਰ ਰਿਹਾ ਸੀ।

    ਸਲੀਬ ਕਿਉ?

    ਯਿਸੂ ਜਾਣ ਬੁੱਝ ਕੇ ਅਤੇ ਹੈਰਾਨੀ ਵਾਲੇ ਭਾਵ ਨਾਲ ਕਿਉਂ ਆਪਣੇ ਸਲੀਬੀਕਰਨ ਦੇ ਉਸ ਸਥਾਨ ਨੂੰ ਗਿਆ ਜਿੱਥੇ ਦੁਸ਼ਟ ਮਨੁੱਖ ਉਸ ਨੂੰ ਮੌਤ ਦੰਡ ਦਿੰਦੇ? ਇਹ ਇੱਕ ਹੱਲ ਸੀ ਜਿਸਦੇ ਦੁਆਰਾ ਯਿਸੂ ਨੇ ਆਪਣੇ ਲਹੂ ਨੂੰ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਵਹਿਣ ਦਿੱਤਾ। ਜੇ ਯਿਸੂ ਨੇ ਸਾਡੇ ਲਈ ਲਹੂ ਨਾ ਵਹਾਇਆ ਹੁੰਦਾ: ਉਸ ਦੀ ਸੇਵਕਾਈ ਤਦ ਤੱਕ ਚੱਲਦੀ ਰਹਿੰਦੀ ਜਦੋਂ ਤੱਕ ਉਸਦਾ ਸੰਦੇਸ਼ ਫਿੱਕਾ ਨਾ ਪੈ ਗਿਆ ਹੁੰਦਾ। ਅੱਜ, ਯਿਸੂ ਦੇ ਵਹਾਏ ਗਏ ਲਹੂ ਦੀ ਸਮਰੱਥ ਹੁਣ ਤੱਕ ਕੰਮ ਕਰਦੀ ਹੈ। ਇਹ ਸਾਡੇ ਸੰਸਾਰ ਦੀ ਸਭ ਤੋਂ ਉੱਚੀ ਘਾਟੀ ਅਤੇ ਹੇਠਲੇ ਪਹਾੜ ਤੱਕ ਪਹੁੰਚਦੀ ਹੈ। ਮੁਕਤੀ ਦੇਣ ਦੀ ਪਰਮੇਸ਼ੁਰ ਦੀ ਸਮਰੱਥ, ਯਿਸੂ ਦੇ ਲਹੂ ਦੇ ਕਾਰਨ ਯਿਸੂ ਮਸੀਹ ਦੀ ਮੌਤ ਦੇ 2 ਹਜ਼ਾਰ ਸਾਲ ਦੇ ਬਾਅਦ ਵੀ ਜ਼ਾਰੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਯਿਸੂ ਦਾ ਲਹੂ ਜ਼ਰੂਰੀ ਹੈ।

    ਯਿਸੂ ਦੇ ਸ਼ਬਦ

    ਅਸੀਂ ਨਾ ਜਾਣਿਆ ਹੁੰਦਾ ਕਿ ਯਿਸੂ ਰਾਹ, ਸੱਚ ਅਤੇ ਜੀਵਨ ਹੈ, ਜੇ

    Enjoying the preview?
    Page 1 of 1