Discover millions of ebooks, audiobooks, and so much more with a free trial

Only $11.99/month after trial. Cancel anytime.

ਕਲੀਸੀਆ ਸਥਾਪਨਾ
ਕਲੀਸੀਆ ਸਥਾਪਨਾ
ਕਲੀਸੀਆ ਸਥਾਪਨਾ
Ebook370 pages2 hours

ਕਲੀਸੀਆ ਸਥਾਪਨਾ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781683985402
ਕਲੀਸੀਆ ਸਥਾਪਨਾ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਕਲੀਸੀਆ ਸਥਾਪਨਾ

Related ebooks

Reviews for ਕਲੀਸੀਆ ਸਥਾਪਨਾ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਕਲੀਸੀਆ ਸਥਾਪਨਾ - Dag Heward-Mills

    ਵਿਸ਼ਾ-ਵਸਤੂ

    ਵਿਸ਼ਾ-ਵਸਤੂ

    ਅਧਿਆਇ 1

    ਕਲੀਸੀਆ ਦਾ ਵਿਸਤਾਰ

    ਅਧਿਆਇ 2

    ਕਲੀਸੀਆ ਸਥਾਪਕਾਂ ਦੀ ਮਾਨਸਿਕਤਾ

    ਅਧਿਆਇ 3

    ਕਲੀਸੀਆ ਸਥਾਪਕਾਂ ਦੇ ਕੰਮ

    ਅਧਿਆਇ 4

    ਕਲੀਸੀਆ ਸਥਾਪਨਾ ਅਤੇ ਯਰੂਸ਼ਲਮ ਦੀ ਕਲੀਸੀਆ

    ਅਧਿਆਇ 5

    ਕਲੀਸੀਆ ਸਥਾਪਨਾ ਅਤੇ ਅੰਤਾਕਿਯਾ ਦੀ ਕਲੀਸੀਆ

    ਅਧਿਆਇ 6

    ਪ੍ਰਚਾਰ ਕਰਨਾ, ਸਿੱਖਿਆ ਦੇਣਾ ਅਤੇ ਕਲੀਸੀਆਵਾਂ ਸਥਾਪਿਤ ਕਰਨਾ

    ਅਧਿਆਇ 7

    ਪ੍ਰਚਾਰ ਸ਼ਕਤੀਸ਼ਾਲੀ ਕਿਉਂ ਹੈ

    ਅਧਿਆਇ 8

    ਸਿੱਖਿਆ ਦੇਣਾ ਕਿਉਂ ਸ਼ਕਤੀਸ਼ਾਲੀ ਹੈ

    ਅਧਿਆਇ 9

    ਕਲੀਸੀਆ ਸਥਾਪਨਾ ਅਤੇ ਤੰਬੂ ਦੀ ਸੇਵਕਾਈ

    ਅਧਿਆਇ 10

    ਕਿਵੇਂ ਅਤੇ ਕਦੋਂ ਤੰਬੂ ਦੀ ਸੇਵਕਾਈ ਵਿੱਚ ਆਉਣਾ ਹੈ

    ਅਧਿਆਇ 11

    ਬਾਂਝਪਣ ਅਤੇ ਕਲੀਸੀਆ ਸਥਾਪਨਾ

    ਅਧਿਆਇ 12

    ਬਾਂਝਪਣ ਨੂੰ ਕਿਵੇਂ ਪਛਾਣੀਏ

    ਅਧਿਆਇ 13

    ਬਾਂਝਪਣ ਦੀਆਂ ਵੱਖ-ਵੱਖ ਕਿਸਮਾਂ ਨਾਲ ਕਿਵੇਂ ਨਜਿੱਠੀਏ

    ਅਧਿਆਇ 14

    ਸਿਫ਼ਾਰਸ਼ੀ ਪ੍ਰਾਰਥਨਾ: ਬਾਂਝਪਣ ਵਿੱਚੋਂ ਨਿੱਕਲਣ ਦਾ ਰਾਹ

    ਅਧਿਆਇ 15

    ਨੇਮ ਅਤੇ ਕਲੀਸੀਆ ਸਥਾਪਨਾ

    ਅਧਿਆਇ 16

    ਰਿਬਕਾਹ ਦਾ ਮਸਹ

    ਅਧਿਆਇ 17

    ਕੁਰਬਾਨੀ ਅਤੇ ਕਲੀਸੀਆ ਸਥਾਪਨਾ

    ਅਧਿਆਇ 18

    ਆਗਿਆਕਾਰੀ ਅਤੇ ਕਲੀਸੀਆ ਸਥਾਪਨਾ

    ਅਧਿਆਇ 19

    ਕਲੀਸੀਆ ਸਥਾਪਨਾ ਅਤੇ ਯਾਜਕਾਈ ਸੇਵਕਾਈ

    ਅਧਿਆਇ 20

    ਕਲੀਸੀਆ ਕਿਵੇਂ ਸਥਾਪਿਤ ਕਰਨੀ ਹੈ

    ਅਧਿਆਇ 21

    ਕਲੀਸੀਆਵਾਂ ਦਾ ਨੈੱਟਵਰਕ ਸਥਾਪਿਤ ਕਰਨਾ

    ਅਧਿਆਇ 1

    ਕਲੀਸੀਆ ਦਾ ਵਿਸਤਾਰ

    ਉੱਨਤੀ

    ਅਜਿਹੇ ਸਮੇਂ ਹੁੰਦੇ ਹਨ ਜਦੋਂ ਇੱਕ ਵਿਅਕਤੀ ਹੈਰਾਨ ਹੁੰਦਾ ਹੈ ਕਿ ਕਲੀਸੀਆ ਸੱਚਮੁੱਚ ਉੱਨਤੀ ਕਰ ਰਹੀ ਹੈ ਜਾਂ ਨਹੀਂ। ਕਲੀਸੀਆ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਹਨ ਅਤੇ ਬਹੁਤ ਸਾਰੇ ਕਾਰਜਕ੍ਰਮ ਆਯੋਜਿਤ ਕੀਤੇ ਜਾਂਦੇ ਹਨ। ਪਰ ਕੀ ਪਰਮੇਸ਼ੁਰ ਦਾ ਰਾਜ ਸੱਚਮੁੱਚ ਅੱਗੇ ਵੱਧ ਰਿਹਾ ਹੈ ਜਾਂ ਇੱਕੋ ਥਾਂ ਤੇ ਹੀ ਘੁੰਮੀ ਜਾ ਰਿਹਾ ਹੈ?

    ਕਦੇ-ਕਦੇ ਇੱਕ ਵੱਡੇ ਸ਼ਹਿਰ ਵਿੱਚ ਤੁਸੀਂ ਨਵੀਆਂ ਕਲੀਸੀਆਵਾਂ ਦਾ ਨਿਰਮਾਣ ਹੁੰਦਾ ਵੇਖਦੇ ਹੋ। ਅਕਸਰ ਇਹ ਨਵੀਆਂ ਕਲੀਸੀਆਵਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਅਤੇ ਇਉਂ ਲੱਗਦਾ ਹੈ ਕਿ ਪਰਮੇਸ਼ੁਰ ਕੁਝ ਨਵਾਂ ਕਰ ਰਿਹਾ ਹੈ। ਹਰ ਕੋਈ ਕਲੀਸੀਆ ਵਿੱਚ ਟੋਲੀਆਂ ਬਣਾ ਕੇ ਜਾਂਦਾ ਹੈ ਅਤੇ ਇਉਂ ਲੱਗਦਾ ਹੈ ਕਿ ਹਰੇਕ ਨੂੰ ਇਹ ਨਵੀਂ ਚੀਜ਼ ਬਹੁਤ ਪਸੰਦ ਹੈ। ਫਿਰ ਵੀ, ਇਨ੍ਹਾਂ ਨਵੀਆਂ ਹਲਚਲਾਂ ਤੇ ਨੇੜਿਓਂ ਝਾਤੀ ਮਾਰਨ ਨਾਲ ਅਕਸਰ ਇਹ ਗੱਲ ਪ੍ਰਗਟ ਹੁੰਦੀ ਹੈ ਕਿ ਨਵੀਆਂ ਮੰਡਲੀਆਂ ਉਨ੍ਹਾਂ ਲੋਕਾਂ ਦੀਆਂ ਬਣੀਆਂ ਹੋਈਆਂ ਹਨ ਜੋ ਕਿ ਨੇੜੇ ਦੀ ਕਿਸੇ ਹੋਰ ਕਲੀਸੀਆ ਵਿੱਚੋਂ ਆਏ ਹਨ।

    ਪਰਮੇਸ਼ੁਰ ਦਾ ਰਾਜ ਦੁਨਿਆਵੀ ਮਸੀਹੀਆਂ ਨਾਲ ਭਰਿਆ ਪਿਆ ਹੈ ਜਿਹੜੇ ਹਮੇਸ਼ਾ ਕਿਸੇ ਨਵੀਂ ਅਤੇ ਮਜ਼ੇਦਾਰ ਚੀਜ਼ ਦੀ ਤਲਾਸ਼ ਵਿੱਚ ਰਹਿੰਦੇ ਹਨ ।  ਬਹੁਤ ਸਾਰੇ ਪਾਸਟਰ ਉਤੇਜਿਤ ਹੋ ਜਾਂਦੇ ਹਨ ਕਿਉਂਕਿ ਓਹ ਸੋਚਦੇ ਹਨ ਕਿ ਉਨ੍ਹਾਂ ਦੀਆਂ ਕਲੀਸੀਆਵਾਂ ਵੱਧ ਰਹੀਆਂ ਹਨ ਅਤੇ ਇੱਕ ਬੇਦਾਰੀ ਆ ਰਹੀ ਹੈ। ਅਸਲ ਵਿੱਚ, ਪਰਮੇਸ਼ੁਰ ਦੇ ਰਾਜ ਵਿੱਚ ਬਹੁਤ ਘੱਟ ਸਮੁੱਚਾ ਵਿਕਾਸ ਹੁੰਦਾ ਹੈ। ਲੋਕ ਐਵੇਂ ਇੱਕ ਕਲੀਸੀਆ ਤੋਂ ਦੂਸਰੀ ਕਲੀਸੀਆ ਵਿੱਚ ਘੁੰਮਦੇ ਰਹਿੰਦੇ ਹਨ । ਅਸਲ ਵਿੱਚ ਪਰਮੇਸ਼ੁਰ ਦੇ ਰਾਜ ਨੂੰ ਉੱਨਤੀ ਕਰਨ ਦੀ ਲੋੜ ਹੈ ।

    ਕਈ ਸਾਲ ਪਹਿਲਾਂ, ਯੂਰਪ ਦੇ ਲੋਕਾਂ ਨੇ ਅਫਰੀਕਾ ਅਤੇ ਏਸ਼ੀਆ ਵਿੱਚ ਮਿਸ਼ਨਰੀ ਭੇਜੇ। ਕੁਰਬਾਨੀ ਦੇ ਇਸ ਕੰਮ ਰਾਹੀਂ, ਪੂਰੇ ਦੇ ਪੂਰੇ ਦੇਸ਼ ਮਸੀਹੀ ਬਣ ਗਏ। ਲੋਕ ਜਿਹੜੇ ਪਹਿਲਾਂ ਮੂਰਤੀਪੂਜਕ ਜਾਂ ਨਾਸਤਕ ਸਨ ਬਦਲ ਕੇ ਮਸੀਹ ਵਿੱਚ ਆ ਗਏ। ਆਓ ਅਸੀਂ ਆਪਣੇ ਆਪ ਨੂੰ ਧੌਖਾ ਨਾ ਦੇਈਏ: ਅੱਜ ਸੰਸਾਰ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹਨ । ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਕੋਲ ਪ੍ਰਭਾਵਸ਼ਾਲੀ ਕਲੀਸੀਆ ਜਾਂ ਪਾਸਟਰ ਨਹੀਂ ਹਨ। ਅੱਜ ਵੀ ਗ਼ੈਰ-ਮਸੀਹੀ ਖੇਤਰਾਂ ਵਿੱਚ ਕਲੀਸੀਆ ਦੀ ਅਸਲੀ ਉੱਨਤੀ ਦੀ ਬਹੁਤ ਵੱਡੀ ਲੋੜ ਹੈ ।

    ਜਦੋਂ ਦੋ ਸੌ ਸਾਲ ਪਹਿਲਾਂ ਯੂਰਪ ਦੇ ਲੋਕਾਂ ਨੇ ਮਿਸ਼ਨਰੀਆਂ ਨੂੰ ਭੇਜਿਆ ਸੀ ਤਾਂ ਦੁਨੀਆਂ ਵਿੱਚ ਸਿਰਫ਼ ਇੱਕ ਅਰਬ ਲੋਕ ਸਨ। ਅੱਜ 2004 ਵਿੱਚ, ਦੁਨੀਆਂ ਵਿੱਚ 6.1 ਅਰਬ ਲੋਕ ਹਨ। ਸੰਸਾਰਿਕ ਦੁਨੀਆ ਹਮੇਸ਼ਾ ਅਬਾਦੀ ਦੇ ਮੁਕਾਬਲੇ ਡਾਕਟਰਾਂ ਦੇ ਘੱਟ ਅਨੁਪਾਤ ਬਾਰੇ ਸ਼ਿਕਾਇਤ ਕਰਦੀ ਹੈ।

    ਕੀ ਕੋਈ ਅਬਾਦੀ ਦੇ ਮੁਕਾਬਲੇ ਪਾਸਟਰਾਂ ਦੇ ਘੱਟ ਅਨੁਪਾਤ ਦੇ ਬਾਰੇ ਸ਼ਿਕਾਇਤ ਕਰਦਾ ਹੈ? ਅੱਜ ਕਰੋੜਾਂ ਜੀਵਿਤ ਲੋਕਾਂ ਦੇ ਮੁਕਾਬਲੇ ਕਿੰਨੇ ਖੁਸ਼ਖ਼ਬਰੀ ਪ੍ਰਚਾਰਕ ਹਨ ।

    ਪਰਮੇਸ਼ੁਰ ਦੇ ਰਾਜ ਨੂੰ ਕਿਵੇਂ ਅੱਗੇ ਵਧਾਈਏ

    ਜਦੋਂ ਅਸੀਂ ਮਸੀਹ ਦੇ ਨਿਰਦੇਸ਼ ਦਾ ਪਾਲਣ ਕਰਾਂਗੇ ਤਾਂ ਪਰਮੇਸ਼ੁਰ ਦਾ ਰਾਜ ਇੱਕ ਸੱਚੀ ਉੱਨਤੀ ਦਾ ਅਨੁਭਵ ਕਰੇਗਾ। ਯਿਸੂ ਦਾ ਆਖ਼ਰੀ ਹੁਕਮ ਸੰਸਾਰ ਵਿੱਚ ਜਾਣਾ ਅਤੇ ਚੇਲੇ ਬਣਾਉਣਾ ਸੀ!

    ਅਤੇ ਯਿਸੂ ਨੇ ਕੋਲ ਆਣ ਕੇ, ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ  ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁੱਗ ਦੇ ਅੰਤ ਤੀਕੁਰ ਹਰ ਵੇਲੇ ਤੁਹਾਡੇ ਨਾਲ ਹਾਂ। ਆਮੀਨ।

    ਮੱਤੀ 28:18-20

    ਇਸ ਵਚਨ ਵਿੱਚ, ਯਿਸੂ ਸਾਨੂੰ ਸਾਰਿਆਂ ਨੂੰ ਲੋਕਾਂ ਨੂੰ ਪਰਮੇਸ਼ੁਰ ਦਾ ਵਚਨ ਸਿਖਾਉਣ ਲਈ ਕਹਿੰਦਾ ਹੈ। ਲੋਕਾਂ ਨੂੰ ਸਿਖਾਉਣ ਦਾ ਤਦ ਤੱਕ ਕੋਈ ਤਰੀਕਾ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਬਕਾਇਦਾ ਇਕੱਠੇ ਨਹੀਂ ਕਰਦੇ।

    '

    ਅਸਲ ਵਿੱਚ ਕਲੀਸੀਆ ਕੀ ਹੈ?

    ਸਿੱਖਿਆ ਦੇਣ ਦੇ ਉਦੇਸ਼ ਲਈ ਮਸੀਹੀ ਲੋਕਾਂ ਦੇ ਬਕਾਇਦਾ ਇਕੱਠੇ ਹੋਣ ਨੂੰ ਕਲੀਸੀਆ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਸਾਡਾ ਪ੍ਰਭੂ ਸਾਨੂੰ ਸਾਰੇ ਸੰਸਾਰ ਵਿੱਚ ਜਾਣ ਅਤੇ ਲੋਕਾਂ ਨੂੰ ਪਰਮੇਸ਼ੁਰ ਦਾ ਵਚਨ ਖਾਉਣ ਦੇ ਲਈ ਉਨ੍ਹਾਂ ਨੂੰ ਬਕਾਇਦਾ ਇਕੱਠੇ ਕਰਨ ਦੇ ਲਈ ਕਹਿ ਰਿਹਾ ਹੈ। ਪਰਮੇਸ਼ੁਰ ਸਿਖਾਉਣਯੋਗ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕਰ ਰਿਹਾ ਹੈ। ਪਰਮੇਸ਼ੁਰ ਆਪਣੇ ਆਤਮਾ ਦੇ ਰਾਹੀਂ ਉਨ੍ਹਾਂ ਮਨੁੱਖਾਂ ਨੂੰ ਖੜ੍ਹੇ ਕਰ ਰਿਹਾ ਹੈ ਜਿਹੜੇ ਲੋਕਾਂ ਨੂੰ ਪਰਮੇਸ਼ੁਰ ਦਾ ਵਚਨ ਸਿਖਾਉਣ ਦੇ ਲਈ ਉਨ੍ਹਾਂ ਨੂੰ ਬਕਾਇਦਾ ਇਕੱਠੇ ਕਰਨ ਦੇ ਲਈ ਸੰਸਾਰ ਦੇ ਹਰ ਹਿੱਸੇ ਵਿੱਚ ਜਾਣਗੇ।

    ਜਿੰਨੇ ਜ਼ਿਆਦਾ ਲੋਕਾਂ ਦੇ ਇਕੱਠ ਅਤੇ ਸਮੂਹ ਹੋਣਗੇ, ਉੱਨੀ ਜ਼ਿਆਦਾ ਮਹਾਨ ਆਗਿਆ ਪੂਰੀ ਹੋਵੇਗੀ। ਜਿੰਨਾ ਜ਼ਿਆਦਾ ਲੋਕਾਂ ਨੂੰ ਸਿਖਾਇਆ ਜਾ ਰਿਹਾ ਹੈ, ਉੱਨਾ ਜ਼ਿਆਦਾ ਮਹਾਨ ਆਗਿਆ ਪੂਰੀ ਹੋ ਰਹੀ ਹੈ। ਇਹ ਸਮੂਹ ਕਲੀਸੀਆਵਾਂ ਹਨ ਜੋ ਪ੍ਰਭੂ ਦੇ ਆਗਿਆਕਾਰੀ ਸੇਵਕਾਂ ਦੇ ਦੁਆਰਾ ਸਥਾਪਿਤ ਕੀਤੀਆਂ ਜਾ ਰਹੀਆਂ ਹਨ।

    ਅਸੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਪਿਆਰ ਕਰਦੇ ਹਾਂ

    ਬਦਕਿਸਮਤੀ ਨਾਲ, ਕਿਉਂਕਿ ਜ਼ਿਆਦਾਤਰ ਪਾਸਟਰ ਲੋਕਾਂ ਦੀ ਸੋਚ ਬਾਰੇ ਇੰਨੇ ਜ਼ਿਆਦਾ ਫ਼ਿਕਰਮੰਦ ਹੁੰਦੇ ਹਨ ਕਿ ਓਹ ਇਸ ਮਹਾਨ ਆਗਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਨਹੀਂ ਕਰ ਸਕਦੇ। ਅਸੀਂ ਲੋਕਾਂ ਨੂੰ ਵਿਖਾਉਣ ਦੇ ਲਈ ਇੱਕ ਵੱਡਾ ਪ੍ਰਭਾਵਸ਼ਾਲੀ ਇਕੱਠ ਕਰਨਾ ਚਾਹੁੰਦੇ ਹਾਂ! ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਬਾਰੇ ਸੋਚਣ ਕਿ ਅਸੀਂ ਮਹਾਨ ਹਾਂ! ਆਖ਼ਿਰਕਾਰ, ਮੰਡਲੀ ਵਿੱਚ ਲੋਕਾਂ ਦੀ ਗਿਣਤੀ ਜਿੰਨੀ ਜ਼ਿਆਦਾ ਹੁੰਦੀ ਹੈ, ਪਾਸਟਰ ਉੱਨਾ ਹੀ ਜ਼ਿਆਦਾ ਅਹਿਮ ਜਾਪਦਾ ਹੈ ।

    ਰਈਅਤ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ, ਪਰ ਉੱਮਤ ਦੇ ਘੱਟ ਹੋਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ... ।

    ਕਹਾਉਤਾਂ 14:28

    ਮਹਾਨ ਆਗਿਆ ਨੂੰ ਪੂਰਾ ਕਰਨ ਦੇ ਲਈ ਹਰ ਸੰਭਵ ਥਾਂ ਤੇ ਲੋਕਾਂ ਦੇ ਬਹੁਤ ਸਾਰੇ ਇਕੱਠ ਸ਼ੁਰੂ ਕਰਨ ਦੀ ਲੋੜ ਹੈ। ਸੰਸਾਰ ਦੀ ਵਿਸ਼ਾਲਤਾ ਅਤੇ ਲੋਕਾਂ ਦਾ ਬਟਵਾਰਾ ਮੰਗ ਕਰਦਾ ਹੈ ਕਿ ਪਾਟਸਰ ਇੱਕ ਮੰਡਲੀ ਵਾਲੀ ਕਲੀਸੀਆ ਤੋਂ ਕਿਤੇ ਦੂਰ ਵੱਖ-ਵੱਖ ਥਾਵਾਂ ਵਿੱਚ ਬਹੁਭਾਗੀ ਇਕੱਠ ਵਿੱਚ ਜਾਣ। ਜੇਕਰ ਅਸੀਂ ਸਾਡੇ ਪ੍ਰਭੂ ਦੀ ਅਗਿਆ ਦਾ ਪਾਲਣ ਕਰਨ ਬਾਰੇ ਸੱਚਮੁੱਚ ਗੰਭੀਰ ਹਾਂ ਤਾਂ ਇਸਦਾ ਪਾਲਣ ਕਰਨ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ।

    ਆਗੂਆਂ ਨੂੰ ਸਿਖਾਇਆ ਜਾਣਾ ਜ਼ਰੂਰੀ ਹੈ। ਪਾਸਟਰਾਂ ਨੂੰ ਸਿਖਾਇਆ ਜਾਣਾ ਜ਼ਰੂਰੀ ਹੈ। ਸੇਵਕਾਂ ਨੂੰ ਸਿਖਾਇਆ ਜਾਣਾ ਜ਼ਰੂਰੀ ਹੈ। ਕਲੀਸੀਆ ਦੀ ਸੁਪਰਸਟਾਰ ਮਾਨਸਿਕਤਾ ਦਾ ਖ਼ਾਤਮਾ ਹੋਣਾ ਚਾਹੀਦਾ ਹੈ। ਇਹ ਸੁਪਰਸਟਾਰ ਮਾਨਸਿਕਤਾ ਚਾਹੁੰਦੀ ਹੈ ਕਿ ਸਾਡੇ ਕੋਲ ਇੱਕ ਮਹਾਨ ਪਾਸਟਰ ਹੋਵੇ ਜਿਸਨੂੰ ਹਰ ਕੋਈ ਸਵੀਕਾਰ ਕਰੇ ਅਤੇ ਪ੍ਰਸੰਸਾ ਕਰੇ।

    ਅਸੀਂ ਅਕਸਰ ਇਹ ਸੋਚ ਕੇ ਧੌਖਾ ਖਾਂਦੇ ਹਾਂ ਕਿ ਸਭ ਤੋਂ ਵੱਡੀ ਮੰਡਲੀ ਵਾਲਾ ਪਾਸਟਰ ਸਵਰਗ ਵਿੱਚ ਸਭ ਤੋਂ ਵੱਡਾ ਹੋਵੇਗਾ। ਇਸ ਤਰ੍ਹਾਂ ਨਹੀਂ ਹੋਵੇਗਾ। ਪਾਸਟਰ ਜਿਹੜਾ ਸਵਰਗ ਵਿੱਚ ਸਭ ਤੋਂ ਵੱਡਾ ਹੋਵੇਗਾ ਉਹ ਸਭ ਤੋਂ ਹਲੀਮ ਅਤੇ ਬੱਚੇ ਦੇ ਸੁਭਾਅ ਵਾਲਾ ਪਾਸਟਰ ਹੈ।

    ਉਸੇ ਘੜੀ ਚੇਲੇ ਯਿਸੂ ਕੋਲ ਆਣ ਕੇ ਬੋਲੇ ਜੋ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਕੌਣ ਹੈ? ਤਦ ਉਸਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਉਸਨੂੰ ਉਨ੍ਹਾਂ ਦੇ ਵਿਚਾਲੇ ਖੜ੍ਹਾ ਕੀਤਾ; ਅਤੇ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ। ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ।

    ਮੱਤੀ 18:1-4

    ਯਿਸੂ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਕੌਣ ਪਰਮੇਸ਼ੁਰ ਦੇ ਰਾਜ ਵਿੱਚ ਸਭ ਤੋਂ ਵੱਡਾ ਹੋਵੇਗਾ। ਤੁਹਾਡੀ ਮੰਡਲੀ ਦੇ ਅਕਾਰ ਨੂੰ ਵੇਖ ਕੇ ਕੋਈ ਇਹ ਨਹੀਂ ਦੱਸ ਸਕਦਾ ਕਿ ਤੁਹਾਡੇ ਅੰਦਰ ਕਿੰਨੀ ਹਲੀਮੀ ਹੈ। ਦਰਅਸਲ, ਜਿਨ੍ਹਾਂ ਪਾਸਟਰਾਂ ਕੋਲ ਛੋਟੀਆਂ ਮੰਡਲੀਆਂ ਹੁੰਦੀਆਂ ਹਨ ਓਹ ਅਸਲ ਵਿੱਚ ਉਨ੍ਹਾਂ ਪਾਸਟਰਾਂ ਨਾਲੋਂ ਜ਼ਿਆਦਾ ਹਲੀਮ (ਅਤੇ ਇਸ ਲਈ ਸਵਰਗ ਵਿੱਚ ਵੱਡੇ ਹਨ) ਹੁੰਦੇ ਹਨ ਜਿਨ੍ਹਾਂ ਕੋਲ ਵੱਡੀਆਂ ਮੰਡਲੀਆਂ ਹੁੰਦੀਆਂ ਹਨ।

    ਸਾਨੂੰ ਜ਼ਿਆਦਾ ਮੰਡਲੀਆਂ, ਜ਼ਿਆਦਾ ਕਲੀਸੀਆਵਾਂ ਅਤੇ ਸਾਡੇ ਸੁਆਮੀ ਲਈ ਜ਼ਿਆਦਾ ਫਲ ਲਿਆਉਣ ਦੀ ਲੋੜ ਹੈ। ਆਓ ਅਸੀਂ ਕਲੀਸੀਆਵਾਂ ਸਥਾਪਿਤ ਕਰੀਏ! ਹਰ ਘਰ ਅਤੇ ਹਰ ਭਾਸ਼ਾ ਵਿੱਚ ਕਲੀਸੀਆ ਪਰਮੇਸ਼ੁਰ ਦੇ ਹਰੇਕ ਸੱਚੇ ਸੇਵਕ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ। ਬਿਜਲੀ ਦੇ ਹਰ ਖੰਭੇ ਜਾਂ ਹਰ ਰੁੱਖ ਦੇ ਹੇਠਾਂ ਇਕੱਠ ਪਰਮੇਸ਼ੁਰ ਦੇ ਰਾਜ ਨੂੰ ਅੱਗੇ ਵਧਾਵੇਗਾ ।

    ਆਓ ਅਸੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਾ ਛੱਡੀਏ। ਆਓ ਅਸੀਂ ਆਪਣੀਆਂ ਮੰਡਲੀਆਂ ਦੇ ਅਕਾਰ ਨੂੰ ਵੇਖਕੇ ਆਪਣੀਆਂ ਸੇਵਕਾਈਆਂ ਦਾ ਮੁਲਾਂਕਣ ਕਰਨਾ ਬੰਦ ਕਰੀਏ। ਆਓ ਅਸੀਂ ਇਕੱਠ ਕਰੀਏ। ਕਲੀਸੀਆ ਦੇ ਪਿਆਰੇ ਆਗੂਓ, ਮਨੁੱਖਾਂ ਦਾ ਆਦਰ ਨਾ ਭਾਲੋ ਪਰ ਪਰਮੇਸ਼ੁਰ ਦਾ ਆਦਰ (ਪ੍ਰਵਾਨਗੀ ਅਤੇ ਤਸਦੀਕ) ਭਾਲੋ।

    ਭਲਾ ਤੁਸੀਂ ਕਿੱਕੂੰ ਪਰਤੀਤ ਕਰ ਸਕਦੇ ਹੋ ਜਿਹੜੇ ਇੱਕ ਦੂਏ ਤੋਂ ਵਡਿਆਈ ਲੈਂਦੇ ਅਤੇ ਉਹ ਵਡਿਆਈ ਜੋ ਵਾਹਿਦ ਪਰਮੇਸ਼ੁਰ ਤੋਂ ਹੈ ਨਹੀਂ ਚਾਹੁੰਦੇ ਹੋ?

    ਯੂਹੰਨਾ 5:44

    ਕੀ ਖੁਸ਼ਖ਼ਬਰੀ ਦਾ ਪ੍ਰਚਾਰ ਮਹਾਨ ਆਗਿਆ ਨੂੰ ਪੂਰਾ ਕਰਨਾ ਹੈ?

    ਖੁਸ਼ਖ਼ਬਰੀ ਪ੍ਰਚਾਰ ਅਤੇ ਕਰੂਸੇਡ (ਚੰਗਿਆਈ ਦੀਆਂ ਸਭਾਵਾਂ) ਸਹੀ ਹਨ, ਕਿਉਂਕਿ ਓਹ ਇਨ੍ਹਾਂ ਸਿੱਖਿਆਵਾਂ ਦਾ ਆਰੰਭ ਨਿਸ਼ਾਨ ਹਨ। ਖੁਸ਼ਖ਼ਬਰੀ ਪ੍ਰਚਾਰਕਾਂ ਨੂੰ ਅਰੰਭ ਕਰਨਾ ਚਾਹੀਦਾ ਹੈ। ਪਰ ਕੀ ਓਹ ਸੱਚਮੁੱਚ ਮਹਾਨ ਆਗਿਆ ਨੂੰ ਪੂਰਾ ਕਰ ਰਹੇ ਹਨ? ਹਾਂ ਅਤੇ ਨਾਂਹ ! ਹਾਂ ਇਸ ਲਈ ਕਿਉਂਕਿ ਉਨ੍ਹਾਂ ਨੇ ਪ੍ਰਕ੍ਰਿਆ ਨੂੰ ਸ਼ੁਰੂ ਕੀਤਾ ਹੈ ਅਤੇ ਨਾਂਹ ਇਸ ਲਈ ਕਿਉਂਕਿ ਸਿੱਖਿਆ ਤੋਂ ਬਗ਼ੈਰ ਜਿਹੜੀ ਕਿ ਕਲੀਸੀਆਵਾਂ ਨੂੰ ਸਥਾਪਿਤ ਕਰਨ ਤੋਂ ਆਉਂਦੀ ਹੈ, ਮਹਾਨ ਆਗਿਆ ਸੱਚਮੁੱਚ ਪੂਰੀ ਨਹੀਂ ਹੋਵੇਗੀ ।

    ਸਰਲ ਸ਼ਬਦਾਂ ਵਿੱਚ ਕਹੀਏ ਤਾਂ ਮਹਾਨ ਆਗਿਆ ਖੁਸ਼ਖ਼ਬਰੀ ਹੈ ਜਿਸਦਾ ਕਲੀਸੀਆਵਾਂ ਨੂੰ ਸਥਾਪਿਤ ਕਰਨ ਦੇ ਦੁਆਰਾ ਪਾਲਣ ਹੁੰਦਾ ਹੈ। ਕਲੀਸੀਆਵਾਂ ਇਕੱਠ ਹਨ ਅਤੇ ਫਿਰ ਇਨ੍ਹਾਂ ਇਕੱਠਾਂ ਨੂੰ ਵਚਨ ਸਿਖਾਇਆ ਜਾਂਦਾ ਹੈ।

    ਨਵੇਂ ਇਲਾਕਿਆਂ ਵਿੱਚ ਚਰਚਾਂ ਨੂੰ ਉਸਾਰਨਾ

    ਇਸ ਸਭ ਤੋਂ ਉੱਪਰ, ਜਿੱਥੇ ਪਰਮੇਸ਼ੁਰ ਸਾਨੂੰ ਨਿਰਦੇਸ਼ ਕਰੇ ਉੱਥੇ ਚਰਚ ਜ਼ਰੂਰ ਉਸਾਰੇ ਜਾਣੇ ਚਾਹੀਦੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਚਰਚ ਜ਼ਰੂਰ ਉਹ ਸਾਰੇ ਜਾਣੇ ਚਾਹੀਦੇ ਹਨ।

    ਮੈਂ ਨਵੇਂ ਇਲਾਕਿਆਂ ਵਿੱਚ ਚਰਚਾਂ ਨੂੰ ਉਸਾਰੇ ਜਾਣ ਦੀ ਲੋੜ ਨੂੰ ਵੇਖਿਆ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਉਨ੍ਹਾਂ ਖੇਤਰਾਂ ਤੇ ਧਿਆਨ ਦਿੰਦੇ ਹਨ ਜਿੱਥੇ ਪਹਿਲਾਂ ਤੋਂ ਹੀ ਕੰਮ ਹੋ ਰਹੇ ਹਨ । ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਕਿ ਬਹੁਤ ਸਾਰੇ ਅਜਿਹੇ ਅਣਛੋਹੇ ਇਲਾਕੇ ਹਨ ਜਿੱਥੇ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ । ਰੂਹਾਂ ਨੂੰ ਜਿੱਤਣ ਅਤੇ ਚਰਚਾਂ ਨੂੰ ਉਸਾਰਣ ਦਾ ਜਨੂੰਨ ਅਤੇ ਵਚਨਬੱਧਤਾ ਚਰਚ ਵਿੱਚ ਜ਼ਰੂਰ ਵਾਪਸ ਆਉਣਾ ਚਾਹੀਦਾ ਸੀ ਅਤੇ ਇਸਦੇ ਲਈ ਸਾਨੂੰ ਆਪਣੇ ਨੌਜਵਾਨਾਂ ਨੂੰ ਬਲੀਦਾਨ ਦੇ ਰੂਪ ਵਿੱਚ ਸਮਰਪਿਤ ਕਰਨਾ ਚਾਹੀਦਾ ਹੈ।

    ਪਾਦਰੀਆਂ ਨੂੰ ਜ਼ਰੂਰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਇਸਲਾਮ ਨੇ ਅਫਰੀਕਾ ਅਤੇ ਸੰਸਾਰ ਦੇ ਵੱਡੇ ਭਾਗ ਨੂੰ ਲੈ ਲਿਆ ਹੈ, ਜਦਕਿ ਚਰਚ ਉਦਾਸੀਨ ਦਿਖਾਈ ਦੇ ਰਿਹਾ ਹੈ। ਮੁਸਲਮਾਨ ਲੋਕ ਕੁਰਬਾਨੀਆਂ ਕਰਨ ਵਾਲੇ ਹਨ ਅਤੇ ਬਹੁਤ ਸਾਰੇ ਦੇਸ਼ਾਂ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਅੱਗੇ ਵੱਧਣ ਤੋਂ ਝਿਜਕਦੇ ਨਹੀਂ ਹਨ।

    ਉਸੇ ਸਮੇਂ ਮਸੀਹੀ, ਜਿਨ੍ਹਾਂ ਨੂੰ ਦੁਨੀਆਂ ਦੇ ਸ਼ੋਰ ਤੱਕ ਜਾਣ ਦਾ ਹੁਕਮ ਮਿਲਿਆ ਹੋਇਆ ਹੈ, ਉਹ ਦੁਨੀਆਂ ਦੇ ਸਭ ਤੋਂ ਨਜ਼ਦੀਕ ਅਤੇ ਅਰਾਮਦਾਇਕ ਸ਼ਹਿਰਾਂ ਦੇ ਵਿੱਚ ਬੈਠੇ ਹੋਏ ਹਨ !

    ਪਰ ਤੁਸੀਂ ਸਮਰਥ ਪਾਓਗੇ, ਉਸ ਤੋਂ ਬਾਅਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ: ਅਤੇ ਤੁਸੀਂ ਯਰੂਸ਼ਲਮ, ਅਤੇ ਸਾਰੇ ਯਹੂਦਿਯਾ, ਅਤੇ ਸਾਮਰਿਯਾ, ਅਤੇ ਸੰਸਾਰ ਦੇ ਸਭ ਤੋਂ ਨਜ਼ਦੀਕੀ, ਸਭ ਤੋਂ ਸੁਵਿਧਾਜਨਕ ਅਤੇ ਖੁਸ਼ਹਾਲ ਸ਼ਹਿਰਾਂ ਵਿੱਚ ਮੇਰੇ ਗਵਾਹ ਹੋਵੋਗੇ ! (ਇਹ ਕਿਹੜੀ ਬਾਈਬਲ ਹੈ?) ।

    ਅਧਿਆਇ 2

    ਕਲੀਸੀਆ ਸਥਾਪਕਾਂ ਦੀ ਮਾਨਸਿਕਤਾ

    ਤੁਹਾਡਾ ਉਹੋ ਸੁਭਾਓ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ ...

    ਫ਼ਿਲਿੱਪੀਆਂ 2:5

    ਮਸੀਹ ਦੇ ਸੋਚਣ ਦਾ ਇੱਕ ਤਰੀਕਾ ਸੀ ਜਿਸਨੇ ਉਸਦੇ ਕੋਲੋਂ ਉਹ ਕੰਮ ਕਰਵਾਏ ਜੋ ਉਸਨੇ ਕੀਤੇ ਸਨ। ਇਹ ਆਇਤ ਸਾਨੂੰ ਉਸੇ ਤਰ੍ਹਾਂ ਸੋਚਣ ਦੀ ਸਿੱਖਿਆ ਦਿੰਦੀ ਹੈ ਜਿਵੇਂ ਮਸੀਹ ਸੋਚਦਾ ਸੀ। ਤੁਹਾਡਾ ਉਹੋ ਸੁਭਾਓ ਹੋਵੇ ਦਾ ਇਹੋ ਅਰਥ ਹੈ। ਜਦੋਂ ਤੁਹਾਡਾ ਮਨ ਇੱਕ ਵਿਸ਼ੇਸ਼ ਤਰੀਕੇ ਨਾਲ ਕੰਮ ਕਰਦਾ ਹੈ ਸਿਰਫ਼ ਉਦੋਂ ਹੀ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਸਕਦੇ ਹੋ।

    ਮੈਂ ਇਸ ਬਾਰੇ ਇਸ ਲਈ ਲਿਖ ਰਿਹਾ ਹਾਂ ਕਿ ਜੇਕਰ ਤੁਸੀਂ ਇੱਕ ਕਲੀਸੀਆ ਸਥਾਪਕ ਬਣਨਾ ਹੈ ਤਾਂ ਤੁਹਾਡਾ ਮਨ ਕਿਵੇਂ ਕੰਮ ਕਰਨਾ ਚਾਹੀਦਾ ਹੈ। ਇਸ ਬੁਨਿਆਦ ਤੋਂ ਬਿਨ੍ਹਾਂ, ਕੋਈ ਵੀ ਵਿਅਕਤੀ ਕਲੀਸੀਆ ਸਥਾਪਨਾ ਦੇ ਬਹੁਤ ਹੀ ਮੁਸ਼ਕਿਲ ਕੰਮ ਵਿੱਚ ਅੱਗੇ ਨਹੀਂ ਵਧੇਗਾ।

    ਅੱਗੇ ਆਉਣ ਵਾਲੇ ਅਧਿਆਇ ਮੂਲ ਰੂਪ ਵਿੱਚ ਤੁਹਾਨੂੰ ਕਲੀਸੀਆ ਸਥਾਪਨਾ ਦੇ ਸਿਧਾਂਤ ਦੀ ਮਹੱਤਤਾ ਤੇ ਸਿੱਖਿਆ ਦੇ ਰਹੇ ਹਨ। ਤੁਹਾਨੂੰ ਪ੍ਰੇਰਣਾ ਮਿਲੇਗੀ ਅਤੇ ਤੁਹਾਡੀ ਸੇਵਕਾਈ ਆਖ਼ਰੀ ਮਹਾਨ ਰਸੂਲੀ ਕਲੀਸੀਆ ਸਥਾਪਨਾ ਅੰਦੋਲਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਹੋਵੇਗੀ।

    1.       ਇਸ ਗੱਲ ਨੂੰ ਸਮਝ ਲਓ ਕਿ ਪਰਮੇਸ਼ੁਰ ਤੁਹਾਡੇ ਕੰਮਾਂ ਨੂੰ ਜਾਂਚ ਰਿਹਾ ਹੈ।

    ਪਿਆਰ ਮਿੱਤਰੋ, ਧਰਤੀ ਉੱਤੇ ਤੁਹਾਡੇ ਕੰਮਾਂ ਨੂੰ ਜਾਂਚਿਆ ਜਾ ਰਿਹਾ ਹੈ। ਪਰਮੇਸ਼ੁਰ ਨੇ ਤੁਹਾਡੇ ਅੰਦਰ ਜੋ ਨਿਵੇਸ਼ ਕੀਤਾ ਹੈ ਉਸ ਸੰਬੰਧੀ ਉਹ ਤੁਹਾਡੇ ਕੋਲੋਂ ਜਵਾਬ ਮੰਗੇਗਾ। ਉਹ ਤੁਹਾਨੂੰ ਪੁੱਛੇਗਾ ਕਿ ਤੁਸੀਂ ਉਸਦੇ ਦੁਆਰਾ ਦਿੱਤੇ ਗਏ ਵਰਦਾਨਾਂ ਦੇ ਨਾਲ ਕੀ ਕੀਤਾ ਹੈ। ਪਰਮੇਸ਼ੁਰ ਤੁਹਾਡੇ ਕੋਲੋਂ ਉਨ੍ਹਾਂ ਚੀਜ਼ਾਂ ਦੀ ਮੰਗ ਕਰੇਗਾ ਜੋ ਉਸ ਨੇ ਤੁਹਾਨੂੰ ਦਿੱਤੀਆਂ ਹਨ । ਉਹ ਤੁਹਾਡੇ ਕੰਮਾਂ ਦੀ ਜਾਂਚ ਕਰੇਗਾ!

    ਇਹ ਦਿਲਚਸਪ ਹੈ ਕਿ ਉਨ੍ਹਾਂ ਸੱਤ ਚਿੱਠੀਆਂ ਵਿੱਚ ਜੋ ਸੱਤ ਕਲੀਸੀਆਵਾਂ ਨੂੰ ਲਿਖੇ ਗਏ ਸਨ, ਇੱਕ ਵਾਕ ਨੂੰ ਬਾਰ-ਬਾਰ ਦੁਹਰਾਇਆ ਗਿਆ ਹੈ - ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਇਹ ਕਿਹੜੇ ਕੰਮ ਹਨ? ਇਹ ਕੰਮ ਭਾਵੇਂ ਕੋਈ ਵੀ ਹੋਣ, ਹਰੇਕ ਕਲੀਸੀਆ ਦੇ ਲਈ ਇਨ੍ਹਾਂ ਕੰਮਾਂ ਨੂੰ ਕਰਨਾ ਜ਼ਰੂਰੀ ਹੈ। ਹੇਠਾਂ ਦਿੱਤੀਆਂ ਆਇਤਾਂ ਤੇ ਧਿਆਨ ਦਿਓ।

    ਮੈਂ ਤੇਰੇ ਕੰਮਾਂ ਨੂੰ ਅਤੇ ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਜੋ ਬੁਰਿਆਰਾਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ - ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ, ਤੈਂ ਉਨ੍ਹਾਂ ਨੂੰ ਪਰਤਾ ਕੇ ਝੂਠਾ ਵੇਖਿਆ।

    ਪਰਕਾਸ਼ ਦੀ ਪੋਥੀ 2:2

    ਮੈਂ ਤੇਰੀ ਬਿਪਤਾ ਅਤੇ ਗ਼ਰੀਬੀ ਨੂੰ ਜਾਣਦਾ ਹਾਂ ਭਾਵੇਂ ਤੂੰ ਧਨਵਾਨ ਹੈ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਨਹੀਂ ਸਗੋਂ ਸ਼ੈਤਾਨ ਦੀ ਮੰਡਲੀ ਹਨ।

    ਪਰਕਾਸ਼ ਦੀ ਪੋਥੀ 2:9

    ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈਂ ਜਿੱਥੇ ਸ਼ੈਤਾਨ ਦੀ ਗੱਦੀ ਹੈ, ਅਤੇ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈ ਅਤੇ ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਮਾਤਬਰ ਜਨ ਸੀ ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵੱਸਦਾ ਹੈ ਉਹ ਦੇ ਦਿਨੀਂ ਵੀ ਤੈਂ ਮੇਰੀ ਨਿਹਚਾ ਤੋਂ ਇਨਕਾਰ ਨਹੀਂ ਕੀਤਾ।

    ਪਰਕਾਸ਼ ਦੀ ਪੋਥੀ 2:13

    ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨਿਹਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਭਈ ਤੇਰੇ ਪਿੱਛਲੇ ਕੰਮ ਪਹਿਲਿਆਂ ਨਾਲੋਂ ਵੱਧ ਹਨ।

    ਪਰਕਾਸ਼ ਦੀ ਪੋਥੀ 2:19

    ਸਾਰਦੀਸ ਦੀ ਕਲੀਸੀਆ ਦੇ ਦੂਤ ਨੂੰ ਇਉਂ ਲਿਖ ਭਈ ਜਿਹਦੇ ਕੋਲ ਸੱਤ ਆਤਮੇ ਪਰਮੇਸ਼ੁਰ ਦੇ ਅਤੇ ਸੱਤ ਤਾਰੇ ਹਨ ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜੀਉਂਦਾ ਕਹਾਉਂਦਾ ਹੈਂ ਅਤੇ ਹੈਂ ਮੁਰਦਾ।

    ਪਰਕਾਸ਼ ਦੀ ਪੋਥੀ 3:1

    ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਬੂਹਾ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਧਰਿਆ ਹੈ, ਇਸ ਲਈ ਜੋ ਤੈਨੂੰ ਕੁਝ ਸਮਰੱਥਾ ਹੈ ਅਤੇ ਤੈਂ ਮੇਰੇ ਬਚਨ ਦੀ ਪਾਲਨਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ।

    ਪਰਕਾਸ਼ ਦੀ ਪੋਥੀ 3:8

    ਪਰਮੇਸ਼ੁਰ ਨੇ ਇਹ ਨਹੀਂ ਕਿਹਾ, ਮੈਂ ਜਾਣਦਾ ਹਾਂ ਕਿ ਤੇਰੇ ਕੋਲ ਕਿੰਨੇ ਘਰ ਅਤੇ ਕਿੰਨੀਆਂ ਕਾਰਾਂ ਹਨ। ਉਸਨੇ ਇਹ ਨਹੀਂ ਕਿਹਾ, ਮੈਂ ਜਾਣਦਾ ਹਾਂ ਕਿ ਤੇਰੇ ਕੋਲ ਮਰਸਡੀਜ਼ ਬੈਂਜ਼ ਹੈ। ਉਸਨੇ ਕਿਹਾ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ! ਉਸਨੇ ਇਹ ਨਹੀਂ ਕਿਹਾ, ਮੈਂ ਜਾਣਦਾ ਹਾਂ ਤੇਰੇ ਕੋਲ ਕਿੰਨੀਆਂ ਡਿਗਰੀਆਂ ਹਨ। ਉਸ ਨੇ ਇਹ ਨਹੀਂ ਕਿਹਾ, ਮੈਂ ਤੇਰੇ ਪਿਤਾ ਅਤੇ ਤੇਰੀ ਮਾਤਾ ਨੂੰ ਜਾਣਦਾ ਹਾਂ। ਉਸਨੇ ਕਿਹਾ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ!

    2.       ਕਲੀਸੀਆ ਸਥਾਪਨਾ ਅੰਤ ਤੱਕ ਪਰਮੇਸ਼ੁਰ ਦੇ ਨਾਲ ਜਾਣ ਦੀ ਕੁੰਜੀ ਹੈ।

    ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸਨੂੰ ਗੁਆਵੇਗਾ, ਪਰ ਜਿਹੜਾ ਮੇਰੇ ਅਤੇ ਇੰਜ਼ੀਲ ਦੇ ਲਈ ਆਪਣੀ ਜਾਨ ਗੁਆਏ ਉਹ ਉਸਨੂੰ ਬਚਾਵੇਗਾ।

    ਮਰਕੁਸ 8:35

    1985 ਵਿੱਚ, ਮੈਂ ਅੰਤ ਤੱਕ ਪਰਮੇਸ਼ੁਰ ਦੇ ਨਾਲ ਜਾਣ ਦਾ ਫ਼ੈਸਲਾ ਲਿਆ। ਮੈਂ ਹੁਣੇ-ਹੁਣੇ ਬਹੁਤ ਹੀ ਮੁਸ਼ਕਿਲ ਮੈਡੀਕਲ ਸਕੂਲ ਪਰੀਖਿਆ ਖ਼ਤਮ ਕੀਤੀ ਸੀ। ਮੇਰੇ ਹਿਸਾਬ ਨਾਲ, ਮੈਂ ਬੜੀ ਮੁਸ਼ਕਿਲ ਉਹ ਪਰੀਖਿਆ ਪਾਸ ਕੀਤੀ ਸੀ। ਜਦੋਂ ਮੈਂ ਉਸ ਯਤਨ ਅਤੇ ਵਧੇਰੇ ਕੰਮ ਜੋ ਮੈਂ ਉਸ ਪਰੀਖਿਆ ਦੇ ਲਈ ਕੀਤਾ ਸੀ, ਤੇ ਸੋਚ ਵਿਚਾਰ ਕੀਤਾ ਤਾਂ ਮੈਨੂੰ ਆਪਣੇ ਦਿਲ ਵਿੱਚ ਇਹ ਮਹਿਸੂਸ ਹੋਇਆ ਕਿ ਇਹ ਸਭ ਮੇਰੇ ਲਈ ਯੋਗ ਨਹੀਂ ਸੀ। ਮੈਂ ਡਾਕਟਰੀ ਕਰਨ ਦੇ ਲਈ ਇੰਨਾ ਜ਼ਿਆਦਾ ਦੁੱਖ ਕਿਉਂ ਝੱਲਾਂ? ਮੈਨੂੰ ਇਹੋ ਜਿਹੇ ਕੰਮ ਦੇ ਲਈ ਆਪਣੀ ਜ਼ਿੰਦਗੀ ਕਿਉਂ ਦੇਣੀ ਚਾਹੀਦੀ ਹੈ?

    ਉਦੋਂ ਤੋਂ ਹੀ ਮੈਂ ਫੈਸਲਾ ਕਰ ਲਿਆ ਕਿ ਮੇਰੀ ਪ੍ਰਾਥਮਿਕਤਾ ਪਰਮੇਸ਼ੁਰ

    Enjoying the preview?
    Page 1 of 1