ਉਹ ਜੋ ਅਣਜਾਨ ਹਨ
()
About this ebook
ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI
ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org
Dag Heward-Mills
Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.
Related to ਉਹ ਜੋ ਅਣਜਾਨ ਹਨ
Related ebooks
ਵਫ਼ਾਦਾਰੀ ਅਤੇ ਬੇਵਫ਼ਾਈ Rating: 0 out of 5 stars0 ratingsਉਹ ਜੋ ਤੁਹਾਡੇ ਤੇ ਦੋਸ਼ ਲਗਾਉਂਦੇ ਹਨ Rating: 0 out of 5 stars0 ratingsਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ Rating: 0 out of 5 stars0 ratingsਮਸਹ ਨੂੰ ਫੜਨਾ Rating: 0 out of 5 stars0 ratingsਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ Rating: 5 out of 5 stars5/5ਮਸਹ ਦੇ ਮਿੱਠੇ ਪ੍ਰਭਾਵ Rating: 0 out of 5 stars0 ratingsਆਪਣੀ ਪਾਸਟਰ ਦੀ ਸੇਵਕਾਇ ਨੂੰ ਬਦਲੋ Rating: 0 out of 5 stars0 ratingsਬਹੁਤੀਆਂ ਨੂੰ ਸੱਦਾ Rating: 0 out of 5 stars0 ratingsਕਲੀਸੀਆ ਸਥਾਪਨਾ Rating: 0 out of 5 stars0 ratingsਪਿੱਛਾ ਕਰਨ ਦੀ ਕਲਾ Rating: 0 out of 5 stars0 ratingsਲਾਇਕੋਸ Rating: 0 out of 5 stars0 ratingsਉਨ੍ਹਾਂ ਨੂੰ ਦੱਸੋ Rating: 5 out of 5 stars5/5ਕਿਉਂ ਦਸਵੰਧ ਨਾ ਦੇਣ ਵਾਲੇ ਮਸੀਹੀ ਗ਼ਰੀਬ ਬਣ ਜਾਦੇ ਹਨ ... ਅਤੇ ਕਿਵੇਂ ਦਸਵੰਧ ਦੇਣ ਵਾਲੇ ਮਸੀਹੀ ਧਨੀ ਬਣ ਜਾਦੇ ਹਨ Rating: 0 out of 5 stars0 ratingsਸੇਵਕਾਈ ਲਈ ਨੈਤਿਕਤਾ Rating: 0 out of 5 stars0 ratingsਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ Rating: 0 out of 5 stars0 ratingsਮਸਹ ਦੇ ਲਈ ਕਦਮ Rating: 0 out of 5 stars0 ratingsਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ Rating: 0 out of 5 stars0 ratingsਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ। - ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ (Punjabi03_India) Rating: 0 out of 5 stars0 ratingsਗੁਆਉਣਾਦੁੱਖਤਿਆਗਅਤੇ ਮੌਤ Rating: 0 out of 5 stars0 ratingsਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ। Rating: 0 out of 5 stars0 ratingsਸੁਣਨ ਦੀ ਕਲਾ Rating: 0 out of 5 stars0 ratingsਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ Rating: 0 out of 5 stars0 ratingsਯਿਸੂ ਦਾ ਲਹੂ ਲਹੂ ਦੀ ਸਮਰੱਥ Rating: 4 out of 5 stars4/5ਉਹ ਜੋ ਭੁੱਲ ਜਾਂਦੇ ਹਨ Rating: 0 out of 5 stars0 ratingsਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India) Rating: 0 out of 5 stars0 ratingsਆਤਮਾ ਅਤੇ ਸਚਿਆਈ ਵਿੱਚ ਅਰਾਧਨਾ(Punjabi Edition) Rating: 0 out of 5 stars0 ratingsਆਦਰਸ਼ ਵਿਆਹ Rating: 0 out of 5 stars0 ratingsਕਲੀਸੀਆ ਦੀ ਉਨਤੀ Rating: 0 out of 5 stars0 ratingsਉਹ ਜੋ ਖ਼ਤਰਨਾਕ ਪੁੱਤਰ ਹਨ Rating: 0 out of 5 stars0 ratingsਜਿੱਤ ਦੇ ਭੇਤ Rating: 0 out of 5 stars0 ratings
Reviews for ਉਹ ਜੋ ਅਣਜਾਨ ਹਨ
0 ratings0 reviews
Book preview
ਉਹ ਜੋ ਅਣਜਾਨ ਹਨ - Dag Heward-Mills
ਵਿਸ਼ਾ-ਵਸਤੂ
ਵਿਸ਼ਾ-ਵਸਤੂ
1. ਅਗਿਆਨਤਾ ਅਤੇ ਵਿਸ਼ਵਾਸਘਾਤ
2. ਵਫ਼ਾਦਾਰੀ ਦੇ ਦਸ ਨੇਮ
3. ਵਫ਼ਾਦਾਰੀ ਦੇ ਪੰਜ ਨੇਮ
4. ਵਫ਼ਾਦਾਰੀ ਦੇ ਛੇ ਸਿਧਾਂਤ
5. ਵਿਸ਼ਵਾਸਘਾਤ ਦੇ ਤਿੰਨ ਕਾਰਨ
6. ਵਿਸ਼ਵਾਸਘਾਤ ਦਾ ਸਮਾਂ
7. ਵਿਸ਼ਵਾਸਘਾਤ ਦੇ ਛੇ ਪ੍ਰਗਟਾਵੇ
8. ਯਿਸੂ ਦੀ ਵਫ਼ਾਦਾਰੀ
9. ਪਿਤਾ ਦੀ ਵਿਸ਼ਵਾਸਯੋਗਤਾ
10. ਵਫ਼ਾਦਾਰੀ ਦੀਆਂ ਤਿੰਨ ਪਰਖਾਂ
11. ਵਿਸ਼ਵਾਸਯੋਗਤਾ ਦੇ ਇਨਾਮ
12. ਵਿਸ਼ਵਾਸਘਾਤ ਨਾਲ ਨਜਿੱਠਣ ਦੇ ਸੱਤ ਤਰੀਕੇ
ਅਧਿਆਇ 1
ਅਗਿਆਨਤਾ ਅਤੇ ਵਿਸ਼ਵਾਸਘਾਤ
ਪਰ ਜੇ ਕੋਈ ਨਾ ਜਾਣੇ ਤਾਂ ਨਾ ਜਾਣੇ।
1 ਕੁਰਿੰਥੀਆਂ 14:38
ਵਫ਼ਾਦਾਰੀ ਅਤੇ ਬੇਵਫ਼ਾਈ ਦੇ ਬਾਰੇ ਬਹੁਤ ਕੁਝ ਸਿੱਖਣਾ ਹੈ। ਅਜਿਹੇ ਬਹੁਤ ਸਾਰੇ ਅਗਿਆਨੀ ਲੋਕ ਹਨ ਜੋ ਬਹੁਤ ਕੁਝ ਸਿੱਖਣ ਦੇ ਬਾਵਜੂਦ ਅਗਿਆਨੀ ਬਣੇ ਰਹਿਣਾ ਚੁਣਦੇ ਹਨ। ਇਸ ਕਿਤਾਬ ਵਿੱਚ ਸਿਧਾਂਤ, ਕਾਨੂੰਨਾਂ, ਨੇਮ ਅਤੇ ਸੱਚਿਆਈਆਂ ਹਨ ਜੋ ਵਫ਼ਾਦਾਰੀ ਅਤੇ ਬੇਵਫ਼ਾਈ ਦੀਆਂ ਧਾਰਨਾਵਾਂ ਨੂੰ ਚਲਾਉਂਦੇ ਹਾਂ ਉਨ੍ਹਾਂ ਤੇ ਸ਼ਾਸਨ ਕਰਦੇ ਹਨ। ਬੇਵਫ਼ਾਈ ਅਕਸਰ ਅਗਿਆਨਤਾ, ਸਮਝਦਾਰੀ ਅਤੇ ਇੱਥੋਂ ਤੱਕ ਸਿੱਖਿਆ ਦੀ ਘਾਟ ਦਾ ਫਲ ਹੈ। ਮੁਬਾਰਕ ਲੋਕ ਬਹੁਤ ਜ਼ਿਆਦਾ ਬਗ਼ਾਵਤ ਅਤੇ ਬੇਵਫ਼ਾਈ ਦੇ ਪ੍ਰਤੀ ਰੁਝਾਨ ਰੱਖਦੇ ਹਨ, ਕਿਉਂਕਿ ਉਹ ਗੱਲਾਂ ਦੇ ਨਤੀਜਿਆਂ ਅਤੇ ਪ੍ਰਭਾਵਾਂ ਨੂੰ ਨਹੀਂ ਜਾਣਦੇ ਹਨ ਕਿ ਕੀ ਕਰ ਰਹੇ ਹਨ। ਇਸ ਕਿਤਾਬ ਦੀਆਂ ਸਿੱਖਿਆਵਾਂ ਦੇ ਦੁਆਰਾ, ਤੁਸੀਂ ਉਨ੍ਹਾਂ ਨਜ਼ਰ-ਅੰਦਾਜ਼ੀ, ਲਾਭਹੀਨ ਗੱਲਾਂ ਤੇ ਜਿੱਤ ਪਾਓਗੇ ਜੋ ਸਮਝਹੀਣਤਾ ਤੁਹਾਡੇ ਜੀਵਨ ਅਤੇ ਸੇਵਾ ਵਿੱਚ ਲਾਭ ਲਿਆਉਂਦੀ ਹੈ।
ਇੱਥੋਂ ਤੱਕ ਮੈਂ ਜਾਣਦਾ ਹਾਂ ਕਿ ਜ਼ਿਆਦਾਤਰ ਕਲੀਸਿਆਵਾਂ ਦੂਜੇ ਕਾਰਨਾਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਬੇਵਫ਼ਾਈ ਦੇ ਕਾਰਨ ਨਾਸ਼ ਹੋ ਗਏ ਹਨ। ਸਭ ਤੋਂ ਪਹਿਲਾਂ ਮੈਂ ਇਸ ਗੱਲ ਨੂੰ ਆਪਣੀ ਸੇਵਕਾਈ ਦੇ ਪਹਿਲੇ ਸਾਲ ਵਿੱਚ ਦੇਖਿਆ। ਮੇਰੀ ਅਨੁਭਵਹੀਨ ਸੇਵਕਾਈ ਵਿੱਚ, ਸਾਜ਼ਸ਼ਾਂ, ਦੋਸ਼ ਲਾਉਣਾ, ਨੁਕਤਾਚੀਨੀ, ਬਦਨਾਮੀ, ਵੱਖ ਹੋ ਜਾਣ ਦੇ ਦੁਆਰਾ ਸ਼ੈਤਾਨੀ ਹਮਲਿਆਂ ਦਾ ਅਨੁਭਵ ਕੀਤਾ। ਮੈਂ ਕਦੇ ਐਨੀ ਉਲਝਣ ਨਹੀਂ ਵੇਖਿਆ ਸੀ ਜਿੰਨਾ ਕਿ ਮੈਂ ਉਨ੍ਹਾਂ ਦਿਨਾਂ ਵਿੱਚ ਵੇਖਿਆ।
ਆਪਣੀ ਸੇਵਕਾਈ ਦੇ ਪਹਿਲੇ ਸਾਲ ਵਿੱਚ, ਮੈਂ ਇਸ ਨਤੀਜ਼ੇ ਤੇ ਪਹੁੰਚਿਆ ਕਿ ਬੇਵਫ਼ਾਈ ਅਤੇ ਉਸ ਦੇ ਵਾਂਗੂ ਬੁਰਿਆਈ ਸ਼ੈਤਾਨ ਦੇ ਨਾਸ਼ ਕਰਨ ਵਾਲੇ ਹਥਿਆਰਾਂ ਵਿੱਚੋਂ ਸਭ ਤੋਂ ਵੱਡਾ ਸ਼ਸਤਰ ਹੈ।
ਜ਼ਿਆਦਾ ਮਸੀਹੀਆਂ ਦਾ ਸੋਚਣਾ ਹੈ ਕਿ ਸ਼ੈਤਾਨ ਦੇ ਕੰਮ ਕਰਨ ਦਾ ਸਭ ਤੋਂ ਵੱਡਾ ਹਥਿਆਰ ਤੰਤਰ ਕਿਰਿਆ, ਜਾਦੂਗਰੀ ਅਤੇ ਟੂਨੇ ਕਰਨਾ ਹੈ। ਮੈਂ ਇਸ ਨਾਲ ਸਹਿਮਤ ਹਾਂ ਕਿ ਇਹ ਸਭ ਚੀਜ਼ਾਂ ਸ਼ੈਤਾਨ ਦਾ ਹਥਿਆਰ ਘਰ ਹੈ। ਪਰ ਲੋਕਾਂ ਨੂੰ ਇਸ ਗੱਲ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਸ਼ੈਤਾਨ ਦੀ ਲੜਾਈ ਮਕਸੱਦ ਧੋਖੇ ਦਾ ਖੇਤਰ ਹੈ। ਜੇ ਸ਼ੈਤਾਨ ਤੁਹਾਨੂੰ ਧੌਖਾ ਦੇ ਸਕਦਾ ਤਾਂ ਉਹ ਤੁਹਾਨੂੰ ਨਸ਼ਟ ਕਰ ਦੇਵੇਗਾ। ਸ਼ੈਤਾਨ ਬਹੁਤ ਸਾਰੇ ਲੋਕਾਂ ਨੂੰ ਇਹ ਸੋਚਣ ਤੇ ਮਜ਼ਬੂਰ ਕਰਦਾ ਹੈ ਕਿ ਉਹ ਨਿਆਂ ਅਤੇ ਸੱਚਿਆਈ ਦੇ ਨਾਮ ਤੇ ਪਰਮੇਸ਼ੁਰ ਦੇ ਸੇਵਕ ਨਾਲ ਸੰਘਰਸ਼ ਕਰ ਰਹੇ ਹਨ। ਫਿਰ ਵੀ, ਬਹੁਤ ਕਸ਼ਟ ਦੇ ਨਾਲ ਉਹ ਛੇਤੀ ਹੀ ਇਸ ਗੱਲ ਨੂੰ ਜਾਣ ਜਾਂਦੇ ਹਨ ਕਿ ਉਹ ਸਿਵਾਏ ਕਿੱਲਾਂ ਅਤੇ ਕੰਡਿਆਂ ਤੇ ਲੱਤ ਮਾਰਨ ਦੇ ਹੋਰ ਕੁਝ ਨਹੀਂ ਕਰ ਰਹੇ ਹਨ।
ਪੌਲੁਸ ਨੇ ਉਸ ਸਮੇਂ ਇਹ ਖੋਜ ਕੀਤੀ ਸੀ ਜਦੋਂ ਉਸ ਨੇ ਕਲੀਸਿਆ ਦੇ ਵਿਰੁੱਧ ਲੜਾਈ ਕੀਤੀ ਅਤੇ ਉਸ ਦੇ ਆਗੂਆਂ ਵਿੱਚੋਂ ਇੱਕ ਇਸਤੀਫ਼ਾਨ ਨੂੰ ਰਾਹ ਤੋਂ ਹਟਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸ਼ਾਊਲ ਇੱਕ ਚੰਗੀ ਸਮਝ ਦਾ ਵਿਅਕਤੀ ਸੀ। ਉਸ ਨੇ ਸੱਚੇ ਮਨ ਨਾਲ ਸੋਚਿਆ ਸੀ। ਧਾਰਮਿਕਤਾ ਦੇ ਲਈ ਆਪਣੇ ਸੰਘਰਸ਼ ਵਿੱਚ ਉਸ ਨੇ ਉਨ੍ਹਾਂ ਸੱਚਿਆਈਆਂ ਦਾ ਸਫ਼ਾਇਆ ਕਰਨ ਦੇ ਵਿਸ਼ੇ ਵਿੱਚ ਜ਼ਰੂਰ ਹੀ ਕੀਤਾ ਜੋ ਉਸ ਦੇ ਨਜ਼ਰੀਏ ਵਿੱਚ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਨ। ਅਜਿਹੇ ਬਹੁਤ ਸਾਰੇ ਲੋਕ ਜੋ ਸੋਚਦੇ ਹਨ ਕਿ ਉਹ ਝੂਠੇ ਪ੍ਰਚਾਰਕਾਂ ਅਤੇ ਸੇਵਕਾਂ ਦਾ ਮੁਖੋਟਾ ਉਤਾਰਨ ਦੇ ਯਤਨ ਵਿੱਚ ਇੱਕ ਪਵਿੱਤਰ ਯੁੱਧ ਵਿੱਚ ਭਾਗ ਲੈ ਰਹੇ ਹਨ। ਪੌਲੁਸ ਦੀ ਤਰ੍ਹਾਂ, ਉਹ ਸੋਚਦੇ ਹਨ ਕਿ ਉਨ੍ਹਾਂ ਦੇ ਕੋਲ ਇੱਕ ਖ਼ੁਦਾਈ ਹੁਕਮ ਹੈ ਕਿ ਹਰੇਕ ਜਨ ਪੁਲਪਿਟਾਂ ਤੇ ਦਿਖਾਵਟੀ ਲੋਕਾਂ ਦੀ ਸੱਚਿਆਈ ਨੂੰ ਜਾਣੋ। ਰਸੂਲ ਪੌਲੁਸ ਇਹ ਜਾਣ ਕੇ ਬਹੁਤ ਹੈਰਾਨ ਹੋਇਆ ਕਿ ਉਹ ਅਸਲ ਵਿੱਚ ਤਾਂ ਉਹ ਮਸੀਹ ਦੇ ਵਿਰੁੱਧ ਲੜ ਰਿਹਾ ਸੀ।
ਜਾਂ ਉਹ ਚੱਲਿਆ ਜਾਂਦਾ ਸੀ ਤਾਂ ਐਉਂ ਹੋਇਆ ਜੋ ਉਹ ਦੰਮਿਸਕ ਦੇ ਨੇੜੇ ਆ ਢੁੱਕਿਆ ਅਤੇ ਅਚਾਨਕ ਅਕਾਸ਼ੋਂ ਇੱਕ ਜੋਤ ਉਹ ਦੇ ਚੁਫ਼ੇਰੇ ਚਮਕੀ। ਤਾਂ ਭੁੰਞੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਉਹ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? ਉਹ ਨੇ ਆਖਿਆ, ਪ੍ਰਭੂ ਜੀ, ਤੂੰ ਕੌਣ ਹੈਂ? ਉਸ ਨੇ ਆਖਿਆ, ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ। ਪਰ ਉੱਠ ਅਤੇ ਸ਼ਹਿਰ ਵਿੱਚ ਜਾਹ ਅਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ...
ਰਸੂਲਾਂ ਦੇ ਕਰਤੱਬ 9:3-6
ਪੌਲੁਸ ਹੈਰਾਨ ਹੋਇਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਕੀ ਕਰ ਰਹੇ ਸੀ। ਜਦੋਂ ਲੋਕ ਇਹ ਨਹੀਂ ਜਾਣਦੇ ਸਨ ਕਿ ਉਹ ਕੀ ਕਰ ਰਹੇ ਹਨ; ਬਹੁਤ ਵਾਰ ਗ਼ਲਤ ਗੱਲ ਕਰਦੇ ਹਨ। ਪੌਲੁਸ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਉਸ ਨੂੰ ਪਰਮੇਸ਼ੁਰ ਦੀ ਕਿਰਪਾ ਇਸ ਲਈ ਪ੍ਰਾਪਤ ਹੋਈ ਕਿਉਂਕਿ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਰ ਰਹੇ ਸੀ।
ਭਾਵੇਂ ਮੈਂ ਪਹਿਲਾਂ ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇ ਖੋਰਾ ਸਾਂ ਪਰ ਮੇਰੇ ਉੱਤੇ ਰਹਮ ਹੋਇਆ ਇਸ ਲਈ ਜੋ ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ।
1 ਤਿਮੋਥਿਉਸ 1:13
ਵਿਸ਼ਵਾਸਯੋਗਤਾ, ਵਫ਼ਾਦਾਰੀ, ਸਥਿਰਤਾ, ਨਿਰੰਤਰਤਾ, ਅਤੇ ਦ੍ਰਿੜਤਾ ਦੀ ਅਯੋਗਤਾ ਸੇਵਕਾਈਆਂ ਦੇ ਸਭ ਤੋਂ ਵੱਡੇ ਹਥਿਆਰੇ ਹਨ।ਇਹ ਕਾਰੋਬਾਰ ਦੇ ਸਭ ਤੋਂ ਵੱਡੇ ਹਥਿਆਰੇ ਹਨ। ਇਹ ਭਾਵਨਾ ਕਿ ਸਾਰੇ ਮਨੁੱਖਾਂ ਦੇ ਅੰਦਰ ਇੱਕ ਛੋਟਾ, ਅਸਾਨ ਅਤੇ ਸੌਖਾ ਤਰੀਕਾ ਹੈ। ਸ਼ੈਤਾਨ ਉਸ ਇੱਛਾ ਦਾ ਲਾਭ ਉੇਠਾਉਂਦਾ ਹੈ।
ਬਹੁਤ ਸਾਰੇ ਮਸੀਹੀ ਹੇਠਾਂ ਲਿਖੇ ਵਿਦਰੋਹਾਂ ਅਤੇ ਅਸੰਤੁਸ਼ਟ ਕਲਪਨਾਵਾਂ ਵਿੱਚ ਧੌਖਾ ਖਾ ਰਹੇ ਹਨ। ਬਹੁਤ ਸਾਰੇ ਲੋਕ ਅਗਿਆਨਤਾ ਦੇ ਕਾਰਨ ਇਹ ਕੰਮ ਕਰਦੇ ਹਨ। ਚਰਚ ਵਿੱਚ ਵਿਦਰੋਹ ਅਤੇ ਬੇਵਫ਼ਾਈ ਦੀ ਸੰਸਕ੍ਰਿਤੀ ਨੂੰ ਪੈਦਾ ਕਰਨ ਦੇ ਲਈ ਸ਼ੈਤਾਨ ਚਰਚ ਦੇ ਨਿਰਦਈ ਆਗੂਆਂ ਦੀ ਉਦਾਹਰਣ ਨੂੰ ਵਰਤਦਾ ਹੈ। ਇਸ ਨੂੰ ਨਾ ਜਾਣਦੇ ਹੋਏ, ਚਰਚ ਦੇ ਬਹੁਤ ਸਾਰੇ ਆਗੂ ਅਸਲੀਅਤ ਵਿੱਚ ਵਿਦਰੋਹੀ ਅਤੇ ਬੇਵਫ਼ਾ ਹਨ। ਜੋ ਚੀਜ਼ਾਂ ਉਹ ਬੋਲਦੇ ਅਤੇ ਕਰਦੇ ਹਨ ਉਨ੍ਹਾਂ ਦੇ ਦੁਆਰਾ ਉਹ ਆਪਣੇ ਚੇਲਿਆਂ ਨੂੰ ਬਗ਼ਾਵਤ ਸਿਖਾਉਦੇ ਹਨ। ਉਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਕਿਉਂ ਹਰ ਕੋਈ ਉਨ੍ਹਾਂ ਦੇ ਪ੍ਰਤੀ ਬੇਈਮਾਨ ਅਤੇ ਵਿਸ਼ਵਾਸਘਾਤੀ ਹੈ। ਤੁਸੀਂ ਜਾਣਦੇ ਹੋ ਕਿ ਧੌਖਾ ਇੱਕ ਅਜਿਹੀ ਸ਼ਕਤੀਸ਼ਾਲੀ ਚੀਜ਼ ਹੈ। ਜਦੋਂ ਤੁਹਾਨੂੰ ਧੌਖਾ ਦਿੱਤਾ ਜਾਂਦਾ ਹੈ ਤਾਂ ਤੁਸੀਂ ਸੋਚਦੇ ਹੋ ਕਿ ਕਾਲਾ ਚਿੱਟਾ ਹੈ ਅਤੇ ਚਿੱਟਾ ਕਾਲਾ ਹੈ।
ਵਿਸ਼ਵਾਸਘਾਤ ਦਾ ਇੱਕ ਦਰਸ਼ਨ
ਮੈਂ ਸੱਚਮੁੱਚ ਉਸ ਪ੍ਰਕਾਸ਼ਨ ਤੋਂ ਹੈਰਾਨ ਰਹਿ ਗਿਆ ਸੀ ਜੋ ਪਰਮੇਸ਼ੁਰ ਨੇ ਰਿਕ ਜੋਨਰ ਦੀ ਪੁਸਤਕ ਦੀ ਫਾਇਨਲ ਕੁਐਸਟ
ਵਿੱਚ ਦਿੱਤਾ ਸੀ। ਉਸ ਨੇ ਚਰਚ ਦੇ ਖਿਲਾਫ ਇੱਕ ਵਿਸ਼ਾਲ ਸ਼ੈਤਾਨੀ ਸੈਨਾ ਦੇ ਮਾਰਚ ਕਰਨ ਦੇ ਇੱਕ ਦਰਸ਼ਨ ਬਾਰੇ ਦੱਸਿਆ। ਇਸ ਸ਼ੈਤਾਨੀ ਸੈਨਾ ਦਾ ਮੁੱਖ ਉਦੇਸ਼ ਰਿਸ਼ਤੇ ਦੇ ਹਰ ਸੰਭਵ ਪੱਧਰ ਤੇ ਫੁੱਟ ਨੂੰ ਪੈਦਾ ਕਰਨਾ ਸੀ: ਚਰਚਾਂ ਦੇ ਦੂਜੇ ਚਰਚਾਂ ਦੇ ਨਾਲ, ਮੰਡਲੀਆਂ ਦੇ ਉਨ੍ਹਾਂ ਦੇ ਪਾਦਰੀਆਂ ਦੇ ਨਾਲ ਅਤੇ ਇੱਥੋਂ ਤੱਕ ਕਿ ਪਤੀਆਂ ਦੇ ਉਨ੍ਹਾਂ ਦੀਆਂ ਪਤਨੀਆਂ ਦੇ ਨਾਲ ਸੰਬੰਧ ਵਿੱਚ।
ਪ੍ਰਕਾਸ਼ਨ ਦਾ ਇੱਕ ਹੋਰ ਵਿਸ਼ੇਸ਼ ਪੱਖ ਉਹ ਹਥਿਆਰ ਸਨ ਜੋ ਇਸ ਸ਼ੈਤਾਨੀ ਸੈਨਾ ਨੇ ਫੜੇ ਹੋਏ ਸਨ। ਮੈਂ ਖਾਸ ਤੌਰ ਤੇ ਉਲੇਖ ਕੀਤਾ ਹੈ ਕਿ ਉਹ ਭਾਲੇ ਜੋ ਉਹ ਫੜ ਕੇ ਲੈ ਜਾ ਰਹੇ ਸਨ ਉਨ੍ਹਾਂ ਨੂੰ 'ਧੌਖੇਬਾਜ਼ੀ' ਕਿਹਾ ਜਾਂਦਾ ਹੈ।ਕੀ ਤੁਹਾਨੂੰ ਪਤਾ ਹੈ ਕਿ ਧੌਖੇਬਾਜ਼ੀ ਅਸਲ ਵਿੱਚ ਬੇਵਫ਼ਾਈ ਦਾ ਸਭ ਤੋਂ ਉੱਚਾ ਪੱਧਰ ਹੈ? ਮੇਰੇ ਲਈ ਇਹ ਬਹੁਤ ਦਿਲਚਸਪ ਗੱਲ ਹੈ ਕਿ ਸਿਰਫ਼ ਇੱਕ ਬਰਛੇ ਦਾ ਨਾਮ ਰੱਖਿਆ ਗਿਆ ਹੈ ਅਤੇ ਉਸ ਬਰਛੇ ਦਾ ਨਾਮ ਧੌਖੇਬਾਜ਼ੀ ਸੀ! ਪਿਆਰੇ ਮਿੱਤਰ, ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਚਰਚ ਦੇ ਵਿਰੁੱਧ ਇਹ ਸ਼ੈਤਾਨ ਦਾ ਪ੍ਰਮੁੱਖ ਬਰਛਾ ਇਹ ਬੇਵਫ਼ਾਈ ਅਤੇ ਧੌਖੇਬਾਜ਼ੀ ਦਾ ਹਥਿਆਰ ਹੈ।.
ਜਦੋਂ ਮੈਂ ਇਸ ਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਿਹਾ ਸੀ, ਮੈਂ ਮਹਿਸੂਸ ਕੀਤਾ ਬਹੁਤ ਸਾਰੇ ਚਰਚ ਜਿਨ੍ਹਾਂ ਨੂੰ ਅਜਿਹੀਆਂ ਪ੍ਰਮੁੱਖ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪਿਆ ਸੀ, ਉਨ੍ਹਾਂ ਨੂੰ ਬੇਵਫ਼ਾਈ ਅਤੇ ਧੌਖੇਬਾਜ਼ੀ ਦੇ ਕਾਰਨ ਇਨ੍ਹਾਂ ਦਾ ਸਾਹਮਣਾ ਕਰਨਾ ਪਿਆ ਹੈ। ਮੈਂ ਪਰਮੇਸ਼ੁਰ ਦੇ ਕਈ ਮਹਾਨ ਲੋਕਾਂ ਬਾਰੇ ਸੋਚਿਆ ਜਿਨ੍ਹਾਂ ਦੇ ਲਈ ਮੇਰੇ ਮਨ ਵਿੱਚ ਆਦਰ ਪੈਦਾ ਹੋ ਗਿਆ ਸੀ ਅਤੇ ਮੈਂ ਇਸ ਗੱਲ ਤੇ ਵਿਚਾਰ ਕੀਤਾ ਕਿ ਉਨ੍ਹਾਂ ਦੀਆਂ ਸੇਵਕਾਈਆਂ ਨੂੰ ਕਿਵੇਂ ਕਮਜ਼ੋਰ ਕਰ ਦਿੱਤਾ ਗਿਆ ਸੀ। ਬੇਵਫ਼ਾਈ ਨੇ ਇਸ ਦੁੱਖਦਾਈ ਘਟਨਾ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।
ਉੱਥੇ ਚਾਰ ਤੀਰ ਸਨ ਜਿਨ੍ਹਾਂ ਦਾ ਉਲੇਖ ਦਰਸ਼ਨ ਵਿੱਚ ਹੋਇਆ ਸੀ: ਦੋਸ਼ ਲਾਉਣਾ, ਗਪਸ਼ਪ, ਨਿੰਦਿਆ ਅਤੇ ਦੋਸ਼ ਲੱਭਣਾ। ਭੂ-ਤਲ ਤੋਂ ਇਹ ਹਥਿਆਰ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਲੱਗਦੇ ਹਨ।ਇਹ ਸੁਣਨ ਵਿੱਚ ਵੀ ਇਸ ਪ੍ਰਕਾਰ ਦੇ ਹਥਿਆਰ ਨਹੀਂ ਜਾਪਦੇ ਹਨ ਕਿ ਸ਼ੈਤਾਨ ਇਨ੍ਹਾਂ ਨੂੰ ਇਸਤੇਮਾਲ ਕਰਦਾ ਹੋਵੇਗਾ। ਪਰ, ਕੁਝ ਸਾਲ ਸੇਵਕਾਈ ਵਿੱਚ ਰਹਿਣ ਤੋਂ ਬਾਅਦ ਮੈਂ ਇਹ ਸਿੱਟਾ ਕੱਢਿਆ ਕਿ ਇਹ ਚੀਜ਼ਾਂ ਹੀ ਸ਼ੈਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਸਨ। ਪਹਿਲੀ ਨਜ਼ਰੇ ਹੀ, ਬਹੁਤ ਸਾਰੇ ਅਨੁਭਵਹੀਣ ਲੋਕ ਇਨ੍ਹਾਂ ਨੂੰ ਮਾਮੂਲੀ ਗੱਲਾਂ ਸਮਝ ਕੇ ਖਾਰਜ ਕਰਨਗੇ।
ਮੈਨੂੰ ਪੱਕਾ ਯਕੀਨ ਹੈ ਕਿ ਬਹੁਤ ਸਾਰੇ ਲੋਕ ਇਨ੍ਹਾਂ ਸੂਚੀਬੱਧ ਤੀਰਾਂ ਨੂੰ ਮਾਮੂਲੀ ਚੀਜ਼ਾਂ ਸਮਝਦੇ ਹਨ ਜਿਨ੍ਹਾਂ ਨਾਲ ਹਰ ਕੋਈ ਸੇਵਕ ਅਸਾਨੀ ਨਾਲ ਨਿਪਟ ਸਕਦਾ ਹੈ। ਸ਼ੈਤਾਨ ਜਾਣਦਾ ਹੈ ਕਿ ਦੋਸ਼ ਲਾਉਣਾ ਵਿਅਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ, ਉਲਝਣ ਵਿੱਚ ਪਾ ਦਿੰਦਾ ਹੈ ਅਤੇ ਕਮਜ਼ੋਰ ਬਣਾ ਦਿੰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਵਿਅਕਤੀ ਕਿੰਨਾ ਕੁ ਭੋਲਾ -ਭਾਲਾ ਹੈ, ਜਦੋਂ ਇੱਕ ਵਾਰ ਉਸ ਉੱਤੇ ਦੋਸ਼ ਲਾ ਦਿੱਤਾ ਜਾਂਦਾ ਹੈ ਤਾਂ ਉਹ ਉਲਝਣ ਵਿੱਚ ਪੈ ਜਾਂਦਾ ਹੈ। ਉਹ ਆਪਣੇ ਆਪ ਨੂੰ ਪੁੱਛਦਾ ਹੈ, ਕੋਈ ਵੀ ਅਜਿਹਾ ਕਿਉ ਸੋਚੇਗਾ?
ਦੋਸ਼ ਇੰਨੇ ਸ਼ਕਤੀਸ਼ਾਲੀ ਹਨ ਕਿ, ਕੁਝ ਸਮੇਂ ਦੇ ਬਾਅਦ, ਨਿਰਦੋਸ਼ ਲੋਕ ਵੀ ਦੋਸ਼ ਲਾਉਣ ਵਾਲੇ ਦੇ ਨਾਲ ਸਹਿਮਤ ਹੋ ਜਾਂਦੇ ਹਨ। ਦੋਸ਼ ਉਸ ਵਿਅਕਤੀ ਨੂੰ ਕਮਜ਼ੋਰ ਬਣਾ ਦਿੰਦੇ ਹਨ। ਇੱਕ ਵਾਰ ਲਕਵਾ ਹੋ ਗਿਆ, ਤਾਂ ਉਨ੍ਹਾਂ ਨੂੰ ਇੱਕ ਬੇਕਾਰ ਹਾਲਤ ਵਿੱਚ ਛੱਡ ਦਿੱਤਾ ਜਾਂਦਾ ਹੈ। ਜਿਵੇਂ-ਜਿਵੇਂ ਦੋਸ਼ ਲਾਉਣਾ ਵੱਧਦਾ ਹੈ, ਉਹ ਵਿਅਕਤੀ ਜਿਸ ਦੇ ਉੱਤੇ ਦੋਸ਼ ਲਾਇਆ ਜਾਂਦਾ ਹੈ ਉਸ ਵਿੱਚ ਇੰਨਾ ਭਰੋਸਾ ਵੀ ਨਹੀਂ ਰਹਿ ਜਾਂਦਾ ਕਿ ਉਹ ਉਨ੍ਹਾਂ ਹਲਕਿਆਂ ਵਿੱਚ ਜਾ ਸਕੇ ਜਿਨ੍ਹਾਂ ਵਿੱਚ ਉਹ ਜ਼ਹਿਰ ਫੈਲ ਗਿਆ ਹੁੰਦਾ ਹੈ। ਨਿੰਦਿਆ, ਚੁਗਲੀ, ਅਤੇ ਨੁਕਸ ਲੱਭਣਾ ਦੋਸ਼ ਦੀਆਂ ਕਿਸਮਾਂ ਹਨ। ਇਹ ਚੀਜ਼ਾਂ ਚਰਚ ਨੂੰ ਕਮਜ਼ੋਰ, ਗਤੀਹੀਣ ਕਰਦੀਆਂ ਅਤੇ ਉਲਝਾਉਂਦੀਆਂ ਹਨ।ਇਹ ਉਲਝਣ ਚਰਚ ਦੇ ਅੰਦਰ ਅਤੇ ਚਰਚ ਤੋਂ ਬਿਨ੍ਹਾਂ ਹਨ। ਜਿਸ ਵਿਅਕਤੀ ਤੇ ਦੋਸ਼ ਲਗਾਇਆ ਗਿਆ ਹੈ ਉਹ ਵੀ ਉਲਝਣ ਵਿੱਚ ਹੈ ਅਤੇ ਦੁਸ਼ਮਣ ਵੀ ਉਲਝਣ ਵਿੱਚ ਹਨ। ਬਹੁਤ ਸਾਰੇ ਲੋਕ ਕਦੀ ਵੀ ਇਸ ਉਲਝਣ ਵਿੱਚੋਂ ਬਾਹਰ ਨਹੀਂ ਆ ਸਕਦੇ ਹਨ।ਕਈ ਲੋਕ ਕਦੀ ਵੀ ਪ੍ਰਾਪਤ ਨਹੀਂ ਕਰ ਸਕਦੇ ਅਤੇ ਕਈ ਨਿਰੰਤਰ ਸੇਵਕਾਈ ਵਿੱਚ ਬਣੇ ਨਹੀਂ ਰਹਿ ਸਕਦੇ। ਇਹ ਦੁਸ਼ਮਣ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਹਥਿਆਰ ਹੈ! ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਾਈਬਲ ਸਾਨੂੰ ਦੱਸਦੀ ਹੈ ਜਦੋਂ ਦੋਸ਼ ਲਾਉਣ ਵਾਲੇ ਦੇ ਨਾਲ ਨਜਿੱਠਿਆ ਜਾਂਦਾ ਹੈ ਤਾਂ ਸ਼ਕਤੀ ਆਉਂਦੀ ਹੈ। ਜਦੋਂ ਤੱਕ ਤੁਸੀਂ ਦੋਸ਼ ਲਾਉਣ ਵਾਲੇ ਦੀ ਅਵਾਜ਼ ਸੁਣੋਗੇ, ਤੁਸੀਂ ਕਿਸੇ ਹੱਦ ਤੱਕ ਕਮਜ਼ੋਰ ਰਹੋਗੇ।
ਅਤੇ ਮੈਂ ਇੱਕ ਵੱਡੀ ਅਵਾਜ਼ ਸੁਰਗ ਵਿੱਚ ਇਹ ਆਖਦੇ ਸੁਣੀ ਭਈ ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ... ਕਿਉਂ ਜੋ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਜਿਹੜਾ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉੁਂਦਾ ਹੈ ਹੇਠਾਂ ਸੁੱਟਿਆ ਗਿਆ ਹੈ!
ਪਰਕਾਸ਼ ਦੀ ਪੋਥੀ 12:10
ਕੀ ਤੁਸੀਂ ਕਦੀ ਸੋਚਿਆ ਹੈ ਕਿ ਪਰਮੇਸ਼ੁਰ ਦੇ ਲੋਕਾਂ ਤੇ ਕਠੋਰ ਦੋਸ਼ ਕਿਉਂ ਲਾਏ ਜਾਂਦੇ ਹਨ? ਮੈਨੂੰ ਇੱਕ ਪਾਦਰੀ ਯਾਦ ਹੈ ਜਿਸ ਨੇ ਇੱਕ ਵੱਡੇ ਸ਼ਹਿਰ ਵਿੱਚ ਆਗੂਆਂ ਨੂੰ ਤਿਆਰ ਕਰਨ ਦਾ ਇੱਕ ਮਹਾਨ ਕੰਮ ਕੀਤਾ ਸੀ। ਉਸ ਦੇ ਦੁਆਰਾ, ਬਹੁਤ ਸਾਰੇ ਲੋਕ ਬਚਾਏ ਗਏ ਅਤੇ ਹੋਰ ਬਹੁਤ ਸਾਰੇ ਸੇਵਾਦਾਰਾਂ ਨੂੰ ਸਿਖਲਾਈ ਦਿੱਤੀ ਗਈ ਸੀ।ਉਸ ਨੂੰ ਉਦੋਂ ਤੱਕ ਬਦਨਾਮ ਕੀਤਾ ਗਿਆ ਅਤੇ ਉਸ ਤੇ ਦੋਸ਼ ਲਗਾਏ ਗਏ ਜਦੋਂ ਤੱਕ ਆਖ਼ਿਰਕਾਰ ਉਸ ਨੇ ਸ਼ਹਿਰ ਨੂੰ ਹੀ ਨਾ ਛੱਡ ਦਿੱਤਾ। ਉਸ ਦੀਆਂ ਗ਼ਲਤੀਆਂ ਨੂੰ ਉਦੋਂ ਤੱਕ ਵਧਾਅ-ਚੜਾਅ ਕੇ ਦੱਸਿਆ ਜਾਂਦਾ ਰਿਹਾ ਜਦੋਂ ਤੱਕ ਅਗਾਂਹ ਤੋਂ ਉਸ ਦੇ ਵਿਸ਼ੇ ਵਿੱਚ ਕੁਝ ਵੀ ਚੰਗਾ ਨਹੀਂ ਕਿਹਾ ਜਾਂਦਾ ਸੀ। ਆਖ਼ਿਰਕਾਰ ਉਸ ਨੇ ਸ਼ਹਿਰ ਛੱਡ ਦਿੱਤਾ ਅਤੇ ਸੇਵਕਾਈ ਨੂੰ ਇੱਕ ਪਾਸੇ ਰੱਖ ਦਿੱਤਾ। ਸ਼ੈਤਾਨ ਦੇ ਕੰਮ ਕਰਨ ਦਾ ਢੰਗ ਕਾਫੀ ਸਰਲ ਹੈ-ਉਨ੍ਹਾਂ ਉੱਤੇ ਉਦੋਂ ਤੱਕ ਦੋਸ਼ ਲਗਾਓ ਜਦੋਂ ਤੱਕ ਉਨ੍ਹਾਂ ਦਾ ਆਪਣੇ ਆਪ ਤੇ ਕੋਈ ਭਰੋਸਾ ਨਾ ਰਹਿ ਜਾਵੇ! ਉਨ੍ਹਾਂ ਤੇ ਉਦੋਂ ਤੱਕ ਦੋਸ਼ ਲਗਾਓ ਜਦੋਂ ਤੱਕ ਸਮਾਜ ਵਿੱਚ ਕੋਈ ਵੀ ਅਜਿਹਾ ਨਾ ਰਹਿ ਜਾਵੇ ਜੋ ਉਨ੍ਹਾਂ ਦੇ ਬਾਰੇ ਚੰਗਾ ਸੋਚੇ।ਉਨ੍ਹਾਂ ਨੂੰ ਉਹ ਕਰਨ ਤੋਂ ਰੋਕੋ ਜੋ ਉਹ ਕਰ ਰਹੇ ਹਨ।
ਫਿਰ ਵੀ, ਚਲੇ ਜਾਣ ਤੋਂ ਬਹੁਤ ਸਾਲਾਂ ਦੇ ਬਾਅਦ, ਉਸਨੂੰ ਉਨ੍ਹਾਂ ਲੋਕਾਂ ਦੇ ਦੁਆਰਾ ਵਾਪਿਸ ਸੱਦਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੂੰ ਉਸ ਦੇ ਦੁਆਰਾ ਆਸ਼ਿਸ਼ ਪ੍ਰਾਪਤ ਸੀ। ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੀ ਸੇਵਕਾਈ ਦੇ ਫਲ ਨੂੰ ਵੇਖ ਕੇ ਉਹ ਹੈਰਾਨ ਹੋ ਗਿਆ ਹੋਵੇਗਾ। ਸ਼ਾਇਦ ਉਸ ਨੂੰ ਅਹਿਸਾਸ ਹੋਇਆ ਹੋਵੇ ਕਿ ਉਸ ਨੂੰ ਦੋਸ਼ ਲਾਉਣ ਵਾਲੇ ਅਤੇ ਉਸਦੇ ਏਜੰਟਾਂ ਦੇ ਨਿਰੰਤਰ ਹਮਲੇ ਦੇ ਸਾਹਮਣੇ ਗੋਡੇ ਨਹੀਂ ਟੇਕਣੇ ਚਾਹੀਦੇ ਸਨ। ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਇਸ ਤੋਂ ਤੁਰੰਤ ਬਾਅਦ ਵਿੱਚ ਉਹ ਸੇਵਕਾਈ ਵਿੱਚ ਵਾਪਿਸ ਆ ਗਿਆ।
ਇਸ ਪੁਸਤਕ ਵਿੱਚ ਇੱਕ ਹੋਰ ਹੈਰਾਨੀਜਨਕ ਪ੍ਰਕਾਸ਼ਨ ਸੀ ਕਿ ਦੁਸ਼ਟ-ਆਤਮਾਵਾਂ ਘੋੜਿਆਂ ਤੇ ਨਹੀਂ ਸਗੋਂ ਮਸੀਹੀਆਂ ਤੇ ਸਵਾਰੀ ਕਰਦੀਆਂ ਹਨ। ਦੂਸਰੇ ਸ਼ਬਦਾਂ ਵਿੱਚ, ਇੱਥੋਂ ਤੱਕ ਕਿ ਮਸੀਹੀ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਉਨ੍ਹਾਂ ਨੂੰ ਸ਼ੈਤਾਨ ਦੇ ਦੁਆਰਾ ਇਸਤੇਮਾਲ ਕੀਤਾ ਜਾ ਰਿਹਾ ਹੈ!
ਮੈਂ ਇੱਕ ਪਾਦਰੀ ਨੂੰ ਜਾਣਦਾ ਹਾਂ ਜੋ ਮਸੀਹ ਦੀ ਦੇਹੀ ਵਿੱਚ ਮੱਤਭੇਦ ਕਰਨ ਵਿੱਚ ਬਹੁਤ ਹੀ ਮਾਹਿਰ ਸੀ। ਮੈਂ ਪਿੱਛਲੇ ਪੰਦਰਾਂ ਸਾਲਾਂ ਤੋਂ ਉਸ ਦੀ ਸੇਵਕਾਈ ਨੂੰ ਵੇਖਿਆ ਹੈ ਅਤੇ ਮੈਂ ਇਹ ਮਹਿਸੂਸ ਕੀਤਾ ਹੈ ਕਿ ਉਸ ਦੇ ਕੋਲ ਕਲੀਸਿਆ ਨੂੰ ਵੰਡਣ ਦਾ ਅਤੇ ਕਲੀਸਿਆ ਦੇ ਅੰਦਰ ਵਿਰੋਧੀ ਕੈਂਪ
ਲਗਾਉਣ ਦਾ ਖਾਸ ਵਰਦਾਨ ਹੈ। ਮੈਂ ਸੋਚਦਾ ਹਾਂ ਕਿ ਸ਼ਾਇਦ ਉਹ ਇਹ ਜਾਣਦਾ ਵੀ ਨਹੀਂ ਹੈ ਕਿ ਉਸ ਦੇ ਕੰਮ ਅਤੇ ਫੈਸਲੇ ਕਲੀਸਿਆ ਵਿੱਚ ਧੜਿਆਂ ਨੂੰ ਪੈਦਾ ਕਰਨ ਵਿੱਚ ਅਗਵਾਈ ਕਰਦੇ ਹਨ। ਉਹ ਇਸ ਨੂੰ ਸਰਲਤਾ ਅਤੇ ਅਜਿਹੀ ਵਿਸ਼ੇਸ਼ ਕੂਟਨੀਤੀ ਦੇ ਨਾਲ ਕਰਦਾ ਹੈ! ਉਹ ਵੇਖਣ ਅਤੇ ਸੁਣਨ ਵਿੱਚ ਇੰਨਾ ਸਨਮਾਨਜਨਕ ਲੱਗਦਾ ਹੈ ਕਿ ਕਦੀ ਵੀ ਤੁਹਾਡੇ ਮਨ ਵਿੱਚ ਇਹ ਨਹੀਂ ਆਵੇਗਾ ਕਿ ਅਸਲ ਵਿੱਚ ਉਹੀ ਕਲੀਸਿਆ ਨੂੰ ਸਮੂਹਾਂ ਵਿੱਚ ਵੰਡ ਰਿਹਾ ਹੈ।ਇਸ ਗੱਲ ਨੂੰ ਤੁਸੀਂ ਸਿਰਫ਼ ਉਦੋਂ ਜਾਣ ਸਕਦੇ ਹੋ ਕਿ ਉਹ ਕਿੰਨਾ ਮਖੌਲੀਆ ਹੈ ਜਦੋਂ ਤੁਸੀਂ ਪਿੱਛੇ ਬੈਠ ਕੇ ਉਸ ਦੇ ਕੰਮਾਂ ਤੇ ਵਿਚਾਰ ਕਰਦੇ ਹੋ।
ਮੈਂ ਇੱਥੇ ਰਿਕ ਜੋਨਰ ਦੇ ਵਿਜ਼ਨ ਆਫ ਦਾ ਆਰਮੀਸ ਆਫ ਸ਼ੈਤਾਨ ਵਿੱਚੋਂ ਇੱਕ ਹਵਾਲਾ ਸ਼ਾਮਿਲ ਕੀਤਾ ਹੈ। ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਸ਼ੈਤਾਨ ਦੀਆਂ ਰਣਨੀਤਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਸਕੋ।
"ਸ਼ੈਤਾਨ ਦੀ ਸੈਨਾ ਇੰਨੀ ਵਿਸ਼ਾਲ ਸੀ ਕਿ ਜਿੱਥੋਂ ਤੱਕ ਮੇਰੀ ਨਜ਼ਰ ਜਾਂਦੀ ਸੀ ਉਥੋਂ ਤੱਕ ਫੈਲੀ ਹੋਈ ਸੀ।ਇਸ ਨੂੰ ਭਾਗਾਂ ਵਿੱਚ ਵੰਡ ਦਿੱਤਾ ਗਿਆ ਸੀ, ਹਰੇਕ ਨੇ ਆਪਣਾ-ਆਪਣਾ ਬੈਨਰ ਫੜਿਆ ਹੋਇਆ ਸੀ। ਸਭ ਤੋਂ ਮਹੱਤਵਪੂਰਣ ਬੈਨਰ ਜਿਨ੍ਹਾਂ ਦੇ ਅਧੀਨ ਉਹ ਮਾਰਚ ਕਰਦੇ ਸਨ ਉਹ ਹਨ ਘੁਮੰਡ, ਸਵੈ-ਧਰਮ, ਸਨਮਾਨ, ਖ਼ੁਦਗਰਜ਼ੀ, ਅਧਾਰਮਿਕ ਨਿਆਂ, ਅਤੇ ਈਰਖਾ । ਇਨ੍ਹਾਂ ਦੁਸ਼ਟ ਭਾਗਾਂ ਤੋਂ ਇਲਾਵਾ ਵੀ ਬਹੁਤ ਸਾਰੇ ਭਾਗ ਸਨ ਜੋ ਮੇਰੀ ਨਜ਼ਰ ਦੇ ਦਾਇਰੇ ਤੋਂ ਬਾਹਰ ਸਨ, ਪਰ ਨਰਕ ਦੀ ਇਸ ਭਿਆਨਕ ਭੀੜ ਵਿੱਚ ਜੋ ਮੋਹਰੀ ਸਨ ਉਹ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਪ੍ਰਤੀਤ ਹੁੰਦੇ ਸਨ। ਇਸ ਸੈਨਾ ਦਾ ਨੇਤਾ ਖ਼ੁਦ ਭਰਾਵਾਂ ਤੇ ਦੋਸ਼ ਲਾਉਣ ਵਾਲਾ ਸੀ।
ਇਸ ਭੀੜ ਦੇ ਦੁਆਰਾ ਫੜੇ ਗਏ ਹਥਿਆਰਾਂ ਦੇ ਨਾਮ ਵੀ ਸਨ। ਤਲਵਾਰਾਂ ਨੂੰ ਧਮਕੀ ਨਾਮ ਦਿੱਤਾ ਗਿਆ ਸੀ; ਭਾਲਿਆਂ ਨੂੰ ਧੌਖੇਬਾਜ਼ੀ ਦਾ ਨਾਮ ਦਿੱਤਾ ਗਿਆ ਸੀ; ਅਤੇ ਤੀਰਾਂ ਨੂੰ ਦੋਸ਼, ਚੁਗ਼ਲ, ਨਿੰਦਿਆ ਅਤੇ ਦੋਸ਼ ਲੱਭਣਾ ਸੀ। ਸਕਾਊਟ ਅਤੇ ਦੁਸ਼ਟ-ਆਤਮਾਵਾਂ ਦੀਆਂ ਛੋਟੀਆਂ ਕੰਪਨੀਆਂ ਵਿਰੋਧ, ਕੁੜੱਤਣ, ਕਾਹਲੇਪਨ, ਨਾ ਮਾਫ ਕਰਨ ਦੀ ਭਾਵਨਾ ਅਤੇ ਵਾਸਨਾ ਜਿਹੇ ਨਾਮਾਂ ਦੇ ਨਾਲ ਮੁੱਖ ਹਮਲੇ ਦੀ ਤਿਆਰੀ ਦੇ ਲਈ ਇਸ ਸੈਨਾ ਤੋਂ ਪਹਿਲਾਂ ਭੇਜੀਆਂ ਗਈਆਂ ਸਨ।
ਇਹ ਛੋਟੀਆਂ ਕੰਪਨੀਆਂ ਅਤੇ ਸਕਾਊਟ ਗਿਣਤੀ ਵਿੱਚ ਬਹੁਤ ਹੀ ਘੱਟ ਸਨ, ਪਰ ਉਹ ਪਿੱਛੇ ਆ ਰਹੀਆਂ ਵੱਡੀਆਂ ਸੈਨਾਵਾਂ ਨਾਲੋਂ ਘੱਟ ਸ਼ਕਤੀਸ਼ਾਲੀ ਨਹੀਂ ਸਨ। ਉਹ ਕੇਵਲ ਰਣਨੀਤਿਕ ਕਾਰਨਾਂ ਦੇ ਕਾਰਨ ਛੋਟੇ ਸਨ । ਠੀਕ ਜਿਵੇਂ ਯੂਹੰਨਾ ਬਪਤਿਸਮਾ ਦੇਣ ਵਾਲਾ ਇਕੱਲਾ ਆਦਮੀ ਸੀ, ਪਰ ਉਸ ਨੂੰ ਜਨਤਾ ਨੂੰ ਬਪਤਿਸਮਾ ਦੇਣ ਦਾ ਇੱਕ ਵਿਲੱਖਣ ਮਸਹ ਮਿਲਿਆ ਹੋਇਆ ਸੀ ਤਾਂ ਕਿ ਉਹ ਉਨ੍ਹਾਂ ਨੂੰ ਪ੍ਰਭੂ ਦੇ ਲਈ ਤਿਆਰ ਕਰ ਸਕੇ, ਇਨ੍ਹਾਂ ਛੋਟੀਆਂ ਸ਼ੈਤਾਨੀ ਸ਼ਕਤੀਆਂ ਨੂੰ ਲੋਕਾਂ ਨੂੰ ਬਪਤਿਸਮੇ ਦੇਣ ਦੇ ਲਈ
ਅਸਧਾਰਨ ਸ਼ੈਤਾਨੀ ਸ਼ਕਤੀਆਂ ਦਿੱਤੀਆਂ ਗਈਆਂ ਸਨ।ਕੜਵਾਹਟ ਦੀ ਇੱਕ ਇਕੱਲੀ ਆਤਮਾ ਆਪਣੇ ਜ਼ਹਿਰ ਨੂੰ ਲੋਕਾਂ ਦੀਆਂ ਭੀੜਾਂ, ਇੱਥੋਂ ਤੱਕ ਕਿ ਸੰਪੂਰਨ ਜਾਤੀਆਂ ਜਾਂ ਸੰਪੂਰਨ ਸੱਭਿਆਚਾਰਾਂ ਵਿੱਚ ਬੀਜ ਸਕਦੀਆਂ ਹਨ। ਵਾਸਨਾ ਦੀ ਇੱਕ ਦੁਸ਼ਟ-ਆਤਮਾ ਇੱਕ ਪਰਦਰਸ਼ਕ, ਫ਼ਿਲਮ, ਜਾਂ ਮਸ਼ਹੂਰੀ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੀ ਹੈ, ਅਤੇ ਬਿਜਲੀ ਫਰੇਬੀ ਦੀ ਬੋਲਟਾਂ ਵਰਗੀਆਂ ਦਿੱਸਣ ਵਾਲੀਆਂ ਨੂੰ ਭੇਜਦੇ ਹਨ ਜੋ ਕਿ ਜਾ ਕੇ ਵੱਜਦੇ ਹਨ ਅਤੇ ਲੋਕਾਂ ਦੀਆਂ ਮਹਾਨ ਭੀੜਾਂ ਨੂੰ ਅਸੰਵੇਦਨਸ਼ੀਲ
ਕਰ ਦਿੰਦੇ ਹਨ।ਇਹ ਸਭ ਕੁਝ ਵੱਡੀ ਸ਼ੈਤਾਨੀ ਭੀੜ ਦੇ ਲਈ ਤਿਆਰ ਕੀਤਾ ਗਿਆ ਸੀ ਜੋ ਪਿੱਛੇ ਆ ਰਹੀ ਸੀ।
ਇਹ ਸੈਨਾ ਖਾਸ