Discover millions of ebooks, audiobooks, and so much more with a free trial

Only $11.99/month after trial. Cancel anytime.

ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ
ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ
ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ
Ebook328 pages2 hours

ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641354110
ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ

Related ebooks

Reviews for ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ - Dag Heward-Mills

    ਵਿਸ਼ੇ-ਵਸਤੂ

    ਜਾਣ-ਪਹਿਚਾਣ

    1. ਅਯਾਲੀ ਕੌਣ ਹੁੰਦਾ ਹੈ?

    2. ਤੁਸੀਂ ਕਿਉਂ ਅਯਾਲੀ ਬਣ ਸਕਦੇ ਹੋ?

    3. ਅਯਾਲੀ ਕਿਵੇਂ ਬਣੀਏ

    4. ਅਯਾਲੀ ਦੀ ਸੇਵਕਾਈ ਮੈਂ ਕਿਵੇਂ ਪ੍ਰਾਪਤ ਕੀਤੀ

    5. ਬੋਝ ਉਠਾਉਣਾ

    6. ਆਤਮਿਕ ਬੋਝ ਉਠਾਉਣਾ

    7. ਪਾਸਟਰ, ਯਿਸੂ ਮਸੀਹ ਕੌਣ ਸੀ?

    8. ਮਸਹ ਦੇ ਵੱਖਰੇ-ਵੱਖਰੇ ਪੱਧਰ

    9. ਸੰਭਾਵਿਤ ਅਯਾਲੀਆਂ ਦੀ ਯੋਗਤਾ ਦੇ 15 ਜ਼ਰੂਰੀ ਲੱਛਣ

    10. ਸੇਵਕਾਈ ਕੰਮ ਅਤੇ ਅਰਾਮ

    11. ਪਾਸਟਰ ਦੀਆਂ ਸੱਤ ਸੇਵਕਾਈਆਂ

    12. ਪ੍ਰਚਾਰ ਕਰਨ ਅਤੇ ਸਿਖਾਉਣ ਦੀ ਆਪਣੀ ਯੋਗਤਾ ਦਾ ਵਿਕਾਸ ਕਿਵੇਂ ਕਰੀਏ?

    13. ਅੱਛਾ ਅਯਾਲੀ ਕਿਵੇਂ ਬਣੀਏ?

    14. ਪੂਰੇ ਸਮੇਂ ਦੀ ਸੇਵਕਾਈ ਦਾ ਅਯਾਲੀ ਕਿਵੇਂ ਬਣੀਏ

    ਅਧਿਆਇ 1

    ਅਯਾਲੀ ਕੌਣ ਹੁੰਦਾ ਹੈ?

    ਅਤੇ ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂਡੋਲ ਫਿਰਦੇ ਸਨ।

    ਮੱਤੀ 9:36

    ਅਯਾਲੀ ਕੌਣ ਹੁੰਦਾ ਹੈ? ਇਸ ਦੀ ਪਰਿਭਾਸ਼ਾ ਦੇਣ ਵਿੱਚ ਸਾਨੂੰ ਸੰਘਰਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅਯਾਲੀ ਭੇਡਾਂ ਦੇ ਲਈ ਇੱਕ ਪ੍ਰੇਮੀ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਮਾਰਗਦਰਸ਼ਕ ਹੁੰਦਾ ਹੈ। ਅਯਾਲੀ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਨੂੰ ਪਰਮੇਸ਼ੁਰ ਭੇਡਾਂ ਦੀ ਦੇਖਭਾਲ ਕਰਨ ਦੇ ਲਈ ਬੁਲਾਹਟ ਦਿੰਦਾ ਹੈ।

    ਬਾਈਬਲ ਵਿੱਚ ਪਰਮੇਸ਼ੁਰ ਦੀ ਪਰਜਾ ਭੇਡਾਂ ਕਹਾਉਂਦੀਆਂ ਹਨ ਅਤੇ ਇਹੀ ਭੇਡਾਂ ਦੀ ਦੇਖਭਾਲ ਕਰਨ ਦੇ ਲਈ ਪਰਮੇਸ਼ੁਰ ਲੋਕਾਂ ਨੂੰ ਖੜ੍ਹਾ ਕਰਦਾ ਹੈ ਜਿਨ੍ਹਾਂ ਨੂੰ ਉਹ ਅਯਾਲੀਆਂ ਦੇ ਨਾਮ ਨਾਲ ਪੁਕਾਰਦਾ ਹੈ। ਪਰਮੇਸ਼ੁਰ ਸਾਨੂੰ ਸੱਪਾਂ, ਛਿਪਕਲੀਆਂ, ਬਿੱਲੀਆਂ ਅਤੇ ਕੁੱਤਿਆਂ ਦੇ ਝੁੰਡ ਦੇ ਰੂਪ ਵਿੱਚ ਨਹੀਂ ਵੇਖਦਾ ਉਹ ਸਾਨੂੰ ਭੇਡਾਂ ਦੇ ਝੁੰਡਾਂ ਦੇ ਰੂਪ ਵਿੱਚ ਵੇਖਦਾ ਹੈ ਜਿਨ੍ਹਾਂ ਨੂੰ ਪ੍ਰੇਮ, ਦੇਖਭਾਲ ਅਤੇ ਮਾਰਗਦਰਸ਼ਨ ਦੀ ਜ਼ਰੂਰਤ ਹੁੰਦੀ ਹੈ।

    ਆਓ, ਅਸੀਂ ਮੱਥਾ ਟੇਕੀਏ ਅਤੇ ਨਿਉਂ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ। ਉਹ ਤਾਂ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਦੀ ਜੂਹ ਦੀ ਪਰਜਾ ਅਤੇ ਉਹ ਦੇ ਹੱਥ ਦੀਆਂ ਭੇਡਾਂ ਹਾਂ।

    ਜ਼ਬੂਰ 95:6-7

    ਮੈਂ ਇਹ ਕਿਤਾਬ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਬਹੁਤ ਸਾਰੇ ਲੋਕ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖਭਾਲ ਕਰਨ ਦੀ ਸੇਵਾ ਵਿੱਚ ਸ਼ਾਮਿਲ ਹੋ ਸਕਦੇ ਹਨ। ਹੁਣ ਸਾਡੇ ਲਈ ਸਮਾਂ ਆ ਗਿਆ ਹੈ ਕਿ ਅਸੀਂ ਉੱਠ ਖੜ੍ਹੇ ਹੋਈਏ। ਅਤੇ ਪਰਮੇਸ਼ੁਰ ਦੇ ਲੋਕਾਂ ਦੀ ਦੇਖਭਾਲ ਕਰਨ ਦੇ ਮਹਾਨ ਕੰਮ ਵਿੱਚ ਲੱਗ ਜਾਈਏ। ਅਯਾਲੀ ਬਣਾਉਣਾ ਹਰੇਕ ਜੁੱਗ ਦੀ ਇੱਕ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਸਾਡਾ ਪ੍ਰਭੂ ਲੋਕਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਅਜਿਹੀਆਂ ਭੇਡਾਂ ਦੇ ਰੂਪ ਵਿੱਚ ਵੇਖਦਾ ਹੈ ਜਿਹਨਾਂ ਨੂੰ ਦੇਖਭਾਲ ਅਤੇ ਮਾਰਗਦਰਸ਼ਨ ਦੀ ਜ਼ਰੂਰਤ ਹੈ। ਅਯਾਲੀ ਬਣਨਾ ਇੱਕ ਮਹਾਨ ਸੇਵਾ ਹੈ। ਇਹੀ ਕਾਰਨ ਹੈ ਕਿ ਇਹ ਸੇਵਾ ਪਤਰਸ ਰਸੂਲ ਨੂੰ ਦਿੱਤੀ ਗਈ ਜੋ ਕਲੀਸੀਆ ਦਾ ਨਿਗਾਹਬਾਨ ਕਹਾਉਂਦਾ ਹੈ। ਯਾਦ ਕਰੋ ਕਿ ਪ੍ਰਭੂ ਨੇ ਪਤਰਸ ਨੂੰ ਕਿਹਾ ਸੀ ਕਿ ਉਹ ਆਪਣੇ ਪ੍ਰੇਮ ਨੂੰ ਭੇਡਾਂ ਨੂੰ ਚਰਾ ਕੇ ਅਤੇ ਉਨ੍ਹਾਂ ਦੀ ਰੱਖਵਾਲੀ ਕਰਕੇ ਪ੍ਰਮਾਣਿਤ ਕਰੇ। ਪਤਰਸ ਕੀ ਤੂੰ ਮੇਰੇ ਨਾਲ ਪ੍ਰੇਮ ਕਰਦਾ ਹੈਂ? ਜੇ ਕਰਦਾ ਹੈਂ ਤਾਂ ਮੇਰੀਆਂ ਭੇਡਾਂ ਨੂੰ ਚਰਾ।

    ਸੋ ਜਾਂ ਉਹ ਖਾ ਹਟੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਪਿਆਰ ਕਰਦਾ ਹੈਂ? ਓਨ ਉਸ ਨੂੰ ਆਖਿਆ, ਹਾਂ ਪ੍ਰਭੂ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿੱਤ ਕਰਦਾ ਹਾਂ। ਓਨ ਉਹ ਨੂੰ ਕਿਹਾ, ਮੇਰੇ ਲੇਲਿਆਂ ਨੂੰ ਚਾਰ।

    ਉਸ ਨੇ ਫੇਰ ਦੂਜੀ ਵਾਰ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ? ਓਨ ਉਸ ਨੂੰ ਆਖਿਆ, ਹਾਂ ਪ੍ਰਭੂ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿੱਤ ਕਰਦਾ ਹਾਂ। ਉਸ ਨੇ ਉਹ ਨੂੰ ਕਿਹਾ, ਮੇਰੀਆਂ ਭੇਡਾਂ ਦੀ ਰੱਛਿਆ ਕਰ।

    ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੇਰੇ ਨਾਲ ਹਿੱਤ ਕਰਦਾ ਹੈਂ? ਪਤਰਸ ਉਦਾਸ ਹੋਇਆ ਇਸ ਲਈ ਜੋ ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਕੀ ਤੂੰ ਮੇਰੇ ਨਾਲ ਹਿੱਤ ਕਰਦਾ ਹੈਂ? ਅਤੇ ਉਸ ਨੂੰ ਆਖਿਆ, ਪ੍ਰਭੂ ਜੀ ਤੂੰ ਤਾਂ ਸਭ ਜਾਣੀ ਜਾਣ ਹੈਂ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿੱਤ ਕਰਦਾ ਹਾਂ। ਯਿਸੂ ਨੇ ਉਹ ਨੂੰ ਆਖਿਆ, ਮੇਰੀਆਂ ਭੇਡਾਂ ਨੂੰ ਚਾਰ...

    ਯੂਹੰਨਾ 21:15-17

    ਹਰ ਕਲੀਸੀਆ ਵਿੱਚ ਲੋਕਾਂ ਦੀਆਂ ਦੋ ਸ਼੍ਰੇਣੀਆਂ ਹੁੰਦੀਆਂ ਹਨ: ਅਯਾਲੀ ਅਤੇ ਭੇਡਾਂ। ਤੁਸੀਂ ਜਾਂ ਤਾਂ ਇੱਕ ਅਯਾਲੀ ਹੋ ਸਕਦੇ ਹੋ ਜਾਂ ਫਿਰ ਇੱਕ ਭੇਡ ਹੋ ਸਕਦੇ ਹੋ। ਇੱਕ ਅਯਾਲੀ ਅਸਲ ਵਿੱਚ ਇੱਕ ਪਾਸਟਰ ਹੁੰਦਾ ਹੈ। ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਯਾਲੀ ਅਤੇ ਪਾਸਟਰ ਦੇ ਲਈ ਵੱਖਰੇ-ਵੱਖਰੇ ਸ਼ਬਦ ਨਹੀਂ ਹੁੰਦੇ; ਦੋਵਾਂ ਨੂੰ ਹੀ ਇੱਕ ਹੀ ਸ਼ਬਦ ਦੁਆਰਾ ਪੁਕਾਰਿਆ ਜਾਂਦਾ ਹੈ। ਮੈਂ ਅਯਾਲੀ ਸ਼ਬਦ ਦਾ ਇਸਤੇਮਾਲ ਕਰਨਾ ਪਸੰਦ ਕਰਦਾ ਹਾਂ। ਕਿਉਂਕਿ ਇਸ ਸ਼ਬਦ ਦੇ ਦੁਆਰਾ ਸਾਰਿਆਂ ਨੂੰ ਕੰਮ ਦੀ ਜਾਣਕਾਰੀ ਮਿਲ ਜਾਂਦੀ ਹੈ ਜੋ ਅਯਾਲੀ ਕਰਦਾ ਹੈ। ਮੈਂ ਇਸ ਲਈ ਵੀ ਇਸ ਸ਼ਬਦ ਅਯਾਲੀ ਦਾ ਇਸਤੇਮਾਲ ਕਰਨਾ ਪਸੰਦ ਕਰਦਾ ਹਾਂ ਕਿਉਂਕਿ ਜੋ ਕੁਝ ਇੱਕ ਪਾਸਟਰ ਕਰਦਾ ਹੈ ਉਸ ਦੀ ਸਭ ਤੋਂ ਸਪੱਸ਼ਟ ਪਰਿਭਾਸ਼ਾ ਇਸ ਸ਼ਬਦ ਵਿੱਚ ਪਾਈ ਜਾਂਦੀ ਹੈ। ਅਯਾਲੀ ਹੋਣ ਦਾ ਅਰਥ ਹੈ ਕਿ ਤੁਸੀਂ ਲੋਕਾਂ ਨੂੰ ਭੇਡਾਂ ਦੇ ਰੂਪ ਵਿੱਚ ਵੇਖੋ ਅਤੇ ਉਸੇ ਦੇ ਅਨੁਸਾਰ ਉਨ੍ਹਾਂ ਨਾਲ ਵਿਵਹਾਰ ਕਰੋ।

    ਸ਼ਬਦ ਪਾਸਟਰ ਦੀਆਂ ਅਨੇਕ ਵੱਡੀਆਂ ਅਜੀਬ-ਅਜੀਬ ਜਿਹੀਆਂ ਵਿਆਖਿਆਵਾਂ ਪਾਈਆਂ ਜਾਂਦੀਆਂ ਹਨ ਅਤੇ ਹਰੇਕ ਵਿਆਖਿਆ ਵਿੱਚ ਉਸ ਦਾ ਆਪਣਾ ਵਿਚਾਰ ਪਾਇਆ ਜਾਂਦਾ ਹੈ ਕਿ ਪਾਸਟਰ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਕੀ ਹੋਣਾ ਚਾਹੀਦਾ ਹੈ। ਤਾਂ ਵੀ ਜਦੋਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਇੱਕ ਪਾਸਟਰ ਹੋ ਤਾਂ ਤੁਸੀਂ ਉਸੇ ਵੇਲੇ ਜਾਣ ਲੈਂਦੇ ਹੋ ਕਿ ਭੇਡਾਂ ਦੀ ਦੇਖਭਾਲ ਕਰਨਾ ਤੁਹਾਡਾ ਕੰਮ ਹੈ। ਬਿਨ੍ਹਾਂ ਸ਼ੱਕ ਦੇ ਜੇ ਤੁਸੀਂ ਅਯਾਲੀ ਹੋ, ਤਾਂ ਤੁਸੀਂ ਉਨ੍ਹਾਂ ਲੋਕਾਂ ਦੀ ਦੇਖਭਾਲ ਨਹੀਂ ਕਰ ਸਕਦੇ ਹੋ ਜਿਨ੍ਹਾਂ ਵਿੱਚ ਭੇਡਾਂ ਦੇ ਵਾਂਗ ਵਿਸ਼ੇਸ਼ਤਾਵਾਂ ਨਹੀਂ ਹਨ ਅਤੇ ਜਿਹਨਾਂ ਦਾ ਮਾਰਗਦਰਸ਼ਨ ਨਹੀਂ ਕੀਤਾ ਜਾ ਸਕਦਾ, ਅਤੇ ਜਿਹਨਾਂ ਨੂੰ ਸਿੱਖਿਆ ਦਿੱਤੀ ਨਹੀਂ ਜਾ ਸਕਦੀ ਜਾਂ ਜਿਹਨਾਂ ਦੀ ਦੇਖਭਾਲ ਨਹੀਂ ਕੀਤੀ ਜਾ ਸਕਦੀ ਹੈ। ਅੰਗਰੇਜ਼ੀ ਭਾਸ਼ਾ ਵਿੱਚ ਪਰਮੇਸ਼ੁਰ ਦੇ ਬੰਦੇ ਜਾਂ ਪਰਮੇਸ਼ੁਰ ਦੇ ਪ੍ਰਤੀਨਿਧੀ ਦੇ ਲਈ ਪਾਸਟਰ ਸ਼ਬਦ ਦਾ ਪ੍ਰਯੋਗ ਕਰਨਾ ਬਹੁਤ ਆਮ ਗੱਲ ਹੈ, ਜਿਸ ਦੀ ਵਜ੍ਹਾ ਨਾਲ ਨਬੀਆਂ, ਰਸੂਲਾਂ, ਸੇਵਾਦਾਰਾਂ ਅਤੇ ਲੱਗਭੱਗ ਹਰੇਕ ਪਰਮੇਸ਼ੁਰ ਦੇ ਪ੍ਰਤੀਨਿਧੀ ਨੂੰ ਪਾਸਟਰ ਕਿਹਾ ਜਾਂਦਾ ਹੈ। ਅਯਾਲੀ ਇੱਕ ਖ਼ਾਸ ਤਰ੍ਹਾਂ ਦਾ ਕਰਮਚਾਰੀ ਹੁੰਦਾ ਹੈ ਜਿਸ ਦੇ ਕੋਲ ਦੇਖਭਾਲ ਕਰਨ ਦਾ ਸਮਾਂ, ਪ੍ਰੇਮ ਕਰਨ ਦਾ ਸਮਾਂ, ਭੇਡਾਂ ਨੂੰ ਚਰਾਉਣ ਦਾ ਸਮਾਂ ਅਤੇ ਉਹਨਾਂ ਨੂੰ ਇਕੱਠੇ ਕਰਨ ਦਾ ਸਮਾਂ ਹੁੰਦਾ ਹੈ।

    ਉੱਪਰ ਦਿੱਤੇ ਗਏ ਪੈਰ੍ਹੇ ਵਿੱਚ ਵੇਖੋ ਕਿ ਭੇਡਾਂ ਪੀੜ੍ਹਤ ਅਤੇ ਉਦਾਸ ਸਨ ਕਿਉਂਕਿ ਉਨ੍ਹਾਂ ਦਾ ਕੋਈ ਅਯਾਲੀ ਨਹੀਂ ਸੀ। ਭੇਡਾਂ ਇਸ ਲਈ ਤਿਤਰ-ਬਿਤਰ ਅਤੇ ਉਦਾਸ ਨਹੀਂ ਸਨ ਕਿ ਉਨ੍ਹਾਂ ਦਾ ਕੋਈ ਨਬੀ ਨਹੀਂ ਸੀ। ਭੇਡਾਂ ਇਸ ਲਈ ਤਿਤਰ-ਬਿਤਰ ਅਤੇ ਉਦਾਸ ਨਹੀਂ ਸਨ ਕਿ ਉਨ੍ਹਾਂ ਕੋਲ ਕੋਈ ਪ੍ਰਚਾਰਕ ਜਾਂ ਸੇਵਾਦਾਰ ਨਹੀਂ ਸੀ। ਭੇਡਾਂ ਇਸ ਲਈ ਤਿੱਤਰ-ਬਿੱਤਰ, ਪੀੜ੍ਹਿਤ ਅਤੇ ਉਦਾਸ ਹਨ ਕਿਉਂਕਿ ਉਨ੍ਹਾਂ ਦਾ ਕੋਈ ਅਯਾਲੀ ਨਹੀਂ ਹੈ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਬਹੁਤੇ ਲੋਕ ਅਯਾਲੀ ਹੋਣ ਦੇ ਲਈ ਬੁਲਾਏ ਗਏ ਹਨ। ਅਨੇਕ ਲੋਕ ਕਿਸੇ ਦੂਜੇ ਦੀ ਦੇਖਭਾਲ ਦੇ ਲਈ ਆਪਣਾ ਪਿਆਰ, ਆਪਣਾ ਸਮਾਂ ਅਤੇ ਆਪਣੀ ਸ਼ਕਤੀ ਦੇ ਸਕਦੇ ਹਨ। ਮੈਂ ਅਜਿਹਾ ਇਸ ਲਈ ਜਾਣਦਾ ਹਾਂ ਕਿਉਂਕਿ ਜ਼ਿਆਦਾ ਲੋਕ ਮਾਤਾ ਜਾਂ ਪਿਤਾ ਬਣ ਕੇ ਆਪਣੀ ਸੁਭਾਵਿਕ ਦੇਖਭਾਲ ਕਰਨ ਵਾਲੀ ਯੋਗਤਾ ਦੇ ਆਧਾਰ ਤੇ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਨ। ਅਯਾਲੀ ਬਣਨ ਵਿੱਚ ਭੇਡਾਂ ਦੇ ਲਈ ਇੰਨਾ ਪਿਆਰ, ਦੇਖਭਾਲ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਪਾਇਆ ਜਾਂਦਾ ਹੈ ਕਿ ਭੇਡਾਂ ਆਪਣੇ ਅਯਾਲੀਆਂ ਨੂੰ ਆਪਣਾ ਪਿਤਾ ਪੁਕਾਰਨ ਲੱਗਦੀਆਂ ਹਨ। ਜਦੋਂ ਕੋਈ ਮਨੁੱਖ ਅਯਾਲੀ ਦੇ ਮਸਹ ਦੇ ਨਾਲ ਉੱਠ ਖੜ੍ਹਾ ਹੁੰਦਾ ਹੈ ਤਾਂ ਲੋਕ ਉਸ ਦੇ ਚਾਰੇ ਪਾਸੇ ਇਕੱਠੇ ਹੋ ਜਾਂਦੇ ਹਨ, ਕਿਉਂਕਿ ਹਰੇਕ ਬੰਦੇ ਨੂੰ ਪ੍ਰੇਮ, ਦੇਖਭਾਲ ਅਤੇ ਮਾਰਗਦਰਸ਼ਨ ਦੀ ਜ਼ਰੂਰਤ ਹੁੰਦੀ ਹੈ।

    ਜੋ ਲੋਕ ਪਰਮੇਸ਼ੁਰ ਦੀ ਪਰਜਾ ਦੀ ਦੇਖਭਾਲ ਕਰਦੇ ਅਤੇ ਉਨ੍ਹਾਂ ਦੀ ਅਗਵਾਈ ਕਰਦੇ ਜਾਂ ਉਨ੍ਹਾਂ ਨੂੰ ਭੋਜਨ ਕਰਵਾਉਂਦੇ ਹਨ, ਅਜਿਹੇ ਲੋਕਾਂ ਦੇ ਵਿਸ਼ੇ ਵਿੱਚ ਦੱਸਣ ਦੇ ਲਈ ਸ਼ਬਦ ਅਯਾਲੀ ਦਾ ਇਸਤੇਮਾਲ ਕਰਨਾ ਸਿੱਖੋ, ਕਿਉਂਕਿ ਉਹ ਅਸਲ ਵਿੱਚ ਅਯਾਲੀ ਹਨ। ਜਦੋਂ ਤੁਸੀਂ ਆਪਣੀ ਜਾਣ ਪਹਿਚਾਣ ਇੱਕ ਅਯਾਲੀ ਦੇ ਰੂਪ ਵਿੱਚ ਦਿੰਦੇ ਹੋ, ਤਾਂ ਇਸ ਨਾਲ ਤੁਹਾਨੂੰ ਆਪਣੇ ਕੰਮ ਵਿੱਚ ਇੱਕ ਅਯਾਲੀ ਦੇ ਰੂਪ ਵਿੱਚ ਧਿਆਨ ਲਗਾਉਣ ਦੀ ਮਦਦ ਮਿਲਦੀ ਹੈ। ਅੱਜ ਬਹੁਤ ਸਾਰੇ ਲੋਕ ਜੋ ਆਪਣੇ ਆਪ ਨੂੰ ਦੇਖਭਾਲ ਕਰਨ ਵਾਲਾ, ਪ੍ਰੇਮ ਕਰਨ ਵਾਲਾ ਅਤੇ ਭੇਡਾਂ ਦੀ ਅਗਵਾਈ ਕਰਨ ਵਾਲਾ ਕਹਿੰਦੇ ਹਨ, ਸੰਸਾਰਿਕ ਲੋਕ ਬਣ ਗਏ ਹਨ, ਅਜਿਹੇ ਲੋਕ ਮਸੀਹੀ ਮੰਡਲੀ ਦੀ ਤੁਲਨਾ ਕਿਸੇ ਯੂਨੀਵਰਸਿਟੀ ਦੇ ਲਈ ਜ਼ਿਆਦਾ ਕੰਮ ਦੇ ਹਨ।

    ਜੇ ਤੁਸੀਂ ਕਿਸੇ ਅਯਾਲੀ ਨੂੰ ਕਿਸੇ ਬੈਂਕ ਵਿੱਚ ਬੈਠੇ ਕੰਮ ਕਰਦਾ ਹੋਇਆ ਦੇਖੋ ਤਾਂ ਜਲਦੀ ਤੁਸੀਂ ਉਸ ਨੂੰ ਪ੍ਰਸ਼ਨ ਕਰੋਗੇ, ਭਾਈ ਸਾਹਿਬ, ਤੁਸੀਂ ਆਪਣੀਆਂ ਭੇਡ-ਬੱਕਰੀਆਂ ਕਿੱਥੇ ਛੱਡ ਦਿੱਤੀਆਂ ਹਨ? ਉਹਨਾਂ ਦਾ ਕੀ ਹਾਲ ਹੈ? ਹੁਣ ਉਨ੍ਹਾਂ ਦੀ ਦੇਖਭਾਲ ਕੌਣ ਕਰਦਾ ਹੈ? ਅੱਜ, ਬਹੁਤ ਸਾਰੇ ਅਯਾਲੀਆਂ ਨੇ ਆਪਣੀਆਂ ਭੇਡ-ਬੱਕਰੀਆਂ ਨੂੰ ਛੱਡ ਦਿੱਤਾ ਹੈ ਅਤੇ ਜਾ ਕੇ ਬਜ਼ਾਰਾਂ ਵਿੱਚ ਉਹ ਕੰਮ ਕਰਨ ਲੱਗੇ ਹਨ ਜੋ ਅਗਵਾਈ ਕਰਨ ਦੇ ਕੰਮ ਤੋਂ ਬਿਲਕੁਲ ਵੱਖ ਕੰਮ ਹੈ। ਉਨ੍ਹਾਂ ਦੇ ਪਰਮੇਸ਼ੁਰ ਦੀ ਪਰਜਾ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਚਰਾਉਣ ਦੇ ਉਸ ਆਦਰ ਨੂੰ ਬੁਰਾ ਜਾਣਿਆ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ। ਇਸ ਕਿਤਾਬ ਨੂੰ ਸੁੱਟ ਨਾ ਦੇਵੋ। ਅਯਾਲੀ ਦਾ ਕੰਮ ਕਰਨਾ ਬੜਾ ਜ਼ਰੂਰੀ ਕੰਮ ਹੈ। ਇਹ ਪਰਮੇਸ਼ੁਰ ਦਾ ਕੰਮ ਹੈ। ਇਸ ਨੂੰ ਗੰਭੀਰਤਾ ਨਾਲ ਲਵੋ। ਤੁਸੀਂ ਇੱਕ ਅਯਾਲੀ ਬਣ ਸਕਦੇ ਹੋ ਅਤੇ ਪਰਮੇਸ਼ੁਰ ਦੇ ਬੱਚਿਆਂ ਦੀ ਦੇਖਭਾਲ ਕਰ ਸਕਦੇ ਹੋ। ਤੁਸੀਂ ਵੀ ਪਰਮੇਸ਼ੁਰ ਦੇ ਲਈ ਕੁਝ ਕਰ ਸਕਦੇ ਹੋ।

    ਇੱਕ ਸਮਾਂ ਸੀ ਜਦੋਂ ਅਸੀਂ ਪ੍ਰਾਪਤ ਕੀਤਾ, ਪਰ ਹੁਣ ਸਾਡੇ ਲਈ ਸਮਾਂ ਹੈ ਕਿ ਅਸੀਂ ਦੇਈਏ। ਇੱਕ ਸਮਾਂ ਸੀ ਜਦੋਂ ਸਾਨੂੰ ਸਿਖਾਇਆ ਗਿਆ ਸੀ, ਪਰ ਹੁਣ ਸਾਡੇ ਲਈ ਸਮਾਂ ਹੈ ਕਿ ਅਸੀਂ ਸਿਖਾਈਏ। ਇੱਕ ਸਮਾਂ ਸਾਡਾ ਮਾਰਗਦਰਸ਼ਨ ਕੀਤਾ ਗਿਆ, ਪਰ ਹੁਣ ਉਹ ਸਮਾਂ ਹੈ ਜਦੋਂ ਅਸੀਂ ਦੂਸਰਿਆਂ ਦੀ ਅਗਵਾਈ ਕਰੀਏ। ਅਗਵਾਈ ਕਰਨ ਦੇ ਇਸ ਉੱਤਮ ਕੰਮ ਦੇ ਲਈ, ਅਰਥਾਤ ਲੋਕਾਂ ਨੂੰ ਪ੍ਰੇਮ ਕਰਨਾ, ਉਨ੍ਹਾਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਨੂੰ ਸਿਖਾਉਣਾ, ਖ਼ੁਦ ਨੂੰ ਸਮਰਪਿਤ ਕਰੀਏ। ਇਹ ਇੱਕ ਆਦਰ ਦੀ ਗੱਲ ਹੈ। ਭਾਵੇਂ ਤੁਸੀਂ ਇੱਕ ਆਮ ਕਲੀਸੀਆ ਦੇ ਮੈਂਬਰ ਕਿਉਂ ਨਾ ਹੋਵੋ, ਤੁਸੀਂ ਇੱਕ ਅਯਾਲੀ ਬਣ ਸਕਦੇ ਹੋ। ਬਹੁਤ ਸਾਰੇ ਆਮ ਮੈਂਬਰ ਸੇਵਕਾਈ ਕਰ ਰਹੇ ਹਨ। ਤੁਸੀਂ ਵੀ ਉਨ੍ਹਾਂ ਧੰਨ ਆਮ ਆਦਮੀਆਂ ਵਿੱਚੋਂ ਇੱਕ ਹੋ ਸਕਦੇ ਹੋ ਜੋ ਅਯਾਲੀ ਦੇ ਰੂਪ ਵਿੱਚ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ।

    ਜਦੋਂ ਤੁਸੀਂ ਪੂਰੇ ਸਮੇਂ ਦੀ ਸੇਵਕਾਈ ਵਿੱਚ ਹੋ ਤਾਂ ਸਿਰਫ਼ ਇੱਕ ਪਰਮੇਸ਼ੁਰ ਦਾ ਬੰਦਾ ਖ਼ੁਦ ਨੂੰ ਨਾ ਸਮਝੋ ਬਲਕਿ ਆਪਣੇ ਆਪ ਨੂੰ ਇੱਕ ਅਯਾਲੀ ਸਮਝੋ, ਇਸ ਨਾਲ ਤੁਹਾਨੂੰ ਆਪਣੀ ਬੁਲਾਹਟ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਮਿਲੇਗੀ। ਪਰਮੇਸ਼ੁਰ ਦੇ ਪ੍ਰੇਮ ਕਰਨ ਵਾਲੇ, ਦੇਖਭਾਲ ਕਰਨ ਵਾਲੇ, ਮਾਰਗ ਦਰਸ਼ਨ ਕਰਨ ਵਾਲੇ, ਸਿਖਾਉਣ ਵਾਲੇ ਵਰਦਾਨਾਂ ਵਿੱਚ ਵਹਿਣ ਲੱਗੋ ਅਤੇ ਤੁਸੀਂ ਪਰਮੇਸ਼ੁਰ ਦੀ ਪਰਜਾ ਦੇ ਅਯਾਲੀ ਬਣ ਜਾਉਗੇ। ਯਾਦ ਰੱਖੋ ਕਿ ਯਿਸੂ ਮਸੀਹ ਆਪਣੀਆਂ ਭੇਡਾਂ ਨੂੰ ਪ੍ਰੇਮ ਕਰਦਾ ਹੈ। ਉਹ ਸਾਡੇ ਲਈ ਮਰਿਆ। ਉਸ ਨੇ ਸਾਡੇ ਨਾਲ ਸੱਚਮੁੱਚ ਵਿੱਚ ਬਹੁਤ ਪ੍ਰੇਮ ਕੀਤਾ ਹੋਵੇਗਾ। ਜੋ ਕੋਈ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖਭਾਲ ਕਰਦਾ ਹੈ, ਉਹ ਸਿੱਧਾ ਪਰਮੇਸ਼ੁਰ ਦੇ ਪ੍ਰੇਮ ਵਿੱਚ ਡੁੱਬ ਜਾਂਦਾ ਹੈ ਕਿਉਂਕਿ ਯਿਸੂ ਨੇ ਇਹਨਾਂ ਭੇਡਾਂ ਨਾਲ ਹੀ ਪ੍ਰੇਮ ਕੀਤਾ ਅਤੇ ਇਹਨਾਂ ਦੇ ਲਈ ਉਹ ਮਰਿਆ ਸੀ।

    ਅਧਿਆਇ 2

    ਤੁਸੀਂ ਕਿਉਂ ਅਯਾਲੀ ਬਣ ਸਕਦੇ ਹੋ ?

    ਇਸ ਅਧਿਆਇ ਦੁਆਰਾ ਮੈਂ ਇਹ ਸਾਬਿਤ ਕਰਨਾ ਚਾਹੁੰਦਾ ਹਾਂ ਕਿ ਅਜਿਹੀ ਪਵਿੱਤਰ ਬਾਈਬਲ ਦੇ ਸਾਰੇ ਆਤਮਿਕ ਕਾਰਨ ਹਨ ਜਿਨ੍ਹਾਂ ਦੇ ਅਧਾਰ ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਅਯਾਲੀ ਬਣ ਸਕਦੇ ਹੋ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਆਪਣੇ ਮਸੀਹ ਵਿਕਾਸ ਵਿੱਚ ਕਿਸੇ ਨਾ ਕਿਸੇ ਸਮੇਂ ਅਯਾਲੀ ਬਣ ਸਕਦੇ ਹੋ, ਜੇ ਪੂਰਾ ਅਯਾਲੀ ਵੀ ਨਾ ਬਣ ਪਾਉ ਤਾਂ ਘੱਟੋ-ਘੱਟ ਥੋੜ੍ਹੇ ਪੱਧਰ ਤੱਕ ਤਾਂ ਬਣ ਹੀ ਸਕਦੇ ਹੋ। ਬਾਈਬਲ ਤੁਹਾਡੇ ਵਿਸ਼ੇ ਵਿੱਚ ਵੱਖੋ-ਵੱਖ ਨਜ਼ਰੀਏ ਨਾਲ ਸਿਖਾਉਂਦੀ ਹੈ ਕਿ ਤੁਹਾਨੂੰ ਸੇਵਕਾਈ ਵਿੱਚ ਫਲਵੰਤ ਹੋਣਾ ਹੈ। ਵਚਨ ਸਾਨੂੰ ਇਹ ਵੀ ਸਿੱਖਿਆ ਦਿੰਦਾ ਹੈ ਕਿ ਸੇਵਕਾਈ ਦੇ ਲਈ ਬਹੁਤ ਸਾਰੇ ਲੋਕ ਬੁਲਾਏ ਗਏ ਹਨ, ਥੋੜ੍ਹੇ ਲੋਕ ਨਹੀਂ।

    ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ। ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ...

    ਅਫ਼ਸੀਆਂ 4:11-12

    ਉੱਪਰਲੇ ਵਚਨ ਦੀ ਸਰਲ ਜਿਹੀ ਵਿਆਖਿਆ ਇਹ ਹੈ ਕਿ ਪਰਮੇਸ਼ੁਰ ਨੇ ਕਲੀਸੀਆ ਵਿੱਚ ਹੇਠ ਲਿਖੇ ਤਿੰਨ ਕਾਰਨਾਂ ਨਾਲ ਸੇਵਕਾਈ ਦੇ ਖ਼ਾਸ ਔਹੁੱਦੇ ਨਿਯੁਕਤ ਕੀਤੇ ਹਨ:

    1. ਪਵਿੱਤਰ ਲੋਕਾਂ ਨੂੰ ਸਿੱਧ ਬਣਾਉਣ ਦੇ ਲਈ।

    2. ਸੇਵਾ ਦਾ ਕੰਮ ਕੀਤਾ ਜਾਵੇ।

    3. ਮਸੀਹ ਦੀ ਦੇਹੀ ਉਸਰਦੀ ਜਾਵੇ

    ਇਹ ਗੱਲ ਸੱਚ ਵੀ ਹੈ, ਪਰ ਫਿਰ ਵੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਬਾਈਬਲ ਦੇ ਅਨੁਵਾਦਕਾਂ ਨੇ ਵਿਸ਼ਰਾਮ-ਚਿੰਨ੍ਹਾਂ ਦਾ ਇਸਤੇਮਾਲ ਕੀਤਾ ਹੈ, ਜੋ ਕਦੀ-ਕਦੀ ਵਚਨ ਦਾ ਗ਼ਲਤ ਅਰਥ ਵੀ ਪੇਸ਼ ਕਰ ਸਕਦੇ ਹਨ। ਜਦੋਂ ਤੁਸੀਂ ਅਫ਼ਸੀਆਂ 4:12 ਤੋਂ ਕੌਮਾਂ ਹਟਾ ਦਿੰਦੇ ਹੋ, ਤਾਂ ਇਹ ਆਇਤ ਬਿਲਕੁਲ ਹੀ ਵੱਖ ਅਰਥ ਪ੍ਰਗਟ ਕਰਦੀ ਹੈ, ਮੇਰੇ ਵਿਚਾਰ ਨਾਲ ਇਹ ਬਿਲਕੁਲ ਸਹੀ ਅਰਥ ਹੋਵੇਗਾ। ਇਸ ਲਈ ਅਫ਼ਸੀਆਂ 4:12 ਤੋਂ ਕੌਮਾਂ ਹਟਾ ਦੇਵੋ ਅਤੇ ਪੜ੍ਹੋ ਅਤੇ ਵੇਖੋ ਕਿ ਤਦ ਇਹ ਵਚਨ ਕੀ ਸਿਖਾਉਂਦਾ ਹੈ:

    ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ। ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ।

    ਅਫ਼ਸੀਆਂ 4:11-12

    ਕੌਮਾਂ ਹਟਾ ਕੇ ਪੜ੍ਹਨ ਨਾਲ ਇਹ ਆਇਤ ਦੱਸਦੀ ਹੈ ਕਿ ਪਰਮੇਸ਼ੁਰ ਨੇ ਰਸੂਲਾਂ, ਨਬੀਆਂ, ਖੁਸ਼ਖ਼ਬਰੀ ਪ੍ਰਚਾਰਕਾਂ, ਪਾਸਟਰਾਂ ਅਤੇ ਸਿੱਖਿਅਕਾਂ ਨੂੰ ਇਸ ਲਈ ਨਿਯੁਕਤ ਕੀਤਾ ਹੈ ਕਿ ਪਵਿੱਤਰ ਲੋਕ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ।"

    ਹੋਰ ਸ਼ਬਦਾਂ ਵਿੱਚ, ਇਹ ਸੇਵਕਾਈ ਦੇ ਖ਼ਾਸ ਔਹੁੱਦੇ ਆਮ ਪਵਿੱਤਰ ਲੋਕਾਂ ਨੂੰ ਯੋਗ ਬਣਾਉਣ ਦੇ ਲਈ ਦਿੱਤੇ ਗਏ ਹਨ ਕਿ ਉਹ ਸੇਵਕਾਈ ਕਰ ਸਕਣ। ਇਸਦਾ ਅਰਥ ਕੀ ਹੋਇਆ? ਇਸਦਾ ਸੌਖਾ ਜਿਹਾ ਅਰਥ ਇਹੀ ਹੈ ਕਿ ਆਮ ਪਵਿੱਤਰ ਬੰਦਾ ਸੇਵਕਾਈ ਦਾ ਕੰਮ ਕਰ ਸਕਦਾ ਹੈ। ਇਸਦਾ ਇਹ ਵੀ ਅਰਥ ਹੋਇਆ ਕਿ ਸੇਵਕਾਈ ਦਾ ਕੰਮ ਕਰਨਾ ਸਿਰਫ਼ ਕੁਝ ਰਸੂਲਾਂ ਅਤੇ ਸਿੱਖਿਅਕਾਂ ਤੱਕ ਹੀ ਸੀਮਿਤ ਨਹੀਂ ਹੈ।

    ਅਯਾਲੀ ਸੇਵਕਾਈ ਦਾ ਜ਼ਿਆਦਾ ਭਾਗ ਚੰਗੀ ਤਰ੍ਹਾਂ ਪੂਰਾ ਕਰ ਸਕਦੇ ਹਨ।

    ਜਦੋਂ ਤੁਸੀਂ ਅਫ਼ਸੀਆਂ 4:11-12 ਦੀ ਵਿਆਖਿਆ ਉੱਪਰਲੇ ਆਧਾਰ ਤੇ ਕਰ ਸਕਦੇ ਹੋ ਤਾਂ ਇਸ ਨਾਲ ਸੇਵਕਾਈ ਦੀ ਜ਼ਿੰਮੇਵਾਰੀ ਕੁਝ ਖ਼ਾਸ ਮਨੁੱਖਾਂ ਤੱਕ ਹੀ ਸੀਮਤ ਨਾ ਰਹਿ ਕੇ ਸਾਡੇ ਸਾਰਿਆਂ ਦੇ ਉੱਪਰ ਆ ਜਾਂਦੀ ਹੈ। ਇਹ ਸ਼ਾਇਦ ਉਹ ਸਥਿਤੀ ਹੋ ਜਾਂਦੀ ਹੈ ਜਿਵੇਂ ਬਾਈਬਲ ਦੱਸਦੀ ਹੈ ਕਿ ਬਹੁਤ ਸਾਰੇ ਬੁਲਾਏ ਗਏ।

    ਪਰਮੇਸ਼ੁਰ ਆਪਣੇ ਕੰਮ ਨੂੰ ਪੂਰਾ ਕਰਵਾਉਣ ਦੇ ਲਈ ਕਦੀ ਵੀ ਥੋੜ੍ਹੇ ਜਿਹੇ ਲੋਕਾਂ ਨੂੰ ਨਹੀਂ ਬੁਲਾਉਂਦਾ ਹੈ। ਪਰਮੇਸ਼ੁਰ ਨੇ ਸਦਾ ਉਸ ਤੋਂ ਵੱਧ ਕੇ ਲੋਕਾਂ ਨੂੰ ਬੁਲਾਇਆ ਹੈ ਜੋ ਕੰਮ ਤੇ ਆਏ।

    ਜੇ ਤੁਸੀਂ ਪਰਮੇਸ਼ੁਰ ਹੁੰਦੇ ਅਤੇ ਤੁਹਾਨੂੰ ਬੜਾ ਭਾਰੀ ਕੰਮ ਕਰਨਾ ਪੈਂਦਾ-ਜਿਵੇਂ ਸਾਰੇ ਸੰਸਾਰ ਦੀ ਮੁਕਤੀ ਕਰਨਾ, ਤਾਂ ਕੀ ਤੁਸੀਂ ਇਹ ਕੰਮ ਥੋੜ੍ਹੇ ਜਿਹੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਭੇਜਣ ਦੇ ਦੁਆਰਾ ਪੂਰਾ ਕਰਦੇ? ਬਿਨ੍ਹਾਂ ਸ਼ੱਕ ਤੁਸੀਂ ਅਜਿਹਾ ਨਹੀਂ ਕਰਦੇ। ਤੁਸੀਂ ਜਿੰਨਾ ਸੰਭਵ ਹੁੰਦਾ ਓਨੇ ਜ਼ਿਆਦਾ ਲੋਕਾਂ ਨੂੰ ਬੁਲਾ ਕੇ ਅਤੇ ਉਨ੍ਹਾਂ ਨੂੰ ਭੇਜਦੇ। ਇਹ ਬੜੇ ਦੁੱਖ ਦੀ ਗੱਲ ਹੈ ਕਿ ਬਹੁਤ ਘੱਟ ਲੋਕ ਬੁਲਾਹਟ ਨੂੰ ਸਵੀਕਾਰ ਕਰਦੇ ਹਨ; ਨਤੀਜੇ ਵਜੋਂ ਥੋੜ੍ਹੇ ਹੀ ਲੋਕ ਦਾਖਰਸ ਦੀ ਵਾੜੀ ਵਿੱਚ ਕੰਮ ਕਰਨ ਦੇ ਲਈ ਚੁਣੇ ਜਾਂਦੇ ਹਨ।

    ਕੀ ਬੁਲਾਹਟ ਇੰਨਾ ਸੌਖਾ ਕੰਮ ਹੈ?

    ਅਸੀਂ ਲੋਕਾਂ ਨੇ ਪਰਮੇਸ਼ੁਰ ਦੀ ਬੁਲਾਹਟ ਨੂੰ ਇੱਕ ਤਰ੍ਹਾਂ ਦਾ ਅਜਿਹਾ ਭੇਤ ਭਰਿਆ ਅਨੁਭਵ ਬਣਾ ਦਿੱਤਾ ਹੈ ਜਿਸ ਵਿੱਚ ਅਵਾਜ਼ਾਂ ਸੁਣਨਾ, ਦਰਸ਼ਨ ਵੇਖਣਾ ਅਤੇ ਅਦਭੁੱਤ ਆਤਮਿਕ ਅਨੁਭਵ ਹੋਣਾ ਜਿਹੀਆਂ ਗੱਲਾਂ ਸ਼ਾਮਿਲ ਹੋਣ। ਅਜਿਹਾ ਕਰਨਾ ਗ਼ਲਤ ਹੈ, ਕਿਉਂਕਿ ਬਹੁਤ ਸਾਰੇ ਲੋਕ ਬੁਲਾਏ ਗਏ ਹਨ ਪਰ ਹਰੇਕ ਨੇ ਯਿਸੂ ਦਾ ਦਰਸ਼ਨ ਨਹੀਂ ਕੀਤਾ ਹੈ। ਬਾਈਬਲ ਦੱਸਦੀ ਹੈ ਕਿ ਅਸੀਂ ਪਵਿੱਤਰ ਲੋਕ ਹੋਣ ਦੇ ਲਈ ਬੁਲਾਏ ਗਏ ਹਾਂ।

    ਅੱਗੇ ਜੋਗ ਓਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਸੰਤ ਬਣਨ ਲਈ ਸੱਦੇ ਹੋਏ ਹਨ...

    ਰੋਮੀਆਂ 1:7

    ਅੱਗੇ ਜੋਗ ਪਰਮੇਸ਼ੁਰ ਦੀ ਕਲੀਸੀਆ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਰਥਾਤ ਓਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਹੋਏ... ਅਤੇ ਸੰਤ ਹੋਣ ਲਈ ਸੱਦੇ ਹੋਏ ਹਨ।

    1 ਕੁਰਿੰਥੀਆਂ 1:2

    ਅਫ਼ਸੀਆਂ 4:12 ਦੇ ਅਨੁਸਾਰ ਇਹ ਹੀ ਪਵਿੱਤਰ ਲੋਕ ਹਨ ਜਿਹਨਾਂ ਵਿੱਚ ਸੇਵਕਾਈ ਦਾ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਜ਼ਰ੍ਹਾ ਸੱਚਿਆਈ ਦੇ ਨਾਲ ਵਿਚਾਰ ਕਰੋ ਕਿ ਸਾਡੇ ਵਿੱਚੋਂ ਕਿੰਨੇ ਲੋਕ ਹਨ ਜਿਨ੍ਹਾਂ ਨੇ ਪਵਿਤਰ ਹੋਣ ਦੇ ਲਈ ਬੁਲਾਏ ਜਾਂਦੇ ਸਮੇਂ ਅਲੌਕਿਕ ਅਤੇ ਅਦਭੁੱਤ ਅਵਾਜ਼ਾਂ ਸੁਣੀਆਂ ਹਨ? ਸਾਡੇ ਵਿੱਚੋਂ ਕਿੰਨੇ ਲੋਕ ਹਨ ਜਿਹਨਾਂ ਨੇ ਮੁਕਤੀ ਪਾਉਣ ਤੋਂ ਪਹਿਲਾਂ ਗਰਜਣ ਅਤੇ ਬਿਜਲੀ ਦੇ ਸ਼ਬਦਾਂ ਦਾ ਡਰ ਮਹਿਸੂਸ ਕੀਤਾ? ਸਾਡੇ ਵਿੱਚੋਂ ਕਿੰਨੇ ਲੋਕ ਹਨ ਜੋ ਦੰਮਿਸਕ ਦੇ ਮਾਰਗ ਤੇ ਡਿੱਗ ਪਏ? ਬਹੁਤ ਥੋੜ੍ਹੇ ਹੀ ਮਸੀਹੀ ਹੋਣਗੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਨਾਟਕੀ ਬੁਲਾਹਟ ਹੋਈ ਹੋਵੇਗੀ।

    ਸੋ ਇਸਦਾ ਅਰਥ ਇਹ ਨਹੀਂ ਕਿ ਅਸੀਂ ਮਸੀਹ ਹੋਣ ਦੇ ਲਈ ਨਹੀਂ ਬੁਲਾਏ ਗਏ।

    ਨਵਾਂ ਜਨਮ ਪ੍ਰਾਪਤ ਕਰਕੇ ਮਸੀਹੀ ਬੰਦੇ ਦੇ ਜੀਵਨ

    Enjoying the preview?
    Page 1 of 1