Discover millions of ebooks, audiobooks, and so much more with a free trial

Only $11.99/month after trial. Cancel anytime.

ਵਫ਼ਾਦਾਰੀ ਅਤੇ ਬੇਵਫ਼ਾਈ
ਵਫ਼ਾਦਾਰੀ ਅਤੇ ਬੇਵਫ਼ਾਈ
ਵਫ਼ਾਦਾਰੀ ਅਤੇ ਬੇਵਫ਼ਾਈ
Ebook313 pages2 hours

ਵਫ਼ਾਦਾਰੀ ਅਤੇ ਬੇਵਫ਼ਾਈ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateAug 9, 2018
ISBN9781683985419
ਵਫ਼ਾਦਾਰੀ ਅਤੇ ਬੇਵਫ਼ਾਈ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਵਫ਼ਾਦਾਰੀ ਅਤੇ ਬੇਵਫ਼ਾਈ

Related ebooks

Reviews for ਵਫ਼ਾਦਾਰੀ ਅਤੇ ਬੇਵਫ਼ਾਈ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਵਫ਼ਾਦਾਰੀ ਅਤੇ ਬੇਵਫ਼ਾਈ - Dag Heward-Mills

    ਵਿਸ਼ਾ-ਵਸਤੂ

    ਵਿਸ਼ਾ-ਵਸਤੂ

    1. ਵਫ਼ਾਦਾਰੀ ਕਿਉਂ?

    2. ਵਿਸ਼ਵਾਸਘਾਤ ਦੇ ਪੱਧਰ

    3. ਵਫ਼ਾਦਾਰੀ ਦਾ ਇੱਕ ਸੱਭਿਆਚਾਰ

    4. ਵਿਸ਼ਵਾਸਯੋਗਤਾ ਤੇ ਪਾਠ

    5. ਵਿਸ਼ਵਾਸਘਾਤ ਦੇ ਚਿੰਨ੍ਹ

    6. ਅਵਿਸ਼ਵਾਸੀ ਲੋਕਾਂ ਦੇ ਬੁੱਲ੍ਹਾਂ ਤੋਂ

    7. ਇੱਕ ਵਿਸ਼ਵਾਸਯੋਗ ਸਹਿਯੋਗੀ

    8. ਇੱਕ ਵਿਸ਼ਵਾਸਘਾਤੀ ਸਹਿਯੋਗੀ

    9. ਯਹੂਦਾ ਨੇ ਮਸੀਹ ਨੂੰ ਧੌਖਾ ਕਿਉਂ ਦਿੱਤਾ ਸੀ

    10. ਬੇਵਫਾਈ ਤੋਂ ਬਚਣਾ

    11. ਉੱਤਰੀ ਹਵਾ

    12. ਵਫ਼ਾਦਾਰੀ ਦਾ ਚੰਗਾ ਫਲ

    ਅਧਿਆਇ 1

    ਵਫ਼ਾਦਾਰੀ ਕਿਉਂ?

    ਵਫ਼ਾਦਾਰੀ ਅਤੇ ਬੇਵਫ਼ਾਈ ਦੇ ਵਿਸ਼ੇ ਵਿੱਚ ਕਿਉਂ ਸਿਖਇਆ ਜਾਂਦਾ ਹੈ? ਮੈਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੁ ਨੇ ਕਈ ਕਾਰਨਾਂ ਦੇ ਕਾਰਨ ਇਸ ਅਮਲੀ ਵਿਸ਼ੇ ਨੂੰ ਮੇਰੇ ਦਿਲ ਵਿੱਚ ਪਾਇਆ ਹੈ। ਸਭ ਤੋਂ ਪਹਿਲਾਂ, ਮੈਂ ਇਸ ਵਿਸ਼ੇ ਦੀ ਪ੍ਰਸੰਗਿਤਾ ਨੂੰ ਪਰਮੇਸ਼ੁਰ ਦੇ ਵਚਨ ਦੇ ਵਿੱਚ ਵੇਖਿਆ ਹੈ। ਪਵਿੱਤਰ ਬਾਈਬਲ ਵਫ਼ਾਦਾਰ ਅਤੇ ਛਲੀ ਲੋਕਾਂ ਦੇ ਲੇਖਾਂ ਦੇ ਨਾਲ ਭਰੀ ਹੋਈ ਹੈ। ਅਜਿਹਾ ਬਹੁਤ ਕੁਝ ਹੈ ਜੋ ਬਾਈਬਲ ਵਿਚਲੇ ਇਨ੍ਹਾਂ ਲੇਖਾਂ ਤੋਂ ਸਿੱਖਿਆ ਜਾ ਸਕਦਾ ਹੈ।  

    ਸੇਵਕਾਈ ਵਿਚਲੇ ਮੇਰੇ ਕੁਝ ਸਾਲਾਂ ਨੇ ਮੈਨੂੰ ਵੀ ਵਫ਼ਾਦਾਰ ਅਤੇ ਬੇਵਫ਼ਾ ਲੋਕਾਂ ਦੇ ਬਾਰੇ ਬਹੁਤ ਹੀ ਸੁਚੇਤ ਕਰ ਦਿੱਤਾ ਹੈ। ਮੈਂ ਚਰਚਾਂ ਅਤੇ ਸੇਵਕਾਈਆਂ ਤੇ ਇਸ ਦੇ ਪ੍ਰਭਾਵ ਨੂੰ ਵੇਖਿਆ ਹੈ। ਅਗਲੇ ਕੁਝ ਪੇਜਾਂ ਵਿੱਚ ਮੈਂ ਤੁਹਾਡੇ ਨਾਲ ਕੁਝ ਕਾਰਨਾਂ ਨੂੰ ਸਾਂਝਾ ਕਰਾਂਗਾ ਕਿ ਵਫ਼ਾਦਾਰੀ ਇੰਨੀ ਮਹੱਤਵਪੂਰਣ ਕਿਉਂ ਹੈ।

    ਸੱਤ ਕਾਰਨ ਕਿ ਕਿਉਂ ਵਫ਼ਾਦਾਰੀ ਦਾ ਵਿਸ਼ਾ ਇੰਨਾ

    ਮਹੱਤਵਪੂਰਣ ਹੈ

    1.       ਵਫ਼ਾਦਾਰੀ ਇੱਕ ਸੇਵਕ ਦੀ ਪ੍ਰਮੁੱਖ ਯੋਗਤਾ ਹੈ।

    ਇੱਕ ਅਨੁਭਵਹੀਨ ਵਿਅਕਤੀ ਨੂੰ ਲੱਗਦਾ ਹੈ ਕਿ ਤੁਹਾਨੂੰ ਜਿੰਨੇ ਜ਼ਿਆਦਾ ਵਰਦਾਨ ਮਿਲੇ ਹੋਏ ਹੋਣਗੇ, ਤੁਸੀਂ ਸੇਵਾ ਦੇ ਲਈ ਓਨਾ ਹੀ ਜ਼ਿਆਦਾ ਯੋਗ ਹੁੰਦੇ ਹੋ।

    ਮੇਰੇ ਛੋਟੇ ਜਿਹੇ ਅਨੁਭਵ ਨੇ ਮੇਰੇ ਤੇ ਪ੍ਰਗਟ ਕੀਤਾ ਹੈ ਕਿ ਇਹ ਵਿਸ਼ਵਾਸਯੋਗ ਅਤੇ ਸੱਚੇ ਲੋਕ ਹਨ ਜੋ ਕਲੀਸਿਆ ਵਿੱਚ ਆਗੂ ਬਣਨ ਦੇ ਜ਼ਿਆਦਾ ਯੋਗ ਹਨ।

    ਦੋਸਤਾਨਾ ਅਤੇ ਆਕਰਸ਼ਕ

    ਇੱਕ ਅਨੁਭਵਹੀਣ ਵਿਅਕਤੀ ਸੋਚ ਸਕਦਾ ਹੈ ਕਿ ਇੱਕ ਦੋਸਤਾਨਾ ਭਾਈ ਇੱਕ ਚੰਗਾ ਪਾਦਰੀ ਬਣ ਸਕਦਾ ਹੈ। ਉਹ ਇਹ ਵੀ ਸੋਚ ਸਕਦੇ ਹਨ ਕਿ ਜਿਸ ਕਿਸੇ ਦੇ ਕੋਲ ਬੋਲਣ ਦਾ ਚੰਗਾ ਹੁਨਰ ਹੈ ਉਹ ਚੰਗਾ ਪ੍ਰਚਾਰਕ ਬਣ ਸਕਦਾ ਹੈ। ਅਜਿਹੀ ਗ਼ਲਤੀ ਨਾ ਕਰੋ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਆਗੂ ਬਣਨ ਦੀ ਮੁੱਖ ਲੋੜ ਵਿਸ਼ਵਾਸਯੋਗਤਾ ਹੈ ਹੋਰ ਕੁਝ ਵੀ ਨਹੀਂ।  

    ... ਫੇਰ ਇੱਥੇ ਮੁਖ਼ਤਿਆਰਾਂ ਵਿੱਚ, ਇਹ ਚਾਹੀਦਾ ਹੈ ਜੋ ਉਹ ਮਾਤਬਰ ਹੋਣ।

    1 ਕੁਰਿੰਥੀਆਂ 4:2

    ਬਹੁਤ ਸਾਰੇ ਅਜਿਹੇ ਪਾਦਰੀ ਸਨ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿਆਦਾ ਦੋਸਤਾਨਾ,  ਆਕਰਸ਼ਕ ਜਾਂ ਵਿਸ਼ੇਸ਼ ਵਰਦਾਨ ਪਾਏ ਹੋਏ ਨਹੀਂ ਹਨ। ਪਰ ਸਮੇਂ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਉਹ ਉੱਤਮ ਵਰਦਾਨ ਸਨ ਜੋ ਪਰਮੇਸ਼ੁਰ ਨੇ ਆਪਣੀ ਕਲੀਸਿਆ ਨੂੰ ਅਤੇ ਮੈਨੂੰ ਦਿੱਤੇ ਸਨ।

    2. ਪੰਜਵੇਂ ਥੰਮ ਦੇ ਨਾਲ ਲੜਾਈ

    ਸੇਵਕਾਈ ਦੇ ਇੱਕਦਮ ਸ਼ੁਰੂ ਵਿੱਚ ਮੈਂ ਇਸ ਗੱਲ ਨੂੰ ਸਮਝ ਗਿਆ ਸੀ ਕਿ ਸ਼ੈਤਾਨ ਕਲੀਸਿਆ ਨੂੰ ਅੰਦਰੂਨੀ ਤੌਰ ਤੇ ਨਸ਼ਟ ਕਰਨ ਵਿੱਚ ਮਾਹਿਰ ਹੈ। ਜੇਕਰ ਤੁਸੀਂ ਇੱਕ ਚੰਗੇ, ਪਰਮੇਸ਼ੁਰ ਦੇ ਕਹਾਉਂਦੇ ਹੋ ਅਤੇ ਸਹੀ ਕੰਮ ਕਰਦੇ ਹੋ, ਤਾਂ ਬਾਹਰੀ ਤੌਰ ਤੇ ਤੁਹਾਡੇ ਨਾਲ ਲੜਣ ਦਾ ਸ਼ੈਤਾਨ ਦੇ ਕੋਲ ਬਹੁਤ ਹੀ ਘੱਟ ਮੌਕਾ ਹੋਵੇਗਾ। ਜਿਵੇਂ ਯਿਸੂ ਨੇ ਕਿਹਾ ਸੀ,  

    ... ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹ ਦਾ ਕੁਝ ਨਹੀਂ ਹੈ।

    ਯੂਹੰਨਾ 14:30

    ਤੁਹਾਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਅਕਸਰ ਸ਼ੈਤਾਨ ਦੇ ਕੋਲ ਇਹ ਮੌਕਾ ਨਹੀਂ ਹੁੰਦਾ ਕਿ ਉਹ ਬਾਹਰੀ ਰੂਪ ਵਿੱਚ ਤੁਹਾਡੇ ਤੇ ਮਾਰੂ ਹਮਲੇ ਨੂੰ ਸ਼ੁਰੂ ਕਰ ਸਕੇ। ਯਿਸੂ ਨੇ ਕਿਹਾ ਕਿ ਭਾਵੇਂ ਦੁਸ਼ਮਣ ਉਸਦੇ ਪਿੱਛੇ ਲੱਗਾ ਹੋਇਆ ਹੈ, ਉਹ ਕਿਸੇ ਵੀ ਅਧਾਰ ਤੇ ਉਸ ਨੂੰ ਨਸ਼ਟ ਨਹੀਂ ਕਰ ਸਕਦਾ ਹੈ। ਇਸ ਸਮਾਨ ਸ਼੍ਰੇਣੀ ਦੇ ਬਹੁਤ ਸਾਰੇ ਮਸਹ ਕੀਤੇ ਹੋਏ ਪ੍ਰਚਾਰਕ ਹਨ। ਸ਼ੈਤਾਨ ਦੇ ਕੋਲ ਕੋਈ ਅਧਾਰ ਨਹੀਂ ਹੈ ਜਿਸ ਦੇ ਨਾਲ ਉਹ ਉਨ੍ਹਾਂ ਨੂੰ ਜਿੱਤ ਸਕੇ ਇਸ ਲਈ ਉਸ ਕਿਸੇ ਨੂੰ ਅੰਦਰੋਂ ਇਸਤੇਮਾਲ ਕਰਦਾ ਹੈ।ਯਿਸੂ ਦੇ ਮਾਮਲੇ ਵਿੱਚ ਇਹ ਇੱਕ ਗੱਦਾਰ (ਯਹੂਦਾ) ਸੀ ਜਿਸਨੂੰ ਸ਼ੈਤਾਨ ਨੇ ਇਸਤੇਮਾਲ ਕੀਤਾ ਸੀ।

    ਮੈਂ ਯਾਦ ਕਰਦਾ ਹਾਂ ਕਿ ਮੈਂ ਇੱਕ ਫ਼ੌਜ਼ ਦੇ ਜਨਰਲ ਦੀ ਕਹਾਣੀ ਪੜ੍ਹੀ ਸੀ ਜਿਸ ਨੇ ਇੱਕ ਵੱਡੇ ਸ਼ਹਿਰ ਦੀ ਘੇਰਾਬੰਦੀ ਕੀਤੀ ਤਾਂ ਕਿ ਉਸ ਨੂੰ ਜਿੱਤ ਸਕੇ। ਇਸ ਸ਼ਹਿਰ ਨੂੰ ਇੱਕ ਉੱਚੀ ਅਤੇ ਮਜ਼ਬੂਤ ਦੀਵਾਰ ਅਤੇ ਗੇਟ ਦੇ ਨਾਲ ਦ੍ਰਿਰ੍ਰ੍ੜ੍ਹ ਕੀਤਾ ਗਿਆ ਸੀ। ਫ਼ੌਜ਼ ਦੇ ਜਨਰਲ ਨੇ ਹਮਲੇ ਦੀ ਤਿਆਰੀ ਦੇ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਸੀ।

    ਜਨਰਲ ਦਾ ਇੱਕ ਦੋਸਤ ਆਇਆ ਅਤੇ ਉਸ ਨੂੰ ਪੁੱਛਿਆ, ਸ਼੍ਰੀਮਾਨ ਜੀ, ਤੁਸੀਂ ਕਿਵੇਂ ਸੋਚਦੇ ਹੋ ਕਿ ਤੁਸੀਂ ਇਸ ਸ਼ਹਿਰ ਦੇ ਗੜਾਂ ਤੇ ਕਾਬੂ ਪਾ ਲਵੋਗੇ? ਹਾਲ ਦੇ ਇਤਿਹਾਸ ਵਿੱਚ ਕੋਈ ਵੀ ਇਸ ਸ਼ਹਿਰ ਨੂੰ ਜਿੱਤਣ ਦੇ ਯੋਗ ਨਹੀਂ ਹੋਇਆ ਹੈ।

    ਫ਼ੌਜ਼ ਦਾ ਜਨਰਲ ਮੁਸਕਰਾਇਆ ਅਤੇ ਬੋਲਿਆ, ਇਹ ਮੇਰਾ ਪੰਜਵਾਂ ਥੰਮ੍ਹ ਹੈ। ਮੈਂ ਉਨ੍ਹਾਂ ਦੇ ਨਾਲ ਧੌਖਾ ਕਰਨ ਤੇ ਨਿਰਭਰ ਹਾਂ।

    ਜਨਰਲ ਦੇ ਮਿੱਤਰ ਨੂੰ ਬਹੁਤ ਦਿਲਚਸਪੀ ਸੀ ਅਤੇ ਉਸ ਨੇ ਪੁੱਛਿਆ, ਇਹ ਪੰਜਵਾਂ ਥੰਮ੍ਹ ਕੀ ਹੈ? ਮੈਂ ਸੋਚਿਆ ਸੀ ਕਿ ਤੇਰੇ ਬੱਸ ਚਾਰ ਥੰਮ੍ਹ ਹਨ। ਫ਼ੌਜ਼ ਦੇ ਜਨਰਲ ਨੇ ਉੱਤਰ ਦਿੱਤਾ, ਮੇਰੇ ਕੋਲ ਇੱਕ ਪੰਜਵਾਂ ਥੰਮ੍ਹ ਵੀ ਹੈ।

    ਓਹ, ਮੈਂ ਸਮਝ ਗਿਆ। ਉਸ ਆਦਮੀ ਨੇ ਪੁੱਛਿਆ, ਕੀ ਇਹ ਵਿਸ਼ੇਸ਼ ਕਮਾਂਡੋ ਯੂਨਿਟ ਹੈ ਜਾਂ ਹਵਾਈ ਪੈਰਾਟਰੂਪਰ ਹਨ?

    ਮੈਂ ਅੰਦਰੂਨੀ ਯੁੱਧ ਕਰਾਂਗਾ

    ਨਹੀਂ, ਇਹ ਇੰਨ੍ਹਾਂ ਵਿੱਚੋਂ ਕੋਈ ਵੀ ਨਹੀਂ ਹੈ। ਪੰਜਵਾਂ ਥੰਮ੍ਹ ਮੇਰੇ ਜਾਸੂਸ, ਏਜੰਟ, ਦੋਸਤ ਅਤੇ ਸਮਰਥਕ ਹਨ ਜੋ ਸ਼ਹਿਰ ਦੇ ਅੰਦਰ ਹਨ। ਤੁਸੀਂ ਥੋੜ੍ਹਾ ਰੁਕੋ। ਉਹ ਅੰਦਰੋਂ ਉਨ੍ਹਾਂ ਵੱਡੇ ਗੇਟਾਂ ਨੂੰ ਖੋਲ੍ਹ ਦੇਣਗੇ ਅਤੇ ਮੇਰੀਆਂ ਫ਼ੌਜ਼ਾਂ ਉਸੇ ਵੇਲੇ ਅੰਦਰ ਭੱਜ ਜਾਣਗੀਆਂ।

    ਸਿਰਫ਼ ਇਹੀ ਇੱਕ ਤਰੀਕਾ ਹੈ ਜਿਸ ਦੇ ਦੁਆਰਾ ਦੁਸ਼ਮਣ ਇੱਕ ਕਾਮਯਾਬ ਅਤੇ ਸ਼ਕਤੀਸ਼ਾਲੀ ਸੇਵਕਾਈ ਨੂੰ ਜੋ ਸਭ ਕੁਝ ਸਹੀ ਕਰਦੀ ਹੈ ਨਾਸ਼ ਕਰ ਸਕਦਾ ਹੈ। ਇਸ ਨੂੰ ਅੰਦਰੋਂ ਆਉਣਾ ਚਾਹੀਦਾ ਹੈ। ਪੰਜਵੇਂ ਥੰਮ੍ਹ ਵਿੱਚ ਹਰੇਕ ਸੇਵਕਾਈ ਵਿੱਚ ਪਾਏ ਜਾਣ ਵਾਲੇ ਵਿਸ਼ਵਾਸਘਾਤੀ, ਦੋ ਮੂੰਹੇਂ, ਕਪਟੀ ਅਤੇ ਅਸੰਤੁਸ਼ਟ ਲੋਕ ਪਾਏ ਜਾਂਦੇ ਹਨ। ਜੇਕਰ ਇੰਨਾ ਲੋਕਾਂ ਨੂੰ ਨਾਸ਼ ਕਰਨ ਦੀ ਇਜ਼ਾਜਤ ਦੇ ਦਿੱਤੀ ਜਾਵੇ ਤਾਂ ਇਹ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਕਲੀਸਿਆ ਦਾ ਨਾਸ਼ ਕਰ ਸਕਦੇ ਹਨ।

    ਮੇਰਾ ਇੱਕ ਵਿਸ਼ਵਾਸਘਾਤੀ ਸਹਿਯੋਗੀ ਸੀ

    ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦੋਂ ਮੈਂ ਸੇਵਕਾਈ ਸ਼ੁਰੂ ਕੀਤੀ ਸੀ, ਮੈਂ ਇੱਕ ਵਿਸ਼ਵਾਸਘਾਤੀ ਸਹਿਯੋਗੀ ਦੇ ਹੋਣ ਦੇ ਪ੍ਰਭਾਵ ਨੂੰ ਮਹਿਸੂਸ ਕੀਤਾ ਸੀ। ਇਹ ਵਿਅਕਤੀ ਜ਼ਿਆਦਾਤਰ ਦਫ਼ਤਰੀ ਤੌਰ ਤੇ ਮੇਰਾ ਸੱਜਾ ਹੱਥ ਸੀ, ਪਰ ਉਹ ਮੇਰੇ ਤੇ ਵਿਸ਼ਵਾਸ ਨਹੀਂ ਕਰਦਾ ਸੀ ਅਤੇ ਹਰ ਵੇਲੇ ਮੇਰੇ ਖਿਲਾਫ਼ ਬੁੜਬੁੜ ਕਰਦਾ ਰਹਿੰਦਾ ਸੀ।

    ਉਸ ਦਾ ਘਰ ਸਾਰੇ ਅਸੰਤੁਸ਼ਟ ਲੋਕਾਂ ਦੇ ਇਕੱਠੇ ਹੋਣ ਦਾ ਸਥਾਨ ਸੀ। ਹਰ ਵਾਰ ਜਦੋਂ ਉਹ ਇਕੱਠੇ ਹੁੰਦੇ ਸਨ, ਉਨ੍ਹਾਂ ਨੇ ਮੇਰੀ ਚਰਚਾ ਅਤੇ ਆਲੋਚਨਾ ਕਰਨੀ। ਕਈ ਵਾਰ ਉਹ ਮੇਰੇ ਪ੍ਰਚਾਰ ਕਰਨ ਦੇ ਢੰਗ ਦੇ ਬਾਰੇ ਗੱਲਾਂ ਕਰਦੇ ਸਨ। ਕਈ ਵਾਰ, ਮੈਂ ਆਪਣੇ ਉਪਦੇਸ਼ ਦੇ ਦੌਰਾਨ ਪਾਣੀ ਕਿਸ ਤਰ੍ਹਾਂ ਦੇ ਨਾਲ ਪਾਣੀ ਪੀਂਦਾ ਹਾਂ। ਫਿਰ ਵੀ ਦੁਬਾਰਾ, ਕਈਆਂ ਨੇ ਮਹਿਸੂਸ ਕੀਤਾ ਕਿ ਮੈਂ ਉਨ੍ਹਾਂ ਦੋਸਤਾਨਾ ਸੁਭਾਅ ਦਾ ਨਹੀਂ ਹਾਂ। ਪਰ ਪ੍ਰਭੂ ਨੇ ਇਹ ਸਾਰੀਆਂ ਗੱਲਾਂ ਮੇਰੇ ਉੱਤੇ ਖੋਲ੍ਹ ਦਿੱਤੀਆਂ। ਮੈਂ ਇਨ੍ਹਾਂ ਸਾਰੀਆਂ ਗੱਲਾਂ ਦੇ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਭੂ ਕੋਲੋਂ ਪੁੱਛਿਆ ਕਿ ਫਿਰ ਕੀ ਕਰਨਾ ਹੈ।

    ਪਰਮੇਸ਼ੁਰ ਨੇ ਮੈਨੂੰ ਕਿਹਾ, ਉਸ ਆਦਮੀ ਤੋਂ ਛੁਟਕਾਰਾ ਪਾ ਲੈ।

    ਮੈਂ ਕਿਹਾ, "ਪ੍ਰਭੂ, ਕੀ ਤੁਹਾਡਾ ਮਤਲਬ ਹੈ ਕਿ ਉਸ ਨੂੰ ਜ਼ਰੂਰ ਕਲੀਸਿਆ ਨੂੰ ਤਿਆਗ ਦੇਣਾ ਚਾਹੀਦਾ ਹੈ

    ਅਤੇ ਪ੍ਰਭੂ ਨੇ ਕਿਹਾ, ਮੇਰਾ ਮਤਲਬ ਬਿਲਕੁਲ ਉਹੀ ਹੈ! ਉਸ ਨੂੰ ਪਦ ਤੋਂ ਹਟਾ ਦੇ ਨਹੀਂ ਤਾਂ ਤੇਰੀ ਕਲੀਸਿਆ ਵਿੱਚ ਕਦੀ ਵੀ ਸ਼ਾਂਤੀ ਨਹੀਂ ਹੋਵੇਗੀ ਅਤੇ ਉਹ ਕਦੀ ਵੀ ਤਰੱਕੀ ਨਹੀਂ ਕਰੇਗੀ। ਇਸ ਲਈ ਮੈਂ ਕਲੀਸਿਆ ਦੇ ਬਜ਼ੁਰਗਾਂ ਦੀ ਇੱਕ ਸਭਾ ਬੁਲਾਈ। ਸਭਾ ਦੇ ਵਿੱਚ ਮੈਂ ਕਿਹਾ, ਮੈਂ ਸਮਝ ਗਿਆ ਹਾਂ ਕਿ ਭਾਈ ਐਕਸ ਮੇਰੇ ਸਮਰਥਨ ਵਿੱਚ ਨਹੀਂ ਹੈ। ਉਹ ਹਰ ਸਮੇਂ ਕੜੀ ਆਲੋਚਨਾ ਨਾਲ ਭਰਿਆ ਰਹਿੰਦਾ ਹੈ।

    ਮੈਂ ਭਾਈ ਐਕਸ ਨੂੰ ਕਿਹਾ, ਮੈਂ ਜਾਣਦਾ ਹਾਂ ਕਿ ਤੁਹਾਨੂੰ ਮੇਰੀ ਲੀਡਰਸ਼ਿਪ ਤੇ ਹੁਣ ਅਗਾਂਹ ਤੋਂ ਭਰੋਸਾ ਨਹੀਂ ਹੈ। ਮੈਂ ਤੁਹਾਨੂੰ ਸਿਖਾਇਆ। ਮੈਂ ਤੈਨੂੰ ਉੱਪਰ ਚੁੱਕਿਆ। ਅਤੇ ਅੱਜ ਤੂੰ ਇੰਨਾ ਵੱਡਾ ਹੋ ਗਿਆ ਹੈਂ ਕਿ ਤੂੰ ਮੇਰੇ ਅਧੀਨ ਨਹੀਂ ਰਹਿ ਸਕਦਾ ਹੈਂ।

    ਮੈਂ ਪੁੱਛਿਆ, ਤੁਹਾਡੇ ਵਿਚਾਰ ਅਨੁਸਾਰ ਸਾਨੂੰ ਕੀ ਕਰਨਾ ਚਾਹੀਦਾ ਹੈ?

    ਤਾਂ ਭਾਈ ਨੇ ਕਿਹਾ, ਇਸਦਾ ਕੁਝ ਕੀਤਾ ਜਾ ਸਕਦਾ ਹੈ।

    ਪਰ ਬਾਈਬਲ ਦਾ ਉਹ ਵਚਨ ਜੋ ਪ੍ਰਭੂ ਨੇ ਮੈਨੂੰ ਵਿਖਾਇਆ ਸੀ ਉਹ ਮੇਰੇ ਮਨ ਵਿੱਚ ਘੁੰਮ ਰਿਹਾ ਸੀ।

    ਮਖੌਲੀਏ ਨੂੰ ਕੱਢ ਦੇ ਬਖੇੜਾ ਮੁੱਕ ਜਾਵੇਗਾ, ਨਾਲੇ ਝਗੜਾ ਅਤੇ ਨਮੋਸ਼ੀ ਮਿਟ ਜਾਵੇਗੀ।

    ਕਹਾਉਤਾਂ 22:10

    ਮੈਂ ਆਪਣੇ ਸਹਿਯੋਗੀ ਵੱਲ ਇਸ਼ਾਰਾ ਕਰਕੇ ਕਿਹਾ, ਤੂੰ ਵੀ ਜਾਣਦਾ ਹੈਂ ਅਤੇ ਮੈਂ ਵੀ ਜਾਣਦਾ ਹਾਂ ਕਿ ਇਸਦਾ ਕੋਈ ਵੀ ਫਾਇਦਾ ਨਹੀਂ ਹੋਣ ਵਾਲਾ ਹੈ। ਹੁਣ ਤੂੰ ਮੇਰੇ ਤੇ ਵਿਸ਼ਵਾਸ ਨਹੀਂ ਕਰਦਾ ਹੈਂ।

    ਮੈਂ ਬੋਲਦਾ ਗਿਆ, ਅੱਜ ਤੋਂ, ਮੈਂ ਤੈਨੂੰ ਇਸ ਕਲੀਸਿਆ ਦੇ ਸਾਰੇ ਕੰਮਾਂ ਤੋਂ ਰਾਹਤ ਦਿੰਦਾ ਹਾਂ।

    ਉਹ ਗਲਾ ਸਾਫ਼ ਕਰਦੇ ਹੋਏ ਬੋਲਿਆ, ਕੀ! ਫਿਰ ਉਸ ਨੇ ਕਿਹਾ, ਭਾਵੇਂ ਮੇਰੇ ਤੇ ਇਹ ਖਾਸ ਨਾ ਵੀ ਹੋਣ ਤਾਂ ਵੀ ਮੈਂ ਲਗਾਤਾਰ ਚਰਚ ਆਵਾਂਗਾ।

    ਤੈਨੂੰ ਇਸੇ ਵਕਤ ਇਸ ਚਰਚ ਨੂੰ ਛੱਡਣਾ ਪਵੇਗਾ!

    ਪਰ ਮੈਂ ਉਸ ਨੂੰ ਕਿਹਾ, ਨਹੀਂ! ਤੈਨੂੰ ਜ਼ਰੂਰ ਜਾਣਾ ਪਵੇਗਾ! ਤੂੰ ਸਾਡਾ ਹਿੱਸਾ ਨਹੀਂ ਹੈਂ। ਤੇਰਾ ਚਰਚ ਵਿੱਚ ਹੋਣਾ ਸਿਰਫ਼ ਵਿਨਾਸ਼ ਦਾ ਕਾਰਨ ਹੋਵੇਗਾ।

    ਮੈਂ ਤੁਹਾਨੂੰ ਦੱਸਦਾ ਹਾਂ, ਕਈ ਸਾਲਾਂ ਦੇ ਦੋਸਤ ਅਤੇ ਸਹਿਯੋਗੀ ਨੂੰ ਖਾਰਿਜ ਕਰਨਾ ਅਸਾਨ ਨਹੀਂ ਸੀ। ਪਰ ਇਹ ਕੀਤਾ ਜਾਣਾ ਜ਼ਰੂਰੀ ਸੀ। ਬਾਈਬਲ ਸਾਨੂੰ ਕਹਿੰਦੀ ਹੈ ਕਿ ਜਦੋਂ ਅਬਰਾਹਾਮ ਲੂਤ ਦੇ ਨਾਲ ਝਗੜੇ ਵਿੱਚ ਸੀ ਤਾਂ ਅਬਰਾਹਾਮ ਨੇ ਉਸ ਨੂੰ ਕਿਤੇ ਹੋਰ ਜਾਣ ਦੇ ਲਈ ਨਿਰਦੇਸ਼ ਦਿੱਤੇ! ਅਬਰਾਹਾਮ ਕਹਿ ਰਿਹਾ ਸੀ, ਜੇਕਰ ਅਸੀਂ ਵੱਖਰੇ-ਵੱਖਰੇ ਰਹਾਂਗੇ ਤਾਂ ਸ਼ਾਂਤੀ ਹੋ ਜਾਵੇਗੀ ਅਤੇ ਪਰਮੇਸ਼ੁਰ ਦਾ ਕੰਮ ਅੱਗੇ ਵਧੇਗਾ।

    ਇੱਕ ਵਿਸ਼ਵਾਸਘਾਤੀ ਵਿਅਕਤੀ ਝਗੜੇ, ਨਫ਼ਰਤ ਅਤੇ ਕੁੜਕੁੜਾਹਟ ਨੂੰ ਜਨਮ ਦਿੰਦਾ ਹੈ। ਇਹ ਵਿਸ਼ਵਾਸਘਾਤੀ ਭਾਵਨਾਵਾਂ ਧੂੰਵੇਂ ਦੇ ਵਾਂਗ ਹਨ ਜੋ ਸਾਰੇ ਘਰ ਨੂੰ ਭਰ ਦਿੰਦੀਆਂ ਹਨ। ਇਸ ਧੂੰਵੇਂ ਤੋਂ ਛੁਟਕਾਰਾ ਪਾਉਣ ਦਾ ਇੱਕ ਹੀ ਤਰੀਕਾ ਹੈ ਉਹ ਅੱਗ ਤੋਂ ਛੁਟਕਾਰਾ ਪਾਉਣਾ ਹੈ। ਜੇਕਰ ਅਸੀਂ ਇੱਕ ਵੱਡਾ ਚਰਚ ਚਾਹੁੰਦੇ ਹਾਂ, ਤਾਂ ਸਾਨੂੰ ਪਿਆਰ ਅਤੇ ਏਕਤਾ ਦੇ ਨਾਲ ਸੇਵਾ ਕਰਨ ਦੀ ਲੋੜ ਹੈ। ਜੇਕਰ ਅਸੀਂ ਇੱਕ ਨਹੀਂ ਹੋ ਸਕਦੇ, ਤਾਂ ਸਾਨੂੰ ਨਾਟਕ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਤੁਸੀਂ ਵੇਖੋ, ਜੇਕਰ ਲੋਕਾਂ ਦੇ ਮਨ ਮੇਰੇ ਨਾਲ ਜੁੜੇ ਹੋਏ ਨਹੀਂ ਹਨ ਤਾਂ ਮੈਂ ਉਨ੍ਹਾਂ ਨੂੰ ਆਪਣੇ ਚਰਚ ਵਿੱਚੋਂ ਬਾਹਰ ਜਾਣ ਦੇ ਲਈ ਉਤਸ਼ਾਹਿਤ ਕਰਦਾ ਹਾਂ।

    ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ।

    ਮੱਤੀ 12:30

    ਜੇਕਰ ਮੈਨੂੰ ਕਰਨਾ ਪਵੇ ਤਾਂ ਮੈਂ ਤੁਹਾਡੇ ਸਾਹਮਣੇ ਮਿੰਨਤ ਵੀ ਕਰਾਂਗਾ, ਕਿ ਤੁਸੀਂ ਚਲੇ ਜਾਓ। ਮੈਂ ਇਸ ਦੇ ਬਾਰੇ ਬਹੁਤ ਹੀ ਗੰਭੀਰ ਹਾਂ। ਇੱਥੋਂ ਤੱਕ ਕਿ ਸਾਨੂੰ ਛੱਡ ਕੇ ਜਾਣ ਦੇ ਲਈ ਮੈਂ ਤੁਹਾਨੂੰ ਆਵਾਜਾਈ ਅਤੇ ਸਨੈਕਸ ਦਾ ਖਰਚਾ ਵੀ ਦੇ ਦਿਆਂਗਾ! ਤਾਂ ਕਿ ਸਾਡੇ ਵਿੱਚੋਂ ਉਹ ਲੋਕ ਜੋ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਅਤੇ ਇੱਕ ਦੂਜੇ ਦੇ ਪ੍ਰਤੀ ਭਰੋਸਾ ਕਰਦੇ ਹਨ ਉਹ ਇੱਕਠੇ ਰਹਿ ਸਕਣ ਅਤੇ ਨਿਰੰਤਰ ਕੰਮ ਕਰ ਸਕਣ।

    ਦਿਖਾਵਾ ਕਰਨ ਵਾਲਿਆਂ ਤੋਂ ਛੁਟਕਾਰਾ

    ਮੈਨੂੰ ਦਿਖਾਵਾ ਕਰਨਾ ਨਹੀਂ ਆਉਂਦਾ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਕਿਵੇਂ ਕਰਦੇ ਹਨ। ਪਰ ਚਰਚ ਵਿੱਚ ਬਹੁਤ ਸਾਰੇ ਦਿਖਾਵੇ ਵਾਲੇ ਲੋਕ ਹਨ। ਉਹ ਦਿਖਾਵਾ ਕਰਦੇ ਹਨ ਕਿ ਉਹ ਤੁਹਾਨੂੰ ਪ੍ਰੇਮ ਕਰਦੇ ਅਤੇ ਤੁਹਾਡੀ ਮਦਦ ਕਰਦੇ ਹਨ ਪਰ ਆਪਣੇ ਦਿਲ ਵਿੱਚ ਉਹ ਤੁਹਾਡੇ ਨਾਲ ਨਫ਼ਰਤ ਕਰਦੇ ਹਨ।

    3.       ਪਰਮੇਸ਼ੁਰ ਦੇ ਪ੍ਰੇਮ ਦੇ ਨਾਲ ਚਰਚ ਨੂੰ ਭਰਨ ਦੇ ਲਈ

    ਸੇਵਕਾਈ ਨੂੰ ਪ੍ਰੇਮ, ਏਕਤਾ ਅਤੇ ਟੀਮ ਵਰਕ ਦੀ ਸ਼ਕਤੀ ਦੇ ਨਾਲ ਚਲਾਇਆ ਜਾ ਸਕਦਾ ਹੈ।

    ਤੁਸੀਂ ਆਪਸ ਵਿੱਚ ਪ੍ਰੇਮ ਰੱਖੋ ਤਾਂ ਇਸ ਤੋਂ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।

    ਯੂਹੰਨਾ 13:35

    ਪ੍ਰਭਾਵਸ਼ਾਲੀ ਆਗੂਆਂ ਦੇ ਵਾਂਗ ਕੰਮ ਕਰਨ ਦੇ ਲਈ ਤੁਹਾਨੂੰ ਉਸ ਪ੍ਰੇਮ ਦਾ ਪ੍ਰਦਰਸ਼ਨ ਕਰਨ ਦੀ ਲੋੜ ਹੈ ਜਿਸ ਦੇ ਬਾਰੇ ਯਿਸੂ ਨੇ ਗੱਲ ਕੀਤੀ ਹੈ। ਲੋਕ ਪ੍ਰੇਮ ਦੇ ਨਾਲ ਆਕਰਸ਼ਿਤ ਹੁੰਦੇ ਹਨ। ਜਦੋਂ ਉਹ ਉਨ੍ਹਾਂ ਨੇਤਾਵਾਂ ਨੂੰ ਵੇਖਦੇ ਹਨ ਜੋ ਅਸਲੀ ਪ੍ਰੇਮ ਵਿੱਚ ਇਕੱਠੇ ਚੱਲਦੇ ਹਨ ਤਾਂ ਉਹ ਆਕਰਸ਼ਿਤ ਹੁੰਦੇ ਹਨ। ਤੁਹਾਨੂੰ ਕਦੀ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਡੇ ਚਰਚ ਦੇ ਮੈਂਬਰ ਅੰਨ੍ਹੇ ਨਹੀਂ ਹਨ। ਨਾ ਹੀ ਉਹ ਬੋਲੇ ਹਨ। ਜਦੋਂ ਉੱਥੇ ਏਕਤਾ ਦੀ ਕਮੀ ਅਤੇ ਕਲੇਸ਼ ਹੁੰਦਾ ਹੈ ਤਾਂ ਉਹ ਉਸ ਨੂੰ ਵੇਖ ਅਤੇ ਮਹਿਸੂਸ ਕਰ ਸਕਦੇ ਹਨ।  

    ਭੇਡਾਂ ਸਿਰਫ਼ ਸ਼ਾਂਤ ਪਾਣੀ ਵਿੱਚੋਂ ਹੀ ਪੀਂਦੀਆਂ ਹਨ

    ਭੇਡ ਦੇ ਵਿਸ਼ੇ ਵਿੱਚ ਇੱਕ ਗੱਲ ਜੋ ਹਰ ਇੱਕ ਪਾਦਰੀ ਲਈ ਜਾਨਣੀ ਬਹੁਤ ਹੀ ਜ਼ਰੂਰੀ ਹੈ ਉਹ ਇਹ ਹੈ ਕਿ ਉਹ ਸ਼ਾਂਤ ਪਾਣੀਆਂ ਵਿੱਚੋਂ ਹੀ ਪੀਂਦੀਆਂ ਹੈ। ਜੇਕਰ ਪਾਣੀ ਗੰਦਲਾ ਅਤੇ ਧੁੰਦਲਾ ਹੈ ਤਾਂ ਭੇਡ ਦੂਰ ਰਹੇਗੀ। ਤੁਸੀਂ ਵੇਖੋ, ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੁੰਦਾ ਹੈ ਕਿ ਪਾਣੀ ਵਿੱਚ ਕੋਈ ਮਗਰਮੱਛ ਨਹੀਂ ਹੈ!

    ਉਹ ਮੈਨੂੰ ਸੁੱਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ।

    ਜ਼ਬੂਰਾਂ ਦੀ ਪੋਥੀ 23:2

    ਜਦੋਂ ਵੀ ਉੱਥੇ ਕਪਟ ਅਤੇ ਅਵਿਸ਼ਵਾਸ ਹੁੰਦਾ ਹੈ ਤਾਂ ਤੁਹਾਡੇ ਚਰਚ ਦੇ ਮੈਂਬਰ ਡਰ ਦੇ ਮਾਰੇ ਸਾਵਧਾਨ ਹੋ ਜਾਂਦੇ ਅਤੇ ਦੂਰ ਹੀ ਰਹਿੰਦੇ ਹਨ।

    4.       ਇੱਕ ਸਫ਼ਲ ਅਤੇ ਕਾਮਯਾਬ ਸੇਵਕਾਈ ਦੀ ਟੀਮ ਹੋਣਾ

    ਇੱਕ ਆਦਮੀ ਕੇਵਲ ਇੰਨਾ ਕੁ ਹੀ ਕਰ ਸਕਦਾ ਹੈ। ਇੱਕ ਪਾਦਰੀ ਇੱਕ ਸਮੇਂ ਤੇ ਸਿਰਫ਼ ਇੱਕੋ ਸਥਾਨ ਤੇ ਹੀ ਹੋ ਸਕਦਾ ਹੈ। ਇੱਕ ਸੇਵਕ ਕੇਵਲ ਉਦੋਂ ਤੱਕ ਹੀ ਕੰਮ ਕਰ ਸਕਦਾ ਹੈ (ਜੋ ਕਿ ਸੀਮਿਤ ਹੈ) ਜਦੋਂ ਤੱਕ ਉਹ ਥੱਕ ਨਹੀਂ ਜਾਂਦਾ ਹੈ।

    ਇਸ ਲਈ, ਜੋ ਕੋਈ ਆਪਣੀ ਸੇਵਕਾਈ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਬਹੁਤਾ ਫਲ ਲਿਆਉਣਾ ਚਾਹੁੰਦਾ ਹੈ ਉਸ ਨੂੰ ਬਹੁਤ ਸਾਰੇ ਹੋਰਨਾਂ ਲੋਕਾਂ ਦੇ ਨਾਲ ਮਿਲ ਕੇ ਕੰਮ ਕਰਨਾ ਸਿੱਖਣਾ ਚਾਹੀਦਾ ਹੈ। ਇਹ ਲੋਕ ਟੀਮ ਹਨ ਜਿਸ ਦੇ ਬਾਰੇ ਮੈਂ ਗੱਲ ਕਰ ਰਿਹਾ ਹਾਂ। ਪਰ, ਵਿਸ਼ਵਾਸਘਾਤੀ, ਨਰਾਜ਼, ਏਕਤਾ ਰਹਿਤ, ਅਤੇ ਅਸੰਤੁਸ਼ਟ ਲੋਕਾਂ ਦੀ ਟੀਮ ਦੀ ਬਜਾਇ ਇਕੱਲੇ ਕੰਮ ਕਰਨਾ ਬਿਹਤਰ ਹੈ। ਅਸਲ ਵਿੱਚ, ਅਜਿਹੇ ਲੋਕਾਂ ਦੇ ਨਾਲ ਇੱਕ ਪ੍ਰਭਾਵਸ਼ਾਲੀ ਟੀਮ ਨੂੰ ਬਣਾ ਸਕਣਾ ਸੰਭਵ ਹੀ ਨਹੀਂ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਆਪਣੇ ਨਾਲ ਕੰਮ ਕਰਨ ਵਾਲੀ ਟੀਮ ਦੇ ਨਾਲ ਕੰਮ ਕਰਨ ਦੇ ਕਾਰਨ ਹੀ ਮੈਂ ਉਹ ਸਭ ਕੁਝ ਕਰਨ ਦੇ ਯੋਗ ਹੋਇਆ ਹਾਂ ਜੋ ਕੁਝ ਵੀ ਮੈਂ ਕੀਤਾ ਹੈ।

    5.       ਇੱਕ ਮੈਗਾ ਚਰਚ ਦਾ ਹੋਣਾ

    ਜਿਵੇਂ ਮੈਂ ਲਿਖ ਰਿਹਾ ਹਾਂ, ਉਲੇਖ ਵਜੋਂ ਘਾਨਾ, ਦੱਖਣੀ ਅਫਰੀਕਾ, ਨਿਊਯਾਰਕ, ਜਰਮਨੀ ਸਾਰੇ ਸੰਸਾਰ ਵਿੱਚ ਲਾਈਟ ਹਾਊਸ ਚਰਚ ਹਨ। ਇਹ ਇੱਕ ਨੈੱਟਵਰਕ ਦਾ ਹਿੱਸਾ ਹਨ ਜੋ ਘਾਨਾ ਵਿਚਲੇ ਚਰਚ ਦੇ ਹੈੱਡਕੁਆਟਰਾਂ ਦੇ ਪ੍ਰਤੀ ਵਫ਼ਾਦਾਰ ਹਨ। ਲੋਕ ਅਕਸਰ ਮੈਨੂੰ ਪੁੱਛਦੇ ਹਨ, ਤੁਸੀਂ ਇਨ੍ਹਾਂ ਵੱਖ-ਵੱਖ ਸਥਾਨਾਂ ਤੇ ਚਰਚਾਂ ਨੂੰ ਕਿਵੇਂ ਚਲਾਉਂਦੇ ਹੋ? ਤੁਸੀਂ ਕਿਸ ਤਰ੍ਹਾਂ ਨਿਯੰਤਰਣ ਕਰਦੇ ਹੋ?

    ਤੁਸੀਂ ਵੇਖੋ, ਜ਼ਿਆਦਾਤਰ ਸਿਸਟਮ ਵਫ਼ਾਦਾਰੀ ਤੇ ਨਿਰਭਰ ਕਰਦਾ ਹੈ। ਚਰਚਾਂ ਵਿੱਚ ਅਜਿਹੇ ਪਾਦਰੀ ਸੇਵਕਾਈ ਕਰ ਰਹੇ ਜੋ ਪ੍ਰਭੂ ਦੇ ਪ੍ਰਤੀ, ਮੇਰੇ ਪ੍ਰਤੀ ਅਤੇ ਲਾਈਟਹਾਊਸ ਦਰਸ਼ਨ ਦੇ ਪ੍ਰਤੀ ਵਫ਼ਾਦਾਰ ਹਨ।

    ਬਿਨ੍ਹਾਂ ਵਿਸ਼ਵਾਸਯੋਗਤਾ ਦੇ ਹਰ ਇੱਕ ਨੈਟਵਰਕ ਜਾਂ ਚਰਚਾਂ ਦੀਆਂ ਸੰਸਥਾਵਾਂ ਨਿਰੰਤਰ ਖੇਰੂੰ-ਖੇਰੂੰ ਹੋ ਜਾਂਦੀਆਂ ਹਨ। ਉਹ ਅਕਸਰ ਅੱਡ ਸਮੂਹਾਂ ਅਤੇ ਛੋਟੇ ਉਪ ਸਮੂਹਾਂ ਵਿੱਚ ਵੰਡੇ ਜਾਂਦੇ ਹਨ।

    ਉਨ੍ਹਾਂ ਦੇ ਚਰਚ ਖੇਰੂੰ ਖੇਰੂੰ ਹੋ ਗਏ

    ਮੈਨੂੰ ਇੱਕ ਸ਼ਾਖਾ ਚਰਚ ਦੀ ਫੁੱਟ ਦੇ ਕਾਰਨ ਖੇਰੂੰ-ਖੇਰੂੰ ਹੋ ਜਾਣ ਦੀ ਕਹਾਣੀ ਯਾਦ ਹੈ। ਬੇਵਫ਼ਾਈ ਦੇ ਕੁਝ ਬਹੁਤ ਪੁਰਾਣੇ ਬੀਜ ਇੱਕ ਸਥਾਨਕ ਚਰਚ ਵਿੱਚ ਧਨ ਇਕੱਠਾ ਕਰਨ ਦੀ ਇੱਕ ਘਟਨਾ ਤੋਂ ਬਾਅਦ ਜਲਦੀ ਹੀ ਪ੍ਰਗਟ ਹੋ ਗਏ ਸਨ।ਇਸ ਅਸਹਿਮਤੀ ਦੇ ਪਰਿਣਾਮ ਦੇ ਰੂਪ ਵਿੱਚ, ਪਾਦਰੀ ਨੇ ਅਸਤੀਫ਼ਾ ਦੇ ਦੇਣ ਅਤੇ ਆਪਣਾ ਖ਼ੁਦ ਦਾ ਚਰਚ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਹ ਇੰਨਾ ਨਰਾਜ਼ ਹੋ ਗਿਆ ਕਿ ਉਸ ਨੇ ਉਹ ਸਾਰਾ ਪੈਸਾ ਵਾਪਿਸ ਕਰ ਦਿੱਤਾ ਜੋ ਉਸ ਨੇ ਇਕੱਠਾ ਕੀਤਾ ਸੀ।ਨਿਸ਼ਚਿਤ ਤੌਰ ਤੇ ਚਰਚ ਦੇ ਮੈਂਬਰ ਬਹੁਤ ਹੀ ਹੈਰਾਨ ਸਨ ਕਿ ਉਹ ਪੈਸਾ ਜੋ ਉਨ੍ਹਾਂ ਨੇ ਚਰਚ ਨੂੰ ਦਿੱਤਾ ਸੀ ਉਹ ਵਾਪਿਸ ਦਿੱਤਾ ਜਾ ਰਿਹਾ ਸੀ।

    ਇਸ ਪਾਦਰੀ ਨੇ ਆਪਣੀ ਸੰਸਥਾ ਅਤੇ ਆਪਣੇ ਸੀਨੀਅਰ ਸੇਵਕਾਂ ਦੇ ਬਾਰੇ ਬਹੁਤ ਸਾਰੀਆਂ ਬੁਰੀਆਂ ਕਹਾਣੀਆਂ ਫੈਲਾਅ ਦਿੱਤੀਆਂ। ਕੁਦਰਤੀ ਤੌਰ ਤੇ, ਪਾਦਰੀ ਦੇ ਇਸ ਕਾਰਨਾਮੇ ਤੋਂ ਬਾਅਦ ਇਹ ਚਰਚ ਅਸਲ ਵਿੱਚ ਖੇਰੂੰ-ਖੇਰੂੰ ਹੋ ਗਿਆ।

    ਪਿਆਰੇ ਮਿੱਤਰ, ਮੈਂ ਤੁਹਾਨੂੰ ਇੱਕ ਤੋਂ ਬਾਅਦ ਇੱਕ ਕਹਾਣੀ ਦੇ ਰਿਹਾ ਹਾਂ ਕਿ ਚਰਚ (ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਸ਼ਾਖਾ ਚਰਚ) ਕਿਉਂ ਲਗਾਤਾਰ ਖੇਰੂੰ-ਖੇਰੂੰ ਹੋ ਰਹੇ ਹਨ

    Enjoying the preview?
    Page 1 of 1