ਇੱਕ ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣ ਤੋਂ ਤੁਹਾਡਾ ਕੀ ਭਾਵ ਹੈ
()
About this ebook
ਡੈਗ ਹਿਯੁਵਰਡ-ਮਿਲਸ, ਸਭ ਤੋਂ ਵੱਧ ਵਿਕੀ “ਲਾਯੇਲਟੀ ਐਂਡ ਡਿਸਲਾਯੇਲਟੀ" ਕਿਤਾਬ ਸਮੇਤ ਹੋਰ ਕਈ ਕਿਤਾਬਾਂ ਦਾ ਲੇਖਕ ਹੈ। ਦ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਹਾਉਂਦੀਆਂ ਦੋ ਹਜ਼ਾਰ ਤੋਂ ਵੱਧ ਕਲੀਸਿਯਾਵਾਂ ਵਾਲੀ ਡਿਨੋਮੀਨੇਸ਼ਨ ਦਾ ਸੰਸਥਾਪਕ ਹੈ।
ਡੈਗ ਹਿਯੁਵਰਡ-ਮਿਲਸ, ਇਕ ਅੰਤਰ-ਰਾਸ਼ਟਰੀ ਪ੍ਰਚਾਰਕ, ਇੰਟਰਨੈਸ਼ਨਲ ਹੀਲਿੰਗ ਜੀਜਸ ਕ੍ਰੂਸੇਡਸ ਅਤੇ ਵਿਸ਼ਵ ਭਰ ਵਿਚ ਸੰਮੇਲਨਾਂ ਵਿਚ ਸੇਵਕਾਈ ਕਰਦਾ ਹੈ। ਵਧੇਰੀ ਜਾਣਕਾਰੀ ਲਈ ਦਿੱਤੀ ਵੈਬਸਾਈਟ ਤੇ ਜਾਉ, www.daghewardmills.org.
Dag Heward-Mills
Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.
Related to ਇੱਕ ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣ ਤੋਂ ਤੁਹਾਡਾ ਕੀ ਭਾਵ ਹੈ
Related ebooks
ਅਯਾਲੀਦੀਕਲਾ Rating: 0 out of 5 stars0 ratingsਕਿਉਂ ਦਸਵੰਧ ਨਾ ਦੇਣ ਵਾਲੇ ਮਸੀਹੀ ਗ਼ਰੀਬ ਬਣ ਜਾਦੇ ਹਨ ... ਅਤੇ ਕਿਵੇਂ ਦਸਵੰਧ ਦੇਣ ਵਾਲੇ ਮਸੀਹੀ ਧਨੀ ਬਣ ਜਾਦੇ ਹਨ Rating: 0 out of 5 stars0 ratingsਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ Rating: 0 out of 5 stars0 ratingsਐਡਜਸਟ ਐਵਰੀਵੇਅਰ (In Punjabi) Rating: 0 out of 5 stars0 ratingsਉਹ ਜੋ ਖ਼ਤਰਨਾਕ ਪੁੱਤਰ ਹਨ Rating: 0 out of 5 stars0 ratingsਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ Rating: 5 out of 5 stars5/5ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ। Rating: 0 out of 5 stars0 ratingsਕ੍ਰੋਧ (In Punjabi) Rating: 5 out of 5 stars5/5ਕੱਲ ਫਿਰ ਸਵੇਰਾ ਆਵੇਗਾ Rating: 0 out of 5 stars0 ratingsਸੇਵਕਾਈ ਲਈ ਨੈਤਿਕਤਾ Rating: 0 out of 5 stars0 ratingsਆਤਮਾ ਸਾਕ੍ਸ਼ਾਤ੍ਕਾਰ (In Punjabi) Rating: 0 out of 5 stars0 ratingsਵਫ਼ਾਦਾਰੀ ਅਤੇ ਬੇਵਫ਼ਾਈ Rating: 0 out of 5 stars0 ratingsਉਹ ਜੋ ਭੁੱਲ ਜਾਂਦੇ ਹਨ Rating: 0 out of 5 stars0 ratingsਚਿੰਤਾ (In Punjabi) Rating: 0 out of 5 stars0 ratingsਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ Rating: 0 out of 5 stars0 ratingsਮਸਹ ਦੇ ਮਿੱਠੇ ਪ੍ਰਭਾਵ Rating: 0 out of 5 stars0 ratingsਟਕਰਾਅ ਟਾਲੋ (In Punjabi) Rating: 0 out of 5 stars0 ratingsਜਿੱਤ ਦੇ ਭੇਤ Rating: 0 out of 5 stars0 ratingsਸੇਵਕਾਈ ਦੀ ਕਲਾ Rating: 0 out of 5 stars0 ratingsਲਾਇਕੋਸ Rating: 0 out of 5 stars0 ratingsਸੇਵਾ-ਪਰ-ਉਪਕਾਰ (In Punjabi) Rating: 0 out of 5 stars0 ratingsਮੁੱਖ ਦੱਸ ਗਲਤੀਆਂ ਜੋ ਪਾਦਰੀ ਕਰਦੇ ਹਨ Rating: 0 out of 5 stars0 ratingsਆਪਣੀ ਪਾਸਟਰ ਦੀ ਸੇਵਕਾਇ ਨੂੰ ਬਦਲੋ Rating: 0 out of 5 stars0 ratingsਉਹ ਜੋ ਤੁਹਾਡੇ ਤੇ ਦੋਸ਼ ਲਗਾਉਂਦੇ ਹਨ Rating: 0 out of 5 stars0 ratingsਉਹ ਜੋ ਅਣਜਾਨ ਹਨ Rating: 0 out of 5 stars0 ratingsਮਾਨਵ ਧਰਮ (In Punjabi) Rating: 0 out of 5 stars0 ratingsਉਨ੍ਹਾਂ ਨੂੰ ਦੱਸੋ Rating: 5 out of 5 stars5/5ਬਹੁਤੀਆਂ ਨੂੰ ਸੱਦਾ Rating: 0 out of 5 stars0 ratingsਪਿੱਛਾ ਕਰਨ ਦੀ ਕਲਾ Rating: 0 out of 5 stars0 ratingsਮੈਂ ਕੌਣ ਹਾਂ ? (In Punjabi) Rating: 0 out of 5 stars0 ratings
Reviews for ਇੱਕ ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣ ਤੋਂ ਤੁਹਾਡਾ ਕੀ ਭਾਵ ਹੈ
0 ratings0 reviews
Book preview
ਇੱਕ ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣ ਤੋਂ ਤੁਹਾਡਾ ਕੀ ਭਾਵ ਹੈ - Dag Heward-Mills
ਸੱਪਾਂ ਦੀ ਬੁੱਧੀਮਾਨੀ
…ਸੋ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ
ਮੱਤੀ 10:16
ਸੱਪ ਬੁੱਧੀਮਾਨ ਹਨ
ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕ ਸੱਪਾਂ ਤੋਂ ਡਰਦੇ ਹਨ। ਇਸ ਵਿੱਚ ਵੀ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕ ਸੱਪਾਂ ਦੀ ਬਹੁਤ ਇੱਜ਼ਤ ਕਰਦੇ ਹਨ। ਇਹ ਇੱਕ ਸਚਾਈ ਹੈ ਕਿ ਸੱਪ ਬਹੁਤ ਅਦਭੁਤ ਜੀਵ ਹਨ, ਸਹੀ ਰੀਤੀ ਨਾਲ ਆਪਣਾ ਨਿਰਵਾਹ ਕਰ ਰਹੇ ਹਨ ਅਤੇ ਵੱਧ ਫੁੱਲ ਰਹੇ ਹਨ, ਬਾਵਜੂਦ ਇਸਦੇ ਕਿ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੇ ਲਈ ਨਫ਼ਰਤ ਹੈ।
ਜੇਕਰ ਯਿਸੂ ਨੇ ਸੱਪਾਂ ਦੀ ਬੁੱਧੀਮਾਨੀ ਬਾਰੇ ਨਾ ਦੱਸਿਆ ਹੁੰਦਾ ਤਾਂ ਅਸੀਂ ਉਹਨਾਂ ਦੀ ਉਸ ਬੁੱਧੀਮਾਨੀ ਨੂੰ ਅਣਦੇਖਿਆ ਕਰ ਦਿੰਦੇ ਜਿਸ ਦੇ ਨਾਲ ਉਹ ਜੀਅ ਰਹੇ ਹਨ।
ਕਿਉਂਕਿ ਯਿਸੂ ਨੇ ਸੱਪਾਂ ਦੀ ਬੁੱਧੀਮਾਨੀ ਬਾਰੇ ਇਸ਼ਾਰਾ ਕੀਤਾ ਹੈ, ਸਾਨੂੰ ਸਾਰਿਆਂ ਨੂੰ ਇਨ੍ਹਾਂ ਜੀਵਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਜਿੰਨਾ ਵੀ ਉਹਨਾਂ ਤੋਂ ਸਿੱਖ ਸਕਦੇ ਹਾਂ ਸਿੱਖਣਾ ਚਾਹੀਦਾ ਹੈ।ਇਸ, ਲਈ ਸੱਪ ਦੀ ਬੁੱਧੀਮਾਨੀ ਕੀ ਹੈ? ਕਿਹੜੀ ਚੀਜ਼ ਸੱਪ ਨੂੰ ਬੁੱਧੀਮਾਨ ਬਣਾਉਂਦੀ ਹੈ?
ਕੀ ਤੁਸੀਂ ਉਸ ਬੁੱਧੀਮਾਨੀ ਦੀ ਖੋਜ ਨਹੀਂ ਕਰੋਗੇ ਜਿਹੜੀ ਤੁਹਾਨੂੰ ਆਪਣੇ ਸਾਰੇ ਸਹਿ-ਕਰਮਚਾਰੀਆਂ ਨਾਲੋਂ ਜਿਆਦਾ ਖ਼ੁਸ਼ਹਾਲ ਬਣਾਉਂਦੀ ਹੈ?
ਤੁਸੀਂ ਉਸ ਬੁੱਧੀਮਾਨੀ ਦੀ ਖੋਜ ਕਰਨਾ ਨਹੀਂ ਚਾਹੋਗੇ ਜਿਹੜੀ ਤੁਹਾਨੂੰ ਤੁਹਾਡੇ ਵਿਰੋਧੀਆਂ ਅਤੇ ਨਫ਼ਰਤ ਕਰਨ ਵਾਲਿਆਂ ਦੇ ਸਾਹਮਣੇ ਸਫਲ ਬਣਾ ਸਕਦੀ ਹੈ।
ਕੀ ਤੁਸੀਂ ਉਹ ਬੁੱਧੀਮਾਨੀ ਨਹੀਂ ਚਾਹੁੰਦੇ ਜਿਹੜੀ ਕਿ ਜ਼ਿੰਦਗੀ ਦੇ ਸਾਰੇ ਬਦਲਦੇ ਨਜ਼ਾਰਿਆਂ ਦੁਆਰਾ ਤੁਹਾਨੂੰ ਖ਼ਸ਼ਹਾਲ ਬਣਾਏਗੀ? ਆਖਰ, ਕਿੰਨੇ ਕੁ ਲੋਕ ਜ਼ਿੰਦਗੀ ਦੀਆਂ ਸਾਰੀਆਂ ਰੁੱਤਾਂ ਵਿੱਚ ਅਮੀਰ ਅਤੇ ਖ਼ੁਸ਼ਹਾਲ ਰਹਿ ਸਕਦੇ ਹਨ? ਕੀ ਤੁਸੀਂ ਉਹ ਬੁੱਧੀਮਾਨੀ ਨਹੀਂ ਚਾਹੁੰਦੇ ਜਿਹੜੀ ਕਿ ਲੋਕਾਂ ਦੇ ਮਨਾਂ ਵਿੱਚ ਤੁਹਾਡੇ ਲਈ ਇੱਕ ਖਾਸ ਕਿਸਮ ਦੀ ਇੱਜ਼ਤ ਪੈਦਾ ਕਰੇਗੀ? ਕੀ ਤੁਸੀਂ ਉਹ ਬੁੱਧੀਮਾਨੀ ਨਹੀਂ ਚਾਹੁੰਦੇ ਜਿਹੜੀ ਕਿ ਤੁਹਾਨੂੰ ਜ਼ਿੰਦਗੀ ਦੇ ਸਾਰੇ ਟੀਚੇ ਚੁੱਪਚਾਪ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ?
ਮੈਂਨੂੰ ਯਕੀਨ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਬੁੱਧੀਮਾਨੀ ਜ਼ਰੂਰ ਚਾਹੁੰਦੇ ਹੋ। ਦਰਅਸਲ, ਸੱਪ ਦੀ ਵੀ ਉਹੀ ਬੁੱਧੀਮਾਨੀ ਹੈ` ਇਸ ਲਈ ਯਿਸੂ ਨੇ ਕਿਹਾ ਹੈ ਕਿ ਸਾਨੂੰ ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣਾ ਚਾਹੀਦਾ ਹੈ।
ਸੱਤ ਕਾਰਨ ਜਿਨ੍ਹਾਂ ਕਰਕੇ ਸੱਪਾਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ
ਸੱਪਾਂਨੂੰਬੁੱਧੀਮਾਨਕਿਹਾਜਾਂਦਾਹੈਕਿਕਿਉਂਕਿਉਹਦੂਸਰੇਸਾਰੇਜੰਗਲੀਜਾਨਵਰਾਂਤੋਂਜ਼ਿਆਦਾਵਧੇਫੁੱਲੇਅਤੇਸਫਲਹੋਏਹਨ।
ਸੱਪਾਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ ਕਿ ਕਿਉਂਕਿ ਉਹਨਾਂ ਨੇ ਇਸ ਆਧੁਨਿਕ ਸੰਸਾਰ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਿਆ ਹੈ। ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਜੰਗਲੀ ਜਾਨਵਰ ਇਸ ਆਧੁਨਿਕ ਸੰਸਾਰ ਵਿੱਚ ਆਪਣੀ ਹੋਂਦ ਨੂੰ ਬਣਾ ਕੇ ਨਾ ਰੱਖ ਸਕੇI
ਸੱਪਾਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ ਕਿ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਫਲ ਬਣਾਈ ਰੱਖਿਆ ਬਾਵਜੂਦ ਇਸ ਦੇ ਕਿ ਹਰ ਕੋਈ ਉਹਨਾਂ ਨੂੰ ਨਫ਼ਰਤ ਕਰਦਾ ਹੈ।
ਸੱਪਾਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ ਕਿ ਕਿਉਂਕਿ ਉਹਨਾਂ ਨੇ ਮਨੁੱਖਾਂ ਵਿੱਚ ਡਰ ਅਤੇ ਇੱਜ਼ਤ ਪੈਦਾ ਕੀਤੀ ਹੈ। ਮਨੁੱਖ ਆਮ ਕਰਕੇ ਜਾਨਵਰਾਂ ਤੋਂ ਨਹੀਂ ਡਰਦੇ ਅਤੇ ਨਾ ਹੀ ਉਹਨਾਂ ਦੀ ਇੱਜ਼ਤ ਕਰਦੇ ਹਨ ਪਰ ਉਹ ਸੱਪਾਂ ਤੋ ਡਰਦੇ ਹਨ ਅਤੇ ਉਹਨਾਂ ਦੀ ਇੱਜ਼ਤ ਕਰਦੇ ਹਨ।
ਸੱਪਾਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਵਿੱਚ ਸੰਸਾਰ ਦੇ ਹਰ ਕੋਨੇ ਅਤੇ ਮਹਾਂਦੀਪ ਵਿੱਚ ਨਿਰਵਾਹ ਕਰਨ ਦੀ ਯੋਗਤਾ ਹੈ।
ਸੱਪਾਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਵਿੱਚ ਧਰਤੀ ਦੇ ਕਿਸੇ ਵੀ ਖੇਤਰ, ਸਮੁੰਦਰ ਵਿੱਚ, ਤਾਜੇ ਪਾਣੀ ਅਤੇ ਇੱਥੋਂ ਤੱਕ ਕਿ ਹਵਾ ਵਿੱਚ ਵੀ ਕਾਰਜ ਕਰਨ ਦੀ ਯੋਗਤਾ ਹੈ।
ਸੱਪਾਂ ਨੂੰ ਬੁੱਧੀਮਾਨ ਕਿਹਾ ਜਾਂਦਾ ਹੈ ਕਿ ਕਿਉਂਕਿ ਉਹਨਾਂ ਵਿੱਚ ਇਸ ਸੰਸਾਰ ਵਿੱਚ ਆਪਣੇ ਟੀਚੇ ਪ੍ਰਾਪਤ ਕਰਨ ਦੀ ਯੋਗਤਾ ਹੈ।ਸੱਪਾਂ ਦੇ ਖਿਲਾਫ ਬਹੁਤ ਸਾਰੇ ਮਤਭੇਦ ਖੜ੍ਹੇ ਕਰਨ ਦੇ ਬਾਵਜੂਦ ਵੀ , ਉਹਨਾਂ ਵਿੱਚ ਜੀਉਣ, ਖਾਣ ਅਤੇ ਵਧਣ ਫੁੱਲਣ ਦੀ ਯੋਗਤਾ ਹੈ।
ਬੁੱਧੀਮਾਨ ਹੋਣ ਲਈ, ਤੁਹਾਨੂੰ ਤੱਥਾਂ, ਸੱਚਾਈਆਂ, ਅਤੇ ਕਥਨਾਂ ਬਾਰੇ ਸੋਚਣਾ, ਧਿਆਨ ਕਰਨਾ, ਵਿਚਾਰ ਕਰਨਾ ਚਾਹੀਦਾ ਹੈ। ਤੁਹਾਨੂੰ ਗੰਭੀਰ ਕਹਾਵਤਾਂ ਦੇ ਧੋਖੇ ਵਿੱਚ ਨਹੀਂ ਆਉਣਾ ਚਾਹੀਦਾ ਜੋ ਬਹੁਤ ਹੀ ਤੁੱਛ ਹਨ। ਜਦੋਂ ਯਿਸੂ ਨੇ ਕਿਹਾ, ‘ਸੱਪਾਂ ਦੀ ਤਰ੍ਹਾਂ ਬੁੱਧੀਮਾਨ ਬਣੋ ਉਹ ਇੱਕ ਬਹੁਤ ਹੀ ਗਹਿਰੀ ਕਹਾਵਤ ਦੇ ਰਿਹਾ ਸੀ; ਇੱਕ ਕਹਾਵਤ ਜਿਹੜੀ ਬਹੁਤ ਹੀ ਬੁੱਧੀਮਾਨੀ , ਅਰਥ ਭਰਪੂਰ ਅਤੇ ਮਾਰਗ ਦਰਸ਼ਨ ਵਾਲੀ ਹੈ। ਇਸ ਕਿਤਾਬ ਦਾ ਹਰ ਇੱਕ ਪੰਨਾ ਸੱਪਾਂ ਦੀ ਮਹਾਨ ਬੁੱਧੀ ਦੇ ਹਰ ਇੱਕ ਪੱਖ ਨਾਲ ਸੰਬੰਧ ਰੱਖਦਾ ਹੈ ਜਿਹੜਾ ਕਿ ਇਸ ਨੂੰ ਅੱਜ ਤੱਕ ਮਿਲੇ ਕਿਸੇ ਵੀ ਜੰਗਲੀ ਜਾਨਵਰ ਤੋਂ ਜ਼ਿਆਦਾ ਸਫਲ ਬਣਾਉਂਦਾ ਹੈ।
ਕੀ ਤੁਸੀਂ ਕਦੇ ਇਸ ਤੱਥ ਬਾਰੇ ਸੋਚਿਆ ਹੈ ਕਿ ਕੋਈ ਵੀ ਸ਼ੇਰ ਤੁਹਾਡੇ ਘਰ ਦੇ ਦੁਆਲੇ ਚੱਕਰ ਨਹੀਂ ਲਗਾਉਂਦਾ? ਪਰ ਸੱਪ ਆਮ ਕਰਕੇ ਤੁਹਾਡੇ ਖੇਤਰ ਵਿੱਚ ਦੇਖੇ ਜਾ ਸਕਦੇ ਹਨ।ਘੱਟੋ ਘੱਟ, ਜਿੰਨੇ ਵੀ ਘਰਾਂ ਵਿੱਚ ਮੈਂ ਅੱਜ ਤੱਕ ਰਿਹਾ ਹਾਂ ਹਰ ਘਰ ਵਿੱਚ ਮੈਂ ਸੱਪ ਨੂੰ ਦੇਖਿਆ ਹੈ।ਪਰ ਸ਼ੇਰ ਤੁਹਾਡੇ ਖੇਤਰ ਵਿੱਚ ਗੈਰ-ਮੌਜੂਦ ਰਹਿੰਦੇ ਹਨ।ਉਹਨਾਂ ਦਾ ਸਫਾਇਆ ਹੋ ਗਿਆ ਹੈ ਕਿਉਂਕਿ ਉਹ ਸੱਪਾਂ ਵਰਗੀ ਬੁੱਧੀਮਾਨੀ ਨਾਲ ਨਹੀਂ ਚਲਦੇ । ਉਹ ਇੱਕ ਹੋਰ ਕਿਸਮ ਦੀ ਬੁੱਧੀਮਾਨੀ ਨਾਲ ਚਲਦੇ ਹਨ – ਸ਼ੇਰਾਂ ਦੀ ਬੁੱਧੀਮਾਨੀ।
ਸ਼ੇਰਾਂ ਦੀ ਬੁੱਧੀਮਾਨੀ ਸਾਡੇ ਮਨ ਵਿੱਚ ਸ਼ੇਰਾਂ ਲਈ ਇੱਕ ਖਾਸ ਕਿਸਮ ਦਾ ਡਰ ਅਤੇ ਇੱਜ਼ਤ ਪੈਦਾ ਕਰਦੀ ਹੈ।ਪਰ ਸ਼ੇਰਾਂ ਦੀ ਬੁੱਧੀਮਾਨੀ ਨੇ ਉਸ ਨੂੰ ਸੰਸਾਰ ਦੇ ਸਾਰੇ ਸ਼ਹਿਰਾਂ ਵਿੱਚ ਖ਼ੁਸ਼ਹਾਲ ਅਤੇ ਵਧਣ ਫੁੱਲਣ ਦੀ ਯੋਗਤਾ ਨਹੀਂ ਦਿੱਤੀ। ਸ਼ੇਰਾਂ ਦੀ ਅਬਾਦੀ ਘਟਦੀ ਹੀ ਜਾ ਰਹੀ ਹੈ ਸ਼ੇਰ ਗਾਇਬ ਹੁੰਦੇ ਜਾ ਰਹੇ ਹਨ। ਦੂਸਰੇ ਪਾਸੇ, ਸੱਪ ਭੇਦਪੂਰਣ ਤਰੀਕੇ ਨਾਲ ਹਰ ਸ਼ਹਿਰ ਅਤੇ ਗੁਆਂਢ ਵਿੱਚ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਪ ਸ਼ੇਰ ਨਾਲੋਂ ਜ਼ਿਆਦਾ ਬੁੱਧੀਮਾਨ ਹੈ ਕਿਉਂਕਿ ਇਹ ਪ੍ਰਬਲ, ਸਫਲ ਅਤੇ ਖ਼ੁਸ਼ਹਾਲ ਰਿਹਾ ਹੈ ਜਦੋਂ ਕਿ ਸ਼ੇਰਾਂ ਦੀ ਸੰਖਿਆ ਘਟਦੀ ਹੀ ਜਾ ਰਹੀ ਹੈ ਅਤੇ ਲਗਭਗ ਗਾਇਬ ਹੋਣ ਦੀ ਸਥਿਤੀ ਦੇ ਨੇੜੇ ਪਹੁੰਚ ਗਈ ਹੈ।
ਪਾਠ 2
ਗੈਰ-ਨਿਰਭਰ ਜੀਵਨ ਦੇ ਮਾਲਕ
ਅਮਨ ਭਰਪੂਰ ਜੀਵਨ ਜੀਉਣ ਲਈ ਤੁਸੀਂ ਜੋ ਵੀ ਕਰ ਸਕਦੇ ਹੋ ਉਹੀ ਕਰੋ ਆਪਣੇ ਕਾਰੋਬਾਰ ਦਾ ਖਿਆਲ ਰੱਖੋ ਅਤੇ ਆਪਣੀ ਰੋਜ਼ੀ ਕਮਾਉਣ ਲਈ ਕੰਮ ਕਰੋ।ਅਸੀਂ ਇਹ ਗੱਲਾਂ ਕਰਨ ਲਈ ਪਹਿਲਾਂ ਹੀ ਆਖ ਚੁੱਕੇ ਹਾਂ ਤਾਂ ਕਿ ਤੁਸੀਂ ਦੂਸਰਿਆਂ ਉੱਪਰ ਨਿਰਭਰ ਨਾ ਹੋ ਸਕੋ।
1 ਥੱਸਲੁਨੀਕੀਆਂ 4:11-12
ਸੱਪ ਬੁੱਧੀਮਾਨ ਹਨ ਕਿਉਂਕਿ ਉਹ ਦੂਸਰਿਆਂ ਤੇ ਨਿਰਭਰ ਨਹੀਂ ਕਰਦੇ
ਇੱਕਆਗੂ ਨੂੰ ਦੂਸਰਿਆਂ ਤੋਂ ਇੱਜ਼ਤ ਹਾਸਲ ਕਰਨ ਲਈ ਕਿਸੇ ਤੇ ਵੀ ਨਿਰਭਰ ਨਹੀਂ ਕਰਨਾ ਚਾਹੀਦਾI ਇੱਕ ਪਾਦਰੀ ਨੂੰ ਇੰਨੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਉਸ ਨੂੰ ਕਿਸੇ ਵੀ ਹਾਲ ਵਿੱਚ ਦੂਸਰਿਆਂ ਤੋਂ ਭੀਖ ਮੰਗਣ ਦੀ ਲੋੜ ਨਾ ਪਵੇ। ਭੀਖ ਤਾਂ ਭੀਖ ਹੈ ਚਾਹੇ ਰਾਸ਼ਟਰਪਤੀ, ਨੇਤਾ ਜਾਂ ਪਾਦਰੀ ਇਸ ਨੂੰ ਕੋਈ ਵੀ ਮੰਗ ਰਿਹਾ ਹੋਵੇI ਭੀਖ ਤਾਂ ਭੀਖ ਹੈ ਚਾਹੇ ਕਈ ਵਾਰ ਇਹ ਸਤਿਕਾਰਯੋਗ ਵਿਵਰਣ ਦਿੰਦੀ ਹੈ ਜਿਵੇਂ ਮੰਗ ਨਿਵੇਸ਼ਕ
ਮੰਗ ਸਹਾਇਤਾ
ਜਾਂ ਦਾਨ ਦੇਣ ਵਾਲੇ ਸੰਮੇਲਨਾਂ ਵਿੱਚ ਭਾਗ ਲੈਣਾI
ਇਸ ਦਾ ਹੱਲ ਇਹੀ ਹੈ ਉਹੀ ਕਰੋ ਆਪਣੇ ਕਾਰੋਬਾਰ ਦਾ ਖਿਆਲ ਰੱਖੋ ਅਤੇ ਆਪਣੀ ਰੋਜ਼ੀ ਕਮਾਉਣ ਲਈ ਕੰਮ ਕਰੋ।
ਤੁਸੀਂ ਭੀਖ ਮੰਗਣ ਅਤੇ ਦੂਜਿਆਂ ਤੋਂ ਚੀਜ਼ਾਂ ਮੰਗਣ ਕਿਉਂ ਜਾਂਦੇ ਹੋ? ਕੀ ਤੁਸੀਂ ਉਹ ਕਦੇ ਨਹੀਂ ਪੜ੍ਹਿਆ ਜੋ ਦਾਊਦ ਨੇ ਕਿਹਾ ਹੈ, ਮੈਂ ਕਦੇ ਵੀ ਪਰਮੇਸ਼ਰ ਨੂੰ ਨੇਕ ਬੰਦਿਆਂ ਦਾ ਹੱਥ ਛੱਡਦਿਆਂ ਨਹੀਂ ਦੇਖਿਆI
ਮੈਂ ਕਦੇ ਵੀ ਨੇਕ ਬੰਦਿਆਂ ਦੇ ਬੱਚਿਆਂ ਨੂੰ ਭੀਖ ਮੰਗਦੇ ਨਹੀਂ ਦੇਖਿਆ। (ਜ਼ਬੂਰ 37:25)। ਕੀ ਤੁਸੀਂ ਇਸ ਗੱਲ ਵਿੱਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ ਕਿ ਤੁਸੀਂ ਆਪਣਾ ਜੀਵਨ ਜੀਉਣ ਲਈ ਦੂਸਰਿਆਂ ਤੋਂ ਕੁਝ ਪ੍ਰਾਪਤ ਕਰਨ ਦੀ ਉਮੀਦ ਕਰਦੇ ਹੋ? ਕੀ ਤੁਸੀਂ ਸੋਚਦੇ ਹੋ ਕਿ ਦੂਸਰਿਆਂ ਦੇ ਮਨਾਂ ਵਿੱਚ ਤੁਹਾਡੇ ਲਈ ਕੋਈ ਇੱਜ਼ਤ ਹੋਵੇਗੀ ਜਦੋਂ ਤੁਸੀਂ ਲਗਾਤਾਰ ਉਹਨਾਂ ਤੇ ਨਿਰਭਰ ਕਰਦੇ ਹੋ? ਉਹ ਤੁਹਾਡੀ ਇੱਜ਼ਤ ਨਹੀਂ ਕਰਦੇ ਵਚਨ ਨੂੰ ਧਿਆਨ ਨਾਲ ਪੜ੍ਹੋ ਅਤੇ ਇਸ ਤੇ ਵਿਚਾਰ ਕਰੋ। ਅਮਨ ਭਰਪੂਰ ਜੀਵਨ ਜੀਉਣ ਲਈ ਤੁਸੀਂ ਜੋ ਵੀ ਕਰ ਸਕਦੇ ਹੋ ਉਹੀ ਕਰੋ ਆਪਣੇ ਕਾਰੋਬਾਰ ਦਾ ਖਿਆਲ ਰੱਖੋ ਅਤੇ ਆਪਣੀ ਰੋਜ਼ੀ ਕਮਾਉਣ ਲਈ ਕੰਮ ਕਰੋ। ਅਸੀਂ ਇਹ ਗੱਲਾਂ ਕਰਨ ਲਈ ਪਹਿਲਾਂ ਹੀ ਆਖ ਚੁੱਕੇ ਹਾਂ ਤਾਂ ਕਿ ਤੁਸੀਂ ਦੂਸਰਿਆਂ ਉੱਪਰ ਨਿਰਭਰ ਨਾ ਹੋ ਸਕੋ। 1 ਥੱਸਲੁਨੀਕੀਆਂ 4:11-12
ਸੱਪ ਇਹ ਸਾਬਤ ਕਰਦੇ ਹਨ ਕਿ ਉਹ ਆਤਮ ਨਿਰਭਰ ਜੀਵਨ ਦੇ ਮਾਲਕ ਹਨ। ਜਿਸ ਦਿਨ ਤੋਂ ਉਹਨਾਂ ਦਾ ਜਨਮ ਹੋ ਜਾਂਦਾ ਹੈ ਉਸ ਦਿਨ ਤੋਂ ਹੀ ਉਹ ਆਪਣਾ ਨਿਰਵਾਹ ਆਪ ਕਰਨ ਦੇ ਯੋਗ ਹੋ ਜਾਂਦੇ ਹਨ। ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣ ਦੇ ਲਈ ਤੁਹਾਨੂੰ ਵੀ ਆਤਮ-ਨਿਰਭਰ ਹੋਣਾ ਜਾਂ ਗੈਰ ਨਿਰਭਰ ਹੋਣ ਦੇ ਕਾਬਲ ਹੋ ਜਾਣਾ ਚਾਹੀਦਾ ਹੈ। ਇਹ ਬਹੁਤ ਹੀ ਦੁਖਦਾਇੱਕਨਜ਼ਾਰਾ ਹੁੰਦਾ ਹੈ ਜਦੋਂ ਅਸੀਂ ਕਿਸੇ ਗਰੀਬ ਦੇਸ਼ ਦੇ ਰਾਸ਼ਟਰਪਤੀਆਂ ਨੂੰ ਅਮੀਰ ਦੇਸ਼ਾਂ ਕੋਲ ਤੋਹਫ਼ੇ ਲੈਣ ਜਾਂ ਕਰਜ਼ਾ ਲੈਣ ਜਾਂਦੇ ਦੇਖਦੇ ਹਾਂ।
ਬਹੁਤ ਸਾਰੇ ਦੇਸ਼ ਜਿਹੜੇ ਉਪਨਿਵੇਸ਼ਕਾਂ ਦੁਆਰਾ ਬਸਾਏ ਗਏ ਸਨ ਉਹ ਆਪਣੇ ਉਪਨਿਵੇਸ਼ਕ ਮਾਲਕਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਕਰ ਸਕਦੇ। ਉਹ ਸਧਾਰਨ ਤੌਰ ਤੇ ਆਤਮ-ਨਿਰਭਰਤਾ ਦੇ ਕਾਬਲ ਨਹੀਂ ਹਨ। ਬਹੁਤ ਸਾਰੇ ਦੇਸ਼ ਗਰੀਬ ਸੂਬੇ ਹਨ ਆਪਣਾ ਰਾਜ ਚਲਾਉਣ ਵਿੱਚ ਅਸਮਰੱਥ ਹਨ` ਉਹ ਆਤਮ-ਨਿਰਭਰਤਾ ਲਈ ਲੜੇ ਪਰ ਉਹ ਆਤਮ^ਨਿਰਭਰ ਨਹੀਂ ਹਨ। ਉਹ ਹਰ ਸਾਲ ਆਤਮ-ਨਿਰਭਰਤਾ ਦਾ ਜਸ਼ਨ ਮਨਾਉਂਦੇ ਹਨ ਜਦੋਂ ਕਿ ਅਸਲੀਅਤ ਵਿੱਚ ਉਹਨਾਂ ਨੂੰ ਲਗਾਤਰ ਨਿਰਭਰਤਾ ਦਾ ਸ਼ੋਕ ਮਨਾਉਣਾ ਚਾਹੀਦਾ ਹੈI ਨਿਰਾਸ਼ ਅਯੋਗ ਨੇਤਾਂ ਅਜਿਹੇ ਦੇਸ਼ਾਂ ਨੂੰ ਚਲਾਉਂਦੇ ਹਨ ਅਤੇ ਥੱਲੇ ਲੈ ਕੇ ਜਾਣ ਵਾਲੀ ਪੇਚਦਾਰ ਅਗਵਾਈ ਦੇ ਦੁਆਰਾ ਗਰੀਬੀ ਨੂੰ ਹੋਰ ਵੀ ਜ਼ਿਆਦਾ ਵਧਾਇਆ ਹੈ। ਤੱਥ ਇਹ ਹੈ ਕਿ ਆਗੂ ਦੋ ਸ਼ਹਿਰਾਂ ਵਿੱਚ ਸੜਕ ਬਣਾਉਣ, ਬਿਜਲੀ, ਪਾਣੀ, ਸਕੂਲ, ਹਸਪਤਾਲ ਪ੍ਰਦਾਨ ਕਰਨ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ।ਕੁਝ ਗਰੀਬ ਦੇਸ਼ਾਂ ਦੇ ਆਗੂਆਂ ਲਈ, ਅਗਵਾਈ ਕਰਨ ਦਾ ਮਤਲਬ ਹੈ ਕਿ ਦੂਸਰੇ ਦੇਸ਼ਾਂ ਵਿੱਚ ਜਾ ਕੇ ਪੈਸੇ ਲਈ ਭੀਖ ਮੰਗਣਾ।
ਸੱਪ, ਦੂਸਰੇ ਪਾਸੇ, ਉਸ ਦਿਨ ਤੋਂ ਹੀ ਆਤਮ-ਨਿਰਭਰ ਹਨ ਜਿਸ ਦਿਨ ਉਹਨਾਂ ਦਾ ਜਨਮ ਹੋ ਜਾਂਦਾ ਹੈ, ਅਤੇ ਆਪਣੇ ਮਾਤਾ-ਪਿਤਾ ਤੋਂ ਦੂਰ ਰਹਿ ਕੇ ਸਫਲਤਾ ਪੂਰਵਕ ਜੀਵਨ ਜੀਅ ਸਕਣ ਦੇ ਯੋਗ ਹਨ। ਬਹੁਤ ਸਾਰੇ ਸੱਪ ਜਿਸ ਦਿਨ ਉਹਨਾਂ ਦਾ ਜਨਮ ਹੋ ਜਾਂਦਾ ਹੈ ਉਸ ਦਿਨ ਤੋਂ ਹੀ ਮਾਰਨਾ ਸਿੱਖ ਲੈਂਦੇ ਹਨ, ਅਤੇ ਆਪਣੇ ਜੀਵਨ ਦੇ ਪਹਿਲੇ ਦਿਨ ਤੋਂ ਹੀ ਇਕੱਲਾ ਰਹਿਣਾ ਸਿੱਖ ਲੈਂਦੇ ਹਨ। ਦੂਸਰਿਆਂ ਤੋ ਭਿੰਨ ਬਹੁਤ ਸਾਰੇ ਦੇਸ਼ ਜਿਨ੍ਹਾਂ ਨੂੰ ਨਿਰਵਾਹ ਕਰਨ ਲਈ ਦੂਸਰੇ ਦੇਸ਼ਾਂ ਤੋਂ ਪਰਚੇ ਜਾਂ ਤੋਹਫ਼ਿਆਂ ਦੀ ਜਰੂਰਤ ਪੈਂਦੀ ਹੈ, ਸੱਪਾਂ ਨੂੰ ਦੂਸਰਿਆਂ ਦੀ ਸਹਾਇਤਾ ਦੀ ਜਰੂਰਤ ਨਹੀਂ ਪੈਂਦੀ ਅਤੇ ਉਹ ਸਫਲ ਆਤਮ-ਨਿਰਭਰ ਜੀਵਨ ਸ਼ੁਰੂ ਕਰਨ ਦੇ ਯੋਗ ਹਨ।
ਕਿਵੇਂ ਸਾਬਤ ਕੀਤਾ ਜਾਏ ਕਿ ਤੁਸੀਂ ਆਤਮ-ਨਿਰਭਰਤਾ ਦੇ ਯੋਗ ਹੋ
1. ਜੇਕਰ ਤੁਸੀਂ ਸੱਪ ਦੀ ਬੁੱਧੀਮਾਨ ਹੋ ਤੁਸੀਂ ਆਪਣਾ ਜੀਵਨ ਪੈਸੇ, ਤੋਹਫੇ, ਅਨੁਦਾਨ, ਦਾਨ ਅਤੇ ਇੱਥੋਂ ਤੱਕ ਕਰਜ਼ੇ ਦੀ ਉਮੀਦ ਕੀਤੇ ਬਿਨਾਂ ਜੀਅ ਸਕਦੇ ਹੋ।
ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, ਮੈਂ ਯਹੋਵਾਹ ਸਰਵ ਉੱਚ ਪਰਮੇਸ਼ਰ ਅੱਗੇ ਇਕਰਾਰ ਕਰਦਾ ਹਾਂ ਕਿ, ਜਿਸ ਨੇ ਧਰਤੀ ਅਤੇ ਅਕਾਸ਼ ਨੂੰ ਸਾਜਿਆ ਹੈI ਮੈਂ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਵੀ ਉਹ ਚੀਜ਼ ਨਹੀਂ ਰੱਖਾਂਗਾ ਜਿਹੜੀ ਤੇਰੀ ਹੈ।ਕੋਈ ਧਾਗਾ ਜਾਂ ਤਸਮਾ ਵੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਆਖੇ,
ਮੈਂ ਅਬਰਾਮ ਨੂੰ ਅਮੀਰ ਬਣਾਇਆI"
ਉਤਪਤ 14:22-23
ਅਬਰਾਮ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਉਸ ਨੂੰ ਅਮੀਰ ਬਣਾਵੇ। ਦਰਅਸਲ, ਉਹ ਨਹੀਂ ਚਾਹੁੰਦਾ ਸੀ ਕਿ ਕੋਈ ਇਹ ਸੋਚੇ ਕਿ ਉਸ ਨੇ ਅਬਰਾਮ ਨੂੰ ਅਮੀਰ ਬਣਾਇਆ ਹੈ।
ਉਹ ਬੱਚੇ ਹੁੰਦੇ ਹਨ ਜਿਹੜੇ ਹਮੇਸ਼ਾਂ ਇਹ ਉਮੀਦ ਕਰਦੇ ਹਨ ਮੰਮੀ ਅਤੇ ਡੈਡੀ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੁਝ ਨਾ ਕੁਝ ਦੇਣਗੇ। ਜਦੋ ਕੋਈ ਆਤਮ-ਨਿਰਭਰ ਜੀਵਨ ਜੀਉਣ ਦੇ ਯੋਗ ਨਹੀਂ ਹੁੰਦਾ, ਤਾਂ ਉਹ ਅਕਸਰ ਲੋਕਾਂ ਤੋਂ ਕਿਸੇ ਨਾ ਕਿਸੇ ਚੀਜ਼ ਦੀ ਉਮੀਦ ਰੱਖਦਾ ਹੈ। ਬਹੁਤ ਸਾਰੇ ਲੋਕ ਅਮਰੀਕਾ ਅਤੇ ਇੰਗਲੈਂਡ ਤੋਂ ਕੁਝ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹਨ।ਸਚਾਈ ਇਹ ਹੈ ਕਿ ਤੁਸੀਂ ਇਹ ਸੋਚਦੇ ਹੋ ਕਿ ਅਮਰੀਕੀ ਅਤੇ ਯੂਰਪੀ ਲੋਕ ਤੁਹਾਡੇ ਸਹਾਇਤਾ ਪ੍ਰੋਗਰਾਮਾਂ ਵਿੱਚ ਆਉਣਗੇ ਤੇ ਦੇਖਣਗੇ ਕਿ ਤੁਸੀਂ ਆਤਮ-ਨਿਰਭਰ ਜੀਵਨ ਜੀਉਣ ਦੇ ਅਸਮਰੱਥ ਹੋ।
ਤੁਹਾਨੂੰ ਇਸ ਗੱਲ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਕੋਈ ਬਾਹਰੋਂ ਆ ਕੇ ਤੁਹਾਨੂੰ ਅਮੀਰ ਬਣਾਏਗਾ, ਤੁਸੀਂ ਇਹ ਕਿਉਂ ਚਾਹੁੰਦੇ ਹੋ ਕਿ ਦੂਸਰਾ ਤੁਹਾਨੂੰ ਕੁਝ ਦੇਵੇ? ਤੁਸੀਂ ਹਮੇਸ਼ਾਂ ਇੱਕ ਤੋਹਫੇ, ਕਰਜ਼ੇ ਜਾਂ ਪਰਚੇ ਦੀ ਉਮੀਦ ਕਿਉਂ ਕਰਦੇ ਹੋ?
ਦਰਅਸਲ, ਅਯੋਗ ਆਗੂ ਤੁਹਾਡੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਪਰਿਯੋਜਨਾਵਾਂ ਨੂੰ ਸ਼ੁਰੂ ਕਰਨ ਲਈ ਉਹ ਕਰਜ਼ੇ ਦੀ ਤਲਾਸ਼ ਵਿੱਚ ਹਨ। ਅਕਸਰ, ਕਰਜ਼ੇ ਦੀ ਕੋਈ ਲੋੜ ਨਹੀਂ ਹੁੰਦੀ। ਇਸ ਦੇ ਲਈ ਸਧਾਰਨ ਤੌਰ ਤੇ ਸਾਧਨਾਂ ਦੇ ਬੇਕਾਰ ਖਰਚ, ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਬੰਧ ਤੇ ਕਾਬੂ ਪਾਉਣ ਦੀ ਲੋੜ ਹੁੰਦੀ ਹੈ। ਇਹ ਭੈੜੇ ਆਗੂ ਕਰਜ਼ਾ ਲੈਣ ਦੀਆਂ ਗੱਲਾਂ ਕਰਕੇ ਜਨਤਾ ਨੂੰ ਬੇਫਕੂਫ਼ ਬਣਾਉਂਦੇ ਹਨ। ਪਰ ਜੋ ਧੂਆਂ ਅਤੇ ਧੁੰਦ ਵਿੱਚਕਾਰ ਫ਼ਰਕ ਕਰ ਸਕਦੇ ਹਨ ਉਹ ਜਾਣਦੇ ਹਨ ਕਿ ਕਰਜ਼ੇ ਦੀ ਕੋੲ ਲੋੜ ਨਹੀਂ ਹੁੰਦੀ।
ਤੁਹਾਨੂੰ ਇੱਕ ਅਜਿਹਾ ਜੀਵਨ ਜੀਉਣਾ ਚਾਹੀਦਾ ਹੈ ਜੋ ਕਿ ਤੁਹਾਨੂੰ ਬਾਹਰੀ ਦਾਨ ਦੇਣ ਲਈ ਆਤਮ-ਨਿਰਭਰ ਬਣਾਏਗੀ। ਨਿਰਾਸ਼ ਅਯੋਗ ਆਗੂ ਦਾਨ ਸੰਮੇਲਨਾਂ ਵਿੱਚ ਬੜੇ ਖੁਸ਼ ਹੋ ਕੇ ਜਾਂਦੇ ਹਨ ਇਹ ਸੁਣਨ ਲਈ ਕਿ ਦਾਨ ਅਤੇ ਤੋਹਫ਼ੇ ਉਹਨਾਂ ਨੂੰ ਪਰੋਸੇ ਜਾਣਗੇ।ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਆਗੂ ਇਹਨਾਂ ਦਾਨ ਸੰਮੇਲਨਾਂ ਵਿੱਚ ਸੋ ਜਾਂਦੇ ਹਨ ਕਿਉਂਕਿ ਅਸਲੀਅਤ ਵਿੱਚ ਇਹਨਾਂ ਦਾ ਅਗਵਾਈ ਨਾਲ ਕਿਸੇ ਕਿਸਮ ਦਾ ਕੋਈ ਵਾਸਤਾ ਹੀ ਨਹੀਂ ਹੁੰਦਾ।
2. ਜੇਕਰ ਤੁਸੀਂ ਸੱਪ ਦੀ ਤਰ੍ਹਾਂ ਬੁੱਧੀਮਾਨ ਹੋ ਤਾਂ ਤੁਸੀਂ ਆਪਣੇ ਜੀਵਨ ਦੇ ਆਪ ਮਾਲਕ ਹੋ ਤੁਹਾਨੂੰ ਆਪਣਾ ਜੀਵਨ ਬਣਾਉਣ ਲਈ ਕਿਸੇ ਦੀ ਵੀ ਲੋੜ ਨਹੀਂ ਹੋਵੇਗੀ।
ਤੁਹਾਡੀ ਬੁੱਧੀਮਾਨੀ ਤੁਹਾਨੂੰ ਉੱਨਤੀ ਕਰਨ ਅਤੇ ਆਪਣਾ ਜੀਵਨ ਬਣਾਉਣ ਵਿੱਚ ਅਗਵਾਈ ਕਰੇਗੀ। ਇਸ ਲਈ ਕਿਹਾ ਜਾਂਦਾ ਹੈ ਕਿ ਇੱਕ ਮਨੁੱਖ ਨੂੰ ਸਮਝਦਾਰ ਹੋਣ ਦੀ ਲੋੜ ਹੈ ਜਦੋਂ ਉਸਨੂੰ ਚੀਜ਼ਾਂ ਦਾ ਨਿਰਮਾਣ ਕਰਨਾ ਹੋਵੇ। ਚੀਜ਼ਾਂ ਨੂੰ ਬਣਾਉਣ ਦੀ ਅਯੋਗਤਾ ਬੁੱਧੀਮਾਨੀ ਦੀ ਕਮੀ ਨੂੰ ਪ੍ਰਗਟ ਕਰਦੀ ਹੈ।ਜੇਕਰ ਤੁਸੀਂ ਸੱਪ ਦੀ ਤਰ੍ਹਾਂ ਬੁੱਧੀਮਾਨ ਹੋ ਤਾਂ ਤੁਸੀਂ ਉੱਨਤੀ ਕਰੋਗੇ ਅਤੇ ਆਪਣੀ ਲੋੜ ਅਨੁਸਾਰ ਚੀਜ਼ਾਂ ਨੂੰ ਬਣਾਓਗੇ। ਸੁਲੇਮਾਨ ਨੇ ਆਪਣੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਨਿਰਮਾਣ ਕੀਤਾ।ਉਸ ਨੇ ਘਰ ਬਣਾਏ, ਅੰਗੂਰਾਂ ਦੇ ਬਾਗ ਲਗਾਏ, ਬਗੀਚੇ ਅਤੇ ਫਲਾਂ ਦੇ ਬਾਗ ਬਣਾਏ, ਅਤੇ ਸਾਰੀ ਕਿਸਮਾਂ ਦੇ ਫਲਾਂ ਦੇ ਦਰੱਖਤ ਲਗਾਏ ਅਤੇ ਤਲਾਅ ਬਣਾਏ।
ਮੈ ਆਪਣੇ ਲਈ ਘਰ ਬਣਾਏ; ਅਤੇ ਅੰਗੂਰਾਂ ਦੇ ਖੇਤ ਉਗਾਏ:
ਮੈਂ ਆਪਣੇ ਲਈ ਬਗ਼ੀਚੇ ਅਤੇ ਬਾਗ਼ ਲਗਾਏ ਅਤੇ ਹਰ ਤਰ੍ਹਾਂ ਦੇ ਫਲਦਾਰ ਰੁੱਖ ਲਗਾਏ:
ਮੈਂ ਤਲਾਅ ਬਣਾਏ ਜਿਨ੍ਹਾਂ ਨੂੰ ਮੈਂ ਆਪਣੇ ਉਗਾਏ ਹੋਏ ਰੁੱਖਾਂ ਦੇ ਜੰਗਲ ਨੂੰ ਪਾਣੀ ਦੇਣ ਲਈ ਵਰਤਿਆ:
ਉਪਦੇਸ਼ਕ 2:4-6
ਇੱਕ ਪਾਦਰੀ ਜਿਹੜਾ ਚਰਚ ਚਲਾਉਂਦਾ ਹੈ ਉਹ ਕਿਸੇ ਤੋਂ ਉਮੀਦ ਰੱਖਦਾ ਹੈ ਕਿ ਕੋਈ ਆਵੇ ਅਤੇ ਉਸ ਲਈ ਇੱਕ ਇਮਾਰਤ ਬਣਾਵੇ, ਉਹ ਇੱਕ ਪਰਿਪੱਕ ਅਤੇ ਗੈਰ-ਨਿਰਭਰ ਅਗਵਾਈ ਦੇ ਅਯੋਗ ਹੈ। ਜਦੋਂ ਤੱਕ ਤੁਸੀਂ ਆਪਣੇ ਕੋਲ ਪ੍ਰਾਪਤ ਸਾਧਨਾਂ ਬਾਰੇ ਸਹੀ ਅੰਦਾਜ਼ਾ ਲਗਾਉਣਾ ਸਿੱਖ ਨਹੀਂ ਲੈਂਦੇ ਅਤੇ ਉਸ ਦੇ ਮੁਤਾਬਕ ਆਪਣੀ ਯੋਜਨਾ ਨਹੀਂ ਬਣਾਉਂਦੇ ਕਿ ਤੁਹਾਡੇ ਕੋਲ ਕੀ ਕੁਝ ਮੌਜੂਦ ਹੈ, ਤੁਸੀਂ ਪਰਿਪੱਕ ਆਤਮ-ਨਿਰਭਰ ਜੀਵਨ ਦੇ ਅਯੋਗ ਹੋ।
3. ਜੇਕਰ ਤੁਸੀਂ ਸੱਪ ਦੀ ਤਰ੍ਹਾਂ ਬੁੱਧੀਮਾਨ ਹੋ ਤਾਂ ਤੁਸੀਂ ਤੋਹਫੇ ਅਤੇ ਕਰਜ਼ੇ ਦੀ ਮੰਗ ਨਹੀਂ ਕਰੋਗੇ ਅਤੇ ਨਾ ਹੀ ਲਗਾਤਰ ਸਹਾਇਤਾ ਦੀ ਭੀਖ ਮੰਗੋਗੇ।