Discover millions of ebooks, audiobooks, and so much more with a free trial

Only $11.99/month after trial. Cancel anytime.

ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।
ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।
ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।
Ebook355 pages3 hours

ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।

Rating: 0 out of 5 stars

()

Read preview

About this ebook

ਯਿਸੂ ਮਸੀਹ ਉਸ ਹੈਰਾਨੀਜਨਕ ਸਿਧਾਂਨ ਨੂੰ ਪ੍ਰਗਟ ਕਰਦੇ ਹਨ ਜਿਹੜਾ ਖੁਸ਼ਹਾਲੀ ਅਤੇ ਦੌਲਤ ਤੇ ਅਧਿਕਾਰ ਰੱਖਦਾ ਹੈ। ਜਿਸ ਕੋਲ ਹੈ ਉਸ ਕੋਲ ਹੋਰ ਹੋਵੇਗਾ! ਇਹ ਗੱਲ ਕਿੰਨੀ ਅਨੁਚਿਤ ਜਾਪਦੀ ਹੈ! ਅਤੇ ਫੇਰ ਵੀ, ਇਹੋ ਹਕੀਕਤ ਸਾਡੇ ਅੱਗੇ ਰੋਜ਼ਾਨਾ ਹੁੰਦੀ ਦਿਸਦੀ ਹੈ।
ਇਹ ਪੁਸਤਕ ਅਰਥ ਸਮਝੇ ਗਏ ਇਸ ਛੋਟੇ ਜਿਹੇ ਵਚਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਤੁਸੀਂ ਡੈਗ ਹਿਯੁਵਰਡ-ਮਿਲਸ ਵੱਲੋਂ ਇਸ ਨਵੀਂ ਕਿਤਾਬ ਦਾ ਅਧਿਐਨ ਕਰਦੇ ਹੋ ਤਾਂ ਤੁਸੀਂ ਖੁਸ਼ਹਾਲੀ ਦੇ ਭੇਤ ਬਾਰੇ ਮਹੱਤਵਪੂਰਨ ਗਿਆਨ ਪ੍ਰਾਪਤ ਕਰੋਗੇ।

Languageਪੰਜਾਬੀ
Release dateMay 20, 2018
ISBN9781641353960
ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ

Related ebooks

Reviews for ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ - Dag Heward-Mills

    ਅਧਿਆਏ 1

    ਜਿਹਦੇ ਕੋਲ ਕੁਝ ਹੈ ਅਤੇ ਜਿਹਦੇ ਕੋਲ ਕੁਝ ਹੈ ਕੀ ਇਹ ਸੱਚ ਹੈ?

    ਇਕਿਉਂਕਿ ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।

    ਮਰਕੁਸ 4:25

    ਹ ਸੱਚ ਹੈ, ਭਾਵੇਂ ਕਿ ਇਹ ਇਕ ਅਨੋਖਾ ਵਚਨ ਹੈ! ਇਹ ਕਿੰਨਾ ਪੱਖਪਾਤੀ ਵਚਨ ਹੈ! ਜਿਹਨਾਂ ਕੋਲ ਪੈਸਾ ਹੈ ਉਹ ਹੋਰ ਜ਼ਿਆਦਾ ਪੈਸਾ ਪ੍ਰਾਪਤ ਕਰਨ ਵਾਲੇ ਕਿਉਂ ਹੋਣ? ਜਿਹਨਾਂ ਕੋਲ ਘੱਟ ਹੈ ਉਹ ਜੋ ਵੀ ਉਹਨਾਂ ਕੋਲ ਹੈ ਉਸ ਨੂੰ ਗੁਆਉਣ ਵਾਲੇ ਕਿਉਂ ਹੋਣ? ਅਸਲ ਜੀਵਨ ਵਿਚ ਅਜਿਹਾ ਕਿਉਂ ਹੈ, ਕਿ ਜਿਹਨਾਂ ਕੋਲ ਪਹਿਲਾਂ ਤੋਂ ਹੀ ਸਭ ਕੁਝ ਹੈ, ਉਹਨਾਂ ਨੂੰ ਹੀ ਜ਼ਿਆਦਾ ਪ੍ਰਾਪਤ ਹੁੰਦਾ ਹੈ? ਅਜਿਹਾ ਕਿਉਂ ਹੈ ਕਿ ਚੀਜ਼ਾਂ ਸਾਡੀ ਉਮੀਦ ਦੇ ਬਿਲਕੁਲ ਉਲਟ ਹਨ?

    ਹਾਲਾਂਕਿ ਇਹ ਵਚਨ ਵੀ ਪੱਖਪਾਤੀ ਜਾਪਦਾ ਹੈ, ਇਹ ਦੋ ਕਾਰਨਾ ਕਾਰਣ ਸੱਚ ਹੈI ਇਹ ਗੱਲ ਸੱਚ ਹੈ ਕਿਉਂਕਿ ਇਹ ਯਿਸੂ ਨੇ ਕਿਹਾ ਹੈI ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ। (ਮੱਤੀ 24:35)I ਯਿਸੂ ਦੇ ਵਚਨ ਬੋਲੇ ਜਾਣ ਵਾਲੇ ਵਚਨਾਂ ਵਿਚੋਂ ਸਭ ਤੋਂ ਸ਼ਕਤੀਸ਼ਾਲੀ ਵਚਨ ਹੋਏ ਹਨI

    ਇਸ ਵਚਨ ਦੇ ਸੱਚ ਹੋਣ ਦਾ ਦੂਸਰਾ ਕਾਰਣ ਇਹ ਹੈ ਕਿਉਂਕਿ ਅਸੀਂ ਇਸ ਨੂੰ ਆਪਣੇ-ਆਲੇ ਦੁਆਲੇ ਦੇਖਦੇ ਹਾਂI ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਜ਼ਿਆਦਾ ਪ੍ਰਾਪਤ ਹੋਵੇ ਪਰ ਹਰ ਕਿਸੇ ਨੂੰ ਜ਼ਿਆਦਾ ਪ੍ਰਾਪਤ ਨਹੀਂ ਹੁੰਦਾI ਫਿਰ ਅਸਲ ਵਿਚ ਜ਼ਿਆਦਾ ਕੋਣ ਜ਼ਿਆਦਾ ਪ੍ਰਾਪਤ ਕਰਦਾ ਹੈ?

    ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਜਿਹਨਾਂ ਕੋਲ ਜ਼ਿਆਦਾ ਨਹੀਂ ਹੈ ਉਹਨਾਂ ਨੂੰ ਬਰਾਬਰ ਲਿਆਂਦਾ ਜਾਵੇI ਅਸੀਂ ਚਾਹੁੰਦੇ ਹਾਂ ਕਿ ਹਰੇਕ ਨੂੰ ਘੱਟੋ-ਘੱਟ ਬੁਨਿਆਦ ਮਿਲੇI ਫਿਰ ਵੀ, ਜੀਵਨ ਅਤੇ ਇਤਿਹਾਸ ਨੇ ਸਾਨੂੰ ਦਿਖਾਇਆ ਹੈ ਕਿ ਜਿਹਦੇ ਕੋਲ ਕੁਝ ਹੈ ਉਹ ਹਰ ਇਕ ਚੀਜ਼ ਨੂੰ ਸਭ ਤੋਂ ਵੱਧ ਪ੍ਰਾਪਤ ਕਰਦਾ ਹੈI ਜ਼ਰਾ ਆਪਣੇ ਆਲੇ ਦੁਆਲੇ ਦੇਖੋ ਕਿ ਜਿਹਨਾਂ ਕੋਲ ਬਹੁਤਾ ਨਹੀਂ ਹੈ ਉਹਨਾਂ ਕੋਲ ਜੋ ਥੋੜਾ ਜਿਹਾ ਵੀ ਹੈ ਉਹ ਉਸ ਨੂੰ ਵੀ ਗੁਆ ਰਹੇ ਹਨ! ਅਸੀਂ ਸਾਰੇ ਦੇਖ ਸਕਦੇ ਹਾਂ ਕਿ ਯਿਸੂ ਦੇ ਵਚਨ ਸੱਚ ਹਨI

    ਇਹ ਸਾਰੀ ਕਿਤਾਬ ਇਸ ਅਨੋਖੇ ਵਚਨ ਬਾਰੇ ਹੈI ਤੁਹਾਨੂੰ ਪਤਾ ਲੱਗੇਗਾ ਕਿ ਇਹ ਅਨੋਖਾ ਵਚਨ ਦੁਨਿਆਵੀ ਅਤੇ ਆਤਮਿਕ ਚੀਜ਼ਾਂ ਦੋਵਾਂ ਉੱਤੇ ਲਾਗੂ ਹੁੰਦਾ ਹੈI ਆਓ ਦੇਖੀਏ ਕਿ ਜਿਹਦੇ ਕੋਲ ਹੈ ਦਾ ਕੀ ਮਤਲੱਬ ਹੈI 

    ਜਿਹਦੇ ਕੋਲ ਦੁਨਿਆਵੀ ਚੀਜ਼ਾਂ ਹਨ

    1. ਜਿਹਦੇ ਕੋਲ ਪੈਸਾ, ਮਕਾਨ, ਅਤੇ ਕਾਰਾਂ ਹਨ ਉਸ ਕੋਲ ਜ਼ਿਆਦਾ ਪੈਸਾ, ਜ਼ਿਆਦਾ ਮਕਾਨ ਅਤੇ ਜ਼ਿਆਦਾ ਕਾਰਾਂ ਹੋਣਗੀਆਂI

    ਅਮੀਰ ਕੋਲ (ਜਿਹਦੇ ਕੋਲ ਹੈ) ਅਮੀਰ ਹੁੰਦੇ ਜਾਂਦੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ ਜਦੋਂ ਕੀ ਗਰੀਬ ਦਿਨੋ-ਦਿਨ ਗਰੀਬ ਹੁੰਦਾ ਜਾਂਦਾ ਹੈI

    ਅਫ਼ਰੀਕਾ, ਦੁਨੀਆਂ ਦਾ ਇਕ-ਮਾਤਰ ਗਰੀਬ ਮਹਾਂਦੀਪ ਹੈ ਜੋ ਕਿ ਪਿਛਲੇ ਤੀਹ ਸਾਲਾਂ ਤੋਂ ਨਿਰੰਤਰ ਗਰੀਬ ਬਣ ਗਿਆ ਹੈI ਅਮਰੀਕਾ ਅਤੇ ਯੂਰਪ, ਜੋ ਪਹਿਲਾਂ ਤੋਂ ਅਮੀਰ ਹਨ, ਉਹ ਜ਼ਿਆਦਾ ਅਮੀਰ ਬਣ ਗਏ ਹਨ ਅਤੇ ਉਨ੍ਹਾਂ ਦੇ ਸੋਨੇ ਦੇ ਭੰਡਾਰ, ਉਨ੍ਹਾਂ ਦੇ ਭਾਗ ਅਤੇ ਉਨ੍ਹਾਂ ਦੀਆਂ ਸੰਪਤੀਆਂ ਵੀ ਵਧ ਗਈਆਂ ਹਨI ਦੂਜੇ ਪਾਸੇ ਅਫ਼ਰੀਕਾ ਹੈ, ਜਿਸ ਨੂੰ ਵਧੇਰੇ ਬੁਨਿਆਦੀ ਢਾਂਚਿਆਂ ਦੀ ਜ਼ਰੂਰਤ ਹੈ, ਨੇ ਨਾਗਰਿਕ ਯੁੱਧਾਂ ਅਤੇ ਕਬਾਇਲੀ ਸੰਘਰਸ਼ਾਂ ਰਾਹੀਂ ਆਪਣੇ ਥੋੜ੍ਹੇ ਬੁਨਿਆਦੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਹੈI  

    ਇਹ ਸਾਫ਼ ਹੈ ਕਿ ਜਿਸ ਵਿਅਕਤੀ ਨੇ ਇਕ ਮਕਾਨ ਬਣਾਇਆ ਹੈ ਉਸ ਦੀ ਜ਼ਿਆਦਾ ਘਰ ਬਣਾਉਣ ਦੀ ਵਧੇਰੇ ਸੰਭਾਵਨਾ ਹੈI ਇਕ ਵਿਅਕਤੀ ਜਿਸ ਨੇ ਮਕਾਨ ਨਹੀਂ ਬਣਾਇਆ ਹੈ ਉਸ ਦੀ ਭਵਿੱਖ ਵਿਚ ਇਕ ਮਕਾਨ ਬਣਾਉਣ ਦੀ ਸੰਭਾਵਨਾ ਘੱਟ ਹੈI ਜਿਸ ਵਿਅਕਤੀ ਕੋਲ ਮਕਾਨ ਨਹੀਂ ਹੈ ਉਸ ਦੀ ਮੌਜੂਦਾ ਰਿਹਾਇਸ਼ ਨੂੰ ਗੁਆਉਣ ਦੀ ਜ਼ਿਆਦਾ ਸੰਭਾਵਨਾ ਹੈI ਇਕ ਵਿਅਕਤੀ ਜਿਸ ਨੇ ਮਕਾਨ ਨਹੀਂ ਬਣਾਇਆ ਹੈ ਉਸ ਦੀ ਆਪਣੇ ਮਕਾਨ ਮਾਲਿਕ ਦੁਆਰਾ ਕੱਢੇ ਜਾਣ ਦੀ ਸੰਭਾਵਨਾ ਜ਼ਿਆਦਾ ਹੈI

    ਜਿਨ੍ਹਾਂ ਲੋਕਾਂ ਕੋਲ ਕਾਰਾਂ ਹਨ ਉਹਨਾਂ ਦੀ ਭਵਿੱਖ ਵਿੱਚ ਹੋਰ ਕਾਰਾਂ ਦੇ ਮਾਲਕ ਹੋਣ ਦੀ ਸੰਭਾਵਨਾ ਵਧੇਰੇ ਹੈI ਗਰੀਬ ਲੋਕ ਜਿਨ੍ਹਾਂ ਕੋਲ ਕਾਰਾਂ ਨਹੀਂ ਹਨ ਉਹ ਹਮੇਸ਼ਾ ਬੱਸਾਂ ਅਤੇ ਟੈਕਸੀਆਂ ਵਿਚ ਸਵਾਰ ਹੁੰਦੇ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਵੀ ਉਹਨਾਂ ਦੀ ਬੱਸਾਂ ਅਤੇ ਟੈਕਸੀਆਂ ਵਿਚ ਸਵਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੈI

    2. ਜਿਹਦੇ ਕੋਲ ਇਕ ਨੌਕਰੀ ਹੈ ਉਸ ਕੋਲ ਜ਼ਿਆਦਾ ਨੌਕਰੀਆਂ ਦੇ ਪ੍ਰਸਤਾਵ ਹੋਣਗੇI

    ਜਿਸ ਕੋਲ ਇਕ ਨੌਕਰੀ ਹੈ ਉਸ ਕੋਲ ਜ਼ਿਆਦਾ ਨੌਕਰੀਆਂ ਦੇ ਹੋਣ ਦੀ ਸੰਭਾਵਨਾ ਹੈI ਜੇ ਤੁਸੀਂ ਗੋਲਡਨ ਟੂਲਿਪ ਹੋਟਲ ਵਿਚ ਇਕ ਸ਼ੈੱਫ ਹੋ ਤਾਂ ਤੁਹਾਡੀ ਨਵੇਂ ਸ਼ੇਅਰਟੋਨ ਹੋਟਲ ਵਿਚ ਸ਼ੈੱਫ ਲਈ ਬੁਲਾਏ ਜਾਣ ਦੀ ਸੰਭਾਵਨਾ ਹੈI ਅਫ਼ਸੋਸ ਵਾਲੀ ਗੱਲ ਇਹ ਹੈ, ਕਿ ਉਸ ਵਿਅਕਤੀ ਨੇ ਜਿਸ ਨੇ ਹੁਣੇ-ਹੁਣੇ ਸ਼ੈੱਫ ਦਾ ਕੋਰਸ ਇਕ ਸਥਾਨਕ ਕੇਟਰਿੰਗ ਸਕੂਲ ਦੁਆਰਾਂ ਪੂਰਾ ਕੀਤਾ ਹੈ, ਉਸ ਦੀ ਨਵੇਂ ਸ਼ੇਅਰਟੋਨ ਹੋਟਲ ਵਿਖੇ ਨੌਕਰੀ ਦੇ ਪ੍ਰਸਤਾਵ ਸੰਭਾਵਨਾ ਘੱਟ ਹੈI  ਜਿਹਦੇ ਕੋਲ ਇਕ ਨੌਕਰੀ ਹੈ ਉਸ ਦੀ ਦੂਸਰੀ ਨੌਕਰੀ ਦੀ ਸੰਭਾਵਨਾ ਜ਼ਿਆਦਾ ਹੈI ਇਕ ਬੈਂਕ ਦੇ ਖਜ਼ਾਨਚੀ ਵਜੋਂ ਕੰਮ ਕਰਨ ਵਾਲੇ ਕਿਸੇ ਵਿਅਕਤੀ ਦੀ ਕਿਸੇ ਦੂਜੇ ਬੈਂਕ ਦੁਆਰਾ ਬਿਹਤਰ ਨੌਕਰੀ ਦੇ ਪ੍ਰਸਤਾਵ ਲਈ ਸੰਪਰਕ ਕੀਤੇ ਜਾਣ ਦੀ ਸੰਭਾਵਨਾ ਵਧੇਰੇ ਹੁੰਦੀ ਹੈI ਅਫ਼ਸੋਸ ਦੀ ਗੱਲ ਇਹ ਹੈ ਕਿ ਇਕ ਵਿਅਕਤੀ, ਜਿਸ ਨੇ ਯੂਨੀਵਰਸਿਟੀ ਵਿਚੋਂ ਦੋ ਡਿਗਰੀਆਂ ਹਾਸਲ ਕੀਤੀਆਂ ਹਨ, ਉਸ ਨੂੰ ਬੈਂਕ ਦੁਆਰਾ ਸੰਪਰਕ ਕਰਨ ਦੀ ਘੱਟ ਸੰਭਾਵਨਾ ਹੁੰਦੀ ਹੈI ਇਸ ਵਿਅਕਤੀ ਨੂੰ ਲਗਨ ਨਾਲ ਨੌਕਰੀ ਦੀ ਤਲਾਸ਼ ਕਰਨੀ ਪਵੇਗੀ ਅਤੇ ਕਈ ਵਾਰ ਮਨਾਹੀ ਦਾ ਵੀ ਸਾਹਮਣਾ ਕਰਨਾ ਪਵੇਗਾI   

    3. ਜਿਹਦੇ ਕੋਲ ਇਕ ਬੱਚਾ ਹੈ ਉਸ ਕੋਲ ਜ਼ਿਆਦਾ ਬੱਚੇ ਹੋਣਗੇI

    ਜਿਨ੍ਹਾਂ ਲੋਕਾਂ ਦੇ ਬੱਚੇ ਹੁੰਦੇ ਹਨ ਉਹ ਅਗਲੇ ਬੱਚੇ ਨੂੰ ਆਸਾਨੀ ਨਾਲ ਜਨਮ ਦਿੰਦੇ ਹਨI ਇਹ ਇਕ ਆਮ ਗੱਲ ਹੈ ਕਿ ਮੌਜੂਦਾ ਮਾਵਾਂ ਨਾਖੁਸ਼ ਹੁੰਦੀਆਂ ਹਨ ਕਿਉਂਕਿ ਉਹ ਦੁਬਾਰਾਂ ਗਰਭਵਤੀ ਹੋ ਗਈਆਂ ਹਨI ਅਜਿਹੇ ਲੋਕਾਂ ਕੋਲ ਪਹਿਲਾਂ ਤੋਂ ਬਹੁਤ ਸਾਰੇ ਬੱਚੇ ਹੁੰਦੇ ਹਨI ਅਫ਼ਸੋਸ ਦੀ ਗੱਲ ਇਹ ਹੈ, ਜਿਨ੍ਹਾਂ ਕੋਲ ਕੋਈ ਵੀ ਬੱਚਾ ਨਹੀਂ ਹੁੰਦਾ, ਉਹ ਇਕ ਬੱਚਾ ਪ੍ਰਾਪਤ ਕਰਨ ਲਈ ਸੰਗਰਸ਼ ਕਰਦੇ ਹਨI ਇਹ ਇਕ ਉਦਾਸ ਵਿਰੋਧਭਾਸ ਹੈ ਪਰ ਇਹ ਸਾਡੇ ਸੰਸਾਰ ਵਿਚ ਅਸਲੀਅਤ ਹੈI  

    4. ਜਿਹਦੇ ਕੋਲ ਸਿਆਸੀ ਤਾਕਤ ਹੈ ਉਸ ਕੋਲ ਜ਼ਿਆਦਾ ਸਿਆਸੀ ਤਾਕਤ ਹੋਵੇਗੀI

    ਜਿਨ੍ਹਾਂ ਪਰਿਵਾਰਾਂ ਕੋਲ ਸਿਆਸੀ ਸ਼ਕਤੀ ਹੈ ਉਹਨਾਂ ਕੋਲ ਜ਼ਿਆਦਾ ਸਿਆਸੀ ਸ਼ਕਤੀ ਹੋਣ ਦੀ ਸੰਭਾਵਨਾ ਹੁੰਦੀ ਹੈI ਤੁਸੀਂ ਪੁੱਛ ਸਕਦੇ ਹੋ, ਬੁਸ਼ ਪਰਿਵਾਰ ਦੇ ਦੋ ਅਮਰੀਕੀ ਰਾਸ਼ਟਰਪਤੀਆਂ ਕਿਉਂ ਹੋਣੇ ਚਾਹੀਦੇ ਹਨ? ਕੇਨੈਡੀ ਪਰਿਵਾਰ ਦੇ ਦੋ ਰਾਸ਼ਟਰਪਤੀ ਕਿਉਂ ਹੋਣੇ ਚਾਹੀਦੇ ਹਨ?

    ਹੋ ਸਕਦਾ ਹੈ ਕਿ ਤੁਸੀਂ ਚਾਹੁੰਦੇ ਹੋਵੋ ਕਿ ਕਿਸੇ ਹੋਰ ਪਰਿਵਾਰ ਕੋਲ ਕੁਝ ਮਸ਼ਹੂਰ ਸਿਆਸਤਦਾਨ ਹੋਣ ਜਾਂ ਉਨ੍ਹਾਂ ਵਿੱਚੋਂ ਰਾਸ਼ਟਰਪਤੀ ਨਿਕਲਣI ਪਰ ਇਹ ਵੱਧ ਤੋਂ ਵੱਧ ਸੰਭਾਵਨਾ ਹੈ ਕਿ ਆਉਣ ਵਾਲੇ ਹੋਰ ਰਾਸ਼ਟਰਪਤੀ ਪਹਿਲਾਂ ਤੋਂ ਹੀ ਪ੍ਰਸਿੱਧ ਪਰਿਵਾਰ ਤੋਂ ਹੋਣਗੇI

    5. ਜਿਹਦੇ ਕੋਲ ਜ਼ਿਆਦਾ ਸਿੱਖਿਆ ਹੈ ਉਸ ਕੋਲ ਜ਼ਿਆਦਾ ਸਿੱਖਿਆ ਹੋਵੇਗੀI

    ਇਹ ਜ਼ਿਆਦਾ ਸੰਭਾਵਨਾ ਹੈ ਕਿ ਵਕੀਲਾਂ ਅਤੇ ਡਾਕਟਰਾਂ ਦਾ ਪਰਿਵਾਰ ਹੋਰ ਵਕੀਲਾਂ ਅਤੇ ਡਾਕਟਰਾਂ ਨੂੰ ਜਨਮ ਦੇਵੇਗਾI ਇਸ ਦੀ ਸੰਭਾਵਨਾ ਘੱਟ ਹੈ ਕਿ ਅਨਪੜ੍ਹ ਅਤੇ ਪੇਂਡੂ ਪਰਿਵਾਰ ਉਨ੍ਹਾਂ ਲੋਕਾਂ ਨੂੰ ਜਨਮ ਦੇਵੇਗਾ ਜਿਹੜੇ ਵਕੀਲ, ਡਾਕਟਰ ਅਤੇ ਵਿਗਿਆਨੀ ਬਣਨਗੇI

    ਇਸ ਲਈ, ਵਚਨ ਇਕ ਵਾਰ ਫਿਰ ਪੂਰਾ ਹੋਇਆI ਜਿਸ ਪਰਿਵਾਰ ਵਿਚ ਪੜ੍ਹੇ-ਲਿਖੇ ਲੋਕ ਹਨ, ਉਸ ਪਰਿਵਾਰ ਵਿਚ ਜ਼ਿਆਦਾ ਪੜ੍ਹੇ-ਲਿਖੇ ਲੋਕ ਪਾਏ ਜਾਂਦੇ ਹਨI ਜਿਸ ਦੇ ਪਰਿਵਾਰ ਵਿਚ ਪੜ੍ਹੇ-ਲਿਖੇ ਲੋਕ ਨਹੀਂ ਹੁੰਦੇ ਅਜਿਹਾ ਲੱਗਦਾ ਹੈ ਜੇਕਰ ਉਸ ਪਰਿਵਾਰ ਕੋਈ ਪੜ੍ਹਿਆ-ਲਿਖਿਆ ਹੈ ਵੀ ਤਾਂ ਉਹ ਵੀ ਜਾਂਦਾ ਰਹੇਗਾI

    6. ਜਿਹਦੇ ਕੋਲ ਉੱਚੇ ਸਥਾਨਾਂ ਦੇ ਮਿੱਤਰ ਹਨ ਉਸ ਕੋਲ ਜ਼ਿਆਦਾ ਮਿੱਤਰ ਹੋਣਗੇI

    ਜੋ ਕੋਈ ਮਹੱਤਵਪੂਰਨ ਲੋਕਾਂ ਨੂੰ ਜਾਣਦਾ ਹੈ ਜਿਵੇਂ-ਜਿਵੇਂ ਸਾਲ ਲੰਘਦੇ ਹਨ ਉਹ ਹੋਰ ਵੀ ਮਹੱਤਵਪੂਰਨ ਲੋਕਾਂ ਨੂੰ ਜਾਣ ਸਕਦੇ ਹਨI ਇਕ ਪੇਂਡੂ ਜਾਂ ਇਕ ਕੋਈ ਅਨਪੜ੍ਹ, ਜੋ ਕਿਸੇ ਵੀ ਇੰਜੀਨੀਅਰ, ਡਾਕਟਰ ਜਾਂ ਵਕੀਲ ਨੂੰ ਨਹੀਂ ਜਾਣਦਾ ਹੈ ਉਸ ਦੀ ਆਉਂਣ ਵਾਲੇ ਸਾਲਾਂ ਤਕ ਕਿਸੇ ਮਹੱਤਵਪੂਰਣ ਵਿਅਕਤੀ ਨੂੰ ਜਾਣਨ ਦੀ ਸੰਭਾਵਨਾ ਘੱਟ ਹੈI ਦਰਅਸਲ ਵਿਚ ਉਸ ਦੀ ਗਰੀਬੀ ਦੇ ਕਾਰਨ, ਲੋਕਾਂ ਦੀ ਉਸ ਵਿਚ ਦਿਲਚਸਪੀ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਉਸਦੇ ਘੱਟ ਮਿੱਤਰ ਹੋਣ ਦੀ ਸੰਭਾਵਨਾ ਹੈI

    7. ਉਹ ਜੋ ਪਹਿਲਾਂ ਤੋਂ ਹੀ ਪ੍ਰਸਿੱਧ ਹੈ ਉਹ ਹੋਰ ਵੀ ਜ਼ਿਆਦਾ ਪ੍ਰਸਿੱਧ ਹੋ ਜਾਵੇਗਾI

    ਜੇ ਕੋਈ ਪਹਿਲਾਂ ਤੋਂ ਹੀ ਪ੍ਰਸਿੱਧ ਹੈ ਅਤੇ ਜੇਕਰ ਜੋ ਕੰਮ ਉਹ ਕਰ ਰਿਹਾ ਹੈ ਅਤੇ ਉਸ ਨੂੰ ਜਾਰੀ ਰੱਖੇਗਾ ਤਾਂ ਉਹ ਹੋਰ ਵੀ ਜ਼ਿਆਦਾ ਪ੍ਰਸਿੱਧ ਹੋਣ ਦੀ ਸੰਭਾਵਨਾ ਹੈI ਪਿੰਡ ਦੇ ਇਕ ਅਣਪਛਾਤੇ ਵਿਅਕਤੀ ਦੀ ਆਉਣ ਵਾਲੇ ਸਾਲ ਵਿਚ ਪ੍ਰਸਿੱਧ ਹੋਣ ਦੀ ਸੰਭਾਵਨਾ ਨਹੀਂ ਹੈI

    ਜਿਹਦੇ ਕੋਲ ਆਤਮਿਕ ਚੀਜ਼ਾਂ ਹਨ

    1. ਜਿਹਦੇ ਦੇ ਕੋਲ ਪਰਮੇਸ਼ਰ ਦਾ ਗਿਆਨ ਹੈ ਉਸ ਦੇ ਇਸ ਗਿਆਨ ਵਿਚ ਵੱਧਣ ਦੀ ਸੰਭਾਵਨਾ ਜ਼ਿਆਦਾ ਹੈI ਉਸ ਦੀ ਪਰਮੇਸ਼ਰ ਦੇ ਗਿਆਨ ਅਤੇ ਡਰ ਵਿਚ ਵੱਧਣ ਦੀ ਸੰਭਾਵਨਾ ਜ਼ਿਆਦਾ ਹੈI ਉਹ ਲੋਕ ਜਿਹਨਾਂ ਨੇ ਮੱਸਾ ਪ੍ਰਾਪਤ ਕੀਤਾ ਹੋਇਆ ਹੈ ਆਉਣ ਵਾਲੇ ਸਾਲਾਂ ਵਿਚ ਉਹਨਾਂ ਦੀ ਵਧੇਰੇ ਮੱਸਾ ਪ੍ਰਾਪਤ ਕਰਨ ਜ਼ਿਆਦਾ ਹੈI

    2. ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਵਾਲਾ ਪ੍ਰਚਾਰਕ ਜਿਹਨਾਂ ਨੇ ਬਹੁਤ ਸਾਰੀਆਂ ਰੂਹਾਂ ਨੂੰ ਜਿੱਤਿਆ ਹੈ ਆਉਣ ਵਾਲੇ ਸਾਲਾਂ ਉਸ ਦੀ ਹੋਰ ਵੀ ਰੂਹਾਂ ਨੂੰ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈI ਉਸ ਦੇ ਕੋਲ ਬਹੁਤ ਸਾਰੀ ਭੀੜ ਹੋਣ ਦੀ ਸੰਭਾਵਨਾ ਹੈ ਨਾਲ ਹੀ ਖੁਸ਼ਖ਼ਬਰੀ ਦਾ ਉਹ ਪ੍ਰਚਾਰਕ ਜਿਸ ਦੇ ਕੋਲ ਬਹੁਤ ਹੀ ਘੱਟ ਭੀੜ ਹੈ ਉਸ ਕੋਲ ਲੋਕਾਂ ਦੀ ਭੀੜ ਦੀ ਹਾਜ਼ਰੀ ਘੱਟਣ ਦੀ ਹੋਰ ਵੀ ਜ਼ਿਆਦਾ ਸੰਭਾਵਨਾ ਹੈI ਕਲੀਸੀਆ ਦਾ ਉਹ ਜਵਾਨ ਵਿਅਕਤੀ ਜਿਸ ਨੇ ਆਪਣੇ ਪੂਰੇ ਮਸੀਹੀ ਜੀਵਨ ਵਿਚ ਕੇਵਲ ਇਕ ਹੀ ਰੂਹ ਨੂੰ ਜਿੱਤਿਆ ਹੈ ਆਉਣ ਵਾਲੇ ਸਾਲਾਂ ਵਿਚ ਉਸ ਦੀ ਬਹੁਤ ਸਾਰੀਆਂ ਰੂਹਾਂ ਨੂੰ ਜਿੱਤਣ ਦੀ ਸੰਭਾਵਨਾ ਨਹੀਂ ਹੈI

    3. ਉਹ ਪਾਦਰੀ ਜਿਸ ਕੋਲ ਇਕ ਵੱਡੀ ਕਲੀਸੀਆ ਹੈ ਆਉਣ ਵਾਲੇ ਸਾਲਾਂ ਵਿਚ ਉਸ ਕੋਲ ਉਸ ਤੋਂ ਵੀ ਵੱਡੀ ਕਲੀਸੀਆ ਹੋਣ ਦੀ ਸੰਭਾਵਨਾ ਹੈI ਇਕ ਪਾਦਰੀ ਜਿਸ ਕੋਲ ਇਕ ਵੱਡੀ ਕਲੀਸੀਆ ਹੈ ਉਸ ਕੋਲ ਇਸ ਤੋਂ ਵੀ ਵੱਡੀ ਕਲੀਸੀਆ ਹੋਣ ਦੀ ਸੰਭਾਵਨਾ ਹੈI ਇਕ ਛੋਟੀ ਕਿਲਿਸਿਆ ਦੇ ਹੋਰ ਵੀ ਜ਼ਿਆਦਾ ਛੋਟੇ ਬਣਨ ਦੀ ਸੰਭਾਵਨਾ ਹੈI ਇਕ ਵੱਡੀ ਕਲੀਸੀਆ ਨਾਲੋਂ ਇਕ ਛੋਟੀ ਕਲੀਸੀਆ ਦੀ ਉਸ ਦੇ ਮੈਂਬਰਾਂ ਨੂੰ ਗੁਆਉਣ ਅਤੇ ਬੰਦ ਹੋਣ ਦੀ ਸੰਭਾਵਨਾ ਜ਼ਿਆਦਾ ਹੈI

    4. ਪਰਮੇਸ਼ਰ ਦੇ ਮੱਸਾ ਕੀਤੇ ਹੋਏ ਸੇਵਕ ਹੋਰ ਜ਼ਿਆਦਾ ਮੱਸਾ ਕੀਤੇ ਅਤੇ ਵਰਦਾਨਾਂ ਨਾਲ ਭਰੇ ਪਾਏ ਜਾਂਦੇ ਹਨI ਅਜਿਹਾ ਲੱਗਦਾ ਹੈ ਕਿ ਉਹ ਅੱਗੇ ਵੱਧ ਰਹੇ ਹਨ ਅਤੇ ਪ੍ਰਭੂ ਦੇ ਲਈ ਹੋਰ ਜ਼ਿਆਦਾ ਦਿਲਚਸਪ ਕੰਮ ਕਰ ਰਹੇ ਹਨI ਅਜਿਹਾ ਲੱਗਦਾ ਹੈ ਕਿ ਜਿਹੜੇ ਲੋਕਾਂ ਨੇ ਵਰਦਾਨ ਨਹੀਂ ਪ੍ਰਾਪਤ ਕੀਤੇ ਉਹ ਘੱਟ ਆਕਰਸ਼ਕ ਹਨI ਉਹ ਬਹੁਤ ਹੀ ਘੱਟ ਮੱਸੇ ਵਾਲੇ ਬਣਦੇ ਜਾਂਦੇ ਹਨI

    5. ਜਿਹੜੇ ਪਾਦਰੀਆਂ ਕੋਲ ਕਲੀਸੀਆ ਦੇ ਭਵਨ ਹਨ ਅਜਿਹਾ ਲੱਗਦਾ ਹੈ ਕਿ ਉਹ ਹੋਰ ਜ਼ਿਆਦਾ ਭਵਨਾਂ ਦਾ ਨਿਰਮਾਣ ਕਰਦੇ ਹਨI ਜਿਨ੍ਹਾਂ ਲੋਕਾਂ ਕੋਲ ਆਪਣੀ ਕਲੀਸੀਆ ਲਈ ਭਵਨ ਨਹੀਂ ਹਨ ਉਹਨਾਂ ਨੂੰ ਕਿਰਾਏ ਦੇ ਸਥਾਨ ਤੋਂ ਕੱਢੇ ਜਾਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨI ਛੋਟੀਆਂ ਕਲੀਸੀਆਵਾਂ ਤੋਂ ਕਲੀਸੀਆ ਦੇ ਮੈਂਬਰ ਵੱਡੀਆਂ ਕਲੀਸਿਯਾਵਾਂ ਵਿਚ ਜੁੜਦੇ ਦਿਸਦੇ ਹਨ ਜੋ ਕਿ ਛੋਟੀਆਂ ਕਲੀਸਿਯਾਵਾਂ ਨੂੰ ਹੋਰ ਵੀ ਛੋਟਾ ਬਣਾਉਂਦਾ ਹੈI  

    6. ਜਿਨ੍ਹਾਂ ਕਲੀਸੀਆਵਾਂ ਦੀ ਉੱਚ ਆਮਦਨ ਹੁੰਦੀ ਹੈ ਆਉਣ ਵਾਲੇ ਸਾਲਾਂ ਵਿਚ ਉਹਨਾਂ ਦੀ ਆਮਦਨ ਵਧੇਰੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈI ਜਿਨ੍ਹਾਂ ਕਲੀਸੀਆਵਾਂ ਦੀ ਆਮਦਨ ਘੱਟ ਹੁੰਦੀ ਹੈ ਆਉਣ ਵਾਲੇ ਸਾਲਾਂ ਵਿਚ ਉਹ ਆਪਣੇ ਮੈਂਬਰਾਂ ਨੂੰ ਖੋਹ ਸਕਦੇ ਹਨ ਅਤੇ ਉਹਨਾਂ ਦੀ ਆਮਦਨ ਘੱਟਣ ਦੀ ਵੀ ਸੰਭਾਵਨਾ ਹੈI

    7. ਖ਼ੁਸ਼ਖਬਰੀ ਦੇ ਸੇਵਕ ਜਿਹਨਾਂ ਨੇ ਆਉਣ ਵਾਲੇ ਬਹੁਤ ਸਾਰਿਆਂ ਆਗੂਆਂ ਨੂੰ ਤਿਆਰ ਕੀਤਾ ਹੈ ਉਹਨਾਂ ਦੀ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਬਹੁਤ ਸਾਰੇ ਆਗੂਆਂ ਨੂੰ ਤਿਆਰ ਕਰਨ ਦੀ ਸੰਭਾਵਨਾ ਹੈI ਉਹ ਲੋਕ ਜਿਹਨਾਂ ਨੇ ਕਦੇ ਕਿਸੇ ਵੀ ਆਗੂ ਨੂੰ ਤਿਆਰ ਨਹੀਂ ਕੀਤਾ ਉਹਨਾਂ ਤੋਂ ਬਾਅਦ ਅਗਵਾਈ ਕਰਨ ਵਾਲਾ ਕੋਈ ਨਹੀਂ ਹੋਵੇਗਾI 

    ਅਜਿਹਾ ਕਿਉਂ ਹੈ?

    ਯਿਸੂ ਦੀ ਇਹ ਵਾਰਤਾ ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਸੱਚ ਕਿਉਂ ਹੈ?

    ਅਜਿਹਾ ਕਿਉਂ ਹੈ ਕਿ ਜਿਹਦੇ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ

    ਜਿਹਨਾਂ ਕੋਲ ਹੈ ਉਹਨਾਂ ਨੇ ਕੁਝ ਅਜਿਹਾ ਕੀਤਾ ਜਿਸ ਕਾਰਨ ਉਹ ਜਿਸ ਸਥਾਨ ਉੱਤੇ ਹਨ ਪਹੁੰਚ ਸਕੇI ਜਿਹਨਾਂ ਕੋਲ ਹੈ ਉਹ ਜ਼ਿਆਦਾਤਰ ਵਧਣ ਦੇ ਅਸੂਲ ਨੂੰ ਲਗਾਤਾਰ ਲਾਗੂ ਕਰਦੇ ਰਹਿੰਦੇ ਹਨI

    ਅਜਿਹਾ ਕਿਉਂ ਹੈ ਕਿ ਜਿਹਦੇ ਕੋਲ ਕੁਝ ਨਹੀਂ ਹੈ ਉਸ ਕੋਲ ਜੋ ਕੁਝ ਵੀ ਹੈ ਉਸ ਨੂੰ ਵੀ ਗੁਆ ਲੈਂਦਾ ਹੈ

    ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਹਦੇ ਕੋਲ ਦਸ ਤੋੜੇ ਹਨ ਉਹ ਨੂੰ ਦਿਓ।

    ਮੱਤੀ 25:28

    ਜਿਨ੍ਹਾਂ ਕੋਲ ਜ਼ਿਆਦਾ ਨਹੀਂ ਹੁੰਦਾ ਉਹ ਕੁਝ ਸਿਧਾਂਤਾਂ ਦੀ ਪਾਲਣਾ ਨਹੀਂ ਕਰਦੇ ਜਾਂ ਕੁਝ ਆਦਰਸ਼ਾਂ ਦਾ ਪਾਲਣ ਨਹੀਂ ਕਰਦੇ ਜੋ ਅਮੀਰੀ ਵੱਲ ਅਗਵਾਈ ਕਰਦੇ ਹਨI ਆਮ ਤੌਰ ਤੇ, ਜਿਹਨਾਂ ਕੋਲ ਜ਼ਿਆਦਾ ਨਹੀਂ ਹੁੰਦਾ ਅਤੇ ਉਹ ਲਗਾਤਾਰ ਬੁਰੇ ਸਿਧਾਂਤਾਂ ਦੀ ਅਤੇ ਬੁਰੇ ਆਦਰਸ਼ਾਂ ਦੀ ਪਾਲਣਾ ਕਰਦੇ ਰਹਿੰਦੇ ਹਨ ਜੋ ਉਹਨਾਂ ਦੀ ਮੌਜੂਦਾ ਸਥਿਤੀ ਦੀ ਗਰੀਬੀ ਵੱਲ ਅਗਵਾਈ ਕਰਦੀ ਰਹਿੰਦੀ ਹੈI ਇਸ ਕਾਰਨ ਉਨ੍ਹਾਂ ਦੀ ਗਰੀਬੀ ਵਧਦੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਗੁੰਝਲਦਾਰ ਬਣ ਜਾਂਦੀਆਂ ਹਨI

    ਅਫ਼ਰੀਕੀ ਦੇਸ਼ਾਂ ਅਤੇ ਅਰਥ-ਵਿਵਸਥਾਵਾਂ 'ਤੇ ਇਕ ਨਿਗਾਹ ਪੰਜਾਹ ਸਾਲ ਪਹਿਲਾਂ ਦੀ ਤੁਲਨਾ ਵਿਚ ਹੋਰ ਵੀ ਗੁੰਝਲਦਾਰ ਗਰੀਬੀ ਨੂੰ ਪ੍ਰਗਟ ਕਰੇਗੀI ਜੇ ਅਫ਼ਰੀਕਾ ਨੂੰ ਆਪਣੀ ਬਸਤੀਵਾਦੀ ਗ਼ਰੀਬੀ ਤੋਂ ਬਾਹਰ ਕੱਢਣ ਲਈ ਇਕ ਚਮਤਕਾਰ ਲੋੜ ਸੀ, ਤਾਂ ਅੱਜ ਅਫਰੀਕਾ ਤੋਂ ਬਾਹਰ ਕੱਢਣ ਲਈ ਇਕ ਹਜ਼ਾਰ ਹੋਰ ਚਮਤਕਾਰਾਂ ਦੀ ਲੋੜ ਹੈI ਇਹ ਇਸ ਲਈ ਹੈ ਕਿਉਂਕਿ ਅਫ਼ਰੀਕਾ ਦੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਵਧੀਆਂ ਹਨ, ਗੁਣਾ ਹੋਈਆਂ ਅਤੇ ਜਟਿਲ ਸਮੱਸਿਆਵਾਂ ਵਿਚ ਵਿਕਸਤ ਹੋਈਆਂ ਹਨ ਜਿਹਨਾਂ ਦੇ ਬਹੁਤ ਹੀ ਗੁੰਝਲਦਾਰ ਹੱਲ ਹਨI

    ਇਕ ਸੇਵਕਾਈ ਜੋ ਗਰੀਬੀ, ਮੁਸ਼ਕਲਾਂ ਅਤੇ ਸੰਕਟਾਂ ਵਿਚ ਡੂੰਘਾ ਸੰਘਰਸ਼ ਕਰ ਰਹੀ ਹੈ, ਉਹ ਅਕਸਰ ਅਜਿਹੀਆਂ ਸਮੱਸਿਆਵਾਂ ਵਿਚ ਹੁੰਦੀ ਹੈ ਜੋ ਕੁਦਰਤੀ ਅੱਖਾਂ ਤੋਂ ਪਰੇ ਹੁੰਦੀਆਂ ਹਨI ਅਕਸਰ, ਉਹ ਡੂੰਘੀਆਂ, ਗੁੰਝਲਦਾਰ ਅਤੇ ਲੰਮੇ-ਸਮੇਂ ਦੇ ਸੰਘਰਸ਼ ਦੀਆਂ ਸਮੱਸਿਆਵਾਂ ਹੁੰਦੀਆਂ ਹਨI ਇਹ ਸਮਸਿਆਵਾਂ ਅਕਸਰ ਗੁੰਝਲਦਾਰ ਸਮਸਿਆਵਾਂ ਦੀਆਂ ਗੁੰਝਲਾਂ ਹੁੰਦੀਆਂ ਹਨI ਇਸੇ ਲਈ ਯਿਸੂ ਨੇ ਕਿਹਾ: ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।

    ਸਾਨੂੰ ਕੀ ਕਰਨਾ ਚਾਹੀਦਾ ਹੈ?

    ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੇ ਮੌਜੂਦਾ ਸੰਸਾਰ ਦੀਆਂ – ਆਤਮਿਕ ਅਤੇ ਵਿੱਤੀ ਦੋਂਵੇਂ ਅਸਮਾਨਤਾਂਵਾਂ ਦੀ ਇਮਾਨਦਾਰੀ ਨਾਲ ਪਛਾਣ ਕਰਨੀ ਚਾਹੀਦੀ ਹੈI ਸਾਨੂੰ ਛੋਟੇ- ਛੋਟੇ ਅੰਤਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਸਾਡੇ ਦੁਆਰਾ ਦੇਖੇ ਗਏ ਵੱਡੇ ਅੰਤਰਾਂ ਨੂੰ ਬਣਾਉਂਦੇ ਹਨI ਸਾਨੂੰ ਉਹਨਾਂ ਸਾਰੇ ਪਾਠਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ ਜੋ ਅਸੀਂ ਜਿਹਦੇ ਕੋਲ ਹੈ ਦੁਆਰਾਂ ਸਿੱਖਦੇ ਹਾਂI ਚੱਲ ਰਹੀ ਗਰੀਬੀ ਤੋਂ ਅਮੀਰੀ ਦਾ ਕੋਈ ਫੌਰੀ ਫਿਕਲ ਨਹੀਂ ਹੈI

    ਇਹ ਕਿਤਾਬ ਸਫ਼ਲਤਾ ਬਾਰੇ ਨਹੀਂ ਹੈI ਸਫ਼ਲਤਾ ਬਾਰੇ ਕਰਨ ਗੱਲ ਕਰਨ ਵਾਲੀਆਂ ਕਿਤਾਬਾਂ ਵਿਚ ਕੋਈ ਖਰਾਬੀ ਨਹੀਂ ਹੈI ਮੈਂ ਸਫ਼ਲਤਾ ਵਿਚ ਵਿਸ਼ਵਾਸ ਰੱਖਦਾ ਹਾਂI ਪਰ ਇਹ ਇੱਕ ਕਿਤਾਬ ਹੈ ਜੋ ਯਿਸੂ ਦੇ ਰਹੱਸਵਾਦੀ ਸ਼ਬਦਾਂ ਨੂੰ ਜ਼ਿਆਦਾ ਸਮਝਣ ਲਈ ਹੈ: ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ। ਜੇ ਤੁਸੀਂ ਇਸ ਕਿਤਾਬ ਦੇ ਨਿਯਮਾਂ ਨੂੰ ਲਾਗੂ ਕਰੋਗੇ ਤਾਂ ਤੁਸੀਂ ਉਹ ਬਣ ਜਾਵੋਗੇ ਜਿਹਦੇ ਕੋਲ ਹੈI

    ਹੈਰਾਨੀਜਨਕ, ਦੁਨਿਆਵੀ ਖੋਜਕਰਤਾਵਾਂ ਦੁਆਰਾ ਕੀਤੇ ਗਏ ਅਧਿਐਨਾਂ ਨੇ ਯਿਸੂ ਦੇ ਸ਼ਬਦਾਂ ਦੀ ਸੱਚਾਈ ਦੀ ਪੁਸ਼ਟੀ ਕੀਤੀ ਹੈI ਦੁਨਿਆਵੀ ਲੋਕਾਂ ਦੁਆਰਾਂ ਕੀਤੀਆਂ ਗਈਆਂ ਖੋਜਾਂ ਉੱਤੇ ਇਕ ਨੇੜਲੀ ਨਜ਼ਰ ਇਸ ਨੂੰ ਗੱਲ ਨੂੰ ਸਮਝਣ ਵਿਚ ਸਹਾਇਤਾ ਕਰਦੀ ਹੈ ਕਿ ਅਜਿਹਾ ਕਿਉਂ ਹੈ ਕਿ ਜਿਹਦੇ ਕੋਲ ਹੈ ਉਹ ਜ਼ਿਆਦਾ ਪ੍ਰਾਪਤ ਕਰਦਾ ਹੈ ਅਤੇ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਸ ਕੋਲ ਹੈ ਉਹ ਵੀ ਖੋ ਲਿਆ ਜਾਵੇਗਾI

    ਯਿਸੂ ਦੇ ਸ਼ਬਦ ਬਹੁਤ ਹੀ ਡੂੰਘੇ ਹਨI ਖੋਜ ਤੋਂ ਬਗੈਰ ਵੀ, ਯਿਸੂ ਦੇ ਸ਼ਬਦ ਉਹ ਸ਼ਬਦ ਹਨ ਜਿਹੜੇ ਇਸ ਗੱਲ ਦੀ ਵਿਆਖਿਆ ਕਰਦੇ ਹਨ ਕਿ ਕਿਸ ਨੇ ਇਸ ਸੰਸਾਰ ਦੇ ਵਾਧੇ ਅਤੇ ਘਾਟੇ ਨੂੰ ਚੁਕਿਆ ਹੈI

    ਇਸ ਕਿਤਾਬ ਵਿੱਚ ਪ੍ਰਗਟ ਕੀਤੇ ਗਏ ਗਿਆਨ ਅਤੇ ਬੁੱਧੀ ਨੂੰ ਤੁੱਛ ਨਾ ਸਮਝੋI ਇਸ ਨੂੰ ਗੰਭੀਰ ਲਵੋ ਕਿਉਂਕਿ ਪਰਮੇਸ਼ਰ ਦਾ ਆਤਮਾ ਗਿਆਨ ਦਾ ਆਤਮਾ ਹੈI

    ਸੱਚਮੁਚ, ਯਿਸੂ ਦੀ ਬੁੱਧ ਵਰਗੀ ਕੋਈ ਬੁੱਧ ਨਹੀਂ ਹੈ ਅਤੇ ਯਿਸੂ ਦੇ ਸ਼ਬਦਾ ਵਰਗੇ ਕੋਈ ਹੋਰ ਸ਼ਬਦ ਨਹੀਂ ਹਨI ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਤੁਸੀਂ ਇਹ ਖੋਜੋਗੇ ਕਿ ਜਿਹਦੇ ਕੋਲ ਹੈ ਉਹ ਹੋਰ ਵੀ ਪ੍ਰਾਪਤ ਕਰੇਗਾ ਅਤੇ ਜਿਹਦੇ ਕੋਲ ਨਹੀਂ ਹੈ ਜੋ ਕੁਝ ਥੋੜਾ ਜਿਹਾ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾI

    ਅਧਿਆਏ 2

    ਜਿਹਦੇ ਕੋਲ ਹੈ ਉਹ ਹੋਰ ਜ਼ਿਆਦਾ ਪ੍ਰਾਪਤ ਕਰੇਗਾ ਕਿਉਂਕਿ ਉਸ ਕੋਲ ਸਕਾਰਾਤਮਕ ਵਿਸ਼ੇਸ਼ਤਾਵਾਂ ਅਤੇ ਰਵੱਈਏ ਹਨ

    ਸਗੋਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਜਤਨ ਕਰ ਕੇ ਆਪਣੀ ਨਿਹਚਾ ਨਾਲ ਨੇਕੀ ਅਤੇਨੇਕੀ ਨਾਲ ਗਿਆਨ।

    ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ।

    ਅਤੇ ਭਗਤੀ ਨਾਲ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ।

    ਕਿਉਂ ਜੋ ਏਹ ਗੁਣ ਜੇ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਓਹ ਤੁਹਾਨੂੰ ਸਾਡੇ ਪ੍ਰਭੂ ਯਿਸੂਮਸੀਹ ਦੇ ਗਿਆਨ ਵਿੱਚ ਨਾ ਆਲਸੀ ਅਤੇ ਨਾ ਨਿਸਫਲ ਹੋਣ ਦੇਣਗੇ।

    2 ਪਤਰਸ 1:5-8

    ਉਪਰ ਦਿੱਤਾ ਗਿਆ ਵਚਨ ਇਹ ਦਿਖਾਉਂਦਾ ਹੈ ਕਿ ਜੇਕਰ ਤੁਹਾਡੇ ਵਿਚ ਕੁਝ ਖਾਸ ਗੱਲਾਂਹਨ ਤਾਂ ਤੁਸੀਂ ਬਾਂਝ, ਫ਼ਲਰਹਿਤ ਜਾਂ ਬੰਜਰ ਨਹੀਂ ਹੋਵੋਗੇI ਜੋ ਗੱਲਾਂ ਪਤਰਸ ਦਿਖਾ ਰਿਹਾ ਹੈਉਹ ਮਿਹਨਤ, ਵਿਸ਼ਵਾਸ, ਸਦਭਾਵਨਾ, ਸਹਿਣਸ਼ੀਲਤਾ ਆਦਿ ਵਰਗੇ ਸਕਾਰਾਤਮਕ ਗੁਣਹਨI ਇਕ ਵਿਅਕਤੀ ਦੇ ਜੀਵਨ ਵਿਚ ਇਹ ਸਕਾਰਾਤਮਕ ਗੁਣ ਹੀ ਹਨ ਜੋ ਉਸ ਦੀਵਿਸ਼ਵਾਸਯੋਗਤਾ ਜਾਂ ਉਤਪਾਦਕਤਾ ਵੱਲ ਅਗਵਾਈ ਕਰਦੇ ਹਨI

    ਇਹ ਕਿਸੇ ਵਿਅਕਤੀ ਦੀ ਸ਼ਖਸੀਅਤ ਵਿੱਚ ਸਕਾਰਾਤਮਕ ਗੁਣ ਹੀ ਹਨ ਜੋ ਉਸਨੂੰ ਫਾਲਤੂ,ਗੈਰ ਉਤਪਾਦਨ ਅਤੇ ਗੈਰ-ਖੁਸ਼ਹਾਲ ਖੇਤਰ ਤੋਂ ਅਲੱਗ ਕਰਦੇ ਹਨI  ਬਾਂਝਪਨ ਇਕ ਖੁਸ਼ਕ-ਪਨ ਬਾਰੇ ਦੱਸਦਾ ਹੈ ਜੋ ਕਿ ਬਹੁਤ ਘੱਟ ਉਤਪਾਦਨ ਹੈI ਸੁੱਕੇ ਅਤੇ ਬਾਂਝ ਖੇਤ ਜਿਹਦੇ ਕੋਲਨਹੀਂ ਕੁਝ ਨਹੀਂ ਹੈ ਅਜਿਹੇ ਵਿਅਕਤੀ ਬਾਰੇ ਗਵਾਹੀ ਦਿੰਦੇ ਹਨ ਜਿਸ ਕੋਲ ਸਕਾਰਾਤਮਕਗੁਣ ਨਹੀਂ ਹਨI ਇਕ ਵਿਅਕਤੀ ਦੇ ਜੀਵਨ ਵਿਚ ਉਹ ਕਿਹੜੇ ਸਕਾਰਾਤਮਕ ਗੁਣ ਹਨ ਜੋਉਸ ਨੂੰ ਜਿਹਦੇ ਕੋਲ ਹੈ ਵਾਲਾ ਇਨਸਾਨ ਬਣਾਉਂਦੇ ਹਨ? ਇਹ ਅਧਿਆਏ ਇਸ ਬਾਰੇ ਹੀਹੈI ਸਫ਼ਲਤਾ, ਉਤਪਾਦਕਤਾ ਅਤੇ ਭਰਪੂਰਤਾ ਨਾਲ ਸੰਬੰਧਿਤ ਅਜਿਹੇ ਨੌਂ ਅਹਿਮਸਕਾਰਾਤਮਕ ਗੁਣ ਹਨI

    ਇਹਨਾਂ ਸਕਾਰਾਤਮਕ ਗੁਣਾਂ ਨੂੰ ਪਰਮੇਸ਼ਰ ਦੇ ਵਚਨ ਵਿਚ ਅਤੇ ਉੱਪਰ ਦਿੱਤੇ ਲਿਖਤ ਵਿਚਪਛਾਣਿਆ ਗਿਆ ਹੈI ਉਹ ਅਜਿਹੇ ਨਿੱਜੀ ਗੁਣ ਹਨ ਜੋ ਕਿਸੇ ਵੀ ਵਿਅਕਤੀ ਨੂੰ ਅਮੀਰਬਣਾਉਣਗੇI

    ਇਹਨਾਂ ਨਿੱਜੀ ਗੁਣਾਂ ਨੂੰ ਤੁਹਾਡੇ ਵਿਚ ਪਛਾਣਿਆ, ਉਤਸ਼ਾਹਤ, ਵਿਕਸਤ ਕੀਤਾ ਜਾਣਾਚਾਹੀਦਾ ਹੈ ਤਾਂ ਜੋ ਤੁਸੀਂ ਉਹ ਬਣ ਸਕੋ ਜਿਹਦੇ ਕੋਲ ਹੈI ਬਾਈਬਲ ਸਾਨੂੰ ਸਿਖਾਉਂਦੀ ਹੈ ਕਿਇਕ ਵਾਰ ਇਹ ਸਕਾਰਾਤਮਕ ਗੁਣ ਮੌਜੂਦ ਹੁੰਦੇ ਹਨ ਤਾਂ ਕੋਈ ਵੀ ਅਸਫ਼ਲਤਾ, ਬਾਂਝਪਨ ਜਾਂਗਰੀਬੀ ਨਹੀਂ ਰਹੇਗੀI

    ਸਕਾਰਾਤਮਕ ਗੁਣ ਮਿਹਨਤ, ਵਿਸ਼ਵਾਸ, ਉੱਤਮ ਗੁਣ, ਗਿਆਨ, ਸੰਜਮ, ਧੀਰਜ,ਪਵਿੱਤਰਤਾ, ਭਾਈਆਂ ਵਰਗਾ ਪਿਆਰ ਅਤੇ ਦਾਨ ਹਨI ਕਿਉਂਕਿ ਇਹ ਗੁਣ ਬਹੁਤਮਹੱਤਵਪੂਰਨ ਹਨ, ਤੁਹਾਨੂੰ ਉਨ੍ਹਾਂ ਵਿੱਚੋਂ ਹਰੇਕ ਗੁਣ ਬਾਰੇ ਕੁਝ ਗੱਲਾਂ ਜਾਨਣੀਆਂ ਅਤੇਸਮਝਣੀਆਂ ਚਾਹੀਦੀਆਂ ਹਨ ਕਿ ਉਹ ਕਿਵੇਂ ਕੰਮ ਕਰਦੇ ਹਨI  

    ਸਕਾਰਾਤਮਕ ਗੁਣ: ਮਿਹਨਤ

    ਮਿਹਨਤ ਪਰਿਭਾਸ਼ਤ: ਮਿਹਨਤ ਇਕ ਵਿਅਕਤੀ ਦੁਆਰਾ ਇਕ ਸਮੱਸਿਆ ਨੂੰ ਹੱਲ ਕਰਨਲਈ, ਮੁਸ਼ਕਲਾਂ ਨੂੰ ਦੂਰ ਕਰਨ ਅਤੇ ਮਹਾਨ ਗੱਲਾਂ ਨੂੰ ਪੂਰਾ ਕਰਨ ਲਈ ਲਗਾਤਾਰ ਅਤੇਨਿਰੰਤਰ ਯਤਨ ਹੈI

    ਚਾਰ ਗੱਲਾਂ ਜੋ ਤੁਹਾਨੂੰ ਮਿਹਨਤ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ

    1. ਮਿਹਨਤ ਇਕ ਨਿੱਜੀ ਗੁਣ ਹੈ ਜੋ ਕਿ ਇਕ ਵਿਅਕਤੀ ਨੂੰ ਅਮੀਰ ਬਣਾਉਂਦਾ ਹੈI

    ਲਗਭਗ ਹਰ ਇਕ ਅਮੀਰ

    Enjoying the preview?
    Page 1 of 1