Discover millions of ebooks, audiobooks, and so much more with a free trial

Only $11.99/month after trial. Cancel anytime.

ਆਦਰਸ਼ ਵਿਆਹ
ਆਦਰਸ਼ ਵਿਆਹ
ਆਦਰਸ਼ ਵਿਆਹ
Ebook712 pages5 hours

ਆਦਰਸ਼ ਵਿਆਹ

Rating: 0 out of 5 stars

()

Read preview

About this ebook

ਮੈਂ ਵਿਆਹ ਲਈ ਸਲਾਹ ਮਸ਼ਵਰੇ ਵਾਲੀ ਪਾਠ ਪੁਸਤਕ ਦੇ ਦੂਜੇ ਅਤੇ ਵਿਸਤ੍ਰਿਤ ਸੰਸਕਰਣ ਨੂੰ ਪੇਸ਼ ਕਰਨ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ, ਜਿਸ ਨੂੰ ਅਸਲ ਵਿੱਚ ਮੈਰਿਜ ਕੌਂਸਲਿੰਗ ਮੈਨੂਅਲ ਵਜੋਂ ਜਾਣਿਆ ਜਾਂਦਾ ਸੀ। ਇਹ ਪੁਸਤਕ, 1992, ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਸੇਵਕਾਈ ਦੀ ਸਭ ਤੋਂ ਪੁਰਾਣੀ ਪ੍ਰਕਾਸ਼ਨ ਸੀ,ਇਹ ਸਾਲਾਂ ਤੋਂ ਪ੍ਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਅਤੇ ਵਿਆਹ ਸਬੰਧੀ ਵਿਅਕਤੀਗਤ ਅਨੁਭਵ ਪ੍ਰਾਪਤ ਕਰਨ ਸਦਤਾ ਹਾਸਿਲ ਹੋਈ ਹੈ। ਮੈਂ ਆਪਣੇ ਪਾਦਰੀਪੂਣੇ ਦੇ ਅਨੁਭਵ ਤੋਂ ਮਹਿਸੂਸ ਕਰਦਾ ਹਾਂ, ਕਿ ਵਿਆਹ ਅਤੇ ਇਸ ਦੀਆਂ ਗੁੰਝਲਦਾਰ ਚੁਣੌਤੀਆਂ ਜ਼ਿਆਦਾਤਰ ਮਸੀਹੀਆਂ ਉੱਤੇ ਅਸਰ ਪਾਉਂਦੀਆਂ ਹਨ ਅਤੇ ਉਨ੍ਹਾਂ ਲੋਕਾਂ ਨੂੰ ਰੋਕਦੀਆਂ ਹਨ ਜਿਨ੍ਹਾਂ ਨੂੰ ਸੇਵਕਾਈ ਲਈ ਬੁਲਾਇਆ ਜਾਂਦਾ ਹੈ ...

Languageਪੰਜਾਬੀ
Release dateSep 3, 2018
ISBN9781683980018
ਆਦਰਸ਼ ਵਿਆਹ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਆਦਰਸ਼ ਵਿਆਹ

Related ebooks

Reviews for ਆਦਰਸ਼ ਵਿਆਹ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਆਦਰਸ਼ ਵਿਆਹ - Dag Heward-Mills

    ਕਾਪੀਰਾਈਟ 2005 ਡਾਗ ਹੈਵਰਡ-ਮਿਲਸ

    ਡਾਗ ਹੈਵਰਡ-ਮਿਲਸ ਨੂੰ ਈ-ਮੇਲ ਕਰੋ

    info@daghewardmillsbooks.org

    evangelist@daghewardmills.org

    Find out more about Dag Heward-Mills at:

    http://www.daghewardmills.org

    ਜਦ ਤੱਕ ਹੋਰ ਨਹੀਂ ਦਰਸਾਇਆ ਜਾਂਦਾ, ਸਾਰੇ ਪੋਥੀ ਦੇ ਹਵਾਲੇ ਕਿੰਗ ਜੇਮਸ ਵਰਜਨ ਵਿੱਚੋਂ ਲਏ ਗਏ ਹਨ।

    ਵਿਸ਼ਾ ਸੂਚੀ

    ਮਨਜ਼ੂਰੀ

    ਭਾਗ 1 ਪਰਮ ਪ੍ਰੇਮੀ

    ਅਧਿਆਏ 1 – ਪਰਮ ਪ੍ਰੇਮੀ

    ਅਧਿਆਏ 2 - ਕਲੀਸੀਆ ਦੁਆਰਾ ਤੁਹਾਡੇ ਰਿਸ਼ਤੇ ਦੀ ਅਧਿਕਾਰਿਕ ਮਾਨਤਾ

    ਅਧਿਆਏ 3 – ਪਿਆਰੀਆਂ ਨੂੰ ਸਲਾਹ ਦੇਣਾ

    ਭਾਗ 2 - ਮੁੱਢਲੀਆਂ

    ਅਧਿਆਏ 4 – ਵਿਆਹ ਦੀ ਪਰਿਭਾਸ਼ਾ

    ਅਧਿਆਏ 5 - ਵਿਆਹ ਵਾਸਤੇ ਬਾਇਬਲ ਵਿਚਲੀਆਂ ਦਲੀਲਾਂ

    ਭਾਗ 3 - ਰਿਸ਼ਤਾ

    ਅਧਿਆਏ 6 - ਪਰਮੇਸ਼ਰ ਦੇ ਸਰੂਪ ਵਾਲਾ ਵਿਆਹ

    ਅਧਿਆਏ 7 – ਮਸੀਹੀ ਘਰ

    ਅਧਿਆਏ 8 – ਵਿਆਹ ਵਿੱਚ ਪਿਆਰ

    ਅਧਿਆਏ 9 - ਵਿਆਹ ਵਿੱਚ ਬੋਲ ਚਾਲ

    ਅਧਿਆਏ 10 - ਵਿਆਹ ਵਿੱਚ ਇਮਾਨਦਾਰੀ ਅਤੇ ਬੇਵਫਾਈ

    ਭਾਗ 4 ਫਰਜ਼

    ਅਧਿਆਏ 11 – ਪਤੀ ਦੇ ਫਰਜ਼

    ਅਧਿਆਏ 12 – ਪਤਨੀ ਦੇ ਫਰਜ਼

    ਅਧਿਆਏ 13 – ਸੰਪੂਰਨ ਪਤਨੀ

    ਅਧਿਆਏ 14 – ਘਰੇਲੂ ਦੇਖਰੇਖ ਅਤੇ ਮਦਦਾਂ

    ਅਧਿਆਏ 15 – ਵਿਆਹ ਵਿੱਚ ਵਿੱਤੀ ਸਿਧਾਂਤ

    ਭਾਗ 5 ਮਨੋਦਸ਼ਾ ਨੂੰ ਸਮਝਾ

    ਅਧਿਆਏ 16 – ਮਨੋਦਸ਼ਾ ਲਈ ਜਾਣ ਪਛਾਣ

    ਅਧਿਆਏ 17 - ਇੱਕ ਆਸ਼ਾਵਾਦੀ ਪਤੀ ਜਾਂ ਪਤਨੀ ਪਾਉਣ ਦਾ ਕੀ ਮਤਲਬ ਹੈ

    ਅਧਿਆਏ 18 - ਇੱਕ ਗੁਸੈਲ ਪਤੀ ਜਾਂ ਪਤਨੀ ਪਾਉਣ ਦਾ ਕੀ ਮਤਲਬ ਹੈ

    ਅਧਿਆਏ 19 - ਇੱਕ ਉਦਾਸ ਰਹਿਣ ਵਾਲਾ ਪਤੀ ਜਾਂ ਪਤਨੀ ਪਾਉਣ ਦਾ ਕੀ ਮਤਲਬ ਹੈ

    ਅਧਿਆਏ 20- ਫ਼ਲੈੱਗ’ਮੈਟਿਕ ਪਤੀ ਜਾਂ ਪਤਨੀ ਦੇ ਹੋਣ ਦਾ ਕੀ ਮਤਲੱਬ ਹੈ

    ਭਾਗ 6 - ਸਮੱਸਿਆਵਾਂ ਅਤੇ ਹੱਲ

    ਅਧਿਆਏ 21 ਵਿਆਹ ਵਿਚ ਸਮੱਸਿਆ ਨੂੰ ਹੱਲ ਕਰਨਾ

    ਅਧਿਆਏ 22- ਸੱਸ-ਸੁਹਰੇ

    ਅਧਿਆਏ 23 - ਮਤਰੇਆ ਘਰ

    ਅਧਿਆਏ 24 ਉਹ ਕੀ ਹੈ ਜੋ ਹਰ ਮਸੀਹੀ ਨੂੰ ਤਿਆਗ ਦੇਣ ਬਾਰੇ ਪਤਾ ਹੋਣਾ ਚਾਹਿਦਾ ਹੈ

    ਭਾਗ 7 – ਸਵੀਕਾਰ ਕਰਨ ਦੀ ਮਾਸਟਰ ਕੁੰਜੀ

    ਭਾਗ 8 - ਮਨੁੱਖੀ ਸਰੀਰ

    ਅਧਿਆਏ 26 – ਚਿੱਤਰਾਂ ਮਨੁੱਖੀ ਸਰੀਰ ਨੂੰ ਸਮਝਣਾ

    ਅਧਿਆਏ 27 – ਪਰਿਵਾਰ ਨਿਯੋਜਨ ਢੰਗ

    ਭਾਗ 9 – ਜਿਨਸੀ ਸੰਬੰਧ

    ਅਧਿਆਏ 28 – ਜਿਨਸੀ ਖੁਸ਼ੀ ਨਾਲ ਜਾਣ-ਪਛਾਣ

    ਅਧਿਆਏ 29 – ਸੁਹਾਗ ਰਾਤ

    ਅਧਿਆਏ 30 - ਹਨੀਮੂਨ

    ਅਧਿਆਏ 31- ਪ੍ਰਸੰਨਤਾਪੂਰਨ ਸੈਕਸ

    ਅਧਿਆਏ 32 ਸੁਸ਼ੀਲ ਸੈਕਸ

    ਅਧਿਆਏ 33 ਦਿਲਚਸਪ ਸੈਕਸ

    ਅਧਿਆਏ 34 ਓਰਜਕਤਾ

    ਅਧਿਆਏ 35 ਸੈਕਸ ਬਾਰੇ ਆਮ ਡਰ

    ਅਧਿਆਏ 36 ਪੁਨਰ ਉਤਪਾਦਨ ਲਈ ਸੈਕਸ

    ਅਧਿਆਏ 37 ਸੈਕਸ ਦੇ ਸਲੇਟੀ ਖੇਤਰ

    ਭਾਗ 10 ਸੈਕਸ ਦੇ ਸਿਧਾਂਤ

    ਅਧਿਆਏ 38-ਸਮਾਨ ਬਾਈਬਲੀਕਲ ਸਿਧਾਂਤ 1-12

    ਅਧਿਆਏ 39 ਸਮਾਨ ਬਾਈਬਲੀਕਲ ਸਿਧਾਂਤ 13-24

    ਅਧਿਆਏ 40 ਅਲਗ ਅਲਗ ਬਾਈਬਲ ਸਿਧਾਂਤ 25-33

    ਭਾਗ 11-ਸੁਭਾਅ ਉੱਤੇ ਹੋਰ

    ਅਧਿਆਏ 41 ਸੁਭਾਅ ਅਤੇ ਸੈਕਸ

    ਅਧਿਆਏ 42 - ਅਧਿਆਤਮਿਕ ਤੌਰ ਤੇ ਪਰਿਪੱਕ ਸਥਾਪਤ ਕਰਨਾ

    ਭਾਗ 12 - ਸੁਧਾਰਤ ਸੈਕਸ ਜੀਵਨ

    ਅਧਿਆਏ 45-ਵੱਡੀ ਉਮਰ ਤੇ ਸੈਕਸ

    ਭਾਗ 13 - ਗਰਭਵਤੀ, ਲੇਬਰ ਅਤੇ ਬਾਲ ਸੰਭਾਲ

    ਅਧਿਆਏ 46 - ਤੁਹਾਨੂੰ ਕਿਵੇਂ ਪਤਾ ਹੈ ਕਿ ਤੁਸੀਂ ਗਰਭਵਤੀ ਹੋ?

    ਅਧਿਆਏ – 47 ਗਰਭ ਅਵਸਥਾ ਦੇ 40 ਹਫਤਿਆਂ ਦੌਰਾਨ ਕੀ ਹੁੰਦਾ ਹੈ

    ਅਧਿਆਏ – 48 ਗਰਭ ਅਵਸਥਾ ਵਿੱਚ 8 ਆਮ ਸਮੱਸਿਆਵਾਂ

    ਅਧਿਆਏ 49 - ਗਰਭ ਅਵਸਥਾ ਵਿੱਚ ਆਮ ਜੀਵਨ

    ਅਧਿਆਏ 50 - ਗਰਭ ਅਵਸਥਾ ਦੇ ਦੌਰਾਨ ਆਪਣੇ ਆਪ ਨੂੰ ਕਿਵੇਂ ਧਿਆਨ ਰੱਖਣਾ ਹੈ

    ਅਧਿਆਏ 51 - ਗਰਭਵਤੀ ਹੋਣ ਦੀ ਆਸ ਵਿੱਚ ਚਾਰ ਛੋਟੀਆਂ ਸਮੱਸਿਆਵਾਂ

    ਅਧਿਆਏ 52 - ਲੇਬਰ

    ਅਧਿਆਏ 53 - ਲੇਬਰ ਦੇ ਤਿੰਨ ਪੜਾਅ

    ਅਧਿਆਏ 54 - ਛਾਤੀ ਦਾ ਦੁੱਧ ਚੁੰਘਾਉਣਾ

    ਅਧਿਆਏ 55 - ਪਹਿਲੇ ਬਾਰਾਂ ਮਹੀਨਿਆਂ ਵਿੱਚ ਤੁਹਾਡੇ ਬੱਚੇ ਤੋਂ ਕੀ ਉਮੀਦ ਕਰਨਾ ਹੈ

    ਅਧਿਆਏ 56 - ਤੁਹਾਡੇ ਬੱਚੇ ਦਾ ਟੀਕਾਕਰਣ

    ਭਾਗ 14 - ਪਾਲਣ-ਪੋਸ਼ਣ

    ਅਧਿਆਏ 57 - ਪਾਲਣ-ਪੋਸ਼ਣ ਅਤੇ ਇਸ ਵਿਚ ਕੀ ਸ਼ਾਮਲ ਹੈ

    ਭਾਗ 15 - ਨਵੇਂ ਸੀਮਾਵਾਂ

    ਅਧਿਆਏ 59 - ਜੀਵਨਸਾਥੀ ਦਾ ਨੁਕਸਾਨ

    ਭਾਗ 16: ਵਿਆਹੁਤਾ ਜੋੜਿਆਂ ਲਈ ਵਿਸ਼ੇਸ਼ ਸਵਾਲ ਅਤੇ ਉੱਤਰ

    ਅਧਿਆਏ 60 – ਵਿਆਹੁਤਾ ਜੋੜਿਆਂ ਲਈ ਵਿਸ਼ੇਸ਼ ਸਵਾਲ ਅਤੇ ਉੱਤਰ

    ਬਿਬਲਿਓਗ੍ਰਾਫੀ

    ਮਨਜ਼ੂਰੀ

    ਇਹ ਕਿਤਾਬ ਬਹੁਤ ਜਿਆਦਾ ਖੋਜ, ਵਿਆਪਕ ਵਿਚਾਰ ਚਰਚਾ ਅਤੇ ਵਿਸ਼ਲੇਸ਼ਣ ਦਾ ਇੱਕ ਸਬੂਤ ਹੈ। ਮੈਂ ਇਸ ਦੇ ਵਿਕਾਸ ਦੀਆਂ ਵੱਖ ਵੱਖ ਪੜਾਵਾਂ ਤੇ ਵੱਖ ਵੱਖ ਵਿਅਕਤੀਆਂ ਦੇ ਸਹਿਯੋਗ ਨੂੰ ਮੰਨਣਾ ਚਾਹੁੰਦਾ ਹਾਂ। 

    ਮੈਂ ਮੁੱਖ ਤੌਰ ਤੇ ਅਤੇ ਸਭ ਤੋਂ ਪਹਿਲਾਂ ਮੇਰੀ ਪਤਨੀ ਐਡੀਲੇਡ ਦੀ ਸਰਾਹਣਾ ਕਰਨੀ ਚਾਹੁੰਦਾ ਹਾਂ, ਮੈਨੂੰ ਸ਼ਾਦੀ ਬਾਰੇ ਵਿਹਾਰਕ ਅਨੁਭਵ ਦੇਣ ਲਈ ਅਤੇ  ਵਿਆਹ ਬਾਰੇ ਵੱਖੋ ਵੱਖਰੇ ਵਿਸ਼ਿਆਂ ਵਿੱਚ ਉਸ ਦੇ ਸਹਿਯੋਗ ਲਈ। ਉਹ ਇੱਕ ਵਿਸ਼ੇਸ਼ ਉਲੇਖ ਦੀ ਹੱਕਦਾਰ ਹੈ, ਸਹੁਰੇ ਪਰਿਵਾਰ ਬਾਰੇ ਪਾਠ ਨੂੰ ਇਕੱਠਾ ਕਰਨ ਵਿੱਚ ਅਤੇ ਨਾਲ ਹੀ ਨਾਲ ਮਨੋਦਸ਼ਾਵਾਂ ਉੱਤੇ ਮਦਦ ਕੀਤੀ ਹੈ।

    ਮੈਂ ਰੈਵਰੰਡ ਈ. ਏ. ਟੀ. ਸਾਕੇ ਅਤੇ ਰੈਵਰੰਡ ਏਡੀ ਐਡੀ ਵਰਗੇ ਮੇਰੇ ਸੀਨੀਅਰ ਸਹਿਯੋਗੀ ਸੇਵਕਾਂ ਦੀ ਵੀ ਪ੍ਰਸ਼ੰਸਾ ਕਰਦਾ ਹਾਂ, ਸਾਲਾਂ ਤੋਂ ਉਨ੍ਹਾਂ ਦੇ ਵੱਖ ਵੱਖ ਸਹਿਯੋਗ ਲਈ, ਉਨ੍ਹਾਂ ਦੀ ਚਰਚਾਵਾਂ, ਯੋਗਦਾਨਾਂ ਅਤੇ ਵਿਸ਼ਲੇਸ਼ਣ ਸੰਬੰਧਤ ਮੁੱਦਿਆਂ, ਖ਼ਾਸ ਕਰਕੇ ਵਿਆਹ ਦੇ ਅਧਿਆਤਮਿਕ, ਬਿਬਲੀਕਲ ਅਤੇ ਸਿਧਾਂਤਿਕ ਦ੍ਰਿਸ਼ਟੀਕੋਣ ਤੇ ਉਹਨਾਂ ਦੀ ਸਰਾਹਣਾ ਕਰਦਾ ਹਾਂ।

    ਮੈਂ ਮੈਡੀਕਲ ਡਾਕਟਰਾਂ ਦੀ ਟੀਮ ਦਾ ਕਰਜ਼ਦਾਰ ਹਾਂ, ਡਾ. ਜੋ ਐਡਜੀ,  ਡਾ. ਰੌਜ਼ਮੇਰੀ ਐਮਪੋਫੋ, ਡਾ. ਹੇਨਰੀਟਾ, ਓਰਲੀਨਜ਼ ਲਿੰਡਸੇ, ਡਾ. ਮੀਨਾ ਜੌਨ, ਡਾ. ਲੋਇਜ਼ਾ ਅਪੀ ਡਾਂਕਹਾ ਅਤੇ ਡਾ. ਜੋਇਸ ਵਿਲਸਨ, ਉਹਨਾਂ ਦੇ ਵਿਸ਼ਲੇਸ਼ਣਾ ਲਈ, ਕਈ ਡਾਕਟਰੀ ਬਹਿਸਾਂ, ਅਤੇ ਡਾਕਟਰੀ ਖੋਜਾਂਵਾਸਤੇ। 

    ਮੈਂ ਮੇਜਰ ਅਤੇ ਮਿਸਜ਼ ਲਾਰੈਂਸ ਮੈਫੂਲ ਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ, ਉਹਨਾਂ ਦੇ ਵਿਆਹ ਸਬੰਧੀ ਸਲਾਹ ਮਸ਼ਵਰੇ ਦੇ ਵਿਭਾਗ ਅਤੇ ਬਹੁਤ ਸਾਰੇ ਪ੍ਰਸ਼ਨਾਂ ਅਤੇ ਉੱਤਰਾਂ ਦੇ ਜਵਾਬ ਦੇਣ ਵਿੱਚ ਮਦਦ ਵਾਲੇ ਅਧਿਆਇ ਵਾਸਤੇ।

    ਮੇਰਾ ਧੰਨਵਾਦ ਫਿਰ ਤੋਂ ਆਪਣੀ ਪਤਨੀ ਐਡੀਲੇਡ ਅਤੇ ਅਮੇਲੀਆ ਐਡੂ ਨੂੰ ਜਾਂਦਾ ਹੈ ਜਿੰਨਾਂ ਤਲਾਕ ਦੇ ਉੱਤੇ ਅਧਿਆਏ ਲਿਖਣ ਵਿੱਚ ਮੇਰਾ ਸਹਿਯੋਗ ਕੀਤਾ ਹੈ। 

    ਅਸਲ ਚਿਤ੍ਰਕਲਾ ਲਈ ਡੀਉਕ ਗੀਮਰੇਹ ਅਤੇ ਵਿਲੀਅਮ ਐਗਗ੍ਰੇ ਮੇਨਸਾਹ ਦਾ ਧੰਨਵਾਦ ਕਰਦਾ ਹਾਂ, ਛਪਾਈ ਤੋਂ ਪਹਿਲਾਂ ਚਿਤ੍ਰਕਲਾ ਵਿੱਚ ਸੋਧ ਲਈ ਧੰਨਵਾਦ, ਵੀਡਾ ਗਿਆਮੇਰਾਹ, ਧੰਨਵਾਦ ਤੁਹਾਡੇ ਯੋਗਦਾਨ ਦੇ ਲਈ ਵੀ।

    ਮੈਂ ਡੋਰਿਸ ਐਡੀਮੋਲਾ ਦਾ ਧੰਨਵਾਦ ਕਰਦਾ ਹਾਂ ਸ਼ੁਰੂਆਤੀ ਟਾਈਪਸਿਟਿੰਗ ਅਤੇ ਸੰਪਾਦਕੀ ਕੰਮਾਂ ਲਈ ਅਤੇ ਇਸ ਤੋਂ ਇਲਾਵਾ, ਮੈਂ ਧੰਨਵਾਦੀ ਹਾਂ ਜੌਨੀ ਅਵਾਨਿਓ ਦੇ ਹੱਥਲਿਪੀ ਵਿੱਚ ਉਸਦੀ ਸਹਾਇਤਾ ਲਈ। ਆਖਰੀ, ਪਰ ਘੱਟ ਨਹੀਂ, ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਲਾਈਟਹਾਊਸ ਚੈਪਲ ਇੰਟਰਨੈਸ਼ਨਲ ਸੰਗਤ ਦਾ ਉਹਨਾਂ ਦੀਆਂ ਪ੍ਰਸ਼ਨਾਂ ਦੀ ਸੂਚੀ ਪ੍ਰਦਾਨ ਕਰਨ ਲਈ ਜੋ ਅਸਲ ਸ਼ਾਦੀ ਸ਼ੁਦਾ ਹਾਲਾਤਾਂ ਦੀਆਂ ਸਥਿਤੀਆਂ ਨਾਲ ਸਬੰਧਤ ਸਨ, ਸਵਾਲਾਂ ਜਵਾਬਾਂ ਦੇ ਅਧਿਆਏ ਵਿੱਚ ਲਿਖਤ ਹਨ। 

    ਅਤੇ ਅਖੀਰ ਵਿੱਚ ਇੱਕ ਵਾਰ ਫੇਰ ਅਮੀਲੀਆ ਐਡੂ ਅਤੇ ਜੁਆਨੀਟਾ ਸੀ. ਸਾਕੇ ਨੂੰ ਉਹਨਾਂ ਦੇ ਆਖਰੀ ਸੰਪਾਦਕੀ ਲਈ, ਟਾਈਪਸੈਟਿੰਗ ਅਤੇ ਸਾਡੀ ਵਿਆਹ ਵਾਸਤੇ ਸਲਾਹ ਮਸ਼ਵਰਾ ਵਾਲੀ ਪੁਸਤਕ ਦੇ ਇਸ ਦੂਜੇ ਸੰਸਕਰਣ ਤੇ ਆਖ਼ਰੀ ਕੰਮ ਵਾਸਤੇ। 

    ਤੁਹਾਡੇ ਸਾਰਿਆਂ ਸ਼ਾਨਦਾਰ ਲੋਕਾਂ ਦਾ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਇੱਕ ਮਹਾਨ ਟੀਮ ਹੋ।ਜਾਣ ਪਛਾਣ

    ਮੈਂ ਵਿਆਹ ਲਈ ਸਲਾਹ ਮਸ਼ਵਰੇ ਵਾਲੀ ਪਾਠ ਪੁਸਤਕ ਦੇ ਦੂਜੇ ਅਤੇ ਵਿਸਤ੍ਰਿਤ ਸੰਸਕਰਣ ਨੂੰ ਪੇਸ਼ ਕਰਨ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ, ਜਿਸ ਨੂੰ ਅਸਲ ਵਿੱਚ ਮੈਰਿਜ ਕੌਂਸਲਿੰਗ ਮੈਨੂਅਲ ਵਜੋਂ ਜਾਣਿਆ ਜਾਂਦਾ ਸੀ। ਇਹ ਪੁਸਤਕ, 1992, ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਸੇਵਕਾਈ ਦੀ ਸਭ ਤੋਂ ਪੁਰਾਣੀ ਪ੍ਰਕਾਸ਼ਨ ਸੀ, ਇਹ ਸਾਲਾਂ ਤੋਂ ਪ੍ਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਅਤੇ ਵਿਆਹ ਸਬੰਧੀ ਵਿਅਕਤੀਗਤ  ਅਨੁਭਵ ਪ੍ਰਾਪਤ ਕਰਨ ਸਦਤਾ ਹਾਸਿਲ ਹੋਈ ਹੈ।  

    ਮੈਂ ਆਪਣੇ ਪਾਦਰੀਪੂਣੇ ਦੇ ਅਨੁਭਵ ਤੋਂ ਮਹਿਸੂਸ ਕਰਦਾ ਹਾਂ, ਕਿ ਵਿਆਹ ਅਤੇ ਇਸ ਦੀਆਂ ਗੁੰਝਲਦਾਰ ਚੁਣੌਤੀਆਂ ਜ਼ਿਆਦਾਤਰ ਮਸੀਹੀਆਂ ਉੱਤੇ ਅਸਰ ਪਾਉਂਦੀਆਂ ਹਨ ਅਤੇ ਉਨ੍ਹਾਂ ਲੋਕਾਂ ਨੂੰ ਰੋਕਦੀਆਂ ਹਨ ਜਿਨ੍ਹਾਂ ਨੂੰ ਸੇਵਕਾਈ ਲਈ ਬੁਲਾਇਆ ਜਾਂਦਾ ਹੈ

    ਮੈਂ ਇਸ ਕਿਤਾਬ ਨੂੰ ਆਪਣੀ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਵਿੱਚ ਲਿਖਿਆ ਅਤੇ ਇੱਕਠਾ ਕੀਤਾ ਹੈ ਕਿਉਂਕਿ ਮੈਂ ਤਜਰਬੇ ਤੋਂ ਸਿੱਖਿਆ ਹੈ ਕਿ ਅਸੀ ਜੀਵਨ ਅਤੇ ਸੇਵਕਾਈ ਦੇ ਵੱਖ ਵੱਖ ਪੜਾਵਾਂ ਤੇ ਵੱਖੋ ਵੱਖਰੀਆਂ ਗੱਲਾਂ ਤੇ ਜ਼ੋਰ ਦਿੰਦੇ ਹਾਂ। ਮਿਸਾਲ ਵਜੋਂ, ਮੈਂ ਦੇਖਿਆ ਹੈ ਕਿ ਵਿਆਹੁਤਾ ਰਿਸ਼ਤੇ ਵਿੱਚ ਵਿਅਕਤੀ ਦੀ ਮਨੋਦਸ਼ਾ ਮੂਲ ਰੂਪ ਵਿੱਚ ਹੈ ਕੀ ਵਿਆਹ ਦੇ ਸੰਦਰਭ ਵਿੱਚ ਵਿਅਕਤੀ ਦੇ ਰਵੱਏ ਨੂੰ ਦਰਸਾਉਂਦਾ ਹੈ। ਜ਼ਿਆਦਾ ਮਸ਼ਵਰੇ ਦੇ ਬਾਵਜੂਦ, ਸਿੱਖਿਆ ਅਤੇ ਅਰਦਾਸ ਕਰਦੇ ਹਨ, ਬਹੁਤੇ ਲੋਕ ਸਿਰਫ਼ ਉਨ੍ਹਾਂ ਦੇ ਮਨਮੌਜੀ ਸੁਭਾਅ ਅਨੁਸਾਰ ਜੀਉਂਦੇ ਹਨ। ਦਸ ਸਾਲ ਪਹਿਲਾਂ ਇਹ ਸੱਚਾਇਆਂ ਮੇਰੇ ਲਈ ਸਪੱਸ਼ਟ ਨਹੀਂ ਸਨ ਜਿਵੇਂ ਕਿ ਉਹ ਅੱਜ ਹਨ। ਨਾਲ ਹੀ, ਮਰਦ ਅਤੇ ਔਰਤ ਦੇ ਵਿਵਹਾਰ ਦੇ ਤਰੀਕੇ ਦਾ ਅੰਦਾਜ਼ਾ ਲਗਾਉਣਾ ਸੌਖਾ ਹੈ, ਕਿਉਂਕਿ ਉਹ ਵਿਅਕਤੀ ਤੋਂ ਵੱਖਰੇ ਨਹੀਂ ਹੁੰਦੇ। 

    ਭਾਂਵੇਂ ਮੇਰੇ ਲਈ, ਵਿਆਹ ਸਲਾਹ ਮਸ਼ਵਰਾ ਅਸਲ ਵਿੱਚ ਇੱਕੋ ਜਿਹੇ ਹਨ, ਪੂਰੀ ਤਰ੍ਹਾਂ ਨਾਲ ਇਨ੍ਹਾਂ ਅਸਲੀਅਤਾਂ ਦਾ ਜਿਕਰ ਕੀਤਾ ਜਾਣਾ ਚਾਹੀਦਾ ਹੈ, ਅਰਥਾਤ ਮਨੋਦਸ਼ਾ ਵਾਲੇ ਅਤੇ ਲਿੰਗ ਵਿਹਾਰ ਦੇ ਤਰੀਕੇ ਹਨ। ਜੇਕਰ ਪਾਦਰੀ ਇਹਨਾਂ ਮਹੱਤਵਪੂਰਣ ਤੱਥਾਂ ਨੂੰ ਸਮਝ ਜਾਂਦੇ ਹਨ, ਤਾਂ ਤਦੋਂ ਉਨ੍ਹਾਂ ਨੂੰ ਨਿਰਾਸ਼ ਨਹੀ ਹੋਣਾ ਪਵੇਗਾ ਜਦੋਂ ਸਲਾਹਾਂ ਹਾਸਿਲ ਕਰਨ ਵਾਲੇ ਆਪਣੇ ਵਿੱਚ ਬਹੁਤ ਬਦਲਾਓ ਨਹੀ ਕਰਨਗੇ। ਮੈਂ ਇਹ ਵੀ ਮੰਨਦਾ ਹਾਂ ਕਿ ਜਦੋਂ ਅਸੀ ਸਮਝ ਜਾਂਦੇ ਹਾਂ ਕਿ ਪੁਰਸ਼ਪੂਣੇ, ਇਸਤ੍ਰੀਪੁਣੇ ਅਤੇ ਮਨੋਦਸ਼ਾ ਦੀ ਪ੍ਰਵਿਰਤੀ ਸਾਡੇ ਉੱਤੇ ਅਸਰ ਪਾਉਂਦੀਆਂ ਹਨ ਤਾਂ ਅਸੀ ਤਲਾਕ ਲੈਣਾ ਘੱਟ ਕਰਦੇ ਹਾਂ। 

    ਮੈਂ ਗੁੰਝਲਦਾਰ ਹਾਲਾਤਾਂ ਨੂੰ ਵੀ ਦੇਖਿਆ ਹੈ, ਜਿਸ ਨਾਲ ਤਲਾਕ ਹੋ ਜਾਂਦਾ ਹੈ। ਇੱਕ ਅਜਿਹੀ ਘਟਨਾ ਜੋ ਜਾਪਦੀ ਸੀ ਮੇਰੀ ਮਸੀਹੀ ਸੇਵਕਾਈ ਦੇ ਸ਼ੁਰੂ ਵਿੱਚ ਅਸੰਭਵ ਹੈ। ਮੈਂ ਇਸਦੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ ਪਤੀ ਪਤਨੀਆਂ ਦੇ ਵਤੀਰੇ ਵਿੱਚ, ਖਾਸ ਤੌਰ ਤੇ, ਮਨੋਵਿਗਿਆਨਕ ਤੌਰ ਤੇ ਅਤੇ ਮਨੋਵਿਗਿਆਨਕ ਬਿਮਾਰੀਆਂ ਜਿਹੜੀਆਂ ਆਸਾਨੀ ਨਾਲ ਨਹੀ ਦਿਸਦੀਆਂ ਹਨ, ਖਾਸ ਕਰਕੇ ਔਰਤਾਂ ਵਿੱਚ। ਸ਼ਾਇਦ, ਇਸ ਪੁਸਤਕ ਦੇ ਬਾਅਦ ਦੇ ਸੰਸਕਰਣਾਂ ਵਿੱਚ, ਅਜਿਹੇ ਮਾਮਲਿਆਂ ਦਾ ਹੋਰ ਵੀ ਜ਼ਿਕਰ ਹੋਵੇਗਾ।

    ਇਹ ਜਾਣਦਿਆਂ ਕਿ ਸਿਰਫ ਮੇਰੇ ਵਿਆਹ ਦੇ ਤਜਰਬੇ ਬਹੁਤ ਸਿਮਤ ਹਨ, ਇਸ ਪੁਸਤਕ ਅੰਦਰ ਕਈ ਮੁੱਦਿਆਂ ਤੇ ਮੈਂ ਹਮੇਸ਼ਾਂ ਮਰਦਾਂ ਅਤੇ ਇਸਤ੍ਰੀਆਂ ਦੇ ਦਿਮਾਗ਼ਾਂ ਵਿੱਚ ਟਟੋਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰਾਂ ਕਰਦਿਆਂ, ਮੈਂ  ਵੱਖ-ਵੱਖ ਨਜ਼ਰੀਏ ਅਤੇ ਦ੍ਰਿਸ਼ਟੀਕੋਣਾਂ ਨੂੰ ਮਰਦਾਂ ਅਤੇ ਔਰਤਾਂ ਸਮੇਤ ਸਾਰੇ ਪਾਸਿਓਂ ਇੱਕਠਾ ਕੀਤਾ ਹੈ, ਪੜ੍ਹੇ ਲਿਖੇ ਅਤੇ ਅਨਪੜ੍ਹ, ਮੈਡੀਕਲ ਅਤੇ ਗੈਰ ਮੈਡੀਕਲ ਸਮੇਤ।

    ਵੱਖ ਵੱਖ ਸਮੂਹਾਂ ਅਤੇ ਵਿਅਕਤੀਆਂ ਤੇ ਕੀਤੇ ਗਏ ਸਰਵੇਖਣਾਂ ਦੁਆਰਾ ਇਸ ਖੋਜ ਨੂੰ ਵੀ ਵਧਾ ਦਿੱਤਾ ਗਿਆ ਹੈ।

    ਸਭ ਕੁਝ, ਇਹ ਲਗਾਤਾਰ ਸਿੱਖਣ ਦੀ ਇੱਕ ਯਾਤਰਾ ਰਹੀ ਹੈ ਜੋ ਕਦੇ ਖਤਮ ਨਹੀਂ ਹੋਵੇਗੀ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਮੇਸ਼ਵਰ ਤੁਹਾਨੂੰ ਤੁਹਾਡੇ ਵਿਆਉਤਾ ਜੀਵਨ ਵਿੱਚ ਬੁੱਧ ਦੇਵੇ ਉੱਸੇ ਤਰਾਂ ਦੂਜਿਆਂ ਦੀ ਮਦਦ ਕਰਨ ਲਈ ਤੁਹਾਨੂੰ ਬੁੱਧ ਦੇਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹਰ ਜੋੜਾ ਜੋ ਇਸ ਪੁਸਤਕ ਤੋਂ ਲਾਭ ਪ੍ਰਾਪਤ ਕਰਦਾ ਹੈ, ਇੱਕ ਸਥਾਈ ਅਤੇ ਖੁਸ਼ਵੰਤ ਵਿਆਹੁਤਾ ਜੀਵਨ ਜੀਵਣ।

    ਭਾਗ 1 ਪਰਮ ਪ੍ਰੇਮੀ

    ਅਧਿਆਏ 1 – ਪਰਮ ਪ੍ਰੇਮੀ

    ਪ੍ਰੇਮੀ ਕੌਣ ਹੈ?

    ਮੇਰਾ ਪ੍ਰੀਤਮ ਮੇਰਾ ਹੈ, ਤੇ ਮੈਂ ਉਸਦੀ …

    ਸੁਲੇਮਾਨ ਦੇ ਗੀਤ 2:16

    ਪ੍ਰੇਮੀ ਉਹ ਵਿਅਕਤੀ ਹੁੰਦਾ ਹੈ ਜਿਸ ਨਾਲ ਤੁਹਾਡਾ ਰਿਸ਼ਤਾ ਹੈ, ਜੋ ਵਿਆਹ ਕਰਨ ਤੱਕ ਦਾ ਇਰਾਦਾ ਰੱਖਦਾ ਹੈ। ਦੂਜੇ ਸ਼ਬਦਾਂ ਵਿੱਚ, ਉਹ, ਉਹ ਆਦਮੀ ਜਾਂ ਔਰਤ ਹੈ ਜਿਸ ਨਾਲ ਤੁਸੀ ਅਧਿਕਾਰਤ ਤੌਰ ਤੇ ਵਿਆਹ ਕਰਾਉਣ ਲਈ ਸਹਿਮਤ ਹੋ। ਕੁਝ ਲੋਕ ਇਹ ਸ਼ਬਦ ਵਰਤਦੇ ਹਨ, ਮੰਗੇਤਰ, ਪੁਰਸ਼ ਦੋਸਤ ਜਾਂ ਮਹਿਲਾ ਦੋਸਤ ਆਪਣੇ ਸੰਬੰਧਾਂ ਦਾ ਵਰਣਨ ਕਰਨ ਲਈ, ਪਰ ਇਸ ਕਿਤਾਬ ਵਿੱਚ ਅਸੀ ਪਰਮ ਪ੍ਰੇਮੀ ਸ਼ਬਦ ਅਪਣਾ ਰਹੇ ਹਾਂ।

    ਅਸੀ ਨੌਜਵਾਨ ਮਰਦਾਂ ਅਤੇ ਔਰਤਾਂ ਨੂੰ ਵਿਰੋਧੀ ਲਿੰਗ ਦੇ ਨਾਲ ਨਜ਼ਦੀਕੀ ਰਿਸ਼ਤੇ ਬਣਾਉਣ ਦੀ ਸਲਾਹ ਨਹੀਂ ਦਿੰਦੇ, ਜੋ ਵਿਆਹ ਦੇ ਇਰਾਦੇ ਵਾਲੇ ਨਹੀਂ ਹੁੰਦੇ, ਕਿਉਂਕਿ ਇਹ ਬੁਆਏਫ੍ਰੈਂਡ ਅਤੇ ਗਰਲਫਰੈਂਡ ਆਮ ਤੌਰ ਤੇ ਆਪਣੇ ਵਿੱਚ ਅਨੈਤਿਕ ਦੋਸ਼ਾਂ ਜਿਵੇਂ ਕਿ ਵਿਭਚਾਰ ਵਿੱਚ ਸ਼ਾਮਿਲ ਹੁੰਦੇ ਹਨ। ਇਸ ਲਈ, ਅਸੀ ਸਾਵਧਾਨ ਕਰਦੇ ਹਾਂ ਕਿ ਅਜਿਹੇ ਰਿਸ਼ਤੇ ਸਿਰਫ ਵਿਆਹ ਦੇ ਉਦੇਸ਼ ਵਿੱਚ ਤਬਦੀਲ ਹੋਣੇ ਚਾਹੀਦੇ ਹਨ, ਅਤੇ ਇਹ ਕਿ ਉਸ ਸਮੇਂ ਦੇ ਰਿਸ਼ਤੇ ਨੂੰ ਵਿਕਸਿਤ ਕਰਨ ਦੀ ਮਿਆਦ, ਰਵਾਇਤੀ ਤੌਰ ਤੇ ਸੰਨ੍ਹਪੁਣਾ ਵਜੋਂ ਜਾਣਿਆ ਜਾਂਦਾ ਹੈ, ਬਹੁਤ ਲੰਬੀ ਨਹੀਂ ਹੋਣੀ ਚਾਹੀਦੀ ਹੈ।

    ਪਰ ਉੱਥੇ ਜਿਨਸੀ ਪਾਪ ਕਰਨ ਦਾ ਖਤਰਾ ਹੈ। ਇਸ ਲਈ ਹਰ ਮਨੁੱਖ ਦੀ ਆਪਣੀ ਪਤਨੀ ਹੋਣੀ ਚਾਹੀਦੀ ਹੈ। ਅਤੇ ਹਰ ਔਰਤ ਦਾ ਆਪਣੇ ਪਤੀ ਹੋਣਾ ਚਾਹੀਦਾ ਹੈ।

    1 ਕੁਰਿੰਥੀਉਸ 7:2

    ਕੀ ਤੁਸੀ ਨਿਸ਼ਚਤ ਹੋ ਕਿ ਤੁਸੀ ਇਸ ਵਿਅਕਤੀ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ?

    ਪਰ ਹਰ ਗੱਲ ਦੀ ਪਰੱਖ ਕਰੋ। ਜੋ ਚੰਗਾ ਹੈ ਉਸ ਨੂੰ ਰੱਖ ਲਵੋ।

    1 ਥੱਸਲੁਨੀਕੀਆਂ 5:21

    ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, ਕੀ ਤੂੰ ਇਸ ਬੰਦੇ ਨਾਲ ਹੁਣੇ ਜਾਣਾ ਚਾਹੁੰਦੀ ਹੈਂ? ਰਿਬਕਾਹ ਨੇ ਆਖਿਆ, ਹਾਂ ਮੈਂ ਜਾਵਾਂਗੀ।

    ਉਤਪਤੀ 24:58

    ਪਰਮ ਪ੍ਰੇਮੀ ਚੁਣਨ ਵੇਲੇ ਧਿਆਨ ਰੱਖਣ ਯੋਗ ਅੱਠ ਗੱਲਾਂ

    1.ਇਹ ਤੱਥ ਕਿ ਮਾਤਾ ਪਿਤਾ ਚੰਗੇ ਹਨ ਇਸਦਾ ਮਤਲਬ ਇਹ ਨਹੀਂ ਹੈ ਕਿ ਬੱਚਾ ਵੀ ਇੱਕ ਚੰਗਾ ਜੀਵਨ ਸਾਥੀ ਹੋਵੇਗਾ। ਕੀ ਉਹ ਪਰਮੇਸ਼ਰ ਲਈ ਵਚਨਬੱਧ?

    2. ਮਾਪਿਆਂ ਦੇ ਕਹਿਣ ਤੇ ਵਿਆਹ ਨਾ ਕਰੋ ਕਿਉਂਕਿ ਤੁਹਾਡੇ ਮਾਪੇ ਇਸ ਤਰ੍ਹਾਂ ਕਹਿੰਦੇ ਹਨ। ਕੀ ਤੁਹਾਡਾ ਇਰਾਦਤਨ ਸਾਥੀ ਤੁਹਾਡਾ ਦੋਸਤ ਹੈ?

    3. ਜੇ ਤੁਸੀ ਬਹੁਤ ਜਲਦੀ ਵਿਆਹ ਕਰਦੇ ਹੋ ਤਾਂ ਤੁਸੀ ਜ਼ਿੰਦਗੀ ਦੀਆਂ ਕੁਝ ਚੀਜ਼ਾਂ ਤੋਂ ਖੁੰਝ ਜਾਂਦੇ ਹੋ, ਜਿਵੇਂ ਕਿ ਤੁਹਾਡੀ ਜਵਾਨੀ, ਤੁਹਾਡਾ ਜੀਵਨ ਦਾ ਕੁਆਰੇਪਣ ਦਾ ਵਕਤ ਅਤੇ ਫ੍ਰੀ।

    4. ਇਸ ਤੱਥ ਤੇ ਗੌਰ ਕਰੋ ਕਿ ਲੋਕ ਸੱਚਮੁੱਚ ਬਦਲਦੇ ਨਹੀਂ ਹਨ ਅਤੇ ਇਸ ਤਰ੍ਹਾਂ ਕੁਝ ਵੀ ਜੋ ਤੁਹਾਨੂੰ ਆਪਣੇ ਪ੍ਰੇਮੀ ਬਾਰੇ ਪਸੰਦ ਨਹੀ ਹੈ ਅਤੇ ਇਸ ਲਈ ਸਾਥੀ, ਵੀ ਬਦਲਣ ਦੀ ਸੰਭਾਵਨਾ ਨਹੀਂ ਹੈ।

    5. ਕੀ ਤੁਸੀ ਪੈਸੇ ਦੇ ਤੌਰ ਤੇ ਪ੍ਰਬੰਧਨ ਕਰਨ ਦੀ ਸਥਿਤੀ ਵਿੱਚ ਹੋਵੋਗੇ?

    6. ਕੀ ਤੁਹਾਡੇ ਕੋਲ ਰਹਿਣ ਲਈ ਥਾਂ ਹੋਵੇਗੀ ਜਦੋਂ ਤੁਸੀਂ ਵਿਆਹ ਕਰਾਉਂਦੇ ਹੋ?

    7. ਜਨਜਾਤੀਆਂ ਦੇ ਮਤਭੇਦ ਤੁਹਾਡੇ ਵਿਆਹ ਤੇ ਅਸਰ ਪਾਉਣ ਜਾ ਰਹਿਆਂ ਹਨ। ਵਾਲੇ ਹੋਣਗੇ।

    8. ਸਿੱਖਿਆ ਦੇ ਪੱਧਰ ਵਿੱਚ ਅਸਮਾਨਤਾ ਤੁਹਾਡੇ ਵਿਆਹ ਤੇ ਅਸਰ ਪਾਵੇਗੀ।

    ਨੋਟ

    1. Theda Hlavka, Saying I Do Was the Easy Part (Nashville, Tennessee: Broadman & Holman Publishers, 2001), 83 - 88.

    2. William L. Coleman, Engaged: When Love Takes Off (Wheaton, Illinois: Tyndale House Publishers, 1980), 18 - 19.

    3. David H. Olson and John Defrain, Marriage and the Family (Mountain View, California: Mayfield Publishing Company, 2000), 276 and Evans A. Laryea, Joining of Lives ( Accra, Ghana: PAL International, 2002),10 - 11, 166 - 205.

    ਅਧਿਆਏ 2 - ਕਲੀਸੀਆ ਦੁਆਰਾ ਤੁਹਾਡੇ ਰਿਸ਼ਤੇ ਦੀ ਅਧਿਕਾਰਿਕ ਮਾਨਤਾ

    ਕਿਉਂ ਇੱਕ ਰਿਸ਼ਤਾ ਰਜਿਟਰਡ ਹੋਣਾ ਚਾਹੀਦਾ ਹੈ ਦੇ ਤਿੰਨ ਕਾਰਣ

    ਹਰੇਕ ਕਲੀਸਿਆ ਦੇ ਕੋਲ ਇੱਕ ਰਜਿਸਟਰ ਹੋਣਾ ਚਾਹੀਦਾ ਹੈ ਜਿਸ ਵਿੱਚ ਇਸ ਦੇ ਮੈਂਬਰਾਂ ਦੇ ਉਚਿਤ ਵੇਰਵੇ ਦਰਜ ਕੀਤੇ ਹੋਣੇ ਚਾਹੀਦੇ ਹਨ, ਜੋ ਵਿਆਹ ਕਰਾਉਣ ਦਾ ਇਰਾਦਾ ਰੱਖਦੇ ਹੋਣ। ਇਹ ਕਲੀਸਿਆ ਦੁਆਰਾ ਰਿਸ਼ਤੇ ਦੀ ਮਾਨਤਾ ਨੂੰ ਪੇਸ਼ ਕਰਦਾ ਹੈ ਅਤੇ ਉਦੇਸ਼ਿਤ ਵਿਆਹ ਤੋਂ ਘੱਟੋ ਘੱਟ ਛੇ ਮਹੀਨੇ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ। ਰਜਿਸਟਰ ਕਿਉਂ?

    I. ਇਹ ਪਤਾ ਲਗਾਉਣ ਲਈ ਕਿ ਕੁਝ ਲੋਕ ਪਹਿਲਾਂ ਤੋਂ ਸ਼ਾਦੀ ਸ਼ੁਦਾ ਤਾਂ ਨਹੀ ਹਨ।

    ਕੁਝ ਜੋੜਿਆਂ ਦੇ ਪਹਿਲਾਂ ਤੋਂ ਹੀ ਜਾਂ ਮੌਜੂਦਾ ਸੰਬੰਧਾਂ ਤੋਂ ਬੱਚੇ ਹੋ ਸਕਦੇ ਹਨ। ਕੁਝ ਸੰਸਕ੍ਰਿਤੀਆਂ ਵਿੱਚ, ਇਹ ਇੱਕ ਰਵਾਇਤੀ ਵਿਆਹ ਦੀ ਰਸਮ ਦੇ ਰੂਪ ਵਿੱਚ ਜਾਣੀ ਜਾਂਦੀ ਰਵਾਇਤੀ ਰਸਮ ਹੈ। ਇਹ ਜਾਣਨਾ ਮਹੱਤਵਪੂਰਣ ਹੈ ਕਿ ਕੀ ਜੋੜੇ ਨੇ ਦਰਸਾਇਆਂ ਗਈਆਂ ਰਸਮਾਂ ਨੂੰ ਪੂਰਾ ਕੀਤਾ ਹੈ ਜਾਂ ਨਹੀ। ਕੋਈ ਵੀ ਅਜਿਹੀ ਰਸਮ, ਪਰੰਪਰਾ ਜਾਂ ਰੀਤੀ ਧਿਆਨ ਵਿੱਚ ਲਿਆਉਣੀ ਜ਼ਰੂਰੀ ਹੈ। ਅਜਿਹੀ ਜਾਣਕਾਰੀ ਦਾ ਖੁਲਾਸਾ ਕਰਨ ਵਿੱਚ ਅਸਫਲਤਾ ਨਾਲ ਸਬੰਧਾਂ ਨੂੰ ਖਾਰਿਜ ਕੀਤਾ ਜਾ ਸਕਦਾ ਹੈ।

    II. ਇਹ ਪੱਕਾ ਕਰਨ ਲਈ ਕਿ ਇਹ ਰਿਸ਼ਤੇ ਗੁਪਤ ਤਾਂ ਨਹੀ ਹਨ।

    ਇਹ ਲਾਜ਼ਮੀ ਹੈ ਕਿ ਸਾਰੇ ਰਿਸ਼ਤੇ ਪਰਮੇਸ਼ਰ, ਪਾਦਰੀ ਅਤੇ ਕਲੀਸਿਆ ਮੰਢਲੀ ਦੇ ਸਾਮ੍ਹਣੇ ਖੁੱਲ੍ਹੇ ਹੋਣ। ਰਿਸ਼ਤੇ ਨੂੰ ਖੁੱਲ੍ਹੇ ਤੌਰ ਤੇ ਚੁੱਕਣ ਨਾਲ ਇੱਕ ਸਿਹਤਮੰਦ ਅਤੇ ਚੰਗੇ ਰਿਸ਼ਤੇ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਮਿਲਦੀ ਹੈ।

    III. ਜੋੜੇ ਨੂੰ ਬਿਹਤਰ ਜਾਣਨ ਲਈ।

    ਜੋੜੇ ਨੂੰ ਰਜਿਸਟਰ ਵਿੱਚ ਦਰਜ ਕਰਕੇ, ਤੁਸੀ ਉਨ੍ਹਾਂ ਬਾਰੇ ਹੋਰ ਨਿੱਜੀ ਢੰਗ ਨਾਲ ਸਿੱਖੋਗੇ।

    1. ਜੋੜੇ ਦਾ ਪੂਰਾ ਨਾਮ, ਰਜਿਸਟਰ ਨੂੰ ਸੰਪੂਰਨ ਕਰਨ ਵਾਸਤੇ।

    2. ਤੁਸੀ ਉਹਨਾਂ ਦੀ ਮਸੀਹ ਵਿੱਚ ਵਚਨਬੱਧਤਾ ਨੂੰ ਵਧੀਆ ਢੰਗ ਨਾਲ ਮਾਪ ਸਕਦੇ ਹੋ।

    3. ਜੇਕਰ ਤੁਹਾਡੀ ਕਲੀਸਿਆ ਵਿੱਚੋਂ ਨਹੀ, ਤਾਂ ਤੁਸੀ ਆਪਣੇ ਪ੍ਰੇਮੀ ਦੇ ਕਲੀਸੀਆ ਬਾਰੇ ਜਾਣ ਸਕਦੇ ਹੋ।

    4. ਉਹਨਾਂ ਦੀ ਕਲੀਸਿਆ ਵਿਚਕਾਰ ਗਤਵਿਧੀ ਦੇ ਪੱਧਰ ਨੂੰ ਜਾਂਚ ਸਕਦੇ ਹੋ।

    5. ਗੁਜਰੇ ਵਕਤ ਦੇ ਕਿਸੇ ਵੀ ਰਿਸ਼ਤੇ ਨੂੰ ਨਿਸ਼ਚਿਤ ਕਰ ਸਕਦੇ ਹੋ।

    6. ਅਸੁਰੱਖਿਅਤ, ਜੇ ਕੋਈ ਹੋਵੇ, ਬੀਤੇ ਅਤੇ ਮੌਜੂਦ ਸਮੇਂ ਦੋਵਾਂ ਦੇ ਵਿੱਚ ਜਿਨਸੀ ਸੰਬੰਧਾਂ ਦੀਆਂ ਘਟਨਾਵਾਂ। ਇਹ ਤੁਹਾਨੂੰ ਇਹ ਜਾਣਨ ਦੇ ਵੀ ਸਮਰੱਥ ਕਰੇਗਾ ਕਿ ਕੀ ਉਹ ਪੂਰਨ ਕੁਆਰੇ ਹਨ।

    7. ਪੁਸ਼ਟੀ ਕਰੋ ਕਿ ਕੀ ਮੌਜੂਦਾ ਰਿਸ਼ਤੇ ਸ਼ਾਂਤ ਜਾਂ ਤੂਫਾਨੀ ਹਨ।

    8. ਜਾਣੋ ਕਿ ਉਹ ਕਿੰਨੀ ਜਲਦੀ ਵਿਆਹ ਕਰਾਉਣਾ ਚਾਹੁੰਦੇ ਹਨ ਬੇਲੋੜੇ ਲੰਬੇ ਸਬੰਧਾਂ ਨੂੰ ਉਤਸ਼ਾਹਤ ਨਹੀਂ ਕੀਤਾ ਜਾਂਦਾ।

    ਇੱਕ ਰਿਸ਼ਤੇ ਦੀ ਅਧਿਕਾਰਕ ਮਾਨਤਾ ਜਰਿਏ ਖੋਜਣ ਦੇ ਦਸ ਤੱਥ

    1. ਮਰਦ ਅਤੇ ਔਰਤ ਦੋਵਾਂ ਦੇ ਨਾਮ ਅਤੇ ਉਮਰਾਂ।

    2. ਰਿਸ਼ਤੇ ਦੀ ਸ਼ੁਰੁਆਤ ਦੀ ਤਾਰੀਖ।

    3. ਕਿੰਨੇ ਸਮੇਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਹਨ।

    4. ਮਰਦ ਅਤੇ ਔਰਤ ਦੋਵਾਂ ਦੇ ਸਿੱਕਲ ਸੈਲ ਦੇ ਸਥਿਤੀ।

    5. ਮਰਦ ਅਤੇ ਔਰਤ ਦੋਵਾਂ ਦੀ ਐਚ. ਆਈ. ਵੀ. ਸਥਿਤੀ।

    6. ਕੋਈ ਹੋਰ ਮੈਡੀਕਲ ਹਾਲਤ, ਜਿਵੇਂ ਬਲੱਡ ਪ੍ਰੈਸ਼ਰ, ਤੇਜ਼ ਬੁਖਾਰ ਇਤਆਦੀ।

    7. ਮਰਦ ਅਤੇ ਔਰਤ ਦੋਵਾਂ ਦਾ ਵਿਦੀਅਕ ਪੁਛੋਕੜ।

    8. ਮਰਦ ਅਤੇ ਔਰਤ ਦੋਵਾਂ ਦਾ ਕੰਮ ਕਾਜ ਦਾ ਤਜੁਰਬਾ।

    9. ਮਾਪਿਆਂ ਦਾ ਗਿਆਨ ਅਤੇ ਸਹਿਮਤੀ।

    10. ਵਿਆਹ ਦੀ ਤਾਰੀਖ ਦੀ ਅਰਜੀ।

    ਸਿੱਕਲ ਸੈਲ ਅਤੇ ਐਚ. ਆਈ. ਵੀ. ਟੈਸਟ

    ਇਸ ਪਾਠ ਦੀ ਉਪਯੁਕਤਤਾ ਇਹ ਹੈ ਕਿ ਕਲੀਸੀਆ ਵੱਲੋਂ ਸਿੱਕਲ ਸੈਲ ਦੇ ਟੈਸਟ ਅਤੇ ਐੱਚ.ਆਈ.ਵੀ. ਟੈਸਟ ਲਈ ਬੇਨਤੀ ਨੂੰ ਰੱਖਿਆ ਜਾਣਾ ਚਾਹੀਦਾ ਹੈ, ਸਹੀ ਦ੍ਰਿਸ਼ਟੀਕੋਣ ਵਿੱਚ।

    ਸਿੱਕਲ ਸੈਲ ਟੈਸਟ

    ਜੇ ਜੋੜੇ ਦਾ ਏ.ਏ. ਅਤੇ ਏ ਐੱਸ ਦਾ ਨਤੀਜਾ ਹੈ ਤਾਂ ਅਸਲ ਸਮੱਸਿਆ ਨਹੀਂ ਹੈ।

    ਜੇਕਰ ਦੋਵੇਂ ਹੀ ਪਿਆਰੀਆਂ ਕੋਲ ਕਿਤੇ ਨਾ ਕਿਤੇ ਐਸ ਹੈ, ਜੋ ਕਿ, ਸਿੱਕਲਿੰਗ ਸਕਾਰਾਤਮਕ ਹੈ, ਸਲਾਹਕਾਰ ਨੂੰ ਚਾਹੀਦਾ ਹੈ ਕਿ ਹੇਠਾਂ ਦਿੱਤੇ ਕਾਰਨਾਂ ਕਰਕੇ ਸਬੰਧਾਂ ਨੂੰ ਤੋੜਨ ਬਾਰੇ ਸਲਾਹ ਦੇਵੇ।

    ਇੱਕ ਐਸ ਐਸ ਦਾ ਮਤਲਬ ਬੱਚਾ ਹੋਣ ਦੀ 25% ਸੰਭਾਵਨਾ ਹੈ, ਜਿਸਦਾ ਮਤਲਬ ਹੈ ਕਿ ਉਸਦਾ ਕੋਈ ਵੀ ਜਾਂ ਸਾਰੇ ਬੱਚੇ ਐਸ ਐਸ ਹੋ ਸਕਦੇ ਹਨ। ਇਸਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਕੋਈ ਵੀ ਐਸ ਐਸ ਨਹੀਂ ਵੀ ਹੋ ਸਕਦਾ।

    ਇਸ ਸਥਿਤੀ ਦੀ ਤੁਲਨਾ ਇੱਕ ਲੜਕੇ ਜਾਂ ਲੜਕੀ ਨਾਲ ਕੀਤੀ ਜਾ ਸਕਦੀ ਹੈ। ਇੱਕ ਲੜਕਾ ਜਾਂ ਲੜਕੀ ਹੋਣ ਦਾ 50% ਸੰਭਾਵਨਾ ਹੈ। ਇਸਦਾ ਮਤਲਬ ਇਹ ਹੈ ਕਿ ਸਾਰੇ ਬੱਚੇ ਮੁੰਡੇ ਜਾਂ ਸਾਰੀਆਂ ਕੁੜੀਆਂ ਦੇ ਰੂਪ ਵਿੱਚ ਹੋ ਸਕਦੇ ਹਨ।

    mmc2fig1

    ਨਕਸ਼ਾ 1, ਸੰਭਵ ਸਿੱਕਲ ਸੈਲ ਟੈਸਟ ਨਤੀਜੇ।

    ਮੈਡੀਕਲ ਤੌਰ ਤੇ, ਐਸਐਸ ਬੱਚੇ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ

    1.ਬਾਰ ਬਾਰ ਹਸਪਤਾਲ ਵਿੱਚ ਦਾਖਲਾ।

    2. ਡਾਕਟਰੀ ਦੇਖਭਾਲ ਨਾਲ ਸੰਬੰਧਿਤ ਕਈ ਖਰਚੇ।

    3. ਹਸਪਤਾਲ ਵਿੱਚ ਕਈ ਘੰਟੇ ਗੁਜਾਰਨੇ ਪੈ ਸਕਦੇ ਹਨ।

    4. ਬੱਚੇ ਦੀ ਅਚਾਨਕ ਮੌਤ ਦੀ ਸੰਭਵਤਾ।

    5. ਘਰ ਵਿੱਚ ਵਕਤ ਬਿਤਾਉਣ ਦੀ ਬਜਾਇ ਹਸਪਤਾਲ ਵਿੱਚ ਵਕਤ ਗੁਜਰ ਸਕਦਾ ਹੈ।

    6. ਪਤਨੀ ਜਾਂ ਮਾਂ ਦੀ ਭੂਮਿਕਾ ਤੋਂ ਇਲਾਵਾ ਇਹ ਇੱਕ ਵਾਧੂ ਤਨਾਵ ਹੋਵੇਗਾ।

    7. ਇਹ ਪੈਸੇ ਦੀ ਥੌੜ ਅਤੇ ਘਰ ਅੰਦਰ ਝਗੜੇ ਦਾ ਕਾਰਨ ਬਣ ਸਕਦਾ ਹੈ।

    8. ਗਰਭ ਅਵਸਥਾ ਦੇ ਇੱਕ ਵਿਗਾੜ ਹੋਣ ਦੀ ਡਰ ਦੀ ਸੰਭਾਵਨਾ ਹੈ, ਜੋ ਜੋੜੇ ਦੇ ਸੈਕਸ ਜੀਵਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

    9. ਬੱਚਾ ਆਪਣੇ ਆਪ ਵਿੱਚ ਹੀ ਉਦਾਸ ਰਹੇਗਾ।

    ਕਾਊਂਸਲਰ ਪ੍ਰੇਮੀ ਨੂੰ ਇਹ ਯਾਦ ਕਰਨ ਲਈ ਕਹਿ ਸਕਦਾ ਹੈ ਕਿ ਕੀ ਉਹ ਕਿਸੇ ਸਿੱਕਲਰ ਤੋਂ ਜਾਣੂ ਹੈ। ਪ੍ਰਵਾਨਯੋਗ ਸਥਿਤੀ ਇਹ ਹੈ ਕਿ ਉਹਨਾਂ ਦੋਵਾਂ ਵਿੱਚ ਸਿੱਕਲਿੰਗ ਨੈਗੇਟਿਵ ਜਾਂ ਸਭ ਤੋਂ ਮਾੜਾ ਹੈ, ਇੱਕ ਨੈਗੇਟਿਵ ਅਤੇ ਇੱਕ ਪੋਜਿਟਿਵ ਹੈ। ਜੇ ਦੋਵਾਂ ਵਿੱਚ ਪੋਜਿਟਿਵ ਹੈ ਤਾਂ ਸਥਿਤੀ ਖ਼ਤਰਨਾਕ ਹੋ ਸਕਦੀ ਹੈ। ਮੈਡੀਕਲ ਸਲਾਹ ਅਜਿਹੇ ਵਿਆਹ ਦੇ ਵਿਰੁੱਧ ਹੈ ਅਤੇ ਇਹੋ ਕਲੀਸੀਆ ਦੀ ਵੀ ਹੈ, ਹਾਲਾਂਕਿ, ਫੈਸਲਾ ਉਨ੍ਹਾਂ ਦਾ ਹੈ।

    ਜੇਕਰ ਜੋੜਾ ਮੈਡੀਕਲ ਸਲਾਹਾਂ ਅਤੇ ਮੰਢਲੀ ਦੀ ਸਲਾਹ ਦੇ ਬਾਵਜੂਦ ਵੀ ਵਿਆਹ ਕਰਨ ਦਾ ਫੈਸਲਾ ਕਰਦਾ ਹੈ, ਉਹਨਾਂ ਦੀ ਸ਼ਾਦੀ ਆਸ਼ੀਸ਼ ਵਾਲੀ ਹੋਵੇਗੀ। ਉਹ ਪ੍ਰਾਥਨਾਵਾਂ ਵਿੱਚ ਚੇਤੇ ਕੀਤੇ ਜਾਣਗੇ, ਪਰਮੇਸ਼ਰ ਦੀ ਕਿਰਪਾ ਸਦਕਾ ਉਹਨਾਂ ਦੇ ਹੋਣ ਵਾਲੇ ਬੱਚੇ ਰੋਗ ਰਹਿਤ ਹੋਣ।

    ਐਚ. ਆਈ. ਵੀ. ਟੈਸਟ

    ਜੇ ਦੋਵੇਂ ਪਾਜ਼ਿਟਿਵ ਹਨ, ਉਨ੍ਹਾਂ ਨੂੰ ਜ਼ੋਰਦਾਰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਰਿਸ਼ਤਾ ਤੋੜਨ ਅਤੇ ਵਿਆਹ ਕਰਾਉਣ ਬਾਰੇ ਭੁੱਲ ਜਾਣ ਖਾਸ ਕਾਰਨਾਂ ਕਰਕੇ।

    ਨੋਟ

    1. Geoffrey Chamberlain, ed., Turnbull’s Obstetrics. 2nd ed.(Edinburgh, Scotland: Churchill Livingstone, 1995), 262; Robert Shaw, Patrick Soutter and Stuart Stanton, ed. Gynaecology, 2nd ed. (New York: Churchill Livingstone, 1997), 107; Margaret F. Myles, Textbook for Midwives (Edinburgh: Churchill Livingstone, 1986), 215; E. A. Badoe and S.K. Owusu, ed., Health and Disease: A Layman’s Guide to Good Health (Accra, Ghana: University of Ghana Medical School, 2004), 66 - 69.

    2. Geoffrey Chamberlain, ed., Turnbull’s Obstetrics, 2nd ed. (Edinburgh, Scotland: Churchill Livingstone, 1995), 485; William F. Ganong, Review of Medical Physiology (New York: McGraw-Hill, 2003), 533; E. A. Badoe and S. K. Owusu ed., Health and Disease: A Layman’s Guide to Good Health (Accra, Ghana: University of Ghana Medical School, 2004), 101 -7.

    ਅਧਿਆਏ 3 – ਪਿਆਰੀਆਂ ਨੂੰ ਸਲਾਹ ਦੇਣਾ

    ਮੰਗੇ ਗਏ ਮੈਡੀਕਲ ਟੈਸਟਾਂ ਦੇ ਨਤੀਜਿਆਂ ਦੀ ਪ੍ਰਾਪਤੀ ਤੋਂ ਬਾਅਦ, ਨਤੀਜਿਆਂ ਤੋਂ ਹੋਣ ਵਾਲੇ ਮੁੱਦਿਆਂ ਤੇ ਜੋੜੇ ਨਾਲ ਚਰਚਾ ਕਰੋ। ਉਹਨਾਂ ਦੀ ਸ਼ਮੂਲੀਅਤ ਵੱਲ ਆਮ ਪ੍ਰਕਿਰਿਆ ਦੀ ਪੁਸ਼ਟੀ ਕਰੋ ਅਤੇ ਵਿਆਹ ਲਈ ਇੱਕ ਪੱਕੀ ਤਾਰੀਖ ਨਿਰਧਾਰਤ ਕਰੋ।

    ਇੱਕ ਰਿਸ਼ਤੇ ਵਿੱਚ ਜੋੜੇ ਦੇ ਪਵਿੱਤਰ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਵਿਭਚਾਰ ਤੋਂ ਬਚੇ ਰਹਿਣ ਲਈ ਜ਼ੋਰਦਾਰ ਢੰਗ ਨਾਲ ਪੇਸ਼ ਕਰੋ। ਸਲਾਹਕਾਰ ਨਿਆ ਕਰਨ ਵਾਲਾ ਨਹੀ ਹੋਣਾ ਚਾਹੀਦਾ। ਜੋੜੇ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਕਲੀਸਿਆ ਅੰਦਰ ਸਰਗਰਮ ਰਹਿਣ ਅਤੇ ਪਵਿੱਤਰਤਾ ਦੇ ਸੁਰੱਖਿਅਤ ਰਾਹ ਤੇ ਰਹਿਣ।

    ਪਿਆਰ ਕਰਨ ਵਾਲੀਆਂ ਵਿਚ ਦੀਆਂ ਮਨਾਹੀਆਂ

    1. ਗਲਵੱਕੜੀ, ਮਿਲਣ ਅਤੇ ਚੁੰਮਣ ਤੋਂ ਪਰਹੇਜ਼ ਕਰੋ।

    2. ਉਸਦੀ ਗੋਦੀ ਵਿੱਚ ਨਾ ਬੈਠੋ।

    3. ਲੰਮੇਂ ਸਮੇਂ ਲਈ ਇੱਕਲੇ ਆਪਣੇ ਪ੍ਰੇਮੀ ਬੰਦ ਦਰਵਾਜੇ ਅੰਦਰ ਨਾ ਰਹੋ।

    4. ਵਾਧੂ ਵਕਤ ਲਈ ਕਿਸੇ ਅਣਜਾਣ ਜਗਾਹ ਤੇ ਇੱਕਲੇ ਨਾ ਰਹੋ।

    5. ਆਪਣੇ ਹੱਥ ਕੁੜਤੀ ਅੰਦਰ ਜਾਂ ਪੱਲੇ ਅੰਦਰ ਨਾ ਲੈ ਜਾਓ।

    6. ਆਪਣੇ ਪ੍ਰੇਮੀ ਦੇ ਬਿਸਤਰ ਤੇ ਇੱਕਠੇ ਨਾ ਲੰਮੇ ਪਵੋ।

    7. ਆਪਣੇ ਪ੍ਰੇਮੀ ਦੀ ਮੌਜੂਦਗੀ ਵਿੱਚ ਆਣੇ ਕਪੜੇ ਨਾ ਬਦਲੋ।

    8. ਛਾਤੀ, ਇਸਤ੍ਰੀ ਦੇ ਲਿੰਗ ਅਤੇ ਮਰਦ ਦੇ ਲਿੰਗ ਨੂੰ ਨਾ ਦੁਲਾਰੋ।

    9. ਐਪਣੇ ਪ੍ਰੇਮੀ ਨਾਲ ਸੈਕਸ ਨਾ ਕਰੋ, ਇਹ ਵਿਭਚਾਰ ਹੈ।

    ਐਨ.ਬੀ: ਵਿਆਹ ਤੋਂ ਪਹਿਲਾਂ ਕੌਂਸਲਿੰਗ ਵਿੱਚ ਛੇ ਮਹੀਨਿਆਂ ਦਾ ਸਮਾਂ ਹੁੰਦਾ ਹੈ। ਪਿਆਰੀਆਂ ਨੂੰ ਉਨ੍ਹਾਂ ਦੀ ਸਲਾਹ ਸ਼ੁਰੂ ਕਰਨ ਲਈ ਸੂਚਿਤ ਕਰਨਾ ਚਾਹੀਦਾ ਹੈ ਵਿਆਹ ਤੋਂ ਪਹਿਲਾਂ ਸਲਾਹ ਦੇਣ ਦੇ ਸਾਰੇ ਪਹਿਲੂਆਂ ਨੂੰ ਪੂਰਾ ਕਰਨ ਦੇ ਲਈ।

    ਸਲਾਹਕਾਰਾਂ ਨੂੰ ਥੋੜ੍ਹੇ ਜਿਹੇ ਸਮੇਂ ਵਿੱਚ ਵਿਆਹ ਕਰਾਉਣ ਲਈ ਦਬਾਅ ਨਹੀਂ ਪਾਉਂਣਾ ਚਾਹੀਦਾ। ਇਹ ਧੋਖਾ ਹੋ ਸਕਦਾ ਹੈ।

    ਇਸਤ੍ਰੀ ਵਾਸਤੇ

    ਅਨੈਤਿਕਤਾ ਦਾ ਕੋਈ ਪਾਪ ਵਾਪਰਦਾ ਹੈ ਤਾਂ ਇਹ ਉਸਦੀ ਗਲਤੀ ਸਮਝੀ ਜਾਂਦੀ ਹੈ। ਇਹ ਇਸ ਲਈ ਹੈ ਕਿਉਂਕਿ ਭਾਵੇਂ ਮਰਦ ਆਮ ਤੌਰ ਤੇ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਜਿਨਸੀ ਤਣਾਅ ਦੇ ਅਧੀਨ ਹਨ, ਔਰਤ ਨੂੰ ਇਸ ਦਬਾਅ ਵਿੱਚ ਨਹੀਂ ਦੱਬ ਜਾਣਾ ਚਾਹੀਦਾ ਹੈ।

    (a) ਉਸ ਨੂੰ ਰਿਸ਼ਤਾ ਉੱਤੇ ਕਾਬੂ ਪਾਉਂਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

    (b) ਉਸ ਨੂੰ ਆਪਣੇ ਲਈ ਬਹੁਤ ਸਤਿਕਾਰ ਰੱਖਣਾ ਚਾਹੀਦਾ ਹੈ ਅਤੇ ਕਦੇ ਕਿਸੇ ਨੂੰ ਉਸ ਦੇ ਨਾਲ ਗੜਬੜ ਨਹੀਂ ਹੋਣ ਦੇਣੀ ਚਾਹੀਦੀ।

    (c) ਉਸ ਨੂੰ ਆਪਣੇ ਕੁਆਰੇਪਣ ਨੂੰ ਬਰਕਰਾਰ ਰੱਖਣ ਲਈ ਅਪੀਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਦੋਂ ਉਹ ਭਵਿੱਖ

    ਵਿੱਚ ਸਲਾਹ ਮਸ਼ਵਰਾ ਪਾਵੇ। ਉਹ ਭਰੋਸੇ ਨਾਲ ਪ੍ਰਣਏ ਬੇਨਤੀ ਵਿੱਚ ਕਹਿ ਸਕਦੀ ਹੈ।

    ਵਿਆਹ ਲਈ ਤਿਆਰੀ, ਜਾਂਚ ਸੂਚੀ

    ਜੋੜੇ ਦੇ ਨਾਲ ਵਿਆਹ ਦੀ ਤਿਆਰੀ ਤੇ ਚਰਚਾ ਕਰੋ ਅਤੇ ਸੰਭਵ ਹੋਵੇ ਤੇ ਵੱਧ ਤੋਂ ਵੱਧ ਸਲਾਹ ਦੇਵੋ। ਹੇਠ ਦਿੱਤੇ ਉੱਤੇ ਗੌਰ ਕਰੋ।

    (a) ਸਥਾਨ ਦੀ ਚੋਣ।

    (b) ਦੁਲਹਣ ਦਾ ਲਿਬਾਸ-ਕਿਰਾਏ ਤੇ ਉਪਲਬਦ ਵਾਲੇ ਦਾ ਨਾਂ ਲਿਖੋ।

    (c) ਦੁਲਹੇ ਦੇ ਕਪੜੇ।

    (d) ਕਾਰ ਜਿਸ ਨੂੰ ਇਸਤਮਾਲ ਕਰਨਾ ਹੈ।

    (e) ਵਿਆਹ ਦਾ ਵਕਤ।

    (f) ਦੁਲਹਣ ਦੇ ਆਉਣ ਦਾ ਵਕਤ-ਵਿਆਓਤਾ ਨੂੰ ਦੇਰੀ ਕਰਨ ਵਾਲੀਆਂ ਚੀਜਾਂ ਨੂੰ ਸੁਚੇਤ ਕਰੋ।

    (g) ਪਵਿੱਤਰ ਪੋਥੀ ਵਿੱਚੋ ਪੜਣਾ-ਜੋੜੇ ਦੀ ਪਸੰਦ।

    (h) ਪ੍ਰਦਾਨ, ਵਿਕਲਪਿਕ।

    (i) ਸਟੇਜ ਉੱਤੇ ਬੈਠਣ ਦੀ ਯੋਜਨਾ-ਮਾਪਿਆਂ ਸਮੇਤ, ਪ੍ਰਦਾਨ, ਆਦਿ। ਪਾਦਰੀਆਂ ਨੂੰ ਛੱਡ ਕੇ।

    (j) ਵਿਆਹ ਵਿੱਚ ਸ਼ਰਾਬ, ਦਿਮਾਗ ਵਿੱਚ ਇਹ ਰੱਖੋ ਕਿ ਕੁਝ ਜੋੜੇ ਆਪਾ ਖੋ ਸਕਦੇ ਹਨ।

    (k) ਸਲਾਮਤੀ ਦੇ ਜਾਮ ਦੀ ਪ੍ਰਤੀਕਿਰਿਆ ਦਾ ਪ੍ਰਸਤਾਵ ਅਤੇ ਉਹ ਉੱਤੇ ਪ੍ਰਤਿਕਿਰੀਆ। ਇਸ ਨੂੰ ਰਚਨਾ ਦੇ ਨਾਲ ਸੰਭਵ ਤੌਰ ਤੇ ਜਿੰਨੇ ਛੋਟੇ ਬਣਾਏ ਜਾ ਸਕਦੇ ਹਨ, ਪਰਮੇਸ਼ਰ ਨੂੰ ਧੰਨਵਾਦ, ਮਾਤਾ ਪਿਤਾ, ਪਾਦਰੀ ਅਤੇ ਹੋਰ ਮੁੱਖ ਵਿਅਕਤੀਆਂ ਦਾ ਧੰਨਵਾਦ ਕਰਦੇ ਪੇਸ਼ ਕਰੋ।

    (l) ਜਰੂਰੀ ਦਸਤਾਵੇਜ, ਸਿਟੀ ਕੌਂਸਲ, ਤੁਹਾਡੇ ਏਰੀਏ ਜਾਂ ਮੁਲਕ ਦਾ ਵਿਆਹ ਸਬੰਧੀ ਅਧਿਕਾਰੀ ਲੋਕਲ ਕੌਂਸਲ।

    (m) ਫੋਟੋਗਰਾਫਰ। ਅਜਿਹੇ ਫੋਟੋਗਰਾਫਰਾਂ ਤੋਂ ਸੁਚੇਤ ਰਹੋ, ਜਿੰਨਾਂ ਨੂੰ ਬੁਲਿਆ ਨਹੀ ਗਿਆ, ਜੋ ਫੋਟੋਆਂ ਖਿੱਚ ਕੇ ਬਾਅਦ ਵਿੱਚ ਪੈਸੇ ਦੀ ਮੰਗ ਕਰਦੇ ਹਨ।

    (n) ਵਿਡੀਓ ਖਿੱਚਵਾਉਣਾ।

    (o) ਸਜਾਵਟ।

    (p) ਸੁਹਾਗਰਾਤ ਦਾ ਪ੍ਰਬੰਧ।

    (q) ਉਹਨਾਂ ਨੂੰ ਸੁਚੇਤ ਕਰੋ ਕਿ ਸਾਰਾ ਪੈਸਾ ਵਿਆਹ ਦਰਮਿਆਨ ਨਾ ਖਰਚੋ।

    ਨੋਟ

    1. Dexter Yager and Ron Ball, Dynamic People Skills (U.S.A: InterNET Services Corporation, 1997), 144-145, 153.

    2. Joshua Adjabeng, Before You Marry ( Accra, Ghana: Olive Publications, 1999), 26-27.

    3. Eddie L. Long, I Don’t Want Delilah, I Need You (Tulsa, Oklahoma: Albury, 1998), 192.

    4. Dwight Hervey Small, Design for Christian Marriage (Old Tappan, New Jersey: Fleming H. Revell Company, 1974), 177-201 and Gini Andrews, Your Half of the Apple. God and the Single Girl (Grand Rapids, Michigan: Zondervan Publishing House, 1974), 69-79.

    ਭਾਗ 2 - ਮੁੱਢਲੀਆਂ

    ਅਧਿਆਏ 4 – ਵਿਆਹ ਦੀ ਪਰਿਭਾਸ਼ਾ

    ਜਾਣ ਪਛਾਣ

    ਵਿਆਹ ਇੱਕ ਸੰਸਥਾ ਹੈ ਜੋ ਪਰਮੇਸ਼ਰ ਦੁਆਰਾ ਨਿਯੁਕਤ ਕੀਤਾ ਅਤੇ ਇੱਕ ਹੁਕਮ ਹੈ। ਇਹ ਇੱਕੋ ਅਜਿਹੀ ਸੰਸਥਾ ਹੈ ਜਿਸ ਦੀ ਸਥਾਪਨਾ ਪਾਪ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਕੀਤੀ ਗਈ ਸੀ।

    ਵਿਆਹ ਕਰਾਉਣ ਦੇ ਤਿੰਨ ਤਰੀਕੇ

    1. ਸੰਸਕਾਰੀ ਵਿਆਹ

    (ਇਹ ਉਸ ਜਮੀਨ ਦੇ ਸਿਵਲ ਕਾਨੂੰਨਾਂ ਦੇ ਮੁਤਾਬਕ ਹੈ।)

    (a) ਜ਼ਿਆਦਾਤਰ ਦੇਸ਼ਾਂ ਵਿੱਚ, ਵਿਆਹ ਦਾ ਅਧਿਆਦੇਸ਼ ਇਹ ਨਿਰਧਾਰਿਤ ਕਰਦੀ ਹੈ ਕਿ ਸਥਾਨਕ ਜਾਂ ਮਿਉਂਸਪਲ ਅਧਿਕਾਰੀ ਕੋਲੋਂ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਣਾ ਚਾਹੀਦਾ ਹੈ, ਇੱਕ 3 ਮਹੀਨਿਆਂ ਦੀ ਅਵਧੀ ਦੇ ਦੌਰਾਨ, ਜਿਸ ਦੌਰਾਨ ਜੋੜੇ ਦੇ ਵਿਆਹ ਦੇ ਬਾਅਦ ਉਹਨਾਂ ਦੇ ਨਾਮ ਤਿੰਨ ਹਫ਼ਤਿਆਂ ਲਈ ਮਿਊਂਸਪਲ / ਸਿਟੀ ਕੌਂਸਲ ਜਾਂ ਕਲੀਸੀਆ ਵਿੱਚ ਛਾਪੇ ਗਏ ਹਨ। ਜੇ ਇਹਨਾਂ ਤਿੰਨ ਹਫਤਿਆਂ ਦੇ ਅੰਦਰ ਵਿਆਹ ਦਾ ਕੋਈ ਵਿਰੋਧ ਨਹੀ ਕਰਦਾ ਹੈ, ਤਾਂ ਵਿਆਹ ਹੋ ਸਕਦਾ ਹੈ।

    (b) ਘੱਟੋ ਘੱਟ ਦੋ ਗਵਾਹਾਂ ਦੁਆਰਾ ਇੱਕ ਕਾਨੂੰਨੀ ਰਜਿਸਟਰ ਉੱਤੇ ਹਸਤਾਖਰ ਕੀਤੇ ਜਾਣੇ ਚਾਹੀਦੇ ਹਨ।

    (c) ਮਾਤਾ ਪਿਤਾ ਦੀ ਸਹਿਮਤੀ ਦੇਣਾ ਮਨਭਾਓ, ਉਤਸ਼ਾਹਿਤ ਕਰਨਾ ਅਤੇ ਬਹੁਤ ਜ਼ਿਆਦਾ ਲੁਭਾਵਨ ਵਾਲਾ ਹੈ, ਪਰ 100% ਜ਼ਰੂਰੀ ਨਹੀਂ ਜੇ ਜੋੜਾ 18 ਸਾਲਾਂ ਤੋਂ ਉਪੱਰ ਹੈ।

    (d) ਵਿਆਹ ਸਿਰਫ ਕਾਨੂੰਨੀ ਤਲਾਕ ਨਾਲ ਟੁੱਟ ਸਕਦਾ ਹੈ।

    (e) ਵਿਆਹ ਅਧਿਆਦੇਸ਼ ਦੇ ਤਹਿਤ ਵਿਆਹੇ ਹੋਏ ਜਦੋਂ ਉਹ ਦੁਬਾਰਾ ਵਿਆਹ ਕਰਨ ਤਾਂ ਇਹ ਜੁਰਮ ਹੈ।

    2. ਰਿਵਾਜੀ ਵਿਆਹ

    (ਇਹ ਪਰਿਵਾਰਾਂ ਦੀ ਸ਼ਮੂਲੀਅਤ ਲਈ ਹੈ।)

    (a) ਪਰਿਵਾਰ ਇਕੱਠੇ ਮਿਲ ਕੇ ਰਵਾਇਤੀ ਤੌਰ ਤਰੀਕੇ ਨਾਲ ਰਿਤੀ ਰਿਵਾਜਾਂ ਦੀ ਮੌਜੂਦਗੀ ਦੋਰਾਨ ਆਪਣੀ ਧੀ ਨੂੰ ਸੌਂਪ ਦਿੰਦੇ ਹਨ।

    (b) ਇਹ ਰਿਵਾਜ ਪਰਿਵਾਰ ਅਤੇ ਕਬੀਲੇ ਦੇ ਨਿਰਭਰ ਕਰਦੇ ਹਨ।

    (c) ਕੁੱਝ ਪਰਿਵਾਰ ਇਸ ਗੱਲ ਨੂੰ ਮੰਨਦੇ ਹਨ ਕਿ ਵਿਆਹ ਦਾ ਪੂਰਾ ਅਤੇ ਸਹੀ ਢੰਗ ਨਾਲ ਕਰਵਾਉਣ ਨਾਲ ਅਤੇ ਬਾਆਦ ਵਿੱਚ ਇਸ ਨਾਲ ਜੋੜੇ ਦੀ ਸਹੀ ਢੰਗ ਨਾਲ ਜ਼ਿੰਦਗੀ ਜੀਉਣ ਦੀ ਉਮੀਦ ਕੀਤੀ ਜਾਂਦੀ ਹੈ।

    (d) ਕੁੱਝ ਕੁ ਪਰਿਵਾਰ ਇਸ ਗੱਲ ਤੇ ਵਿਚਾਰ ਕਰਦੇ ਹਨ ਕਿ ਇਹ ਸਿਰਫ਼ ਇੱਕ ਕੁੜਮਾਈ ਹੈ, ਯਾਨੀ ਵਿਆਹ ਕਰਾਉਣ ਦਾ ਇੱਕ ਸਮਝੌਤਾ।

    (e) ਕਲੀਸੀਆ ਰਿਵਾਇਤੀ ਵਿਆਹ ਨੂੰ ਮਾਨਤਾ ਨਹੀਂ ਦਿੰਦਾ ਜਦੋ ਤੱਕ ਪਾਦਰੀਆਂ ਦੁਆਰਾ ਇਸ ਵਿਆਹ ਨੂੰ ਬਰਕਤ ਨਹੀ ਦੇ ਦਿੱਤੀ ਜਾਂਦੀ। ਰਿਵਾਇਤੀ ਵਿਆਹ ਇੱਕ ਬਹੁਵਿਆਹ ਪ੍ਰਬੰਧ ਹੈ, ਇਸਦਾ ਅਰਥ ਹੈ ਕਿ ਇੱਕ ਆਦਮੀ ਜਿੰਨੀਆਂ ਚਾਵੇ ਉਨੀਆਂ ਪਤਨੀਆਂ ਵਿਆਹ ਸਕਦਾ ਹੈ। ਕਲੀਸੀਆ ਦਾ ਮੰਨਣਾ ਹੈ ਕਿ ਇਸ ਦੇ ਮੈਂਬਰਾਂ ਲਈ ਅਧਿਆਦੇਸ਼ ਦੇ ਅਧੀਨ ਵਿਆਹ ਕਰਨਾ ਮਹੱਤਵਪੂਰਨ ਹੈ, ਕਿਉਂਕਿ ਅਧਿਆਦੇਸ਼ ਅਧੀਨ ਕਾਨੂੰਨੀ ਵਿਆਹ ਇੱਕ ਤੋਂ ਜ਼ਿਆਦਾ ਪਤਨੀਆਂ ਦੀ ਇਜਾਜ਼ਤ ਨਹੀਂ ਦਿੰਦਾ ਹੈ।

    3. ਰੂਹਾਨੀ ਵਿਆਹ

    ਇਹ ਇਸ ਲਈ ਹੈ ਕਿ ਜੋੜੇ ਨੂੰ ਵਿਆਹ ਦੇ ਸਬੰਧ ਵਿੱਚ ਪਰਮੇਸ਼ਰ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕ ਕੇ ਅਤੇ ਨਾਲ ਹੀ

    ਪਰਮੇਸ਼ਰ ਦੁਆਰਾ ਵਿਆਹ ਦੀ ਮੁਹਰ ਲਾਈ ਗਈ ਹੇਵੇ।

    (a) ਕਲੀਸੀਆ ਸਹੁੰ ਚੁਕ ਸਮਾਗਮ ਦਾ ਪ੍ਰਬੰਧ ਕਰੇ ਅਤੇ ਜੋੜੇ ਨੂੰ ਬਰਕਤ ਦੇਵੇ।

    (b) ਜਿੱਥੋ ਤੱਕ ਕਲੀਸੀਆ ਦਾ ਵਾਸਤਾ ਹੈ, ਤੁਸੀ ਵਿਆਏ ਨਹੀ ਜਾਂਦੇ ਜਦ ਤੱਕ ਇਹ ਕੁਝ ਨਹੀ ਹੋ ਜਾਂਦਾ।

    (c) ਕਲੀਸੀਆ ਵੱਲੋਂ ਵਿਆਹ ਕਰਾਉਣ ਵਾਲੇ ਸਾਰੇ ਜੋੜਿਆਂ ਦੇ ਨਾਂ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਇਸਦੇ ਨੋਟਿਸ ਬੋਰਡ ਵਿੱਚ ਘੱਟੋ ਘੱਟ ਤਿੰਨ ਹਫ਼ਤੇ, ਇਸ ਲਈ ਕਿ ਜੇ ਵਿਆਹ ਦੇ ਬਾਰੇ ਕੋਈ ਇਤਰਾਜ਼ ਹੈ ਤਾਂ ਇਸ ਦੇ ਉੱਤੇ ਆਵਾਜ਼ ਉੱਠਾਈ ਜਾ ਸਕਦੀ ਹੈ। ਸਾਨੂੰ ਸਾਰੇ ਜੋੜਿਆਂ ਨੂੰ ਵਿਆਹ ਦੇ 3 ਰੂਪਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ, ਜਿਵੇਂ ਕਿ ਬਾਅਦ ਵਿੱਚ ਉਲਝਣ ਅਤੇ ਝਗੜੇ ਤੋਂ ਬਚਿਆ ਜਾ ਸਕੇ ਚਾਹੇ ਉਹ ਵਿਆਹ ਕਰ ਚੁੱਕੇ ਹਨ ਜਾਂ ਨਹੀਂ।

    ਨੋਟ

    1. Al Janssen, The Marriage Masterpiece (Wheaton, Illinois: Tyndale, 2001),3 - 4; Evans A. Laryea, Joining of Lives (Accra, Ghana: PAL International, 2002), 33 - 38; Derek and Ruth Prince, God Is a Matchmaker (Grand Rapids, Michigan: Chosen Books, 2003), 51-52.; Christopher Ash, Marriage Sex in the Service of God (Leicester, England: InterVarsity Press, 2003), 66 - 69.

    2. Marva J. Dawn, Sexual Character: Beyond Technique to Intimacy (Grand Rapids, Michigan: William B. Eerdman Publishing, 2001), 207.

    3. Christopher Clulow, ed., Women, Men and Marriage (London: Sheldon Press, 1995), 40-43; Joshua Adjabeng, Before You Marry (Accra, Ghana: Olive Publications, 1999),63-67.

    ਅਧਿਆਏ 5 - ਵਿਆਹ ਵਾਸਤੇ ਬਾਇਬਲ ਵਿਚਲੀਆਂ ਦਲੀਲਾਂ

    ਜਾਣ ਪਛਾਣ

    ਵਿਆਹ ਕਿਸੇ ਵਿਅਕਤੀ ਦਾ ਵਿਚਾਰ ਨਹੀ ਹੈ, ਨਾ ਹੀ ਉਸ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪਰਮੇਸ਼ਰ ਆਪ ਸੀ ਜਿਸ ਨੇ ਆਦਮੀ ਦੀ ਜਰੂਰਤ ਦਾ ਅਹਿਸਾਸ ਕੀਤਾ ਤੇ ਇੱਕ ਸਾਥੀ ਦੀ ਜ਼ਰੂਰਤ ਨੂੰ ਪੂਰਾ ਕੀਤਾ। ਇਹ ਸਮਝਣ ਲਈ ਕਿ ਪਰਮੇਸ਼ਰ ਨੇ ਇੰਸਾਨ ਦਾ ਵਿਆਹ ਕਿਉਂ ਕਰਵਾਇਆ, ਸਾਨੂੰ ਜਵਾਬ ਜਾਣਨ ਲਈ ਬਾਈਬਲ ਵੱਲ ਜਾਣਾ ਪਵੇਗਾ।

    ਵਿਆਹ ਵਾਸਤੇ ਬਾਈਬਲ ਵਿਚਲੀਆਂ ਦਲੀਲਾਂ

    1. ਇੱਕਲੇਪਨ ਦੀ ਸਮੱਸਿਆ ਦੇ ਹੱਲ ਵਾਸਤੇ

    ਫ਼ੇਰ ਯਹੋਵਾਹ ਪਰਮੇਸ਼ਰ ਨੇ ਆਖਿਆ, ਆਦਮ ਲਈ ਇੱਕਲਿਆਂ ਹੋਣਾ ਚੰਗੀ ਗੱਲ ਨਹੀਂ। ਮੈਂ ਉਸ ਲਈ ਇੱਕ ਸਹਾਇਕ ਸਾਜਾਂਗਾ ਜੋ ਉਸ ਵਰਗਾ ਹੋਵੇਗਾ।

    ਉਤਪਤ 2:18

    2. ਇੱਕ ਸਹਾਇਕ ਬਣਨ ਵਾਸਤੇ

    ਫ਼ੇਰ ਯਹੋਵਾਹ ਪਰਮੇਸ਼ਰ ਨੇ ਆਖਿਆ, ਆਦਮ ਲਈ ਇੱਕਲਿਆਂ ਹੋਣਾ ਚੰਗੀ ਗੱਲ ਨਹੀਂ। ਮੈਂ ਉਸ ਲਈ ਇੱਕ ਸਹਾਇਕ ਸਾਜਾਂਗਾ ਜੋ ਉਸ ਵਰਗਾ ਹੋਵੇਗਾ।

    ਉਤਪਤ 2:18

    ਸਹਾਇਕ, ਉਹ ਤਰੀਕਾ ਜਿਸ ਨਾਲ ਔਰਤ ਆਦਮੀ ਦੀ ਮਦਦ ਕਰ ਸਕਦੀ ਹੈ- ਪ੍ਰਾਰਥਨਾ ਦੁਆਰਾ, ਸੈਕਸ, ਭੋਜਨ ਮੁਹੱਈਆ ਕਰਕੇ, ਸਲਾਹ ਦੇਣ ਨਾਲ, ਹੌਸਲਾ, ਦਿਲਾਸਾ, ਪਰਾਹੁਣਚਾਰੀ ਦਿਖਾ ਕੇ, ਘਰੇਲੂ ਕੰਮ ਕਾਜਾਂ ਦੇ ਫਰਜ਼ ਪੂਰੇ

    ਕਰਕੇ, ਵਿੱਤੀ ਸਹਾਇਤਾ ਦੁਆਰਾ, ਸਮਾਜਕ ਤੌਰ ਤੇ, ਆਦਿ।

    3. ਵਿਭਚਾਰ ਤੋਂ ਬਚਣ ਵਾਸਤੇ

    ਹੁਣ ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਾਂਗਾ ਜਿਹੜੀਆਂ ਮੈਨੂੰ ਲਿਖੀਆਂ ਗਈਆਂ ਸਨ। ਇਹ ਕਿਸੇ ਵਿਅਕਤੀ ਲਈ ਚੰਗਾ ਹੋਵੇਗਾ ਜੇ ਉਹ ਵਿਆਹ ਨਾ ਕਰੇ।ਪਰ ਉੱਥੇ ਜਿਨਸੀ ਪਾਪ ਕਰਨ ਦਾ ਖਤਰਾ ਹੈ। ਇਸ ਲਈ ਹਰ ਮਨੁੱਖ ਦੀ ਆਪਣੀ ਪਤਨੀ ਹੋਣੀ ਚਾਹੀਦੀ ਹੈ। ਅਤੇ ਹਰ ਔਰਤ ਦਾ ਆਪਣੇ ਪਤੀ ਹੋਣਾ ਚਾਹੀਦਾ ਹੈ।

    1 ਕੁਰਿੰਥੀਉਸ 7:1, 2

    4. ਔਲਾਦ ਵਾਸਤੇ

    ਫ਼ੇਰ ਪਰਮੇਸ਼ਰ ਨੇ ਆਖਿਆ, ਆਓ ਹੁਣ ਆਦਮੀ ਦੀ ਸਾਜਣਾ ਕਰੀਏ। ਅਸੀ ਲੋਕਾਂ ਨੂੰ ਆਪਣੀ ਨਕਲ ਦੇ ਰੂਪ ਵਿੱਚ ਸਾਜਾਂਗੇ। ਲੋਕ ਸਾਡੇ ਵਰਗੇ ਹੋਣਗੇ। ਉਹ ਸਮੁੰਦਰ ਦੇ ਸਾਰੇ ਜੀਵਾਂ ਅਤੇ ਹਵਾ ਦੇ ਸਾਰੇ ਪੰਛੀਆਂ ਉੱਤੇ ਰਾਜ ਕਰਨਗੇ। ਉਹ ਸਾਰੇ ਵੱਡੇ ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੇ ਸਾਰੇ ਛੋਟੇ ਜੀਵਾਂ ਉੱਤੇ ਰਾਜ ਕਰਨਗੇ।

    ਇਸ ਲਈ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਅਕਸ ਵਿੱਚ ਸਾਜਿਆ। ਉਸ ਨੇ ਉਸ ਨੂੰ ਆਪਣੇ ਖੁਦ ਦੇ ਚਰਿਤ੍ਰ ਮੁਤਾਬਿਕ ਸਾਜਿਆ। ਉਸ ਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਦੇ ਰੂਪ ਵਿੱਚ ਸਾਜਿਆ।

    ਪਰਮੇਸ਼ਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਆਖਿਆ, ਬਹੁਤ ਸਾਰੇ ਬੱਚੇ ਪੈਦਾ ਕਰੋ। ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਵੋ। ਸਮੁੰਦਰੀ ਜੀਵਾਂ ਅਤੇ ਹਵਾਈ ਪੰਛੀਆਂ ਉੱਤੇ ਰਾਜ ਕਰੋ। ਧਰਤੀ ਉੱਤੇ ਤੁਰਨ ਫ਼ਿਰਨ ਵਾਲੀ ਹਰ ਸ਼ੈਅ ਉੱਤੇ ਰਾਜ ਕਰੋ।

    ਉਤਪਤ 1:26-28

    ਜਦੋਂ ਬੱਚੇ ਵਿਆਹ ਦੇ ਮਾਧਿਅਮ ਤੋਂ ਬਗੈਰ ਸੰਸਾਰ ਵਿੱਚ ਪੈਦਾ ਹੁੰਦੇ ਹਨ, ਉਹ ਅਪਾਹਜ ਹੁੰਦੇ ਹਨ ਅਤੇ ਅਕਸਰ ਅਪਰਾਧੀ ਹੁੰਦੇ ਹਨ।

    ਕਿਰਪਾ ਕਰਕੇ ਨੋਟ ਕਰੋ, ਬੱਚਿਆਂ ਦੀ ਗੈਰਹਾਜ਼ਰੀ ਤੁਹਾਡੇ ਵਿਆਹ ਨੂੰ ਖ਼ਤਮ ਨਹੀਂ ਕਰੇਗੀ। ਇਸੇ ਤਰ੍ਹਾਂ, ਬੱਚਿਆਂ ਦੇ ਆਉਣ ਨਾਲ ਵਿਆਹ ਨੂੰ ਪ੍ਰਮਾਣਿਤ ਨਹੀ ਕੀਤਾ ਜਾ ਸਕਦਾ ਹੈ। ਕਰਦੇ ਹਨ

    ਨੋਟ

    1. Lana Packer, Women Making a Difference in Marriage (Nashville, Tennessee: Lifeway Press, 2003), 13 - 20 and David Searle, ed., Truth and Love in a Sexually Disordered World (Carlisle, Cumbria, U.K.: Paternoster Publishing, 1997), 6 - 7,72 -74.

    ਭਾਗ 3 - ਰਿਸ਼ਤਾ

    ਅਧਿਆਏ 6 - ਪਰਮੇਸ਼ਰ ਦੇ ਸਰੂਪ ਵਾਲਾ ਵਿਆਹ

    ਇਸ ਲਈ ਯਹੋਵਾਹ ਪਰਮੇਸ਼ਰ ਨੇ ਆਦਮੀ ਨੂੰ ਗਹਿਰੀ ਨੀਂਦ

    Enjoying the preview?
    Page 1 of 1